ਆਪਣੇ ਭਾਈਚਾਰੇ ਨਾਲ ਜੁੜੇ ਰਹੋ
ਛੋਟਾ ਲਿੰਕ ਬਣਾਓ, ਜਿਸ ਦੀ ਵਰਤੋਂ ਕਰਕੇ ਭਾਈਚਾਰੇ ਦੇ ਮੈਂਬਰ ਤੁਹਾਡੇ ਨਾਲ WhatsApp 'ਤੇ ਚੈਟ ਸ਼ੁਰੂ ਕਰ ਸਕਦੇ ਹਨ। ਇਸ ਲਿੰਕ ਨੂੰ ਈਮੇਲ, ਆਪਣੀ ਵੈੱਬਸਾਈਟ, Facebook ਪੇਜ ਜਾਂ ਕਿਸੇ ਹੋਰ ਤਰੀਕੇ ਨਾਲ ਸਾਂਝਾ ਕਰੋ।
ਮਹਾਂਮਾਰੀ ਦੀ ਇਸ ਔਖੀ ਘੜੀ ਵਿੱਚ ਸਾਰਿਆਂ ਲਈ ਇਹ ਲਾਜ਼ਮੀ ਹੈ ਕਿ ਇੱਕ-ਦੂਜੇ ਕੋਲੋਂ ਦੂਰੀ ਬਣਾ ਕੇ ਰੱਖੀ ਜਾਵੇ। ਅਜਿਹੀ ਸਥਿਤੀ ਵਿੱਚ ਆਪਣੇ ਭਾਈਚਾਰੇ ਨਾਲ ਸੰਪਰਕ ਵਿੱਚ ਰਹਿਣ ਲਈ ਤੁਸੀਂ WhatsApp ਦੀ ਵਰਤੋਂ ਕਰ ਸਕਦੇ ਹੋ—ਅਨੇਕਾਂ ਲੋਕ ਇਸ ਐਪ ਦੇ ਜ਼ਰੀਏ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਜੁੜੇ ਹੋਏ ਹਨ।
ਆਪਣੇ ਭਾਈਚਾਰੇ ਨਾਲ ਸੰਪਰਕ ਕਰਦੇ ਸਮੇਂ ਕਿਰਪਾ ਕਰਕੇ WhatsApp ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ। ਜਿਹੜੇ ਵਰਤੋਂਕਾਰਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਹੜੇ ਵਰਤੋਂਕਾਰ ਤੁਹਾਡੇ ਕੋਲੋਂ ਸੁਨੇਹੇ ਪ੍ਰਾਪਤ ਕਰਨਾ ਚਾਹੁੰਦੇ ਹਨ, ਸਿਰਫ਼ ਉਹਨਾਂ ਨਾਲ ਹੀ ਸੰਪਰਕ ਕਰੋ। ਆਪਣੇ ਜਾਣਕਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਕਹੋ ਕਿ ਉਹ ਤੁਹਾਡਾ ਨੰਬਰ ਆਪਣੀ ਐਡਰੈਸ ਬੁੱਕ ਵਿੱਚ ਜੋੜ ਲੈਣ, ਅਤੇ ਇਸ ਤੋਂ ਇਲਾਵਾ ਗਰੁੱਪਾਂ ਵਿੱਚ ਆਟੋਮੇਟਿਡ ਸੁਨੇਹੇ ਜਾਂ ਪ੍ਰਚਾਰ ਵਾਲੇ ਸੁਨੇਹੇ ਭੇਜਣ ਤੋਂ ਪਰਹੇਜ਼ ਕਰੋ। ਜੇ ਤੁਸੀਂ ਇਹਨਾਂ ਆਮ ਸੁਝਾਵਾਂ 'ਤੇ ਅਮਲ ਨਹੀਂ ਕਰਦੇ ਹੋ ਤਾਂ ਦੂਜੇ ਵਰਤੋਂਕਾਰ ਤੁਹਾਡੀ ਸ਼ਿਕਾਇਤ ਕਰ ਸਕਦੇ ਹਨ ਅਤੇ ਇਸ ਕਾਰਨ ਤੁਹਾਡੇ ਖਾਤੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਸਵਾਲਾਂ ਅਤੇ ਸੁਨੇਹਿਆਂ ਨੂੰ ਚੰਗੀ ਤਰਾਂ ਪ੍ਰਬੰਧਿਤ ਕਰਨ ਲਈ, ਆਪਣੀ ਕਾਰੋਬਾਰੀ ਪ੍ਰੋਫ਼ਾਈਲ ਵਿੱਚ ਮਹੱਤਵਪੂਰਨ ਜਾਣਕਾਰੀ ਸ਼ਾਮਲ ਕਰੋ ਅਤੇ ਕੈਟਾਲਾਗ ਵਿੱਚ ਆਪਣੀਆਂ ਸੇਵਾਵਾਂ ਬਾਰੇ ਵੇਰਵੇ ਸਾਂਝੇ ਕਰੋ। ਅਸੀਂ ਤੁਹਾਨੂੰ WhatsApp Business ਐਪ ਵਰਤਣ ਦੀ ਸਲਾਹ ਦਿਆਂਗੇ, ਜਿਸ ਨੂੰ ਤੁਸੀਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ। WhatsApp Business ਐਪ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ। ਜੇ ਤੁਸੀਂ ਆਪਣਾ ਖਾਤਾ WhatsApp Messenger ਤੋਂ WhatsApp Business ਐਪ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਆਪਣੇ ਫ਼ੋਨ ਲਈ ਡਾਊਨਲੋਡ ਕਰੋ
ਛੋਟਾ ਲਿੰਕ ਬਣਾਓ, ਜਿਸ ਦੀ ਵਰਤੋਂ ਕਰਕੇ ਭਾਈਚਾਰੇ ਦੇ ਮੈਂਬਰ ਤੁਹਾਡੇ ਨਾਲ WhatsApp 'ਤੇ ਚੈਟ ਸ਼ੁਰੂ ਕਰ ਸਕਦੇ ਹਨ। ਇਸ ਲਿੰਕ ਨੂੰ ਈਮੇਲ, ਆਪਣੀ ਵੈੱਬਸਾਈਟ, Facebook ਪੇਜ ਜਾਂ ਕਿਸੇ ਹੋਰ ਤਰੀਕੇ ਨਾਲ ਸਾਂਝਾ ਕਰੋ।
ਆਪਣੀ ਕਾਰੋਬਾਰੀ ਪ੍ਰੋਫ਼ਾਈਲ ਨੂੰ ਪੂਰਾ ਕਰੋ ਅਤੇ ਲੋੜ ਮੁਤਾਬਕ ਸਵਾਗਤੀ ਸੁਨੇਹੇ ਸੈੱਟ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਤੁਹਾਡੀਆਂ ਸੇਵਾਵਾਂ ਬਾਰੇ ਜਾਣਕਾਰੀ ਕਿੱਥੋਂ ਹਾਸਲ ਕਰਨੀ ਹੈ।
ਖਾਸ ਤੌਰ 'ਤੇ ਇਸ ਵਰਤਮਾਨ ਸਥਿਤੀ ਵਿੱਚ ਜੇ ਤੁਸੀਂ ਵਿਅਸਤ ਹੋ ਤਾਂ ਤੁਸੀਂ ਗੈਰ-ਹਾਜ਼ਰੀ ਸੁਨੇਹਾ ਵਰਤ ਕੇ ਲੋਕਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਕਦੋਂ ਤੱਕ ਉਹਨਾਂ ਦੇ ਸੁਨੇਹੇ ਦਾ ਜਵਾਬ ਦੇ ਸਕੋਗੇ।
ਆਪਣੇ ਭਾਈਚਾਰੇ ਨੂੰ ਆਪਣੀਆਂ ਸੇਵਾਵਾਂ ਦੇ ਬਾਰੇ ਦੱਸੋ। ਆਪਣੇ ਕੈਟਾਲਾਗ ਵਿੱਚ ਆਪਣੀਆਂ ਸੇਵਾਵਾਂ ਬਾਰੇ ਜਾਣਕਾਰੀ ਸ਼ਾਮਲ ਕਰੋ, ਜਿਹਨਾਂ ਨੂੰ ਤੁਹਾਡੀ ਕਾਰੋਬਾਰੀ ਪ੍ਰੋਫ਼ਾਈਲ ਰਾਹੀਂ ਐਕਸੈੱਸ ਕੀਤਾ ਜਾ ਸਕਦਾ ਹੈ।
ਲੋਕਾਂ ਦੇ ਸਵਾਲਾਂ ਦਾ ਫ਼ੌਰੀ ਜਵਾਬ ਦੇਣ ਲਈ ਅਕਸਰ ਭੇਜੇ ਜਾਣ ਵਾਲੇ ਜਵਾਬ (ਸੁਨੇਹੇ) ਸੁਰੱਖਿਅਤ ਕਰੋ ਅਤੇ ਲੋੜ ਪੈਣ 'ਤੇ ਉਹਨਾਂ ਨੂੰ ਦੁਬਾਰਾ ਵਰਤੋ।
ਆਪਣੇ ਭਾਈਚਾਰੇ ਨੂੰ ਸਮਝਾਓ ਅਤੇ ਜਾਗਰੂਕ ਕਰੋ ਕਿ ਉਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਿਵੇਂ ਮਦਦ ਕਰ ਸਕਦੇ ਹਨ। ਤੁਸੀਂ ਸਟੇਟਸ ਅੱਪਡੇਟ ਵਿੱਚ ਫ਼ੋਟੋਆਂ, ਵੀਡੀਓ, ਅਤੇ ਲਿਖਤਾਂ ਦੇ ਜ਼ਰੀਏ ਮਹੱਤਵਪੂਰਨ ਸੁਝਾਅ ਸਾਂਝੇ ਕਰ ਸਕਦੇ ਹੋ।
ਗਰੁੱਪਾਂ ਅਤੇ ਗਰੁੱਪ ਵੀਡੀਓ ਕਾਲਾਂ ਦੇ ਜ਼ਰੀਏ ਆਪਣੀ ਟੀਮ ਦੇ ਸੰਪਰਕ ਵਿੱਚ ਰਹੋ।
ਵੱਡੀ ਗਿਣਤੀ ਵਿੱਚ WhatsApp ਸੁਨੇਹਿਆਂ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਕੰਪਿਊਟਰ ਤੋਂ ਪ੍ਰਬੰਧਿਤ ਕਰਨ ਲਈ WhatsApp Web ਦੀ ਵਰਤੋਂ ਕਰੋ।
ਜੇ WhatsApp ਕੋਰੋਨਾਵਾਇਰਸ ਜਾਣਕਾਰੀ ਹੱਬ ਸਬੰਧੀ ਤੁਹਾਡੇ ਕੋਈ ਸਵਾਲ ਹਨ ਤਾਂ, ਸਾਡੇ ਨਾਲ ਸੰਪਰਕ ਕਰੋ।