ਆਪਣੇ ਮਰੀਜ਼ਾਂ ਦੇ ਸੰਪਰਕ ਵਿੱਚ ਰਹੋ
ਜੇ ਤੁਹਾਡੇ ਕੋਲ ਆਪਣੇ ਮਰੀਜ਼ਾਂ ਦੇ ਫ਼ੋਨ ਨੰਬਰ ਨਹੀਂ ਹਨ ਤਾਂ ਇੱਕ ਛੋਟਾ ਲਿੰਕ ਬਣਾਓ ਜਿਸ ਦੀ ਵਰਤੋਂ ਕਰਕੇ ਮਰੀਜ਼ ਤੁਹਾਡੇ ਨਾਲ WhatsApp 'ਤੇ ਚੈਟ ਸ਼ੁਰੂ ਕਰ ਸਕਦੇ ਹਨ। ਇਸ ਲਿੰਕ ਨੂੰ ਈਮੇਲ, ਆਪਣੀ ਵੈੱਬਸਾਈਟ, Facebook ਪੇਜ ਜਾਂ ਕਿਸੇ ਹੋਰ ਤਰੀਕੇ ਨਾਲ ਸਾਂਝਾ ਕਰੋ।
ਮਹਾਂਮਾਰੀ ਦੀ ਇਸ ਔਖੀ ਘੜੀ ਵਿੱਚ ਸਾਰਿਆਂ ਲਈ ਇਹ ਲਾਜ਼ਮੀ ਹੈ ਕਿ ਇੱਕ-ਦੂਜੇ ਕੋਲੋਂ ਦੂਰੀ ਬਣਾ ਕੇ ਰੱਖੀ ਜਾਵੇ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੇ ਮਰੀਜ਼ਾਂ ਅਤੇ ਸਹਿਕਰਮੀਆਂ ਦੇ ਨਾਲ WhatsApp ਰਾਹੀਂ ਸੰਪਰਕ ਵਿੱਚ ਰਹਿ ਸਕਦੇ ਹੋ—ਉਹ ਵੀ ਇਸ ਐਪ ਦੇ ਜ਼ਰੀਏ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਜੁੜੇ ਹੋਏ ਹਨ।
ਆਪਣੇ ਮਰੀਜ਼ਾਂ ਨਾਲ ਸੰਪਰਕ ਕਰਦੇ ਸਮੇਂ ਕਿਰਪਾ ਕਰਕੇ WhatsApp ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ। ਜਿਹੜੇ ਵਰਤੋਂਕਾਰਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਹੜੇ ਵਰਤੋਂਕਾਰ ਤੁਹਾਡੇ ਵੱਲੋਂ ਸੁਨੇਹੇ ਪ੍ਰਾਪਤ ਕਰਨਾ ਚਾਹੁੰਦੇ ਹਨ, ਸਿਰਫ਼ ਉਹਨਾਂ ਨਾਲ ਹੀ ਸੰਪਰਕ ਕਰੋ। ਆਪਣੇ ਮਰੀਜ਼ਾਂ ਨੂੰ ਕਹੋ ਕਿ ਉਹ ਤੁਹਾਡਾ ਨੰਬਰ ਆਪਣੇ ਫ਼ੋਨ ਵਿੱਚ ਜੋੜ ਲੈਣ, ਅਤੇ ਇਸ ਤੋਂ ਇਲਾਵਾ ਗਰੁੱਪਾਂ ਵਿੱਚ ਆਟੋਮੇਟਿਡ ਸੁਨੇਹੇ ਜਾਂ ਪ੍ਰਚਾਰ ਵਾਲੇ ਸੁਨੇਹੇ ਭੇਜਣ ਤੋਂ ਪਰਹੇਜ਼ ਕਰੋ। ਜੇ ਤੁਸੀਂ ਇਹਨਾਂ ਆਮ ਸੁਝਾਵਾਂ 'ਤੇ ਅਮਲ ਨਹੀਂ ਕਰਦੇ ਹੋ ਤਾਂ ਦੂਜੇ ਵਰਤੋਂਕਾਰ ਤੁਹਾਡੀ ਸ਼ਿਕਾਇਤ ਕਰ ਸਕਦੇ ਹਨ ਅਤੇ ਇਸ ਕਾਰਨ ਤੁਹਾਡੇ ਖਾਤੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਸਵਾਲਾਂ ਅਤੇ ਸੁਨੇਹਿਆਂ ਨੂੰ ਚੰਗੀ ਤਰਾਂ ਪ੍ਰਬੰਧਿਤ ਕਰਨ ਲਈ, ਮਹੱਤਵਪੂਰਨ ਜਾਣਕਾਰੀ, ਜਿਵੇਂ ਕਿ ਆਪਣੇ ਕਲੀਨਿਕ ਜਾਂ ਹਸਪਤਾਲ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਆਪਣੀ ਕਾਰੋਬਾਰੀ ਪ੍ਰੋਫ਼ਾਈਲ ਵਿੱਚ ਸ਼ਾਮਲ ਕਰੋ ਅਤੇ ਅਕਸਰ ਭੇਜੇ ਜਾਣ ਵਾਲੇ ਜਵਾਬ (ਸੁਨੇਹੇ) ਸੁਰੱਖਿਅਤ ਕਰੋ। ਅਸੀਂ ਤੁਹਾਨੂੰ WhatsApp Business ਐਪ ਵਰਤਣ ਦੀ ਸਲਾਹ ਦਿਆਂਗੇ, ਜਿਸ ਨੂੰ ਤੁਸੀਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ। WhatsApp Business ਐਪ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਇੱਥੇ ਕਲਿੱਕ ਕਰੋ। ਜੇ ਤੁਸੀਂ ਆਪਣਾ ਖਾਤਾ WhatsApp Messenger ਤੋਂ WhatsApp Business ਐਪ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਆਪਣੇ ਫ਼ੋਨ ਲਈ ਡਾਊਨਲੋਡ ਕਰੋ
ਜੇ ਤੁਹਾਡੇ ਕੋਲ ਆਪਣੇ ਮਰੀਜ਼ਾਂ ਦੇ ਫ਼ੋਨ ਨੰਬਰ ਨਹੀਂ ਹਨ ਤਾਂ ਇੱਕ ਛੋਟਾ ਲਿੰਕ ਬਣਾਓ ਜਿਸ ਦੀ ਵਰਤੋਂ ਕਰਕੇ ਮਰੀਜ਼ ਤੁਹਾਡੇ ਨਾਲ WhatsApp 'ਤੇ ਚੈਟ ਸ਼ੁਰੂ ਕਰ ਸਕਦੇ ਹਨ। ਇਸ ਲਿੰਕ ਨੂੰ ਈਮੇਲ, ਆਪਣੀ ਵੈੱਬਸਾਈਟ, Facebook ਪੇਜ ਜਾਂ ਕਿਸੇ ਹੋਰ ਤਰੀਕੇ ਨਾਲ ਸਾਂਝਾ ਕਰੋ।
ਲੋੜ ਮੁਤਾਬਕ ਸਵਾਗਤੀ ਸੁਨੇਹੇ ਸੈੱਟ ਕਰੋ ਤਾਂ ਕਿ ਜਦੋਂ ਵੀ ਮਰੀਜ਼ ਤੁਹਾਡੇ ਨਾਲ ਸੰਪਰਕ ਕਰਨ, ਉਹਨਾਂ ਨੂੰ ਤੁਰੰਤ ਜਾਣਕਾਰੀ ਮਿਲ ਜਾਵੇ।
ਇੱਕ ਵਾਰ ਵਿੱਚ ਆਪਣੇ ਅਨੇਕਾਂ ਸੰਪਰਕਾਂ ਨੂੰ ਇੱਕੋ ਨਿੱਜੀ ਸੁਨੇਹਾ ਭੇਜਣ ਲਈ ਪ੍ਰਸਾਰਣ ਸੂਚੀ ਦੀ ਵਰਤੋਂ ਕਰੋ। ਤੁਹਾਡਾ ਪ੍ਰਸਾਰਿਤ ਸੁਨੇਹਾ ਸਿਰਫ਼ ਉਹਨਾਂ ਸੰਪਰਕਾਂ ਨੂੰ ਪ੍ਰਾਪਤ ਹੋਵੇਗਾ ਜਿਹਨਾਂ ਨੇ ਆਪਣੇ ਫ਼ੋਨ ਵਿੱਚ ਤੁਹਾਡਾ ਨੰਬਰ ਜੋੜਿਆ ਹੋਇਆ ਹੈ।
ਜਿਹੜੇ ਮਰੀਜ਼ਾਂ ਜਾਂ ਸਹਿਕਰਮੀਆਂ ਨੂੰ ਜਾ ਕੇ ਮਿਲਣਾ ਮੁਸ਼ਕਿਲ ਹੈ, ਉਹਨਾਂ ਦੇ ਨਾਲ ਇੰਕ੍ਰਿਪਟਿਡ ਵੀਡੀਓ ਅਤੇ ਵੌਇਸ ਕਾਲਾਂ ਉੱਤੇ ਸੰਪਰਕ ਕਰੋ।*
ਮਰੀਜ਼ਾਂ ਦੇ ਸਵਾਲਾਂ ਦਾ ਫ਼ੌਰੀ ਜਵਾਬ ਦੇਣ ਲਈ ਅਕਸਰ ਭੇਜੇ ਜਾਣ ਵਾਲੇ ਜਵਾਬ (ਸੁਨੇਹੇ) ਸੁਰੱਖਿਅਤ ਕਰੋ ਅਤੇ ਲੋੜ ਪੈਣ 'ਤੇ ਉਹਨਾਂ ਨੂੰ ਦੁਬਾਰਾ ਵਰਤੋ।
ਸਟੇਟਸ ਫੀਚਰ ਦੀ ਵਰਤੋਂ ਕਰਕੇ ਤੁਸੀਂ ਫ਼ੋਟੋ, ਵੀਡੀਓ ਅਤੇ ਲਿਖਤੀ ਅੱਪਡੇਟਾਂ ਪੋਸਟ ਕਰ ਸਕਦੇ ਹੋ। ਉਹਨਾਂ ਵਿੱਚ ਤੁਸੀਂ ਵਾਇਰਸ ਤੋਂ ਬਚਣ, ਉਸਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਸਾਫ਼-ਸਫ਼ਾਈ ਰੱਖਣ ਬਾਰੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ।
ਯਕੀਨੀ ਬਣਾਓ ਕਿ ਤੁਹਾਡੇ ਮਰੀਜ਼ਾਂ ਨੂੰ ਪਤਾ ਹੋਵੇ ਕਿ ਤੁਸੀਂ ਕਿਸ ਸਮੇਂ ਉਪਲਬਧ ਹੁੰਦੇ ਹੋੋ, ਖਾਸ ਕਰਕੇ ਇਸ ਵਰਤਮਾਨ ਸਥਿਤੀ ਵਿੱਚ ਕਲੀਨਿਕ ਜਾਂ ਹਸਪਤਾਲ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਬਾਰੇ ਸਹੀ ਜਾਣਕਾਰੀ ਲੋਕਾਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।
ਖਾਸ ਤੌਰ 'ਤੇ ਇਸ ਵਰਤਮਾਨ ਸਥਿਤੀ ਵਿੱਚ ਜੇ ਤੁਸੀਂ ਵਿਅਸਤ ਹੋ ਤਾਂ ਤੁਸੀਂ ਗੈਰ-ਹਾਜ਼ਰੀ ਸੁਨੇਹਾ ਵਰਤ ਕੇ ਮਰੀਜ਼ਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਕਦੋਂ ਉਹਨਾਂ ਦੇ ਸੁਨੇਹੇ ਦਾ ਜਵਾਬ ਦਿਓਗੇ।
ਮਹਾਂਮਾਰੀ ਬਾਰੇ ਨਵੀਂ ਜਾਣਕਾਰੀ ਨੂੰ ਸਾਂਝਾ ਕਰਨ ਲਈ ਗਰੁੱਪਾਂ ਅਤੇ ਗਰੁੱਪ ਵੀਡੀਓ ਕਾਲਾਂ ਦੀ ਵਰਤੋਂ ਕਰੋ।
*WhatsApp ਦਾ ਹਰ ਵਰਤੋਂਕਾਰ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ WhatsApp ਦੀ ਵਰਤੋਂ ਲਾਗੂ ਨਿਯਮਾਂ ਅਧੀਨ ਕੀਤੀ ਜਾ ਰਹੀ ਹੈ, ਇਸ ਵਿੱਚ ਸਿਹਤ-ਦੇਖਭਾਲ ਡਾਟਾ ਪਰਦੇਦਾਰੀ ਅਤੇ ਸੁਰੱਖਿਆ ਕਾਨੂੰਨ ਵੀ ਸ਼ਾਮਲ ਹਨ। WhatsApp ਨਾ ਹੀ ਸਿਹਤ ਸਬੰਧੀ ਦੇਖਭਾਲ ਸੇਵਾਵਾਂ ਦਾ ਪ੍ਰਬੰਧ ਕਰਦਾ ਹੈ ਅਤੇ ਨਾ ਹੀ ਸੇਵਾਵਾਂ ਨੂੰ ਮੁਹੱਈਆ ਕਰਵਾਉਂਦਾ ਹੈ, ਅਤੇ ਨਾ ਹੀ WhatsApp ਤੁਹਾਡੇ ਸਿਹਤ ਸਬੰਧੀ ਦੇਖਭਾਲ ਅਮਲਾਂ ਨਾਲ ਕਿਸੇ ਵੀ ਤਰਾਂ ਸਬੰਧਿਤ ਹੈ। WhatsApp ਮਰੀਜ਼ਾਂ ਨਾਲ ਆਹਮਣੇ-ਸਾਹਮਣੇ ਬੈਠ ਕੇ ਕੀਤੀ ਜਾਣ ਵਾਲੀ ਜਾਂਚ ਅਤੇ ਸਲਾਹ-ਮਸ਼ਵਰੇ ਦੀ ਥਾਂ 'ਤੇ ਵਰਤਣ ਲਈ ਨਹੀਂ ਬਣਿਆ ਹੈ, ਅਤੇ ਉਹਨਾਂ ਸਥਿਤੀਆਂ ਲਈ ਵੀ ਨਹੀਂ ਹੈ ਜਿੱਥੇ ਮਰੀਜ਼ ਨੂੰ ਤਤਕਾਲ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ, ਅਤੇ ਇਸਦੀ ਵਰਤੋਂ ਮੈਡੀਕਲ ਡਿਵਾਈਸ ਦੇ ਰੂਪ ਵਿੱਚ ਵੀ ਨਹੀਂ ਕੀਤੀ ਜਾ ਸਕਦੀ।
ਜੇ WhatsApp ਕੋਰੋਨਾਵਾਇਰਸ ਜਾਣਕਾਰੀ ਹੱਬ ਸਬੰਧੀ ਤੁਹਾਡੇ ਕੋਈ ਸਵਾਲ ਹਨ ਤਾਂ, ਸਾਡੇ ਨਾਲ ਸੰਪਰਕ ਕਰੋ।