ਪਿਛਲੀ ਵਾਰ ਅੱਪਡੇਟ ਕੀਤਾ ਗਿਆ: 16 ਫ਼ਰਵਰੀ 2024
WhatsApp ਚੈਨਲ WhatsApp ਅੰਦਰ ਇੱਕ ਵਿਕਲਪਿਕ, ਇੱਕ-ਤਰਫਾ ਪ੍ਰਸਾਰਨ ਫ਼ੀਚਰ ਹੈ, ਜੋ ਨਿੱਜੀ ਮੈਸੇਜਿੰਗ ਤੋਂ ਵੱਖ ਹੈ, ਜਿਸਨੂੰ ਲੋਕਾਂ ਦੀ ਉਨ੍ਹਾਂ ਲੋਕਾਂ ਅਤੇ ਸੰਸਥਾਵਾਂ ਤੋਂ ਜਾਣਕਾਰੀ ਨੂੰ ਫਾਲੋ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਹੜੀ ਉਨ੍ਹਾਂ ਲਈ ਮਹੱਤਵਪੂਰਨ ਹਨ। ਚੈਨਲ ਐਡਮਿਨਾਂ ਨੂੰ ਹੇਠਾਂ ਦਿੱਤੀਆਂ ਗਾਈਡਲਾਈਨਾਂ (ਇਹ “ਚੈਨਲ ਗਾਈਡਲਾਈਨਾਂ”) ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਅੱਪਡੇਟ ਜਨ-ਸਾਧਾਰਨ ਲਈ ਢੁਕਵੇਂ ਹੋਣ। WhatsApp ਚੈਨਲਾਂ ਦੀ ਵਰਤੋਂ ਕਰਕੇ, ਤੁਸੀਂ ਇਨ੍ਹਾਂ ਚੈਨਲਾਂ ਦੀਆਂ ਗਾਈਡਲਾਈਨਾਂ ਅਤੇ ਸਾਡੀਆਂ WhatsApp ਚੈਨਲਾਂ ਲਈ ਪੂਰਕ ਸੇਵਾ ਦੀ ਸ਼ਰਤਾਂਨਾਲ ਸਹਿਮਤ ਹੁੰਦੇ ਹੋ।
ਚੈਨਲ ਐਡਮਿਨਾਂ ਨੂੰ ਆਪਣੇ ਫਾਲੋਅਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਬਹੁਤ ਜ਼ਿਆਦਾ ਜਾਂ ਘਟੀਆ ਕੁਆਲਿਟੀ ਵਾਲੇ ਅੱਪਡੇਟ ਭੇਜਣ ਤੋਂ ਬਚਣਾ ਚਾਹੀਦਾ ਹੈ, ਜਿਸ ਦਾ ਨਤੀਜਾ ਪ੍ਰਾਪਤਕਰਤਾਵਾਂ ਦਾ ਉਨ੍ਹਾਂ ਦੇ ਚੈਨਲ ਨੂੰ ਫਾਲੋ ਕਰਨਾ ਬੰਦ ਕਰਨਾ ਹੋ ਸਕਦਾ ਹੈ। ਚੈਨਲ ਐਡਮਿਨਾਂ ਨੂੰ ਆਪਣੇ ਚੈਨਲ ਲਈ ਇੱਕ ਸਿਰਲੇਖ ਪ੍ਰਦਾਨ ਕਰਨਾ ਚਾਹੀਦਾ ਹੈ ਜਿਹੜਾ ਚੈਨਲ ਦੀ ਸਮੱਗਰੀ ਨੂੰ ਦਰਸਾਉਂਦਾ ਹੋਵੇ ਅਤੇ ਵਰਤੋਂਕਾਰਾਂ ਨੂੰ ਇਸ ਬਾਰੇ ਸੂਚਿਤ ਚੋਣਾਂ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ ਕਿ ਉਹ ਕਿਹੜੇ ਚੈਨਲਾਂ ਨੂੰ ਫਾਲੋ ਕਰਨਾ ਚੁਣਦੇ ਹਨ।
WhatsApp ਉਨ੍ਹਾਂ ਚੈਨਲਾਂ ਵਿਰੁੱਧ ਕਾਰਵਾਈ ਕਰ ਸਕਦਾ ਹੈ ਜਿਹੜੇ ਹੇਠ ਦਿੱਤੀਆਂ ਚੈਨਲ ਗਾਈਡਲਾਈਨਾਂ ਦੀ ਉਲੰਘਣਾ ਕਰਦੇ ਹਨ:
WhatsApp ਇਨ੍ਹਾਂ ਚੈਨਲ ਗਾਈਡਲਾਈਨਾਂ ਦੀ ਦੁਰਵਰਤੋਂ ਦਾ ਪਤਾ ਲਗਾਉਣ ਲਈ, ਸਵੈਚਲਿਤ ਟੂਲਾਂ, ਮਨੁੱਖੀ ਸਮੀਖਿਆ ਅਤੇ ਵਰਤੋਂਕਾਰਾਂ ਦੀਆਂ ਰਿਪੋਰਟਾਂ ਦੀ ਵਰਤੋਂ ਕਰਕੇ ਕਾਰਵਾਈ ਕਰ ਸਕਦਾ ਹੈ। ਅਸੀਂ ਵਰਤੋਂਕਾਰਾਂ ਨੂੰ ਚੈਨਲ ਦੇ ਅੰਦਰ ਕਿਸੇ ਵੀ ਚੈਨਲ ਜਾਂ ਖਾਸ ਅੱਪਡੇਟ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਸੰਭਾਵੀ ਤੌਰ 'ਤੇ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਕਰਦਾ ਹੈ। ਤੁਸੀਂ WhatsApp 'ਤੇ ਚੈਨਲ ਦੀ ਰਿਪੋਰਟ ਕਰਨ ਦੇ ਤਰੀਕੇ ਬਾਰੇ ਇੱਥੇ ਹੋਰ ਜਾਣ ਸਕਦੇ ਹੋ। ਸੰਭਾਵੀ ਬੌਧਿਕ ਸੰਪਤੀ ਉਲੰਘਣਾ ਦੀ ਰਿਪੋਰਟ ਕਿਵੇਂ ਕਰਨੀ ਹੈ ਇਸ ਲਈ, ਕਿਰਪਾ ਕਰਕੇ ਇੱਥੇ ਦੇਖੋ।
ਸਵੈਚਲ ਪ੍ਰਕਿਰਿਆ
ਸਵੈਚਲਿਤ ਡਾਟਾ ਪ੍ਰਕਿਰਿਆ ਸਾਡੀ ਸਮੀਖਿਆ ਪ੍ਰਕਿਰਿਆ ਦਾ ਕੇਂਦਰ ਹੈ ਅਤੇ ਕੁਝ ਖੇਤਰਾਂ ਲਈ ਸਵੈਚਲਿਤ ਫੈਸਲਿਆਂ ਨੂੰ ਆਟੋਮੇਟ ਕਰਦੀ ਹੈ ਜਿੱਥੇ ਚੈਨਲਾਂ ਦੀ ਸਮੱਗਰੀ ਦੁਆਰਾ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਆਟੋਮੇਸ਼ਨ ਸੰਭਾਵੀ ਤੌਰ 'ਤੇ ਉਲੰਘਣਾ ਕਰਨ ਵਾਲੇ ਚੈਨਲਾਂ ਨੂੰ ਉਨ੍ਹਾਂ ਮਨੁੱਖੀ ਸਮੀਖਿਅਕਾਂ ਕੋਲ ਭੇਜਕੇ ਸਮੀਖਿਆ ਨੂੰ ਤਰਜੀਹ ਦੇਣ ਵਿੱਚ ਵੀ ਮਦਦ ਕਰਦੀ ਹੈ, ਜਿਨ੍ਹਾਂ ਕੋਲ ਸਹੀ ਵਿਸ਼ਾ ਵਸਤੂ ਅਤੇ ਭਾਸ਼ਾ ਦੀ ਮੁਹਾਰਤ ਹੈ, ਇਸ ਲਈ ਸਾਡੀਆਂ ਟੀਮਾਂ ਸਭ ਤੋਂ ਮਹੱਤਵਪੂਰਨ ਮਾਮਲਿਆਂ 'ਤੇ ਪਹਿਲਾਂ ਧਿਆਨ ਦੇ ਸਕਦੀਆਂ ਹਨ।
ਮਨੁੱਖੀ ਸਮੀਖਿਆ ਟੀਮਾਂ
ਜਦੋਂ ਕਿਸੇ ਚੈਨਲ ਨੂੰ ਹੋਰ ਸਮੀਖਿਆ ਦੀ ਲੋੜ ਹੁੰਦੀ ਹੈ, ਤਾਂ ਸਾਡੇ ਸਵੈਚਲ ਸਿਸਟਮ ਅੰਤਿਮ ਫੈਸਲਾ ਲੈਣ ਲਈ ਇਸਨੂੰ ਮਨੁੱਖੀ ਸਮੀਖਿਆ ਟੀਮ ਨੂੰ ਭੇਜ ਦਿੰਦੇ ਹਨ। ਸਾਡੀਆਂ ਮਨੁੱਖੀ ਸਮੀਖਿਆ ਟੀਮਾਂ ਵਿਸ਼ਵ ਭਰ ਵਿੱਚ ਸਥਿਤ ਹਨ, ਜਿਨ੍ਹਾਂ ਨੂੰ ਸਰਵੋਚ ਸਿਖਲਾਈ ਪ੍ਰਾਪਤ ਹੈ, ਅਤੇ ਆਮ ਤੌਰ 'ਤੇ ਕੁਝ ਨੀਤੀ ਖੇਤਰਾਂ ਅਤੇ ਅਧਿਐਨ ਵਿੱਚ ਮੁਹਾਰਤ ਰੱਖਦੀਆਂ ਹਨ। ਸਾਦੇ ਸਵੈਚਲ ਸਿਸਟਮ ਹਰੇਕ ਫ਼ੈਸਲੇ ਤੋਂ ਸਿੱਖਦੇ ਅਤੇ ਬਿਹਤਰ ਹੁੰਦੇ ਹਨ।
ਸਥਾਨਕ ਕਨੂੰਨ ਉਲੰਘਣਾਵਾਂ
WhatsApp ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ ਅਧਿਕਾਰੀਆਂ ਦੇ ਵੈਧ ਕਨੂੰਨੀ ਆਦੇਸ਼ਾਂ ਦੀ ਸਮੀਖਿਆ ਕਰਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ। ਸਾਨੂੰ WhatsApp ਚੈਨਲਾਂ ਨੂੰ ਪਾਬੰਧ ਕਰਨ ਲਈ ਅਦਾਲਤ ਤੋਂ ਆਦੇਸ਼ ਮਿਲ ਸਕਦਾ ਹੈ। ਅਸੀਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਮੇਸ਼ਾ ਸਰਕਾਰੀ ਬੇਨਤੀ ਦੀ ਜਾਇਜ਼ਤਾ ਅਤੇ ਸੰਪੂਰਨਤਾ ਦਾ ਮੁਲਾਂਕਣ ਕਰਦੇ ਹਾਂ।
ਜਦੋਂ ਅਸੀਂ ਗੈਰ-ਕਨੂੰਨੀ ਸਮੱਗਰੀ ਜਾਂ ਸਾਡੀਆਂ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਦਾ ਪਤਾ ਲਗਾਉਂਦੇ ਹਾਂ, ਤਾਂ ਅਸੀਂ ਸਮੱਗਰੀ ਜਾਂ ਉਲੰਘਣਾ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੇ ਹੋਏ, ਹੇਠਾਂ ਦਿੱਤੇ ਸਮੇਤ, ਇਹ ਕਾਰਵਾਈ ਕਰ ਸਕਦੇ ਹਾਂ:
ਜੇਕਰ ਐਡਮਿਨ ਵਾਰ-ਵਾਰ ਅਜਿਹੀ ਸਮੱਗਰੀ ਪੋਸਟ ਕਰਦੇ ਹਨ ਜੋ ਸਾਡੇ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਕਰਦੀ ਹੈ, ਗੈਰ-ਕਾਨੂੰਨੀ ਸਮੱਗਰੀ ਸਮੇਤ ਤਾਂ WhatsApp ਚੈਨਲਾਂ ਨੂੰ ਮੁਅੱਤਲ ਕਰ ਦੇਵੇਗਾ। ਕਿਸੇ ਚੈਨਲ ਨੂੰ ਮੁਅੱਤਲ ਕਰਨ ਦਾ ਫੈਸਲਾ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਮਾਤਰਾ, ਪ੍ਰਕਿਰਤੀ ਅਤੇ ਗੰਭੀਰਤਾ, ਅਤੇ, ਜੇਕਰ ਪਛਾਣਿਆ ਜਾ ਸਕਦਾ ਹੈ, ਤਾਂ ਵਰਤੋਂਕਾਰ ਦੇ ਇਰਾਦੇ 'ਤੇ ਨਿਰਭਰ ਕਰੇਗਾ।
ਅਸੀਂ WhatsApp ਚੈਨਲਾਂ ਲਈ ਸੇਵਾ ਦੀਆਂ ਪੂਰਕ ਸ਼ਰਤਾਂ ਵਿੱਚ ਦਰਸਾਏ ਅਨੁਸਾਰ ਵਧੀਕ ਕਾਰਵਾਈਆਂ ਕਰ ਸਕਦੇ ਹਾਂ।
ਚੈਨਲ ਲਾਗੂਕਰਨ: ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਅਸੀਂ ਚੈਨਲਾਂ 'ਤੇ ਕਾਰਵਾਈ ਕਰ ਸਕਦੇ ਹਾਂ ਜਦੋਂ ਅਸੀਂ ਇਹ ਨਿਰਧਾਰਿਤ ਕਰਦੇ ਹਾਂ ਕਿ ਉਹ ਚੈਨਲ ਇਨ੍ਹਾਂ ਚੈਨਲ ਗਾਈਡਲਾਈਨਾਂ ਸਮੇਤ ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੇ ਵਿਰੁੱਧ ਹਨ। ਜੇਕਰ ਤੁਸੀਂ ਸਾਡੇ ਫ਼ੈਸਲੇ ਨਾਲ ਅਸਹਿਮਤ ਹੋ, ਤਾਂ ਤੁਸੀਂ ਆਪਣੇ ਚੈਨਲ ਦੇ ਜਾਣਕਾਰੀ ਪੇਜ ਅੰਦਰੋਂ ਉਸ ਫੈਸਲੇ ਲਈ ਅਪੀਲ ਕਰ ਸਕਦੇ ਹੋ। ਤੁਸੀਂ ਇੱਥੇ WhatsApp ਸਹਾਇਤਾ ਰਾਹੀਂ ਅਪੀਲ ਦਰਜ ਵੀ ਕਰ ਸਕਦੇ ਹੋ। ਜੇ ਅਸੀਂ ਨਿਰਧਾਰਿਤ ਕਰਦੇ ਹਾਂ ਕਿ ਸਾਡਾ ਫ਼ੈਸਲਾ ਗਲਤ ਸੀ, ਤਾਂ ਅਸੀਂ ਇਸਨੂੰ ਵਾਪਸ ਲੈ ਲਵਾਂਗੇ।
ਖਾਤਾ ਅਸਮਰਥਿਤ ਕਰਨਾ: ਜੇਕਰ ਅਸੀਂ ਇਨ੍ਹਾਂ ਚੈਨਲ ਗਾਈਡਲਾਈਨਾਂ ਜਾਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਰਕੇ ਤੁਹਾਡੇ ਖਾਤੇ ਨੂੰ ਅਸਮਰਥ ਕਰਦੇ ਹਾਂ, ਤਾਂ ਤੁਸੀਂ ਉਸ ਫੈਸਲੇ ਨੂੰ ਇੱਥੇ ਵਰਣਨ ਕੀਤੇ ਅਨੁਸਾਰ ਅਪੀਲ ਕਰ ਸਕਦੇ ਹੋ।
ਜੇਕਰ ਤੁਸੀਂ ਚੈਨਲਾਂ 'ਤੇ ਸਾਡੇ ਵੱਲੋਂ ਲਏ ਗਏ ਸਮੱਗਰੀ ਸੰਬੰਧੀ ਫ਼ੈਸਲੇ ਨਾਲ ਅਸਹਿਮਤ ਹੋ ਅਤੇ ਤੁਸੀਂ EU ਵਿੱਚ ਇੱਕ ਵਰਤੋਂਕਾਰ ਹੋ, ਤਾਂ ਤੁਸੀਂ ਇਸ ਮੁੱਦੇ ਨੂੰ ਹੱਲ ਕਰਨ ਲਈ ਇਸ ਫ਼ੈਸਲੇ ਨੂੰ ਇੱਕ ਪ੍ਰਮਾਣਿਤ ਅਦਾਲਤ ਤੋਂ ਬਾਹਰ ਵਿਵਾਦ ਨਿਪਟਾਰਾ ਸੰਸਥਾ ਕੋਲ ਲਿਜਾ ਸਕਦੇ ਹੋ।
ਵਰਤੋਂਕਾਰ ਰਿਪੋਰਟਾਂ: ਜੇਕਰ ਤੁਸੀਂ ਦੂਜਿਆਂ ਦੁਆਰਾ ਪੋਸਟ ਕੀਤੀ ਸਮੱਗਰੀ ਦੀ ਰਿਪੋਰਟ ਕਰਦੇ ਹੋ ਪਰ ਸਾਨੂੰ ਪਤਾ ਲੱਗਦਾ ਹੈ ਕਿ ਸਮੱਗਰੀ ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੇ ਵਿਰੁੱਧ ਨਹੀਂ ਜਾਂਦੀ ਹੈ, ਤਾਂ ਅਸੀਂ ਤੁਹਾਨੂੰ ਦੱਸਾਂਗੇ। ਜੇਕਰ ਤੁਸੀਂ ਸਾਡੇ ਫ਼ੈਸਲੇ ਨਾਲ ਅਸਹਿਮਤ ਹੋ, ਤਾਂ ਤੁਸੀਂ ਉਸ ਫੈਸਲੇ ਲਈ ਅਪੀਲ ਕਰ ਸਕਦੇ ਹੋ। ਜੇ ਅਸੀਂ ਨਿਰਧਾਰਿਤ ਕਰਦੇ ਹਾਂ ਕਿ ਸਾਡਾ ਫ਼ੈਸਲਾ ਗਲਤ ਸੀ, ਤਾਂ ਅਸੀਂ ਇਸਨੂੰ ਵਾਪਸ ਲੈ ਲਵਾਂਗੇ।