ਪਿਛਲੀ ਵਾਰ ਅੱਪਡੇਟ ਕੀਤਾ ਗਿਆ: 16 ਫ਼ਰਵਰੀ 2024
WhatsApp ਸੁਨੇਹੇ ਭੇਜਣ ਅਤੇ ਕਾਲ ਕਰਨ ਦਾ ਇੱਕ ਸਧਾਰਨ, ਸੁਰੱਖਿਅਤ ਅਤੇ ਭਰੋਸੇਯੋਗ ਤਰੀਕਾ ਹੈ। ਕੋਈ ਵੀ, ਇੱਥੋਂ ਤੱਕ ਕਿ WhatsApp ਵੀ, ਤੁਹਾਡੇ ਨਿੱਜੀ ਸੁਨੇਹਿਆਂ ਨੂੰ ਨਹੀਂ ਦੇਖ ਸਕਦਾ ਜੋ ਡਿਫਾਲਟ ਤੌਰ 'ਤੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ।
ਇਹ ਮੈਸੇਜਿੰਗ ਗਾਈਡਲਾਈਨਾਂ (ਇਹ "ਗਾਈਡਲਾਈਨਾਂ") 1:1 ਚੈਟਾਂ, ਕਾਲਾਂ, ਗਰੁੱਪ ਚੈਟਾਂ, ਅਤੇ ਭਾਈਚਾਰਿਆਂ 'ਤੇ ਲਾਗੂ ਹੁੰਦੀਆਂ ਹਨ। ਸਟੇਟਸ ਅੱਪਡੇਟ ਵੀ ਇਨ੍ਹਾਂ ਗਾਈਡਲਾਈਨਾਂ ਦੇ ਅਧੀਨ ਹਨ।
WhatsApp Messenger ਐਪਲੀਕੇਸ਼ਨ ਦੀ ਵਰਤੋਂ ਸਾਡੀਆਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ਸੇਵਾ ਦੀਆਂ ਸ਼ਰਤਾਂ ਅਤੇ ਇਨ੍ਹਾਂ ਗਾਈਡਲਾਈਨਾਂ ਇਨ੍ਹਾਂ ਗਾਈਡਲਾਈਨਾਂ ਤੋਂ ਇਲਾਵਾ, WhatsApp Business ਐਪਲੀਕੇਸ਼ਨ ਅਤੇ WhatsApp Business ਪਲੇਟਫਾਰਮ ਸਮੇਤ ਸਾਡੀਆਂ ਵਪਾਰਕ ਸੇਵਾਵਾਂ ਦੀ ਵਰਤੋਂ WhatsApp ਕਾਰੋਬਾਰੀ ਸੇਵਾ ਦੀਆਂ ਸ਼ਰਤਾਂ ਅਤੇ ਕਾਰੋਬਾਰੀ ਨੀਤੀਆਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ।
WhatsApp 'ਤੇ ਉਪਲਬਧ ਸੀਮਤ ਜਾਣਕਾਰੀ ਦੇ ਆਧਾਰ 'ਤੇ ਜਿਸ ਵਿੱਚ ਮੁੱਢਲਾ ਖਾਤਾ, ਗਰੁੱਪ ਅਤੇ ਭਾਈਚਾਰਕ ਪ੍ਰੋਫ਼ਾਈਲ ਜਾਣਕਾਰੀ ਦੇ ਨਾਲ-ਨਾਲ ਦੂਜੇ ਵਰਤੋਂਕਾਰਾਂ ਦੁਆਰਾ ਰਿਪੋਰਟ ਕੀਤੇ ਸੁਨੇਹਿਆਂ ਸਮੇਤ, WhatsApp ਸਾਡੀਆਂ ਸੇਵਾ ਦੀਆਂ ਸ਼ਰਤਾਂ ਜਾਂ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਦੇ ਵਿਰੁੱਧ ਕਾਰਵਾਈ ਕਰ ਸਕਦਾ ਹੈ। ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਹਮੇਸ਼ਾ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ ਰੱਖਿਅਤ ਕੀਤੀਆਂ ਜਾਂਦੀਆਂ ਹਨ।
ਵਰਤੋਂਕਾਰ ਅਜਿਹੇ WhatsApp ਸੰਪਰਕਾਂ, ਗਰੁੱਪਾਂ, ਭਾਈਚਾਰਿਆਂ, ਸਟੇਟਸ ਅੱਪਡੇਟ, ਜਾਂ ਖਾਸ ਸੁਨੇਹਿਆਂ ਦੀ ਰਿਪੋਰਟ ਕਰ ਸਕਦੇ ਹਨ ਜੋ ਸੰਭਾਵੀ ਤੌਰ 'ਤੇ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਕਰਦੇ ਹਨ। ਤੁਸੀਂ WhatsApp 'ਤੇ ਰਿਪੋਰਟ ਕਰਨ ਦੇ ਤਰੀਕੇ ਬਾਰੇ ਇੱਥੇ ਹੋਰ ਜਾਣ ਸਕਦੇ ਹੋ। ਸੰਭਾਵੀ ਬੌਧਿਕ ਸੰਪਤੀ ਉਲੰਘਣਾ ਦੀ ਰਿਪੋਰਟ ਕਿਵੇਂ ਕਰਨੀ ਹੈ ਇਸ ਲਈ, ਕਿਰਪਾ ਕਰਕੇ ਇੱਥੇ ਦੇਖੋ।
WhatsApp ਇਹਨਾਂ ਗਾਈਡਲਾਈਨਾਂ ਦੀ ਸੰਭਾਵੀ ਉਲੰਘਣਾਵਾਂ ਲਈ ਸਾਡੇ ਲਈ ਉਪਲਬਧ ਜਾਣਕਾਰੀ ਦਾ ਪਤਾ ਲਗਾਉਣ ਅਤੇ ਸਮੀਖਿਆ ਕਰਨ ਲਈ ਖਾਤਾ, ਗਰੁੱਪ ਅਤੇ ਭਾਈਚਾਰਕ ਪ੍ਰੋਫ਼ਾਈਲ ਜਾਣਕਾਰੀ ਦੇ ਨਾਲ-ਨਾਲ ਰਿਪੋਰਟ ਕੀਤੇ ਸੁਨੇਹਿਆਂ ਦੀ ਸਮੀਖਿਆ ਕਰਨ ਲਈ ਸਵੈਚਲ ਪ੍ਰੋਸੈਸਿੰਗ ਤਕਨੀਕਾਂ ਅਤੇ ਮਨੁੱਖੀ ਸਮੀਖਿਆ ਟੀਮਾਂ ਦੋਵਾਂ ਦੀ ਵਰਤੋਂ ਕਰ ਸਕਦਾ ਹੈ।
ਸਵੈਚਲਿਤ ਡਾਟਾ ਪ੍ਰਕਿਰਿਆ ਸਾਡੀ ਸਮੀਖਿਆ ਪ੍ਰਕਿਰਿਆ ਦਾ ਕੇਂਦਰ ਹੈ ਅਤੇ ਕੁਝ ਖੇਤਰਾਂ ਲਈ ਸਵੈਚਲਿਤ ਫੈਸਲਿਆਂ ਨੂੰ ਆਟੋਮੇਟ ਕਰਦੀ ਹੈ ਜਿੱਥੇ ਖਾਤਾ ਵਿਹਾਰ ਜਾਂ ਰਿਪੋਰਟ ਕੀਤੀ ਸੁਨੇਹਾ ਸਮੱਗਰੀ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਰੱਖਦੀ ਹੈ।
ਆਟੋਮੇਸ਼ਨ ਸੰਭਾਵੀ ਤੌਰ 'ਤੇ ਉਲੰਘਣ ਕਰਨ ਵਾਲੇ ਖਾਤਿਆਂ, ਗਰੁੱਪਾਂ ਜਾਂ ਭਾਈਚਾਰਿਆਂ ਨੂੰ ਮਨੁੱਖੀ ਸਮੀਖਿਅਕਾਂ ਕੋਲ ਭੇਜਕੇ ਸਮੀਖਿਆਵਾਂ ਨੂੰ ਤਰਜੀਹ ਦੇਣ ਅਤੇ ਤੇਜ਼ ਕਰਨ ਵਿੱਚ ਸਾਡੀ ਮਦਦ ਕਰਦੀ ਹੈ, ਜਿਨ੍ਹਾਂ ਕੋਲ ਸਹੀ ਵਿਸ਼ਾ ਵਸਤੂ ਅਤੇ ਭਾਸ਼ਾ ਦੀ ਮੁਹਾਰਤ ਹੈ, ਇਸ ਲਈ ਸਾਡੀਆਂ ਟੀਮਾਂ ਸਭ ਤੋਂ ਮਹੱਤਵਪੂਰਨ ਮਾਮਲਿਆਂ 'ਤੇ ਧਿਆਨ ਕੇਂਦਰਤ ਕਰ ਸਕਦੀਆਂ ਹਨ।
ਜਦੋਂ ਕਿਸੇ ਖਾਤੇ, ਗਰੁੱਪ ਜਾਂ ਭਾਈਚਾਰੇ ਨੂੰ ਹੋਰ ਸਮੀਖਿਆ ਦੀ ਲੋੜ ਹੁੰਦੀ ਹੈ, ਤਾਂ ਸਾਡੇ ਸਵੈਚਲ ਸਿਸਟਮ ਅੰਤਿਮ ਫੈਸਲਾ ਲੈਣ ਲਈ ਇਸਨੂੰ ਮਨੁੱਖੀ ਸਮੀਖਿਆ ਟੀਮ ਨੂੰ ਭੇਜ ਦਿੰਦੇ ਹਨ। ਸਾਡੀਆਂ ਮਨੁੱਖੀ ਸਮੀਖਿਆ ਟੀਮਾਂ ਵਿਸ਼ਵ ਭਰ ਵਿੱਚ ਸਥਿਤ ਹਨ, ਜਿਨ੍ਹਾਂ ਨੂੰ ਸਰਵੋਚ ਸਿਖਲਾਈ ਪ੍ਰਾਪਤ ਹੈ, ਅਤੇ ਆਮ ਤੌਰ 'ਤੇ ਕੁਝ ਨੀਤੀ ਖੇਤਰਾਂ ਅਤੇ ਅਧਿਐਨ ਵਿੱਚ ਮੁਹਾਰਤ ਰੱਖਦੀਆਂ ਹਨ ਅਤੇ ਅਕਾਊਂਟ ਜਾਮਕਾਰੀ ਅਤੇ ਰਿਪੋਰਟ ਕੀਤੇ ਸੁਨੇਹਿਆਂ ਦੀ ਸਮੀਖਿਆ ਕਰਨ ਦੇ ਯੋਗ ਹੁੰਦੀਆਂ ਹਨ। ਨਿੱਜੀ ਸੁਨੇਹੇ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ ਰੱਖਿਅਤ ਕੀਤੇ ਜਾਂਦੇ ਹਨ। ਸਾਦੇ ਸਵੈਚਲ ਸਿਸਟਮ ਹਰੇਕ ਫ਼ੈਸਲੇ ਤੋਂ ਸਿੱਖਦੇ ਅਤੇ ਬਿਹਤਰ ਹੁੰਦੇ ਹਨ।
ਜਦੋਂ ਸਰਕਾਰਾਂ ਨੂੰ ਲੱਗਦਾ ਹੈ ਕਿ WhatsApp 'ਤੇ ਖਾਤੇ, ਗਰੁੱਪ ਜਾਂ ਭਾਈਚਾਰੇ ਸਥਾਨਕ ਕਾਨੂੰਨ ਦੀ ਉਲੰਘਣਾ ਕਰਦੇ ਹਨ, ਤਾਂ ਉਹ ਬੇਨਤੀ ਕਰ ਸਕਦੇ ਹਨ ਕਿ ਅਸੀਂ ਸਾਡੇ ਲਈ ਉਪਲਬਧ ਖਾਤਾ ਜਾਣਕਾਰੀ ਦੀ ਸਮੀਖਿਆ ਕਰੀਏ। ਨਿੱਜੀ ਸੁਨੇਹੇ ਅਤੇ ਕਾਲਾਂ ਹਮੇਸ਼ਾ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ ਰੱਖਿਅਤ ਕੀਤੀਆਂ ਜਾਂਦੀਆਂ ਹਨ। ਸਾਨੂੰ WhatsApp ਖਾਤਿਆਂ ਨੂੰ ਪਾਬੰਧ ਕਰਨ ਲਈ ਅਦਾਲਤ ਤੋਂ ਆਦੇਸ਼ ਮਿਲ ਸਕਦਾ ਹੈ। ਅਸੀਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਮੇਸ਼ਾ ਸਰਕਾਰੀ ਬੇਨਤੀ ਦੀ ਜਾਇਜ਼ਤਾ ਅਤੇ ਸੰਪੂਰਨਤਾ ਦਾ ਮੁਲਾਂਕਣ ਕਰਦੇ ਹਾਂ।
ਜਦੋਂ ਅਸੀਂ ਗੈਰ-ਕਨੂੰਨੀ ਸਮੱਗਰੀ ਜਾਂ ਸਾਡੀਆਂ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਬਾਰੇ ਜਾਣੂ ਹੁੰਦੇ ਹਾਂ, ਤਾਂ ਅਸੀਂ ਸਮੱਗਰੀ ਜਾਂ ਉਲੰਘਣਾ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੇ ਹੋਏ, ਹੇਠਾਂ ਦਿੱਤੇ ਸਮੇਤ, ਇਹ ਕਾਰਵਾਈ ਕਰ ਸਕਦੇ ਹਾਂ:
ਅਸੀਂ WhatsApp ਸੇਵਾ ਦੀਆਂ ਸ਼ਰਤਾਂ ਵਿੱਚ ਦਰਸਾਏ ਅਨੁਸਾਰ ਵਧੀਕ ਕਾਰਵਾਈਆਂ ਕਰ ਸਕਦੇ ਹਾਂ।