ਆਪਣੇ ਗਾਹਕਾਂ ਨਾਲ ਸੰਪਰਕ ਬਣਾਈ ਰੱਖੋ
ਛੋਟਾ ਲਿੰਕ ਬਣਾਓ, ਜਿਸ ਦੀ ਵਰਤੋਂ ਕਰਕੇ ਗਾਹਕ ਤੁਹਾਡੇ ਨਾਲ WhatsApp 'ਤੇ ਚੈਟ ਸ਼ੁਰੂ ਕਰ ਸਕਦੇ ਹਨ। ਇਸ ਲਿੰਕ ਨੂੰ ਈਮੇਲ, ਆਪਣੀ ਵੈੱਬਸਾਈਟ, Facebook ਪੇਜ ਜਾਂ ਕਿਸੇ ਹੋਰ ਤਰੀਕੇ ਨਾਲ ਸਾਂਝਾ ਕਰੋ।
ਮਹਾਂਮਾਰੀ ਦੀ ਇਸ ਸਥਿਤੀ ਵਿੱਚ ਜਿੱਥੇ ਸਾਰਿਆਂ ਲਈ ਇਹ ਲਾਜ਼ਮੀ ਹੈ ਕਿ ਇੱਕ-ਦੂਜੇ ਕੋਲੋਂ ਦੂਰੀ ਬਣਾ ਕੇ ਰੱਖੀ ਜਾਵੇ, ਉੱਥੇ ਹੀ ਕਾਰੋਬਾਰਾਂ ਲਈ ਲੋਕਾਂ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਵੀ ਔਖਾ ਹੋ ਗਿਆ ਹੈ। WhatsApp ਰਾਹੀਂ ਆਪਣੇ ਗਾਹਕਾਂ ਨਾਲ ਸੰਪਰਕ ਵਿੱਚ ਰਹੋ—ਉਹ ਵੀ ਇਸ ਐਪ ਦੇ ਰਾਹੀਂ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਜੁੜੇ ਹੋਏ ਹਨ।
ਆਪਣੇ ਗਾਹਕਾਂ ਨਾਲ ਸੰਪਰਕ ਕਰਦੇ ਸਮੇਂ ਕਿਰਪਾ ਕਰਕੇ WhatsApp ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ। ਜਿਹੜੇ ਵਰਤੋਂਕਾਰਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਹੜੇ ਵਰਤੋਂਕਾਰ ਤੁਹਾਡੇ ਕੋਲੋਂ ਸੁਨੇਹੇ ਪ੍ਰਾਪਤ ਕਰਨਾ ਚਾਹੁੰਦੇ ਹਨ, ਸਿਰਫ਼ ਉਹਨਾਂ ਨਾਲ ਹੀ ਸੰਪਰਕ ਕਰੋ। ਆਪਣੇ ਗਾਹਕਾਂ ਨੂੰ ਕਹੋ ਕਿ ਉਹ ਤੁਹਾਡਾ ਨੰਬਰ ਆਪਣੀ ਐਡਰੈਸ ਬੁੱਕ ਵਿੱਚ ਜੋੜ ਲੈਣ, ਅਤੇ ਇਸ ਤੋਂ ਇਲਾਵਾ ਗਰੁੱਪਾਂ ਵਿੱਚ ਆਟੋਮੇਟਿਡ ਸੁਨੇਹੇ ਜਾਂ ਪ੍ਰਚਾਰ ਵਾਲੇ ਸੁਨੇਹੇ ਭੇਜਣ ਤੋਂ ਪਰਹੇਜ਼ ਕਰੋ। ਜੇ ਤੁਸੀਂ ਇਹਨਾਂ ਆਮ ਸੁਝਾਵਾਂ 'ਤੇ ਅਮਲ ਨਹੀਂ ਕਰਦੇ ਹੋ ਤਾਂ ਦੂਜੇ ਵਰਤੋਂਕਾਰ ਤੁਹਾਡੀ ਸ਼ਿਕਾਇਤ ਕਰ ਸਕਦੇ ਹਨ ਅਤੇ ਇਸ ਕਾਰਨ ਤੁਹਾਡੇ ਖਾਤੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਸਵਾਲਾਂ ਅਤੇ ਸੁਨੇਹਿਆਂ ਨੂੰ ਚੰਗੀ ਤਰਾਂ ਪ੍ਰਬੰਧਿਤ ਕਰਨ ਲਈ, ਆਪਣੀ ਕਾਰੋਬਾਰੀ ਪ੍ਰੋਫ਼ਾਈਲ ਵਿੱਚ ਮਹੱਤਵਪੂਰਨ ਜਾਣਕਾਰੀ ਸ਼ਾਮਲ ਕਰੋ ਅਤੇ ਕੈਟਾਲਾਗ ਵਿੱਚ ਆਪਣੀਆਂ ਸੇਵਾਵਾਂ ਬਾਰੇ ਵੇਰਵੇ ਸਾਂਝੇ ਕਰੋ। ਅਸੀਂ ਤੁਹਾਨੂੰ WhatsApp Business ਐਪ ਵਰਤਣ ਦੀ ਸਲਾਹ ਦਿਆਂਗੇ, ਜਿਸ ਨੂੰ ਤੁਸੀਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ। WhatsApp Business ਐਪ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ। ਜੇ ਤੁਸੀਂ ਆਪਣਾ ਖਾਤਾ WhatsApp Messenger ਤੋਂ WhatsApp Business ਐਪ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਆਪਣੇ ਫ਼ੋਨ ਲਈ ਡਾਊਨਲੋਡ ਕਰੋ
ਛੋਟਾ ਲਿੰਕ ਬਣਾਓ, ਜਿਸ ਦੀ ਵਰਤੋਂ ਕਰਕੇ ਗਾਹਕ ਤੁਹਾਡੇ ਨਾਲ WhatsApp 'ਤੇ ਚੈਟ ਸ਼ੁਰੂ ਕਰ ਸਕਦੇ ਹਨ। ਇਸ ਲਿੰਕ ਨੂੰ ਈਮੇਲ, ਆਪਣੀ ਵੈੱਬਸਾਈਟ, Facebook ਪੇਜ ਜਾਂ ਕਿਸੇ ਹੋਰ ਤਰੀਕੇ ਨਾਲ ਸਾਂਝਾ ਕਰੋ।
ਜੇ ਤੁਹਾਡੇ ਕਾਰੋਬਾਰ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਬਦਲਦਾ ਹੈ ਤਾਂ ਆਪਣੇ ਗਾਹਕਾਂ ਨੂੰ ਇਸ ਬਾਰੇ ਸੂਚਿਤ ਕਰਨਾ ਨਾ ਭੁੱਲੋ। ਤੁਹਾਡਾ ਕਾਰੋਬਾਰ ਕਿਸ ਦਿਨ ਅਤੇ ਕਿੰਨੇ ਵਜੇ ਖੁੱਲ੍ਹਦਾ ਅਤੇ ਬੰਦ ਹੁੰਦਾ ਹੈ, ਇਹ ਦਿਖਾਉਣ ਲਈ ਆਪਣੀ ਕਾਰੋਬਾਰੀ ਪ੍ਰੋਫ਼ਾਈਲ ਦੀ ਵਰਤੋਂ ਕਰੋ।
ਆਪਣੇ ਗਾਹਕਾਂ ਨੂੰ ਦੱਸੋ ਕਿ ਤੁਹਾਡੇ ਕੋਲ ਕਿਹੜੇ ਉਤਪਾਦ ਇਸ ਵੇਲੇ ਉਪਲਬਧ ਹਨ। ਆਪਣੇ ਮੁੱਖ ਗਾਹਕਾਂ ਨਾਲ ਜੁੜੇ ਰਹਿਣ ਲਈ ਗਰੁੱਪਾਂ ਦੀ ਵਰਤੋਂ ਕਰੋ ਅਤੇ ਆਪਣਾ ਕੈਟਾਲਾਗ ਅੱਪਡੇਟ ਕਰੋ ਤਾਂ ਜੋ ਗਾਹਕ ਆਸਾਨੀ ਨਾਲ ਦੇਖ ਸਕਣ ਕਿ ਤੁਹਾਡੇ ਕੋਲ ਕਿਹੜਾ ਉਤਪਾਦ ਉਪਲਬਧ ਹੈ।
ਇੰਕ੍ਰਿਪਟਿਡ ਵੀਡੀਓ ਅਤੇ ਵੌਇਸ ਕਾਲਾਂ ਦੇ ਨਾਲ ਆਪਣੇ ਗਾਹਕਾਂ ਨਾਲ ਸੰਪਰਕ ਕਰੋ ਅਤੇ ਉਹਨਾਂ ਨੂੰ ਉਵੇਂ ਹੀ ਸੇਵਾ ਪ੍ਰਦਾਨ ਕਰੋ ਜਿਵੇਂ ਉਹਨਾਂ ਨੂੰ ਮਿਲ ਕੇ ਪ੍ਰਦਾਨ ਕਰਦੇ ਹੋ।
ਕਿਉਂਕਿ ਲੋਕਾਂ ਦਾ ਦੁਕਾਨਾਂ ਵਿੱਚ ਆਉਣਾ-ਜਾਣਾ ਘੱਟ ਗਿਆ ਹੈ, ਇਸ ਲਈ ਪਿਕਅੱਪ ਅਤੇ ਡਿਲੀਵਰੀਆਂ ਵਿੱਚ ਵਾਧਾ ਹੋ ਸਕਦਾ ਹੈ। ਕਿਸੇ ਪਤੇ ਉੱਤੇ ਡਿਲੀਵਰੀ ਪਹੁੰਚਾਉਣ ਲਈ WhatsApp ਦਾ ਮੌਜੂਦਾ ਟਿਕਾਣੇ ਵਾਲਾ ਫੀਚਰ ਚਾਲੂ ਕਰੋ। ਇਹ ਫੀਚਰ ਤੁਹਾਡੇ ਟਿਕਾਣੇ ਨੂੰ ਗਾਹਕਾਂ ਨਾਲ ਸਾਂਝਾ ਕਰਦਾ ਹੈ ਅਤੇ ਲੋੜ ਪੈਣ 'ਤੇ ਤੁਸੀਂ ਇੱਕ-ਦੂਜੇ ਨਾਲ ਸੰਪਰਕ ਵੀ ਕਰ ਸਕਦੇ ਹੋ।
ਗਾਹਕਾਂ ਦੇ ਚਿਹਰੇ ਉੱਤੇ ਉਹੀ ਖੁਸ਼ੀ ਦੇਖਣਾ ਚਾਹੁੰਦੇ ਹੋ ਜੋ ਉਹਨਾਂ ਨੂੰ ਤੁਹਾਡੇ ਸਟੋਰ ਵਿੱਚ ਆ ਕੇ ਮਿਲਦੀ ਸੀ? ਤਾਂ ਫਿਰ ਸਟੇਟਸ ਅੱਪਡੇਟ ਦੇ ਨਾਲ ਉਹਨਾਂ ਨੂੰ ਆਪਣੇ ਸਟੋਰ ਜਾਂ ਦੁਕਾਨ ਦੀ ਵਰਚੁਅਲ ਝਲਕ ਦਿਖਾਓ।
ਗਰੁੱਪਾਂ ਅਤੇ ਗਰੁੱਪ ਵੀਡਿਓ ਕਾਲਾਂ ਦੀ ਵਰਤੋਂ ਕਰਕੇ ਆਪਣੇ ਕਰਮਚਾਰੀਆਂ ਦੇ ਨਾਲ ਜੁੜੇ ਰਹੋ।
ਜੇ WhatsApp ਕੋਰੋਨਾਵਾਇਰਸ ਜਾਣਕਾਰੀ ਹੱਬ ਸਬੰਧੀ ਤੁਹਾਡੇ ਕੋਈ ਸਵਾਲ ਹਨ ਤਾਂ, ਸਾਡੇ ਨਾਲ ਸੰਪਰਕ ਕਰੋ।