ਕੋਰੋਨਾਵਾਇਰਸ (COVID-19) ਮਹਾਂਮਾਰੀ ਦੌਰਾਨ ਲੋਕਾਂ ਨਾਲ ਜੁੜੇ ਰਹਿਣ ਲਈ WhatsApp ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ
ਅਧਿਆਪਕ
ਭਾਵੇਂ ਤੁਸੀਂ ਸਕੂਲ ਵਿੱਚ ਪੜ੍ਹਾਉਂਦੇ ਹੋਵੋਂ ਜਾਂ ਯੂਨੀਵਰਸਿਟੀ ਵਿੱਚ, ਜੇ ਇਸ ਮਹਾਂਮਾਰੀ ਕਾਰਨ ਪੜ੍ਹਾਈ ਵਿੱਚ ਰੁਕਾਵਟ ਖੜ੍ਹੀ ਹੋ ਗਈ ਹੈ ਤਾਂ WhatsApp ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਬਾਰੇ ਵਿਚਾਰ ਕਰੋ।*
ਆਪਣੇ ਵਿਦਿਆਰਥੀਆਂ ਨਾਲ ਸੰਪਰਕ ਕਰਦੇ ਸਮੇਂ ਕਿਰਪਾ ਕਰਕੇ WhatsApp ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ। ਜਿਹੜੇ ਵਰਤੋਂਕਾਰਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਹੜੇ ਵਰਤੋਂਕਾਰ ਤੁਹਾਡੇ ਕੋਲੋਂ ਸੁਨੇਹੇ ਪ੍ਰਾਪਤ ਕਰਨਾ ਚਾਹੁੰਦੇ ਹਨ, ਸਿਰਫ਼ ਉਹਨਾਂ ਨਾਲ ਹੀ ਸੰਪਰਕ ਕਰੋ। ਆਪਣੇ ਵਿਦਿਆਰਥੀਆਂ ਨੂੰ ਕਹੋ ਕਿ ਉਹ ਤੁਹਾਡਾ ਨੰਬਰ ਆਪਣੀ ਐਡਰੈਸ ਬੁੱਕ ਵਿੱਚ ਜੋੜ ਲੈਣ, ਅਤੇ ਇਸ ਤੋਂ ਇਲਾਵਾ ਗਰੁੱਪਾਂ ਵਿੱਚ ਆਟੋਮੇਟਿਡ ਸੁਨੇਹੇ ਜਾਂ ਪ੍ਰਚਾਰ ਵਾਲੇ ਸੁਨੇਹੇ ਭੇਜਣ ਤੋਂ ਪਰਹੇਜ਼ ਕਰੋ। ਜੇ ਤੁਸੀਂ ਇਹਨਾਂ ਆਮ ਸੁਝਾਵਾਂ 'ਤੇ ਅਮਲ ਨਹੀਂ ਕਰਦੇ ਹੋ ਤਾਂ ਦੂਜੇ ਵਰਤੋਂਕਾਰ ਤੁਹਾਡੀ ਸ਼ਿਕਾਇਤ ਕਰ ਸਕਦੇ ਹਨ ਅਤੇ ਇਸ ਕਾਰਨ ਤੁਹਾਡੇ ਖਾਤੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਜੇ ਤੁਸੀਂ WhatsApp ਵਿੱਚ ਨਵੇਂ ਹੋ ਤਾਂ ਇਸ ਐਪ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ।
ਆਪਣੇ ਵਿਦਿਆਰਥੀਆਂ ਨਾਲ ਜੁੜੇ ਰਹੋ
ਜੇਕਰ ਤੁਹਾਡੇ ਕੋਲ ਆਪਣੇ ਵਿਦਿਆਰਥੀਆਂ ਦੇ ਫ਼ੋਨ ਨੰਬਰ ਨਹੀਂ ਹਨ ਤਾਂ ਇੱਕ ਯੂਨੀਵਰਸਲ ਲਿੰਕ ਬਣਾਓ ਜਿਸ ਦੀ ਵਰਤੋਂ ਕਰਕੇ ਵਿਦਿਆਰਥੀ ਤੁਹਾਡੇ ਨਾਲ WhatsApp 'ਤੇ ਚੈਟ ਸ਼ੁਰੂ ਕਰ ਸਕਦੇ ਹਨ। ਇਸ ਲਿੰਕ ਨੂੰ ਈਮੇਲ, ਆਪਣੀ ਵੈੱਬਸਾਈਟ, Facebook ਪੇਜ ਜਾਂ ਕਿਸੇ ਹੋਰ ਤਰੀਕੇ ਨਾਲ ਸਾਂਝਾ ਕਰੋ।
ਵਿਦਿਆਰਥੀਆਂ ਨੂੰ WhatsApp ਰਾਹੀਂ ਪੜ੍ਹਾਓ
ਲਿਖਤੀ ਅਤੇ ਵੌਇਸ ਸੁਨੇਹਿਆਂ ਦੀ ਵਰਤੋਂ ਕਰਕੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਓ। ਹਰ ਕਲਾਸ ਲਈ ਗਰੁੱਪ ਬਣਾਓ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਉਸੇ ਤਰਾਂ ਮਨ ਲਗਾ ਕੇ ਪੜ੍ਹਨ ਅਤੇ ਵਿਚਾਰ-ਵਟਾਂਦਰਾ ਕਰਨ ਜਿਵੇਂ ਉਹ ਕਲਾਸ ਵਿੱਚ ਕਰਦੇ ਹਨ।
ਹੋਮਵਰਕ ਅਤੇ ਅਸਾਈਨਮੈਂਟਾਂ ਭੇਜੋ ਅਤੇ ਪ੍ਰਾਪਤ ਕਰੋ
ਇੱਕ ਵਾਰ ਵਿੱਚ ਕਈ ਵਿਦਿਆਰਥੀਆਂ ਨੂੰ ਹੋਮਵਰਕ ਦੇਣ ਲਈ ਪ੍ਰਸਾਰਣ ਸੂਚੀ ਦੀ ਵਰਤੋਂ ਕਰੋ। ਤੁਹਾਡਾ ਪ੍ਰਸਾਰਿਤ ਸੁਨੇਹਾ ਸਿਰਫ਼ ਉਹਨਾਂ ਸੰਪਰਕਾਂ ਨੂੰ ਪ੍ਰਾਪਤ ਹੋਵੇਗਾ ਜਿਹਨਾਂ ਨੇ ਆਪਣੇ ਫ਼ੋਨ ਵਿੱਚ ਤੁਹਾਡਾ ਨੰਬਰ ਜੋੜਿਆ ਹੋਇਆ ਹੈ। ਵਿਦਿਆਰਥੀਆਂ ਦੁਆਰਾ ਦਿੱਤੇ ਜਵਾਬ, ਪੂਰੀਆਂ ਕਰਕੇ ਭੇਜੀਆਂ ਅਸਾਈਨਮੈਂਟਾਂ ਅਤੇ ਹੋਮਵਰਕ ਸਿਰਫ਼ ਤੁਹਾਨੂੰ ਦਿਖਾਈ ਦੇਵੇਗਾ।
ਦੂਰ ਰਹਿ ਕੇ ਵੀ ਆਪਣੇ ਵਿਦਿਆਰਥੀਆਂ ਲਈ ਉਪਲਬਧ ਰਹੋ
ਗਰੁੱਪ ਵੌਇਸ ਅਤੇ ਵੀਡੀਓ ਕਾਲਾਂ ਦੇ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਕਲਾਸ ਵਾਲਾ ਮਾਹੌਲ ਪ੍ਰਦਾਨ ਕਰੋ।
ਵਿਦਿਆਰਥੀਆਂ ਦੀ ਦਿਲਚਸਪੀ ਕਾਇਮ ਰੱਖੋ
ਸਟੇਟਸ ਅੱਪਡੇਟ ਪੋਸਟ ਕਰਕੇ ਆਪਣੇ ਵਿਦਿਆਰਥੀਆਂ ਨਾਲ ਕਲਾਸ ਬਾਰੇ ਜਾਣਕਾਰੀ ਸਾਂਝੀ ਕਰੋ।
ਆਪਣੇ ਕੰਪਿਊਟਰ ਤੋਂ ਸੁਨੇਹੇ ਭੇਜੋ
ਵੱਡੀ ਗਿਣਤੀ ਵਿੱਚ WhatsApp ਸੁਨੇਹਿਆਂ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਕੰਪਿਊਟਰ ਤੋਂ ਪ੍ਰਬੰਧਿਤ ਕਰਨ ਲਈ WhatsApp Web ਦੀ ਵਰਤੋਂ ਕਰੋ।
*WhatsApp ਦੀ ਵਰਤੋਂ ਸਿਰਫ਼ ਲਾਗੂ ਨਿਯਮਾਂਂ ਅਤੇ WhatsApp ਦੀਆਂ ਸੇਵਾ ਦੀਆਂ ਸ਼ਰਤਾਂ ਦੇ ਅਧੀਨ ਕੀਤੀ ਜਾ ਸਕਦੀ ਹੈ, ਇਸ ਵਿੱਚ ਸਾਡੀਆਂ ਸੇਵਾਵਾਂ ਵਰਤਣ ਲਈ ਵਰਤੋਂਕਾਰ ਦੀ ਘੱਟੋ-ਘੱਟ ਲਾਜ਼ਮੀ ਉਮਰ ਵੀ ਸ਼ਾਮਲ ਹੈ। ਜਿਹੜੇ ਬੱਚਿਆਂ ਜਾਂ ਵਿਦਿਆਰਥੀਆਂ ਦੀ ਉਮਰ ਘੱਟੋ-ਘੱਟ ਲਾਜ਼ਮੀ ਉਮਰ ਤੋਂ ਘੱਟ ਹੈ, ਉਹਨਾਂ ਨੂੰ WhatsApp ਦੀ ਵਰਤੋਂ ਕਰਨ ਲਈ ਉਤਸ਼ਾਹਿਤ ਨਾ ਕਰੋ ਜਾਂ ਉਹਨਾਂ ਵਿਦਿਆਰਥੀਆਂ ਲਈ WhatsApp ਦੀ ਵਰਤੋਂ ਕਰਨਾ ਲਾਜ਼ਮੀ ਨਾ ਬਣਾਓ।