1. WhatsApp Business ਐਪ ਨੂੰ ਡਾਊਨਲੋਡ ਕਰੋ ਅਤੇ ਚਲਾਓ: WhatsApp Business ਐਪ ਨੂੰ Google Play ਸਟੋਰ ਅਤੇ Apple App ਸਟੋਰ ਤੋਂ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਨੂੰ ਖੋਲ੍ਹਣ ਲਈ, ਆਪਣੀ ਹੋਮ ਸਕ੍ਰੀਨ 'ਤੇ ਦਿੱਤੇ WhatsApp Business ਦੇ ਆਈਕਾਨ ਨੂੰ ਛੂਹੋ।
2. ਸੇਵਾ ਦੀਆਂ ਸ਼ਰਤਾਂ ਦੀ ਸਮੀਖਿਆ ਕਰੋ: WhatsApp Business ਦੀਆਂ 'ਸੇਵਾ ਦੀਆਂ ਸ਼ਰਤਾਂ' ਨੂੰ ਪੜ੍ਹੋ, ਫਿਰ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਨ ਲਈ 'ਸਹਿਮਤ ਅਤੇ ਜਾਰੀ ਰੱਖੋ' ਨੂੰ ਛੂਹੋ।
3. ਰਜਿਸਟਰ ਕਰੋ: ਆਪਣੇ ਦੇਸ਼ ਦਾ ਕੋਡ ਜੋੜਨ ਲਈ ਸੂਚੀ ਵਿੱਚੋਂ ਆਪਣਾ ਦੇਸ਼ ਚੁਣੋ, ਫਿਰ ਅੰਤਰਰਾਸ਼ਟਰੀ ਫ਼ੋਨ ਨੰਬਰ ਫਾਰਮੈਟ ਦੇ ਅਨੁਸਾਰ ਆਪਣਾ ਫ਼ੋਨ ਨੰਬਰ ਦਰਜ ਕਰੋ। ਫਿਰ ਮੁਕੰਮਲ ਜਾਂ ਅੱਗੇ ਨੂੰ ਛੂਹੋੋ। ਇਸਤੋਂ ਬਾਅਦ SMS ਜਾਂ ਫ਼ੋਨ ਕਾਲ ਰਾਹੀਂ 6-ਅੰਕਾਂ ਦਾ ਰਜਿਸਟ੍ਰੇਸ਼ਨ ਕੋਡ ਪ੍ਰਾਪਤ ਕਰਨ ਲਈ ਠੀਕ ਹੈ ਨੂੰ ਛੂਹੋ। ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ, ਆਪਣਾ 6-ਅੰਕਾਂ ਦਾ ਕੋਡ ਦਰਜ ਕਰੋ। ਆਪਣਾ ਫ਼ੋਨ ਨੰਬਰ ਕਿਵੇਂ ਰਜਿਸਟਰ ਕਰਨਾ ਹੈ ਇਹ ਜਾਣਨ ਲਈ ਇਸ ਲੇਖ ਨੂੰ ਪੜ੍ਹੋ।
4. ਸੰਪਰਕਾਂ ਅਤੇ ਫ਼ੋਟੋਆਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿਓ: ਤੁਹਾਡੇ ਫ਼ੋਨ ਦੀ ਐਡਰੈਸ ਬੁੱਕ ਵਿੱਚੋਂ ਸੰਪਰਕਾਂ ਨੂੰ WhatsApp Business ਐਪ ਵਿੱਚ ਜੋੜਿਆ ਜਾ ਸਕਦਾ ਹੈ। ਤੁਸੀਂ ਆਪਣੇ ਫ਼ੋਨ ਵਿੱਚ ਮੌਜੂਦ ਫ਼ੋਟੋਆਂ, ਵੀਡੀਓ ਅਤੇ ਫਾਈਲਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਵੀ ਦੇ ਸਕਦੇ ਹੋ।
5. ਖਾਤਾ ਬਣਾਓ: ਆਪਣੇ ਕਾਰੋਬਾਰ ਦਾ ਨਾਂ ਦਰਜ ਕਰੋ, ਕਾਰੋਬਾਰ ਦੀ ਸ਼੍ਰੇਣੀ ਚੁਣੋ ਅਤੇ ਪ੍ਰੋਫ਼ਾਈਲ ਫ਼ੋਟੋ ਲਗਾਓ।
6. ਆਪਣੀ ਕਾਰੋਬਾਰੀ ਪ੍ਰੋਫ਼ਾਈਲ ਬਣਾਓ: ਕਾਰੋਬਾਰੀ ਪ੍ਰੋਫ਼ਾਈਲ ਬਣਾਉਣ ਲਈ, ਹੋਰ ਜਾਣੋ > ਕਾਰੋਬਾਰੀ ਪ੍ਰੋਫ਼ਾਈਲ ਨੂੰ ਛੂਹੋ। ਇੱਥੇ ਤੁਸੀਂ ਆਪਣੇ ਕਾਰੋਬਾਰ ਬਾਰੇ ਜ਼ਰੂਰੀ ਜਾਣਕਾਰੀ ਸ਼ਾਮਲ ਕਰ ਸਕਦੇ ਹੋ ਜਿਵੇਂ ਕਿ ਕਾਰੋਬਾਰ ਦਾ ਪਤਾ, ਵਰਣਨ, ਕਾਰੋਬਾਰ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ, ਆਦਿ।
7. ਚੈਟ ਸ਼ੁਰੂ ਕਰੋ: ਤੁਹਾਡੀ ਕਾਰੋਬਾਰੀ ਪ੍ਰੋਫ਼ਾਈਲ ਹੁਣ ਸੈੱਟ ਅੱਪ ਹੋ ਗਈ ਹੈ। ਚੈਟ ਸ਼ੁਰੂ ਕਰਨ ਲਈ, ਜਾਂ ਨੂੰ ਛੂਹੋ, ਫਿਰ ਸੁਨੇਹਾ ਭੇਜਣ ਲਈ ਕਿਸੇ ਸੰਪਰਕ ਨੂੰ ਖੋਜੋ ਜਾਂ ਚੁਣੋ, ਸੁਨੇਹਾ ਲਿਖਣ ਵਾਲੀ ਥਾਂ 'ਤੇ ਸੁਨੇਹਾ ਲਿਖੋ, ਅਤੇ ਫਿਰ ਸੁਨੇਹਾ ਭੇਜਣ ਲਈ, ਜਾਂ ਨੂੰ ਛੂਹੋ।
WhatsApp Business ਐਪ ਵਿੱਚ ਅਜਿਹੇ ਕਈ ਟੂਲ ਹਨ ਜਿਹਨਾਂ ਦੀ ਮਦਦ ਨਾਲ ਤੁਸੀਂ ਆਪਣੇ ਕਾਰੋਬਾਰ ਨੂੰ ਹੋਰ ਵਧੀਆ ਢੰਗ ਨਾਲ ਚਲਾ ਸਕਦੇ ਹੋ। ਇਹਨਾਂ ਟੂਲਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ, Android ਵਿੱਚ ਆਪਣੀ ਚੈਟ ਸਕ੍ਰੀਨ 'ਤੇ ਜਾਓ ਅਤੇ ਹੋਰ ਵਿਕਲਪ ਨੂੰ ਛੂਹੋ ਜਾਂ iPhone ਵਿੱਚ ਆਪਣੀ ਚੈਟ ਸਕ੍ਰੀਨ 'ਤੇ ਜਾਓ ਅਤੇ ਸੈਟਿੰਗਾਂ ਨੂੰ ਛੂਹੋ। ਫਿਰ ਕਾਰੋਬਾਰੀ ਟੂਲ ਨੂੰ ਛੂਹੋ।