WhatsApp ਤੁਹਾਨੂੰ ਆਪਣੇ ਕਰੀਬੀ ਲੋਕਾਂ ਨਾਲ ਜੁੜੇ ਰਹਿਣ ਵਿੱਚ ਤੁਹਾਡੀ ਮਦਦ ਕਰਦਾ ਹੈ। ਹੇਠਾਂ ਕੁਝ ਸੁਝਾਅ ਦਿੱਤੇ ਹਨ ਜਿਹਨਾਂ ਰਾਹੀਂ ਤੁਸੀਂ WhatsApp ਦੀ ਵਰਤੋਂ ਕਰਕੇ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਸੰਪਰਕ ਵਿੱਚ ਰਹਿ ਸਕਦੇ ਹੋ, ਸਿਹਤ ਸਬੰਧੀ ਅਧਿਕਾਰਿਤ ਜਾਣਕਾਰੀ ਹਾਸਲ ਕਰ ਸਕਦੇੇ ਹੋ ਅਤੇ ਜਾਣਕਾਰੀ ਨੂੰ ਜ਼ਿੰਮੇਵਾਰੀ ਨਾਲ ਅੱਗੇ ਸਾਂਝਾ ਕਰ ਸਕਦੇ ਹੋ। ਜੇ ਤੁਸੀਂ WhatsApp 'ਤੇ ਨਵੇਂ ਹੋ ਜਾਂ ਇਸ ਦੀ ਵਰਤੋਂ ਕਰਨਾ ਸਿੱਖਣਾ ਚਾਹੁੰਦੇ ਹੋ ਤਾਂ "WhatsApp ਦੀ ਵਰਤੋਂ ਕਿਵੇਂ ਕਰਨੀ ਹੈ" 'ਤੇ ਜਾਓ।
ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਜੁੜੋ। ਤਾਜ਼ਾ ਜਾਣਕਾਰੀ ਅਤੇ ਸੇਧਾਂ ਦੇ ਲਈ ਸਿਰਫ਼ ਭਰੋਸੇਯੋਗ ਸਰੋਤਾਂ ਉੱਤੇ ਯਕੀਨ ਕਰੋ ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਜਾਂ ਤੁਹਾਡਾ ਰਾਸ਼ਟਰੀ ਸਿਹਤ ਮੰਤਰਾਲੇ।
ਪ੍ਰਾਪਤ ਹੋਏ ਹਰ ਸੁਨੇਹੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਕੋਰੋਨਾਵਾਇਰਸ ਬਾਰੇ ਸੁਨੇਹਿਆਂ ਵਿੱਚ ਮਿਲੀ ਜਾਣਕਾਰੀ ਪੂਰੀ ਤਰ੍ਹਾਂ ਸਹੀ ਹੋਵੇ। ਦੂਜੇ ਭਰੋਸੇਯੋਗ ਅਧਿਕਾਰਿਤ ਸਰੋਤਾਂ ਜਾਂ ਫੈਕਟ ਚੈਕਰ ਰਾਹੀਂ ਜਾਂ ਇੰਟਰਨੈਸ਼ਨਲ ਫੈਕਟ-ਚੈਕਿੰਗ ਨੈੱਟਵਰਕ (IFCN) ਦੇ ਤੱਥ-ਜਾਂਚਣ ਵਾਲੇ ਚੈਟਬੋਟ ਨੂੰ +1 (727) 2912606 'ਤੇ ਸੁਨੇਹਾ ਭੇਜ ਕੇ ਤੱਥਾਂ ਦੀ ਪੁਸ਼ਟੀ ਕਰੋੋ। ਜੇ ਤੁਹਾਨੂੰ ਸੁਨੇਹੇ ਵਿੱਚ ਦਿੱਤੀ ਜਾਣਕਾਰੀ ਉੱਤੇ ਸ਼ੱਕ ਹੁੰਦਾ ਹੈ ਤਾਂ ਉਸਨੂੰ ਅੱਗੇ ਨਾ ਭੇਜੋ।
ਕੋਰੋਨਾਵਾਇਰਸ ਦੇ ਨਾਲ ਨਜਿੱਠਣ ਲਈ ਤੁਹਾਡੇ ਨਾਲ ਅਸੀਂ ਵੀ ਭਾਈਚਾਰਕ ਲੀਡਰਾਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੇ ਹਾਂ। ਜਾਣੋ ਕਿ WhatsApp ਦੀ ਵਰਤੋਂ ਕਰਕੇ ਤੁਸੀਂ ਆਪਣੇ ਭਾਈਚਾਰੇ ਨਾਲ ਕਿਵੇਂ ਜੁੜੇ ਰਹਿ ਸਕਦੇ ਹੋ।
ਜਾਣੋ ਕਿ ਤੁਸੀਂ ਆਪਣੇ ਮਰੀਜ਼ਾਂ ਨਾਲ ਕਿਵੇਂ ਸੰਪਰਕ ਵਿੱਚ ਰਹਿ ਸਕਦੇ ਹੋ, ਲੋਕਾਂ ਨੂੰ ਕਿਵੇਂ ਸੂਚਿਤ ਕਰ ਸਕਦੇ ਹੋ, ਬਿਨਾਂ ਮਿਲੇ ਮੀਟਿੰਗ ਜਾਂ ਕਾਨਫਰੰਸ ਕਿਵੇਂ ਕਰ ਸਕਦੇ ਹੋ, ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਲਈ ਫ਼ੌਰੀ ਜਵਾਬ ਕਿਵੇਂ ਸੈੱਟ ਕਰ ਸਕਦੇ ਹੋ, ਆਦਿ।
ਜਾਣੋ ਕਿ ਤੁਸੀਂ WhatsApp ਰਾਹੀਂ ਆਪਣੇ ਵਿਦਿਆਰਥੀਆਂ ਦੇ ਨਾਲ ਕਿਵੇਂ ਜੁੜੇ ਰਹਿ ਸਕਦੇ ਹੋ, ਹੋਮਵਰਕ ਅਤੇ ਅਸਾਈਨਮੈਂਟਾਂ ਕਿਵੇਂ ਦੇ ਅਤੇ ਲੈ ਸਕਦੇ ਹੋ, ਲਿਖਤੀ ਅਤੇ ਵੌਇਸ ਸੁਨੇਹਿਆਂ ਦੇ ਨਾਲ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾ ਸਕਦੇ ਹੋ, ਆਦਿ।
ਆਪਣੀ ਸੰਸਥਾ ਬਾਰੇ ਲੋਕਾਂ ਨੂੰ ਜਾਣੂ ਕਰਵਾਓ, ਆਪਣੇ ਭਾਈਚਾਰੇ ਨਾਲ ਜੁੜੇ ਰਹੋ, ਸਮੇਂ-ਸਮੇਂ 'ਤੇ ਸਹੀ ਜਾਣਕਾਰੀ ਸਾਂਝੀ ਕਰੋ, ਆਪਣੀ ਟੀਮ ਨਾਲ ਤਾਲਮੇਲ ਬਣਾ ਕੇ ਰੱਖੋ, ਆਮ ਸਵਾਲਾਂ ਦਾ ਫ਼ੌਰੀ ਜਵਾਬ ਦਿਓ, ਆਦਿ।
ਆਪਣੇ ਗਾਹਕਾਂ ਨਾਲ ਜੁੜੇ ਰਹਿਣ ਦੇ ਹੋਰ ਤਰੀਕੇ ਲੱਭੋ, ਆਪਣੇ ਕਾਰੋਬਾਰ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਸਾਂਝਾ ਕਰੋੋ, ਪਿਕਅੱਪ ਅਤੇ ਡਿਲੀਵਰੀ ਸੇਵਾ ਨੂੰ ਸੁਖਾਲਾ ਬਣਾਓ, ਗਾਹਕਾਂ ਨੂੰ ਵਸਤੂਆਂ ਦੀ ਉਪਲਬਧਤਾ ਬਾਰੇ ਸਮੇਂ-ਸਮੇਂ 'ਤੇ ਜਾਣਕਾਰੀ ਦਿਓ, ਆਦਿ।
ਦੇਖੋ ਕਿ ਇਸ ਔਖੀ ਘੜੀ ਵਿੱਚ ਲੋਕ ਆਪਣੇ ਭਾਈਚਾਰੇ ਨਾਲ ਜੁੜਨ ਲਈ WhatsApp ਦੀ ਵਰਤੋਂ ਕਿਵੇਂ ਕਰ ਰਹੇ ਹਨ:
ਪਾਕਿਸਤਾਨ ਵਿੱਚ, ਦੇਸ਼ ਦੇ ਸਭ ਤੋਂ ਕਮਜ਼ੋਰ ਵਰਗ ਨੂੰ ਗਰੀਬੀ ਦੀ ਮਾਰ ਤੋਂ ਬਚਾਉਣ ਲਈ ਇੱਕ WhatsApp ਗਰੁੱਪ ਦੀ ਮਦਦ ਨਾਲ Rs21 ਮਿਲੀਅਨ ਇਕੱਤਰ ਕੀਤੇ ਗਏ: ਲੇਖ ਇੱਥੇ ਪੜ੍ਹੋ >
ਇਟਲੀ ਦੇ ਮੇਅਰਾਂ ਨੇ ਸੰਪਰਕ ਵਿੱਚ ਰਹਿਣ ਲਈ WhatsApp ਗਰੁੱਪ ਬਣਾਇਆ: ਲੇਖ ਇੱਥੇ ਪੜ੍ਹੋ >
ਇਟਲੀ ਦੇ ਨੇਪਲਜ਼ ਸ਼ਹਿਰ ਵਿੱਚ ਐਲੀਮੈਂਟਰੀ ਸਕੂਲ ਹੋਏ ਬੰਦ, ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਸਕੂਲ WhatsApp ਰਾਹੀਂ ਪਰਿਵਾਰ ਵਾਲਿਆਂ ਨੂੰ ਹੋਮਵਰਕ ਅਤੇ ਅਸਾਈਨਮੈਂਟਾਂ ਭੇਜ ਰਹੇ ਹਨ: ਲੇਖ ਇੱਥੇ ਪੜ੍ਹੋ >
ਸਥਾਨਕ ਦੁਕਾਨਦਾਰਾਂ ਦੀ ਸਹਾਇਤਾ ਲਈ, ਹਾਂਗ ਕਾਂਗ ਦੇ ਇੱਕ ਆਦਮੀ ਨੇ WhatsApp ਦੇ ਜ਼ਰੀਏ ਸਥਾਨਕ ਲੋਕਾਂ ਨੂੰ ਦੁਕਾਨਾਂ ਨਾਲ ਜੋੜਨ ਵਿੱਚ ਮਦਦ ਕੀਤੀ: ਲੇਖ ਇੱਥੇ ਪੜ੍ਹੋ >
ਕੋਰੋਨਾਵਾਇਰਸ ਦੀ ਮਾਰ ਝੱਲ ਰਹੇ ਦੇਸ਼ ਜਾਰਡਨ ਦਾ ਇੱਕ ਰੁਜ਼ਗਾਰ ਪ੍ਰੋਗਰਾਮ WhatsApp ਦੀ ਵਰਤੋਂ ਕਰਕੇ ਮਹਿਲਾਵਾਂ ਨੂੰ ਨੌਕਰੀਆਂ ਲੱਭਣ ਲਈ ਉਤਸ਼ਾਹਿਤ ਕਰ ਰਿਹਾ ਹੈ: ਲੇਖ ਇੱਥੇ ਪੜ੍ਹੋ >
ਪੈਰਿਸ ਵਿੱਚ ਡਾਕਟਰਾਂ ਨੇ WhatsApp ਗਰੁੱਪ ਬਣਾਇਆ ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗਦਾ ਰਹੇ ਕਿ ਹਸਪਤਾਲ ਵਿੱਚ ਮਰੀਜ਼ਾਂ ਲਈ ਕਿੰਨੇ ਖਾਲੀ ਬੈੱਡ ਉਪਲਬਧ ਹਨ: ਲੇਖ ਇੱਥੇ ਪੜ੍ਹੋ >
ਭਾਰਤ ਦੇ ਕੋਇੰਬਟੂਰ ਸ਼ਹਿਰ ਵਿੱਚ ਸਰਕਾਰੀ ਅਫ਼ਸਰਾਂ ਨੇ WhatsApp ਰਾਹੀਂ ਮੀਟਿੰਗ ਕੀਤੀ: ਲੇਖ ਇੱਥੇ ਪੜ੍ਹੋ >
ਸੀਰੀਆ ਦੇ ਇੱਕ ਰਫ਼ਿਊਜੀ ਕੈਂਪ ਵਿੱਚ ਅਧਿਆਪਕਾਂ ਨੇ WhatsApp ਦੇ ਜ਼ਰੀਏ ਮਾਪਿਆਂ ਨਾਲ ਪੜ੍ਹਾਈ ਵਾਲੀ ਵੀਡੀਓ ਸਾਂਝੀ ਕੀਤੀ: ਲੇਖ ਇੱਥੇ ਪੜ੍ਹੋ >
ਭਾਰਤ ਦਾ ਸਲੇਵਰੀ ਸਰਵਾਈਵਰ ਸਮੂਹ WhatsApp ਗਰੁੱਪਾਂ ਦੇ ਜ਼ਰੀਏ ਆਪਣੇ ਭਾਈਚਾਰੇ ਵਿੱਚ ਕੋਰੋਨਵਾਇਰਸ ਬਾਰੇ ਜਾਗਰੂਕਤਾ ਫੈਲਾ ਰਿਹਾ ਹੈ: ਲੇਖ ਇੱਥੇ ਪੜ੍ਹੋ >
ਬਰਾਜ਼ੀਲ ਦੇ ਫਲੋਰਿਅਨੋਪੋਲਿਸ ਸ਼ਹਿਰ ਵਿੱਚ ਮਰੀਜ਼ WhatsApp ਦੀ ਵਰਤੋਂ ਕਰਕੇ ਅਪੌਇੰਟਮੈਂਟ ਲੈ ਸਕਦੇ ਹਨ ਅਤੇ ਜ਼ਰੂਰੀ ਸਵਾਲ ਪੁੱਛ ਸਕਦੇ ਹਨ: ਲੇਖ ਇੱਥੇ ਪੜ੍ਹੋ >