ਜਦੋਂ ਤੁਸੀਂ WhatsApp ਚੈਨਲਾਂ ("ਚੈਨਲਾਂ") ਦੀ ਵਰਤੋਂ ਕਰਦੇ ਹੋ ਤਾਂ ਇਹ WhatsApp ਚੈਨਲਾਂ ਦੀ ਪੂਰਕ ਪਰਦੇਦਾਰੀ ਨੀਤੀ ਸਾਡੇ ਜਾਣਕਾਰੀ ਅਭਿਆਸਾਂ ਨੂੰ ਸਮਝਾਉਣ ਵਿੱਚ ਮਦਦ ਕਰਦੀ ਹੈ। ਜਦੋਂ ਅਸੀਂ “WhatsApp”, “ਸਾਡੇ”, “ਅਸੀਂ” ਜਾਂ “ਸਾਨੂੰ” ਕਹਿੰਦੇ ਹਾਂ, ਤਾਂ ਅਸੀਂ WhatsApp LLC ਦਾ ਹਵਾਲਾ ਦਿੰਦੇ ਹਾਂ।
ਇਹ ਚੈਨਲ ਪਰਦੇਦਾਰੀ ਨੀਤੀ WhatsApp ਦੀ ਪਰਦੇਦਾਰੀ ਨੀਤੀ ਦੀ ਪੂਰਤੀ ਕਰਦੀ ਹੈ, ਜਿਹੜੀ ਚੈਨਲਾਂ ਸਮੇਤ ਸਾਡੀਆਂ ਸਾਰੀਆਂ ਸੇਵਾਵਾਂ ਦੀ ਵਰਤੋਂ 'ਤੇ ਲਾਗੂ ਹੁੰਦੀ ਹੈ। ਇਸ ਚੈਨਲ ਦੀ ਪਰਦੇਦਾਰੀ ਨੀਤੀ ਵਿੱਚ ਵਰਤੇ ਗਏ ਪਰ ਪਰਿਭਾਸ਼ਿਤ ਨਾ ਕੀਤੇ ਗਏ ਕਿਸੇ ਵੀ ਮਹੱਤਵਪੂਰਨ ਸ਼ਬਦਾਂ ਦੇ ਅਰਥ WhatsApp ਦੀ ਪਰਦੇਦਾਰੀ ਨੀਤੀ ਵਿੱਚ ਪਰਿਭਾਸ਼ਿਤ ਕੀਤੇ ਗਏ ਹਨ। ਜੇ ਇਸ ਚੈਨਲਾਂ ਦੀ ਪਰਦੇਦਾਰੀ ਨੀਤੀ ਅਤੇ WhatsApp ਦੀ ਪਰਦੇਦਾਰੀ ਨੀਤੀ ਵਿਚਕਾਰ ਕੋਈ ਟਕਰਾਅ ਹੁੰਦਾ ਹੈ, ਤਾਂ ਇਸ ਚੈਨਲ ਦੀ ਪਰਦੇਦਾਰੀ ਨੀਤੀ ਤੁਹਾਡੇ ਚੈਨਲਾਂ ਦੀ ਵਰਤੋਂ ਦੇ ਸੰਬੰਧ ਵਿੱਚ ਅਤੇ ਸਿਰਫ਼ ਵਿਵਾਦ ਦੀ ਹੱਦ ਤੱਕ ਕੰਟਰੋਲ ਕਰੇਗੀ।
WhatsApp ਚੈਨਲਾਂ ਲਈ ਪੂਰਕ ਸੇਵਾ ਦੀਆਂ ਸ਼ਰਤਾਂ ਅਤੇ WhatsApp ਚੈਨਲਾਂ ਦੀਆਂ ਗਾਈਡਲਾਈਨਾਂ ਚੈਨਲਾਂ ਦੀ ਤੁਹਾਡੀ ਵਰਤੋਂ 'ਤੇ ਲਾਗੂ ਹੁੰਦੀਆਂ ਹਨ।
ਇਸ ਚੈਨਲ ਦੀ ਪਰਦੇਦਾਰੀ ਨੀਤੀ ਕੀ ਕਵਰ ਕਰਦੀ ਹੈ?
ਚੈਨਲ WhatsApp ਦੇ ਅੰਦਰ ਇੱਕ ਵਿਕਲਪਿਕ, ਇੱਕ ਤਰਫ਼ਾ ਪ੍ਰਸਾਰਣ ਫ਼ੀਚਰ ਹੈ, ਜੋ ਸਾਡੀਆਂ ਨਿੱਜੀ ਮੈਸੇਜਿੰਗ ਸੇਵਾਵਾਂ ਤੋਂ ਵੱਖ ਹੈ, ਜਿਹੜਾ ਤੁਹਾਨੂੰ ਇੱਕ ਚੈਨਲ (ਤੁਹਾਨੂੰ ਇੱਕ ਚੈਨਲ "ਐਡਮਿਨ") ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਜਿੱਥੇ ਤੁਸੀਂ ਦੂਜਿਆਂ ਦੇ ਦੇਖਣ ਲਈ ਅੱਪਡੇਟ ਸਾਂਝੇ ਕਰ ਸਕਦੇ ਹੋ ("ਚੈਨਲ ਸਮੱਗਰੀ")। ਤੁਸੀਂ ਚੈਨਲ ਦੀ ਸਮੱਗਰੀ ਨੂੰ ਦੇਖ ਵੀ ਸਕਦੇ ਹੋ ਅਤੇ ਉਸ ਨਾਲ ਇੰਟਰੈਕਟ ਵੀ ਕਰ ਸਕਦੇ ਹੋ, ਅਤੇ ਫਾਲੋਅਰ ("ਫਾਲੋਅਰ") ਦੇ ਤੌਰ 'ਤੇ ਖਾਸ ਚੈਨਲਾਂ ਨੂੰ ਫਾਲੋ ਵੀ ਕਰ ਸਕਦੇ ਹੋ। ਗੈਰ-ਫਾਲੋਅਰ (“ਦਰਸ਼ਕ”) ਵੀ ਚੈਨਲ ਦੀ ਸਮੱਗਰੀ ਨੂੰ ਦੇਖ ਅਤੇ ਉਸ ਨਾਲ ਇੰਟਰੈਕਟ ਕਰ ਸਕਦੇ ਹਨ।
ਚੈਨਲ ਜਨਤਕ ਹੁੰਦੇ ਹਨ, ਭਾਵ ਕੋਈ ਵੀ ਤੁਹਾਡੇ ਚੈਨਲ ਨੂੰ ਖੋਜ ਸਕਦਾ ਹੈ, ਫਾਲੋ ਕਰ ਸਕਦਾ ਹੈ ਅਤੇ ਦੇਖ ਸਕਦਾ ਹੈ। ਜਨਤਕ ਪ੍ਰਕਿਰਤੀ ਅਤੇ ਚੈਨਲਾਂ ਦੀ ਅਸੀਮਿਤ ਆਡੀਐਂਸ ਦੇ ਆਕਾਰ ਦੇ ਮੱਦੇਨਜ਼ਰ, ਚੈਨਲ ਦੀ ਸਮੱਗਰੀ ਕਿਸੇ ਵੀ ਵਰਤੋਂਕਾਰ ਅਤੇ WhatsApp ਦੁਆਰਾ ਦਿਖਾਈ ਦੇਵੇਗੀ। ਇਸਦਾ ਮਤਲਬ ਇਹ ਵੀ ਹੈ ਕਿ ਚੈਨਲ ਦੀ ਸਮੱਗਰੀ ਉਨ੍ਹਾਂ ਜਾਣਕਾਰੀਆਂ ਵਿੱਚੋਂ ਇੱਕ ਹੈ ਜੋ WhatsApp ਦੁਆਰਾ ਇਕੱਤਰ ਕੀਤੀ ਜਾਂਦੀ ਹੈ ਅਤੇ ਚੈਨਲਾਂ 'ਤੇ ਸੁਰੱਖਿਆ, ਰੱਖਿਆ ਅਤੇ ਅਖੰਡਤਾ ਨੂੰ ਉਤਸ਼ਾਹਿਤ ਕਰਨ ਲਈ ਵਰਤੀ ਜਾਂਦੀ ਹੈ, ਜਿਵੇਂ ਕਿ ਇਸ ਚੈਨਲ ਦੀ ਪਰਦੇਦਾਰੀ ਨੀਤੀ, ਪੂਰਕ ਸ਼ਰਤਾਂ, ਅਤੇ WhatsApp ਚੈਨਲ ਦੀਆਂ ਗਾਈਡਲਾਈਨਾਂ ਵਿੱਚ ਦੱਸਿਆ ਗਿਆ ਹੈ।
ਮਹੱਤਵਪੂਰਨ ਤੌਰ 'ਤੇ, WhatsApp ਚੈਨਲਾਂ ਦੀ ਤੁਹਾਡੇ WhatsApp ਨਿੱਜੀ ਸੁਨੇਹਿਆਂ ਦੀ ਗੋਪਨੀਯਤਾ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ, ਜੋ ਕਿ WhatsApp ਦੀ ਪਰਦੇਦਾਰੀ ਨੀਤੀ ਵਿੱਚ ਵਰਣਨ ਕੀਤੇ ਅਨੁਸਾਰ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਟਿਡ ਰਹਿੰਦੇ ਹਨ।
ਭਵਿੱਖ ਵਿੱਚ, ਅਸੀਂ ਚੈਨਲਾਂ ਅਤੇ ਚੈਨਲ ਸਮੱਗਰੀ ਦੀ ਖੋਜ ਕਰਨ ਦੇ ਨਵੇਂ ਤਰੀਕੇ, ਚੈਨਲਾਂ ਲਈ ਵਾਧੂ ਦਰਸ਼ਕ ਅਤੇ ਪਰਦੇਦਾਰੀ ਸੈਟਿੰਗਾਂ, ਅਤੇ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਟਿਡ ਚੈਨਲਾਂ ਵਰਗੀਆਂ ਵਾਧੂ ਚੈਨਲ ਵਿਸ਼ੇਸ਼ਤਾਵਾਂ ਪੇਸ਼ ਕਰ ਸਕਦੇ ਹਾਂ। ਜਦੋਂ ਅਸੀਂ ਫ਼ੀਚਰਾਂ ਅਤੇ ਸੈਟਿੰਗਾਂ ਨੂੰ ਅੱਪਡੇਟ ਕਰਦੇ ਹਾਂ ਜੇ ਤੁਸੀਂ ਉਸ ਤੋਂ ਪਹਿਲਾਂ ਹੀ ਚੈਨਲਾਂ ਦੀ ਵਰਤੋਂ ਕਰ ਰਹੇ ਹੋ, ਤਾਂ ਅਸੀਂ ਤੁਹਾਨੂੰ ਉਚਿਤ ਵਿਸ਼ੇਸ਼ਤਾਵਾਂ ਬਾਰੇ ਸੂਚਿਤ ਕਰਾਂਗੇ।
ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ
WhatsApp ਦੀ ਪਰਦੇਦਾਰੀ ਨੀਤੀ ਉਸ ਜਾਣਕਾਰੀ ਦਾ ਵਰਣਨ ਕਰਦੀ ਹੈ ਜੋ ਅਸੀਂ ਸਾਡੀਆਂ ਸੇਵਾਵਾਂ 'ਤੇ ਇਕੱਤਰ ਕਰਦੇ ਹਾਂ। ਜਦੋਂ ਤੁਸੀਂ ਚੈਨਲ ਵਰਤਦੇ ਹੋ, ਅਸੀਂ ਇਹ ਵੀ ਇਕੱਤਰ ਕਰਦੇ ਹਾਂ:
ਚੈਨਲ ਐਡਮਿਨਾਂ ਤੋਂ ਅਤੇ ਉਨ੍ਹਾਂ ਬਾਰੇ ਜਾਣਕਾਰੀ
- ਚੈਨਲ ਬਣਾਉਣ ਲਈ ਜਾਣਕਾਰੀ. ਇੱਕ ਚੈਨਲ ਬਣਾਉਣ ਲਈ, ਐਡਮਿਨ ਨੂੰ ਚੈਨਲ ਦੇ ਨਾਮ ਸਮੇਤ ਮੁੱਢਲੀ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ। ਐਡਮਿਨ ਹੋਰ ਜਾਣਕਾਰੀ ਸ਼ਾਮਲ ਕਰਨ ਦੀ ਚੋਣ ਵੀ ਕਰ ਸਕਦੇ ਹਨ, ਜਿਵੇਂ ਕਿ ਇੱਕ ਵਿਲੱਖਣ ਚੈਨਲ ਐਡਮਿਨ ਨਾਮ, ਆਈਕਨ, ਫ਼ੋਟੋ, ਵਰਣਨ ਜਾਂ ਤੀਜੀ ਧਿਰ ਦੀਆਂ ਸਾਈਟਾਂ ਦੇ ਲਿੰਕ।
- ਚੈਨਲ ਅੱਪਡੇਟ. ਚੈਨਲ ਜਨਤਕ ਹੁੰਦੇ ਹਨ, ਇਸ ਲਈ ਅਸੀਂ ਉਹ ਚੈਨਲ ਸਮੱਗਰੀ ਇਕੱਠੀ ਕਰਦੇ ਹਾਂ ਜਿਹੜੀ ਐਡਮਿਨ ਬਣਾਉਂਦੇ ਜਾਂ ਸਾਂਝਾ ਕਰਦੇ ਹਨ, ਜਿਵੇਂ ਕਿ ਟੈਕਸਟ, ਵੀਡੀਓਜ਼, ਫ਼ੋਟੋਆਂ, ਚਿੱਤਰ, ਦਸਤਾਵੇਜ਼, ਲਿੰਕ, gif, ਸਟਿੱਕਰ, ਆਡੀਓ ਸਮੱਗਰੀ, ਜਾਂ ਹੋਰਾਂ ਦੇ ਦੇਖਣ ਲਈ ਉਨ੍ਹਾਂ ਦੇ ਚੈਨਲ ਅੱਪਡੇਟਾਂ ਵਿੱਚ ਹੋਰ ਕਿਸਮ ਦੀ ਸਮੱਗਰੀ।
ਦਰਸ਼ਕ ਅਤੇ ਫਾਲੋਅਰ ਜਾਣਕਾਰੀ
- ਫਾਲੋਅਰ, ਦਰਸ਼ਕ ਅਤੇ ਹੋਰ ਕਨੈਕਸ਼ਨ. ਅਸੀਂ ਫਾਲੋਅਰਾਂ ਅਤੇ ਦਰਸ਼ਕਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਜਿਵੇਂ ਕਿ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ, ਭਾਸ਼ਾ ਦੀਆਂ ਚੋਣਾਂ, ਅਤੇ ਉਨ੍ਹਾਂ ਵੱਲੋਂ ਫਾਲੋ ਕੀਤੇ ਜਾਣ ਵਾਲੇ ਚੈਨਲ।
ਸਾਰੇ ਚੈਨਲ ਵਰਤੋਂਕਾਰਾਂ ਬਾਰੇ ਜਾਣਕਾਰੀ
- ਵਰਤੋਂ ਸੰਬੰਧੀ ਅਤੇ ਲੌਗ ਜਾਣਕਾਰੀ। ਅਸੀਂ ਚੈਨਲ 'ਤੇ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਜਿਵੇਂ ਕਿ ਸੇਵਾ-ਸੰਬੰਧੀ, ਨਿਦਾਨਕ ਅਤੇ ਕਾਰਗੁਜ਼ਾਰੀ ਦੀ ਜਾਣਕਾਰੀ। ਜਦੋਂ ਤੁਸੀਂ ਚੈਨਲਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਚੈਨਲਾਂ 'ਤੇ ਤੁਹਾਡੀ ਗਤੀਵਿਧੀ ਅਤੇ ਵਰਤੋਂ ਬਾਰੇ ਵੀ ਜਾਣਕਾਰੀ ਇਕੱਠੀ ਕਰਦੇ ਹਾਂ, ਜਿਸ ਵਿੱਚ ਤੁਹਾਡੇ ਵੱਲੋਂ ਦੇਖੀ ਗਈ ਸਮੱਗਰੀ ਦੀਆਂ ਕਿਸਮਾਂ ਅਤੇ ਤੁਸੀਂ ਉਸ ਨਾਲ ਕਿਵੇਂ ਇੰਟਰੈਕਟ ਕਰਦੇ ਹੋ; ਚੈਨਲਾਂ ਬਾਰੇ ਮੈਟਾ ਡੇਟਾ, ਚੈਨਲ ਦੀ ਸਮੱਗਰੀ ਅਤੇ ਫਾਲੋਅਰਾਂ ਅਤੇ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ; ਚੈਨਲ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਤੁਸੀਂ ਉਨ੍ਹਾਂ ਨੂੰ ਕਿਵੇਂ ਵਰਤਦੇ ਹੋ, ਅਤੇ ਚੈਨਲਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਬਾਰੰਬਾਰਤਾ ਅਤੇ ਮਿਆਦ ਸ਼ਾਮਲ ਹੈ।
- ਵਰਤੋਂਕਾਰ ਦੀਆਂ ਰਿਪੋਰਟਾਂ। ਵਰਤੋਂਕਾਰ ਜਾਂ ਤੀਜੀ-ਧਿਰ ਸਾਨੂੰ ਤੁਹਾਡੇ ਚੈਨਲ ਜਾਂ ਖਾਸ ਚੈਨਲ ਸਮੱਗਰੀ ਦੀ ਰਿਪੋਰਟ ਕਰ ਸਕਦੇ ਹਨ - ਉਦਾਹਰਨ ਲਈ, ਸਾਡੀਆਂ ਸ਼ਰਤਾਂ ਜਾਂ ਨੀਤੀਆਂ ਜਾਂ ਸਥਾਨਕ ਕਾਨੂੰਨ ਦੀ ਸੰਭਾਵਿਤ ਉਲੰਘਣਾ ਦੀ ਰਿਪੋਰਟ ਕਰਨਾ। ਜਦੋਂ ਕੋਈ ਰਿਪੋਰਟ ਕੀਤੀ ਜਾਂਦੀ ਹੈ, ਤਾਂ ਅਸੀਂ ਰਿਪੋਰਟ ਕਰਨ ਵਾਲੀ ਧਿਰ ਅਤੇ ਰਿਪੋਰਟ ਕੀਤੇ ਵਰਤੋਂਕਾਰ(ਰਾਂ) (ਉਦਾਹਰਨ ਲਈ, ਚੈਨਲ ਐਡਮਿਨ), ਅਤੇ ਹੋਰ ਜਾਣਕਾਰੀ ਇਕੱਠੀ ਕਰਦੇ ਹਾਂ ਜੋ ਰਿਪੋਰਟ ਦੀ ਜਾਂਚ ਕਰਨ ਵਿੱਚ ਸਾਡੀ ਮਦਦ ਕਰ ਸਕਦੀ ਹੈ, ਜਿਵੇਂ ਕਿ ਸੰਬੰਧਿਤ ਚੈਨਲ ਜਾਂ ਚੈਨਲ ਸਮੱਗਰੀ, ਵਰਤੋਂਕਾਰ ਇੰਟਰੈਕਸ਼ਨ ਅਤੇ ਚੈਨਲਾਂ 'ਤੇ ਗਤੀਵਿਧੀ ਅਤੇ ਹੋਰ ਜਾਣਕਾਰੀ, ਜਿਵੇਂ ਕਿ ਚੈਨਲ ਨੂੰ ਮਿਊਟ ਕਰਕੇ ਰੱਖਣ ਵਾਲੇ ਫਾਲੋਅਰਾਂ ਦੀ ਗਿਣਤੀ, ਅਤੇ ਹੋਰ ਵਰਤੋਂਕਾਰ ਰਿਪੋਰਟਾਂ ਜਾਂ ਲਾਗੂਕਰਨ ਕਾਰਵਾਈਆਂ। ਹੋਰ ਜਾਣਨ ਲਈ, ਸਾਡੀਆਂ WhatsApp ਚੈਨਲ ਗਾਈਡਲਾਈਨਾਂ ਅਤੇ ਐਡਵਾਂਸ ਰੱਖਿਆ ਅਤੇ ਸੁਰੱਖਿਆ ਫ਼ੀਚਰ ਦੇਖੋ।
ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ
ਅਸੀਂ ਜੋ ਜਾਣਕਾਰੀ ਇਕੱਠੀ ਕਰਦੇ ਹਾਂ ਉਸ ਦੀ ਵਰਤੋਂ ਅਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਕਰਦੇ ਹਾਂ:
- ਚੈਨਲ ਪ੍ਰਦਾਨ ਕਰਨਾ. ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਚੈਨਲਾਂ ਨੂੰ ਚਲਾਉਣ, ਪ੍ਰਦਾਨ ਕਰਨ ਅਤੇ ਬਿਹਤਰ ਬਣਾਉਣ ਲਈ ਕਰਦੇ ਹਾਂ। ਉਦਾਹਰਨ ਲਈ, ਅਸੀਂ ਇਸ ਜਾਣਕਾਰੀ ਦੀ ਵਰਤੋਂ ਤੁਹਾਨੂੰ ਚੈਨਲਾਂ ਨੂੰ ਬਣਾਉਣ ਦੇ ਸਮਰੱਥ ਕਰਨ, ਫਾਲੋ ਕਰਨ ਜਾਂ ਉਨ੍ਹਾਂ ਨਾਲ ਇੰਟਰੈਕਟ ਕਰਨ, ਵਾਧੂ ਚੈਨਲ ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਜਾਂ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ, ਜਾਂ ਚੈਨਲਾਂ 'ਤੇ ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣ ਲਈ, ਜਿਵੇਂ ਕਿ ਤੁਹਾਨੂੰ ਤੁਹਾਡੇ ਦੇਸ਼ ਜਾਂ ਸਥਾਨਕ ਭਾਸ਼ਾ ਵਿੱਚ ਚੈਨਲਾਂ ਨੂੰ ਦਿਖਾਉਣ ਜਾਂ ਸਿਫ਼ਾਰਿਸ਼ ਕਰਨ ਲਈ ਕਰ ਸਕਦੇ ਹਾਂ।
- ਚੈਨਲਾਂ ਦੀ ਵਰਤੋਂ ਨੂੰ ਸਮਝਣਾ. ਅਸੀਂ ਜਾਣਕਾਰੀ ਦੀ ਵਰਤੋਂ ਚੈਨਲਾਂ ਦੀ ਪ੍ਰਭਾਵਸ਼ੀਲਤਾ, ਪ੍ਰਦਰਸ਼ਨ, ਭਰੋਸੇਯੋਗਤਾ ਅਤੇ ਕੁਸ਼ਲਤਾ ਨੂੰ ਮਾਪਣ ਅਤੇ ਵਿਸ਼ਲੇਸ਼ਣ ਕਰਨ ਲਈ ਕਰਦੇ ਹਾਂ, ਇਹ ਸਮਝਣ ਲਈ ਕਿ ਲੋਕ ਚੈਨਲਾਂ ਦੀ ਵਰਤੋਂ ਅਤੇ ਉਨ੍ਹਾਂ ਨਾਲ ਇੰਟਰੈਕਟ ਕਿਵੇਂ ਕਰਦੇ ਹਨ, ਅਤੇ ਇਹ ਨਿਰਧਾਰਤ ਕਰਨ ਲਈ ਕਿ ਅਸੀਂ ਆਪਣੀਆਂ ਸੇਵਾਵਾਂ ਨੂੰ ਕਿਵੇਂ ਵਿਕਸਿਤ ਅਤੇ ਸੁਧਾਰ ਸਕਦੇ ਹਾਂ।
- ਬਚਾਅ, ਸੁਰੱਖਿਆ ਅਤੇ ਅਖੰਡਤਾ. ਅਸੀਂ ਸਾਡੀਆਂ ਸੇਵਾਵਾਂ 'ਤੇ ਬਚਾਅ, ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ (ਚੈਨਲ ਸਮੱਗਰੀ ਅਤੇ ਚੈਨਲਾਂ ਵਿੱਚ ਤੁਹਾਡੀ ਗਤੀਵਿਧੀ ਸਮੇਤ) ਜਾਣਕਾਰੀ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਨੁਕਸਾਨਦੇਹ ਵਿਹਾਰ ਨਾਲ ਨਜਿੱਠਣਾ; ਵਰਤੋਂਕਾਰਾਂ ਨੂੰ ਮਾੜੇ ਜਾਂ ਨੁਕਸਾਨਦੇਹ ਅਨੁਭਵਾਂ ਤੋਂ ਬਚਾਉਣਾ, ਸ਼ੱਕੀ ਗਤੀਵਿਧੀ ਜਾਂ ਸਾਡੀਆਂ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਦਾ ਪਤਾ ਲਗਾਉਣਾ ਅਤੇ ਜਾਂਚ ਕਰਨਾ, ਸਾਡੀਆਂ WhatsApp ਚੈਨਲ ਗਾਈਡਲਾਈਨਾਂ ਸਮੇਤ, ਅਤੇ ਇਹ ਯਕੀਨੀ ਬਣਾਉਣਾ ਕਿ ਸਾਡੀਆਂ ਸੇਵਾਵਾਂ, ਚੈਨਲਾਂ ਸਮੇਤ, ਕਾਨੂੰਨੀ ਤੌਰ 'ਤੇ ਵਰਤੀਆਂ ਜਾ ਰਹੀਆਂ ਹਨ ਸ਼ਾਮਲ ਹੈ।
ਜਾਣਕਾਰੀ ਕਿਵੇਂ ਸਾਂਝੀ ਕੀਤੀ ਜਾਂਦੀ ਹੈ
ਚੈਨਲਾਂ ਦੀ ਜਾਣਕਾਰੀ ਹੇਠ ਲਿਖੇ ਤਰੀਕੀਆਂ ਅਨੁਸਾਰ ਸਾਂਝੀ ਕੀਤੀ ਜਾਂਦੀ ਹੈ:
- ਜਨਤਕ ਜਾਣਕਾਰੀ. ਯਾਦ ਰੱਖੋ ਕਿ ਚੈਨਲ ਸਮੱਗਰੀ ਅਤੇ ਜਾਣਕਾਰੀ ਜੋ ਐਡਮਿਨ ਚੈਨਲਾਂ 'ਤੇ ਸਾਂਝੀ ਕਰਦੇ ਹਨ ਉਹ ਜਨਤਕ ਹੁੰਦੀ ਹੈ ਅਤੇ ਦੂਜਿਆਂ ਲਈ ਉਪਲਬਧ ਹੁੰਦੀ ਹੈ, ਕਿਸੇ ਵੀ ਆਡੀਐਂਸ ਜਾਂ ਗੋਪਨੀਯਤਾ ਸੈਟਿੰਗਾਂ ਦੇ ਅਧੀਨ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਚੈਨਲ ਦੀ ਸਮੱਗਰੀ ਅਤੇ ਇੰਟਰੈਕਸ਼ਨਾਂ ਦੇ ਸਕ੍ਰੀਨਸ਼ਾਟ ਕੈਪਚਰ ਕਰ ਸਕਦਾ ਹੈ ਜਾਂ ਰਿਕਾਰਡਿੰਗ ਬਣਾ ਸਕਦਾ ਹੈ ਅਤੇ ਉਨ੍ਹਾਂ ਨੂੰ WhatsApp ਜਾਂ ਕਿਸੇ ਹੋਰ ਨੂੰ ਭੇਜ ਸਕਦਾ ਹੈ, ਜਾਂ ਉਨ੍ਹਾਂ ਨੂੰ ਸਾਡੀਆਂ ਸੇਵਾਵਾਂ ਤੋਂ ਬਾਹਰ ਸਾਂਝਾ, ਨਿਰਯਾਤ ਜਾਂ ਅੱਪਲੋਡ ਕਰ ਸਕਦਾ ਹੈ।
- ਤੀਜੀ-ਧਿਰ ਦੇ ਸੇਵਾ ਪ੍ਰਦਾਤਾ ਅਤੇ Meta ਦੀਆਂ ਕੰਪਨੀਆਂ ਅਸੀਂ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਤੇ ਚੈਨਲਾਂ ਦਾ ਸਮਰਥਨ ਕਰਨ ਵਿੱਚ ਸਾਡੀ ਸਹਾਇਤਾ ਕਰਨ ਲਈ ਤੀਜੀ-ਧਿਰ ਸੇਵਾ ਪ੍ਰਦਾਤਾਵਾਂ ਅਤੇ ਹੋਰਾਂ Meta ਦੀਆਂ ਕੰਪਨੀਆਂ ਨਾਲ ਕੰਮ ਕਰਦੇ ਹਾਂ। ਅਸੀਂ ਚੈਨਲਾਂ ਅਤੇ ਸਾਡੀਆਂ ਸੇਵਾਵਾਂ 'ਤੇ ਬਚਾਅ, ਸੁਰੱਖਿਆ ਅਤੇ ਅਖੰਡਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੀ ਮਦਦ ਕਰਨ ਲਈ Meta ਦੀਆਂ ਕੰਪਨੀਆਂ ਨਾਲ ਵੀ ਕੰਮ ਕਰਦੇ ਹਾਂ, ਜਿਸ ਵਿੱਚ ਪਛਾਣ ਅਤੇ ਮਾਪ ਟੂਲ ਦੀ ਵਰਤੋਂ ਸ਼ਾਮਲ ਹੈ ਜੋ ਵਰਗੀਕਰਣ, ਸਮੱਗਰੀ ਅਤੇ ਵਿਵਹਾਰ ਸੰਬੰਧੀ ਸੰਕੇਤਾਂ, ਮਨੁੱਖੀ ਸਮੀਖਿਆ ਅਤੇ ਵਰਤੋਂਕਾਰ ਰਿਪੋਰਟਾਂ ਦੇ ਸੁਮੇਲ ਦਾ ਲਾਭ ਲੈਂਦੇ ਹਨ—ਸੰਭਾਵੀ ਤੌਰ 'ਤੇ ਉਲੰਘਣਾ ਕਰਨ ਵਾਲੀ ਸਮੱਗਰੀ ਜਾਂ ਚੈਨਲਾਂ ਦੀ ਵਰਤੋਂ ਨੂੰ ਕਿਰਿਆਸ਼ੀਲਤਾ ਅਤੇ ਪ੍ਰਤੀਕਿਰਿਆਤਮਕ ਤੌਰ 'ਤੇ ਖੋਜਣ ਲਈ। ਜਦੋਂ ਅਸੀਂ ਇਸ ਸਮਰੱਥਾ ਵਿਚਲੇ ਤੀਜੀ ਧਿਰ ਦੇ ਸੇਵਾ ਪ੍ਰਦਾਤਾਵਾਂ ਅਤੇ ਹੋਰ Meta ਦੀਆਂ ਕੰਪਨੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ, ਤਾਂ ਸਾਨੂੰ ਸਾਡੇ ਨਿਰਦੇਸ਼ਾਂ ਅਤੇ ਸ਼ਰਤਾਂ ਦੇ ਅਨੁਸਾਰ ਉਹਨਾਂ ਨੂੰ ਸਾਡੀ ਤਰਫੋਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨ ਦੇਣ ਦੀ ਲੋੜ ਹੁੰਦੀ ਹੈ।
ਤੁਹਾਡੀ ਜਾਣਕਾਰੀ ਨੂੰ ਪ੍ਰਬੰਧਿਤ ਕਰਨਾ ਅਤੇ ਬਰਕਰਾਰ ਰੱਖਣਾ
ਤੁਸੀਂ WhatsApp ਦੀ ਪਰਦੇਦਾਰੀ ਨੀਤੀ ਵਿੱਚ ਸੈੱਟ ਕੀਤੀਆਂ ਸਾਡੀਆਂ ਇਨ-ਐਪ ਸੈਟਿੰਗਾਂ ਦੀ ਵਰਤੋਂ ਕਰਕੇ ਆਪਣੇ ਚੈਨਲਾਂ ਦੀ ਜਾਣਕਾਰੀ ਨੂੰ ਐਕਸੈਸ ਕਰ ਸਕਦੇ ਹੋ, ਪ੍ਰਬੰਧਿਤ ਜਾਂ ਪੋਰਟ ਕਰ ਸਕਦੇ ਹੋ।
- ਤੁਹਾਡੀ ਜਨਤਕ ਚੈਨਲ ਸਮੱਗਰੀ ਅਤੇ ਚੈਨਲ ਜਾਣਕਾਰੀ ਨੂੰ ਬਰਕਰਾਰ ਰੱਖਣਾ. ਚੈਨਲਾਂ ਨੂੰ ਪ੍ਰਦਾਨ ਕਰਨ ਦੇ ਆਮ ਤਰੀਕਿਆਂ ਵਿੱਚ, ਅਸੀਂ ਸੁਰੱਖਿਆ, ਰੱਖਿਆ ਅਤੇ ਅਖੰਡਤਾ ਦੇ ਉਦੇਸ਼ਾਂ ਜਾਂ ਹੋਰ ਕਾਨੂੰਨੀ ਜਾਂ ਪਾਲਣਾ ਦੀਆਂ ਜ਼ਿੰਮੇਵਾਰੀਆਂ ਅਧੀਨ, ਸਾਡੇ ਸਰਵਰਾਂ 'ਤੇ 30 ਦਿਨਾਂ ਤੱਕ ਅਜਿਹੀ ਚੈਨਲ ਸਮੱਗਰੀਨੂੰ ਸਟੋਰ ਕਰਦੇ ਹਾਂ ਜਿਸ ਨੂੰ ਲੰਬੇ ਸਮੇਂ ਤੱਕ ਰੱਖਣ ਦੀ ਲੋੜ ਹੋ ਸਕਦੀ ਹੈ। ਚੈਨਲ ਸਮੱਗਰੀ ਦਰਸ਼ਕਾਂ ਜਾਂ ਫਾਲੋਅਰਾਂ ਦੀਆਂ ਡਿਵਾਈਸਾਂ 'ਤੇ ਲੰਬੇ ਸਮੇਂ ਲਈ ਰਹਿ ਸਕਦੀ ਹੈ, ਹਾਲਾਂਕਿ ਅਸੀਂ ਚੈਨਲ ਸਮੱਗਰੀ ਨੂੰ ਤੇਜ਼ੀ ਨਾਲ ਗਾਇਬ ਕਰਨ ਲਈ ਵਿਕਲਪ ਪ੍ਰਦਾਨ ਕਰ ਸਕਦੇ ਹਾਂ, ਉਦਾਹਰਨ ਲਈ ਐਡਮਿਨਾਂ ਨੂੰ 7 ਦਿਨਾਂ ਜਾਂ 24 ਘੰਟਿਆਂ ਬਾਅਦ ਦੀ ਚੋਣ ਕਰਨੀ ਚਾਹੀਦੀ ਹੈ। ਅਸੀਂ ਇਨ੍ਹਾਂ ਚੈਨਲਾਂ ਦੀ ਪਰਦੇਦਾਰੀ ਨੀਤੀ ਅਤੇ WhatsApp ਦੀ ਪਰਦੇਦਾਰੀ ਨੀਤੀ ਵਿੱਚ ਪਛਾਣੇ ਗਏ ਉਦੇਸ਼ਾਂ ਲਈ ਜਦੋਂ ਤੱਕ ਜਰੂਰੀ ਹੋਵੇ ਉਦੋਂ ਤੱਕ ਹੋਰ ਚੈਨਲਾਂ ਦੀ ਜਾਣਕਾਰੀ ਸਟੋਰ ਕਰਦੇ ਹਾਂ, ਜਿਸ ਵਿੱਚ ਚੈਨਲ ਪ੍ਰਦਾਨ ਕਰਨਾ ਜਾਂ ਹੋਰ ਜਾਇਜ਼ ਉਦੇਸ਼ਾਂ, ਜਿਵੇਂ ਕਿ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ, ਲਾਗੂ ਕਰਨਾ ਅਤੇ ਸਾਡੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾ ਨੂੰ ਰੋਕਣਾ ਜਾਂ ਸਾਡੇ ਅਧਿਕਾਰਾਂ, ਸੰਪਤੀ ਅਤੇ ਵਰਤੋਂਕਾਰਾਂ ਦੀ ਰੱਖਿਆ ਕਰਨਾ ਜਾਂ ਬਚਾਉਣਾ ਸ਼ਾਮਲ ਹੈ। ਸਟੋਰ ਕਰਨ ਦੀ ਮਿਆਦ ਮਾਮਲਾ-ਦਰ-ਮਾਮਲਾ ਅਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ ਜੋ ਕਾਰਕਾਂ ਜਿਵੇਂ ਕਿ ਜਾਣਕਾਰੀ ਦੀ ਕਿਸਮ, ਇਹ ਇਕੱਠੀ ਕਿਉਂ ਕੀਤੀ ਗਈ ਹੈ ਅਤੇ ਇਸ 'ਤੇ ਪ੍ਰਕਿਰਿਆ ਕਿਉਂ ਕੀਤੀ ਗਈ ਹੈ, ਰੱਖਣ ਲਈ ਢੁਕਵੀਂਆਂ ਕਾਨੂੰਨੀ ਜਾਂ ਸੰਚਾਲਨ-ਸੰਬੰਧੀ ਲੋੜਾਂ, ਅਤੇ ਕਾਨੂੰਨੀ ਜ਼ੁੰਮੇਵਾਰੀਆਂ 'ਤੇ ਨਿਰਭਰ ਕਰਦੀ ਹੈ।
- ਤੁਹਾਡੇ ਚੈਨਲ ਨੂੰ ਮਿਟਾਉਣਾ। ਜੇ ਤੁਸੀਂ ਇੱਕ ਐਡਮਿਨ ਹੋ, ਤਾਂ ਤੁਹਾਡੇ ਚੈਨਲ ਨੂੰ ਮਿਟਾਉਣ ਨਾਲ ਤੁਹਾਡੇ ਐਪ ਵਿੱਚ ਚੈਨਲ ਟੈਬ ਤੋਂ ਚੈਨਲ ਅਤੇ ਚੈਨਲ ਸਮੱਗਰੀ ਉਸ ਵੇਲੇ ਹਟ ਜਾਂਦੀ ਹੈ, ਜਿਸ ਵੇਲੇ ਇਹ ਚੈਨਲ ਰਾਹੀਂ ਦੂਜੇ ਵਰਤੋਂਕਾਰਾਂ ਲਈ ਪਹੁੰਚਯੋਗ ਨਹੀਂ ਹੁੰਦੀ। ਸਾਡੇ ਸਰਵਰਾਂ 'ਤੇ ਤੁਹਾਡੇ ਚੈਨਲਾਂ ਦੀ ਜਾਣਕਾਰੀ ਨੂੰ ਮਿਟਾਉਣ ਵਿੱਚ 90 ਦਿਨ ਲੱਗ ਸਕਦੇ ਹਨ। ਅਸੀਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ, ਸਾਡੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾ, ਜਾਂ ਨੁਕਸਾਨ ਦੀ ਰੋਕਥਾਮ ਦੇ ਯਤਨਾਂ ਵਰਗੀਆਂ ਚੀਜ਼ਾਂ ਲਈ ਲੋੜ ਅਨੁਸਾਰ ਤੁਹਾਡੀ ਕੁਝ ਜਾਣਕਾਰੀ ਨੂੰ ਬਰਕਰਾਰ ਰੱਖ ਸਕਦੇ ਹਾਂ। ਕਿਰਪਾ ਕਰਕੇ ਯਾਦ ਰੱਖੋ ਕਿ ਜਦੋਂ ਤੁਸੀਂ ਆਪਣੇ ਚੈਨਲ ਨੂੰ ਮਿਟਾਉਂਦੇ ਹੋ, ਤਾਂ ਇਹ ਚੈਨਲ ਦੀ ਉਸ ਜਾਣਕਾਰੀ ਅਤੇ ਸਮੱਗਰੀ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ ਜਿਹੜੀ ਹੋਰ ਵਰਤੋਂਕਾਰਾਂ ਕੋਲ ਬਰਕਰਾਰ ਰਹਿ ਸਕਦੀ ਹੈ, ਜਿਵੇਂ ਕਿ ਚੈਨਲ ਸਮੱਗਰੀ ਦੀ ਕਾਪੀ ਜਿਹੜੀ ਉਨ੍ਹਾਂ ਦੇ ਡਿਵਾਈਸ ਤੇ ਸਥਾਨਕ ਤੌਰ 'ਤੇ ਸੁਰੱਖਿਅਤ ਕੀਤੀ ਸੰਭਾਲੀ ਗਈ ਹੈ ਜਾਂ ਜਿਹੜੀ ਹੋਰ ਵਰਤੋਂਕਾਰਾਂ ਨੂੰ ਅੱਗੇ ਭੇਜੀ ਗਈ ਹੈ ਜਾਂ ਸਾਡੀਆਂ ਸੇਵਾਵਾਂ ਨਾਲ ਸਾਂਝੀ ਕੀਤੀ ਗਈ ਹੈ।
- ਚੈਨਲ ਦੀ ਸਮੱਗਰੀ ਨੂੰ ਮਿਟਾਉਣਾ. ਚੈਨਲ ਐਡਮਿਨ ਪੋਸਟ ਕਰਨ ਤੋਂ ਬਾਅਦ 30 ਦਿਨਾਂ ਤੱਕ ਚੈਨਲ ਸਮੱਗਰੀ ਨੂੰ ਹਟਾ ਸਕਦੇ ਹਨ।
ਤੁਸੀਂ ਡਾਟਾ ਮਿਟਾਉਣ ਅਤੇ ਸਟੋਰ ਰੱਖਣ ਦੇ ਸਾਡੇ ਅਭਿਆਸਾਂ ਅਤੇ ਤੁਹਾਡੇ ਖਾਤੇ ਨੂੰ ਮਿਟਾਉਣ ਦੇ ਤਰੀਕੇ ਬਾਰੇ ਇੱਥੇ ਹੋਰ ਜਾਣ ਸਕਦੇ ਹੋ।
ਸਾਡੀ ਨੀਤੀ ਵਿੱਚ ਅਪਡੇਟ
ਅਸੀਂ ਇਸ ਚੈਨਲ ਦੀ ਪਰਦੇਦਾਰੀ ਨੀਤੀ ਨੂੰ ਸੋਧ ਜਾਂ ਅੱਪਡੇਟ ਕਰ ਸਕਦੇ ਹਾਂ। ਅਸੀਂ ਤੁਹਾਨੂੰ ਢੁੱਕਵੀਆਂ ਸੋਧਾਂ ਜਾਂ ਅੱਪਡੇਟਾਂ ਦੀ ਸੂਚਨਾ ਪ੍ਰਦਾਨ ਕਰਾਂਗੇ, ਅਤੇ ਪ੍ਰਭਾਵਸ਼ਾਲੀ ਹੋਣ ਦੀ ਮਿਤੀ ਨੂੰ ਸਿਖਰ 'ਤੇ ਅੱਪਡੇਟ ਕਰਾਂਗੇ। ਕਿਰਪਾ ਕਰਕੇ ਸਾਡੇ ਚੈਨਲਾਂ ਦੀ ਪਰਦੇਦਾਰੀ ਨੀਤੀ ਦੀ ਸਮੇਂ-ਸਮੇਂ 'ਤੇ ਸਮੀਖਿਆ ਕਰੋ।