1 ਫ਼ਰਵਰੀ 2024 ਤੋਂ ਪ੍ਰਭਾਵੀ
ਕੂਕੀ ਇੱਕ ਛੋਟੀ ਟੈਕਸਟ ਫ਼ਾਈਲ ਹੁੰਦੀ ਹੈ ਜਿਸ ਨੂੰ ਜਦੋਂ ਤੁਸੀਂ ਕਿਸੇ ਵੈੱਬਸਾਈਟ 'ਤੇ ਜਾਂਦੇ ਹੋ ਤਾਂ ਉਹ ਵੈੱਬਸਾਈਟ ਤੁਹਾਡੇ ਬ੍ਰਾਉਜ਼ਰ ਨੂੰ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਡਿਵਾਈਸ 'ਤੇ ਸਟੋਰ ਕਰਨ ਲਈ ਕਹਿੰਦੀ ਹੈ।
ਅਸੀਂ ਆਪਣੀਆਂ ਸੇਵਾਵਾਂ ਨੂੰ ਸਮਝਣ ਲਈ, ਸੁਰੱਖਿਅਤ ਕਰਨ ਲਈ, ਚਲਾਉਣ ਲਈ ਅਤੇ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਕੂਕੀਜ਼ ਦੀ ਵਰਤੋਂ ਕਰਦੇ ਹਾਂ:
ਤੁਸੀਂ ਆਪਣੀ ਕੂਕੀ ਸੈਟਿੰਗਾਂ ਨੂੰ ਸੋਧਣ ਲਈ ਆਪਣੇ ਬ੍ਰਾਉਜ਼ਰ ਜਾਂ ਡਿਵਾਈਸ (ਆਮ ਤੌਰ 'ਤੇ "ਸੈਟਿੰਗਾਂ" ਜਾਂ "ਤਰਜੀਹਾਂ" ਅਧੀਨ ਸਥਿਤ) ਵੱਲੋਂ ਦਿੱਤੀਆਂ ਜਾਣ ਵਾਲੀਆਂ ਹਿਦਾਇਤਾਂ ਦੀ ਪਾਲਣਾ ਕਰ ਸਕਦੇ ਹੋ।
ਤੁਹਾਡਾ ਬ੍ਰਾਉਜ਼ਰ ਜਾਂ ਡਿਵਾਈਸ ਅਜਿਹੀਆਂ ਸੈਟਿੰਗਾਂ ਪੇਸ਼ ਕਰ ਸਕਦਾ ਹੈ ਜਿਹੜੀਆਂ ਤੁਹਾਨੂੰ ਇਹ ਚੁਣਨ ਦੀ ਇਜਾਜ਼ਤ ਦਿੰਦੀਆਂ ਹਨ ਕਿ ਕੀ ਬ੍ਰਾਉਜ਼ਰ ਕੂਕੀਜ਼ ਸੈੱਟ ਕੀਤੀਆਂ ਜਾਣੀਆਂ ਹਨ ਜਾਂ ਨਹੀਂ ਅਤੇ ਉਨ੍ਹਾਂ ਨੂੰ ਮਿਟਾਉਣ ਲਈ। ਇਹ ਕੰਟਰੋਲ ਬ੍ਰਾਉਜ਼ਰ ਅਨੁਸਾਰ ਵੱਖੋ-ਵੱਖਰੇ ਹੁੰਦੇ ਹਨ, ਅਤੇ ਨਿਰਮਾਤਾ ਕਿਸੇ ਵੀ ਸਮੇਂ ਉਨ੍ਹਾਂ ਵੱਲੋਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਸੈਟਿੰਗਾਂ ਅਤੇ ਉਨ੍ਹਾਂ ਸੈਟਿੰਗਾਂ ਦੇ ਕੰਮ ਕਰਨ ਦੇ ਤਰੀਕਿਆਂ ਦੋਵਾਂ ਨੂੰ ਬਦਲ ਸਕਦੇ ਹਨ। ਪ੍ਰਸਿੱਧ ਬ੍ਰਾਉਜ਼ਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕੰਟਰੋਲਾਂ ਬਾਰੇ ਵਧੀਕ ਜਾਣਕਾਰੀ ਹੇਠਾਂ ਦਿੱਤੇ ਲਿੰਕਾਂ 'ਤੇ ਮਿਲ ਸਕਦੀ ਹੈ। ਜੇ ਤੁਸੀਂ ਬ੍ਰਾਉਜ਼ਰ ਕੂਕੀਜ਼ ਨੂੰ ਅਸਮਰਥਿਤ ਕਰਦੇ ਹੋ ਤਾਂ ਹੋ ਸਕਦਾ ਹੈ WhatsApp ਉਤਪਾਦਾਂ ਦੇ ਕੁਝ ਹਿੱਸੇ ਸਹੀ ਤਰੀਕੇ ਨਾਲ ਕੰਮ ਨਾ ਕਰਨ।
https://www.whatsapp.com ਵੈੱਬਸਾਈਟ ਸਿਰਫ਼ ਅਤੇ ਸਿਰਫ਼ ਪਹਿਲੀ ਧਿਰ ਦੀਆਂ ਕੂਕੀਜ਼ ਦੀ ਵਰਤੋਂ ਕਰਦੀ ਹੈ।