WhatsApp ਦੀ ਕਨੂੰਨੀ ਜਾਣਕਾਰੀ
ਜੇ ਤੁਸੀਂ ਯੂਰਪੀ ਖੇਤਰ ਵਿੱਚ ਰਹਿੰਦੇ ਹੋ, ਤਾਂ WhatsApp Ireland Limited ("WhatsApp," "ਸਾਡਾ," "ਅਸੀਂ," ਜਾਂ "ਅਸੀਂ") ਤੁਹਾਨੂੰ ਸਾਡੀਆਂ ਸੇਵਾਵਾਂ ਨੂੰ ਇਸ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਪ੍ਰਦਾਨ ਕਰਦਾ ਹੈ। ਜੇ ਤੁਸੀਂ ਯੂਰਪੀ ਖੇਤਰ ਤੋਂ ਬਾਹਰ ਰਹਿੰਦੇ ਹੋ, ਤਾਂ ਤੁਹਾਨੂੰ WhatsApp LLC ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਅਸੀਂ Facebook ਦੀਆਂ ਕੰਪਨੀਆਂ ਵਿੱਚੋਂ ਇੱਕ ਹਾਂ। ਸਾਡੀ ਪਰਦੇਦਾਰੀ ਨੀਤੀ ("ਪਰਦੇਦਾਰੀ ਨੀਤੀ") ਸਾਡੇ ਡਾਟਾ ਅਭਿਆਸਾਂ ਬਾਰੇ ਦੱਸਣ ਵਿੱਚ ਮਦਦ ਕਰਦੀ ਹੈ, ਜਿਨ੍ਹਾਂ ਵਿੱਚ ਸਾਡੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਉਹ ਜਾਣਕਾਰੀ ਸ਼ਾਮਲ ਹੈ ਜਿਸ 'ਤੇ ਅਸੀਂ ਪ੍ਰਕਿਰਿਆ ਕਰਦੇ ਹਾਂ।
ਉਦਾਹਰਨ ਦੇ ਲਈ, ਸਾਡੀ ਪਰਦੇਦਾਰੀ ਨੀਤੀ ਇਸ ਬਾਰੇ ਦੱਸਦੀ ਹੈ ਕਿ ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਇਹ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਇਸ ਵਿੱਚ ਤੁਹਾਡੀ ਪਰਦੇਦਾਰੀ ਦੀ ਰੱਖਿਆ ਲਈ ਸਾਡੇ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਵਿਆਖਿਆ ਵੀ ਕੀਤੀ ਜਾਂਦੀ ਹੈ - ਜਿਵੇਂ ਕਿ ਸਾਡੀਆਂ ਸੇਵਾਵਾਂ ਦਾ ਨਿਰਮਾਣ ਕਰਨਾ, ਇਸ ਲਈ ਡਿਲਿਵਰ ਕੀਤੇ ਗਏ ਸੁਨੇਹਿਆਂ ਨੂੰ ਸਾਡੇ ਦੁਆਰਾ ਸਟੋਰ ਨਹੀਂ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਸਾਡੀਆਂ ਸੇਵਾਵਾਂ 'ਤੇ ਤੁਸੀਂ ਕਿਸ ਨਾਲ ਗੱਲਬਾਤ ਕਰਦੇ ਹੋ, ਇਸ ਬਾਰੇ ਨਿਯੰਤਰਣ ਦੇਣਾ।
ਇਹ ਪਰਦੇਦਾਰੀ ਨੀਤੀ ਉਦੋਂ ਤੱਕ ਸਾਡੀਆਂ ਸਾਰੀਆਂ ਸੇਵਾਵਾਂ 'ਤੇ ਲਾਗੂ ਹੁੰਦੀ ਹੈ, ਜਦੋਂ ਤੱਕ ਕਿ ਕੁਝ ਹੋਰ ਨਿਰਧਾਰਤ ਨਾ ਕੀਤਾ ਜਾਵੇ।
ਕਿਰਪਾ ਕਰਕੇ WhatsApp ਦੀਆਂ ਸੇਵਾ ਦੀਆਂ ਸ਼ਰਤਾਂ ("ਸ਼ਰਤਾਂ") ਵੀ ਪੜ੍ਹੋ, ਜਿਹੜੀਆਂ ਅਜਿਹੀਆਂ ਸ਼ਰਤਾਂ ਦਾ ਵਰਣਨ ਕਰਦੀਆਂ ਹਨ, ਜਿਨ੍ਹਾਂ ਦੇ ਤਹਿਤ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਅਤੇ ਅਸੀਂ ਸਾਡੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ।
ਵਾਪਸ ਉੱਪਰ ਵੱਲ ਜਾਓ
ਮੁੱਖ ਅੱਪਡੇਟਾਂ
ਤੁਹਾਡੀ ਪਰਦੇਦਾਰੀ ਲਈ ਸਨਮਾਨ ਸਾਡੇ DNA ਵਿੱਚ ਕੋਡ ਵਾਂਗ ਸਮਾਇਆ ਹੋਇਆ ਹੈ। ਜਦੋਂ ਤੋਂ ਅਸੀਂ WhatsApp ਸ਼ੁਰੂ ਕੀਤਾ ਹੈ, ਉਦੋਂ ਤੋਂ ਅਸੀਂ ਆਪਣੀਆਂ ਸੇਵਾਵਾਂ ਨੂੰ ਮਜ਼ਬੂਤ ਪਰਦੇਦਾਰੀ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਹੈ। ਸਾਡੀਆਂ ਅੱਪਡੇਟ ਕੀਤੀਆਂ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਵਿੱਚ ਤੁਸੀਂ ਦੇਖੋਂਗੇ ਕਿ:
- ਸਾਡੇ ਵੱਲੋਂ ਤੁਹਾਡੇ ਡਾਟਾ ਨੂੰ ਸੰਭਾਲਣ ਬਾਰੇ ਵਾਧੂ ਜਾਣਕਾਰੀ। ਸਾਡੀਆਂ ਅੱਪਡੇਟ ਕੀਤੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਅਸੀਂ ਤੁਹਾਡੇ ਡਾਟਾ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ, ਜਿਸ ਵਿੱਚ ਸਾਡੇ ਪ੍ਰੋਸੈਸਿੰਗ ਲਈ ਕਨੂੰਨੀ ਅਧਾਰ, ਅਤੇ ਪਰਦੇਦਾਰੀ ਪ੍ਰਤੀ ਸਾਡੀ ਵਚਨਬੱਧਤਾ ਸ਼ਾਮਲ ਹੈ।
- ਕਾਰੋਬਾਰਾਂ ਨਾਲ ਬਹਿਤਰ ਸੰਚਾਰ। ਬਹੁਤ ਸਾਰੇ ਕਾਰੋਬਾਰ ਆਪਣੇ ਗਾਹਕਾਂ ਅਤੇ ਕਲਾਇੰਟਾਂ ਨਾਲ ਗੱਲਬਾਤ ਕਰਨ ਲਈ WhatsApp 'ਤੇ ਨਿਰਭਰ ਕਰਦੇ ਹਨ। ਅਸੀਂ ਉਨ੍ਹਾਂ ਕਾਰੋਬਾਰਾਂ ਨਾਲ ਕੰਮ ਕਰਦੇ ਹਾਂ, ਜੋ Facebook ਜਾਂ ਤੀਜੀਆਂ ਧਿਰਾਂ ਦੀ ਵਰਤੋਂ WhatsApp 'ਤੇ ਤੁਹਾਡੇ ਨਾਲ ਉਹਨਾਂ ਦੇ ਸੰਚਾਰਾਂ ਨੂੰ ਬਿਹਤਰ ਢੰਗ ਸਟੋਰ ਅਤੇ ਪ੍ਰਬੰਧਿਤ ਕਰਨ ਵਿੱਚ ਮਦਦ ਕਰਦੇ ਹਨ।
ਵਾਪਸ ਉੱਪਰ ਵੱਲ ਜਾਓ
ਸਾਡੇ ਦੁਆਰਾ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ
WhatsApp ਨੂੰ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੁਧਾਰਣ, ਸਮਝਣ, ਅਨੁਕੂਲ ਬਣਾਉਣ, ਸਮਰਥਨ ਕਰਨ, ਅਤੇ ਮਾਰਕੀਟ ਕਰਨ ਲਈ ਕੁਝ ਜਾਣਕਾਰੀ ਪ੍ਰਾਪਤ ਕਰਨਾ ਜਾਂ ਇਕੱਤਰ ਕਰਨਾ ਲਾਜ਼ਮੀ ਹੈ, ਜਿਸ ਵਿੱਚ ਸ਼ਾਮਲ ਹੈ ਜਦੋਂ ਤੁਸੀਂ ਸਾਡੀ ਸੇਵਾਵਾਂ ਨੂੰ ਇੰਸਟਾਲ ਕਰਦੇ ਹੋ, ਉਨ੍ਹਾਂ ਨੂੰ ਐਕਸੈਸ ਕਰਦੇ ਹੋ ਜਾਂ ਉਨ੍ਹਾਂ ਦੀ ਵਰਤੋਂ ਕਰਦੇ ਹੋ। ਸਾਡੇ ਦੁਆਰਾ ਪ੍ਰਾਪਤ ਅਤੇ ਇਕੱਤਰ ਕੀਤੀ ਗਈ ਜਾਣਕਾਰੀ ਦੀਆਂ ਕਿਸਮਾਂ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹੋ।
ਸਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੁਝ ਨਿਸ਼ਚਿਤ ਜਾਣਕਾਰੀ ਦੀ ਲੋੜ ਹੁੰਦੀ ਹੈ ਅਤੇ ਇਸ ਤੋਂ ਬਿਨ੍ਹਾਂ ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਾਂਗੇ। ਉਦਾਹਰਨ ਲਈ, ਤੁਹਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਖਾਤਾ ਬਣਾਉਣ ਲਈ ਆਪਣਾ ਮੋਬਾਈਲ ਫੋਨ ਨੰਬਰ ਪ੍ਰਦਾਨ ਕਰਨਾ ਹੋਵੇਗਾ।
ਸਾਡੀਆਂ ਸੇਵਾਵਾਂ ਵਿੱਚ ਵਿਕਲਪਿਕ ਵਿਸ਼ੇਸ਼ਤਾਵਾਂ ਹਨ ਜਿੰਨ੍ਹਾਂ ਦੀ ਜੇ ਤੁਸੀਂ ਵਰਤੋਂ ਕਰਦੇ ਹੋ, ਤਾਂ ਸਾਨੂੰ ਅਜਿਹੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਲਈ ਵਾਧੂ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੁੰਦੀ ਹੈ। ਤੁਹਾਨੂੰ ਜਿਵੇਂ ਵੀ ਢੁਕਵਾਂ ਹੋਵੇ, ਅਜਿਹੀ ਜਾਣਕਾਰੀ ਇਕੱਠੀ ਕੀਤੇ ਜਾਣ ਬਾਰੇ ਸੂਚਿਤ ਕੀਤਾ ਜਾਵੇਗਾ। ਜੇ ਤੁਸੀਂ ਕਿਸੇ ਵਿਸ਼ੇਸ਼ਤਾ ਨੂੰ ਵਰਤਣ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਨਾ ਕਰਨ ਦੀ ਚੋਣ ਕਰਦੇ ਹੋ ਤਾਂ ਤੁਸੀਂ ਉਸ ਵਿਸ਼ੇਸ਼ਤਾ ਦੀ ਵਰਤੋਂ ਨਹੀਂ ਕਰ ਸਕੋਗੇ। ਉਦਾਹਰਨ ਦੇ ਲਈ, ਜੇਕਰ ਤੁਸੀਂ ਸਾਨੂੰ ਆਪਣੀ ਡਿਵਾਈਸ ਤੋਂ ਆਪਣੇ ਟਿਕਾਣੇ ਸੰਬੰਧੀ ਡਾਟਾ ਇਕੱਤਰ ਕਰਨ ਦੀ ਆਗਿਆ ਨਹੀਂ ਦਿੰਦੇ ਹੋ, ਤਾਂ ਤੁਸੀਂ ਆਪਣੇ ਸੰਪਰਕਾਂ ਨਾਲ ਆਪਣੇ ਟਿਕਾਣੇ ਨੂੰ ਸਾਂਝਾ ਨਹੀਂ ਕਰ ਸਕਦੇ। ਇਜਾਜ਼ਤਾਂ ਨੂੰ Android ਅਤੇ iOS ਦੋਵਾਂ ਡਿਵਾਈਸਾਂ 'ਤੇ ਤੁਹਾਡੇ ਸੈਟਿੰਗਾਂ ਦੇ ਮੀਨੂ ਦੁਆਰਾ ਪ੍ਰਬੰਧਿਤ ਕੀਤਾ ਜਾ ਸਕਦਾ ਹੈ।
ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ
- ਤੁਹਾਡੀ ਖਾਤਾ ਜਾਣਕਾਰੀ। ਤੁਹਾਨੂੰ WhatsApp ਖਾਤਾ ਬਣਾਉਣ ਲਈ ਆਪਣਾ ਮੋਬਾਈਲ ਫੋਨ ਨੰਬਰ ਅਤੇ ਮੁਢਲੀ ਜਾਣਕਾਰੀ (ਤੁਹਾਡੇ ਪਸੰਦੀਦਾ ਪ੍ਰੋਫਾਈਲ ਨਾਮ ਸਮੇਤ) ਪ੍ਰਦਾਨ ਕਰਨੀ ਲਾਜ਼ਮੀ ਹੈ। ਜੇਕਰ ਤੁਸੀਂ ਸਾਨੂੰ ਇਹ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੋ, ਤਾਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਕੋਈ ਖਾਤਾ ਨਹੀਂ ਬਣਾ ਸਕੋਗੇ। ਤੁਸੀਂ ਆਪਣੇ ਖਾਤੇ ਵਿੱਚ ਹੋਰ ਜਾਣਕਾਰੀ ਸ਼ਾਮਲ ਕਰ ਸਕਦੇ ਹੋ, ਜਿਵੇਂ ਕਿ ਇੱਕ ਪ੍ਰੋਫ਼ਾਈਲ ਤਸਵੀਰ, ਅਤੇ "ਇਸ ਦੇ ਬਾਰੇ" ਜਾਣਕਾਰੀ।
- ਤੁਹਾਡੇ ਸੁਨੇਹੇ। ਅਸੀਂ ਆਮ ਤੌਰ 'ਤੇ ਤੁਹਾਨੂੰ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਦੌਰਾਨ ਤੁਹਾਡੇ ਸੁਨੇਹੇ ਸਟੋਰ ਕਰਕੇ ਨਹੀਂ ਰੱਖਦੇ ਹਾਂ। ਇਸਦੀ ਬਜਾਏ, ਤੁਹਾਡੇ ਸੁਨੇਹੇ ਤੁਹਾਡੇ ਡਿਵਾਈਸ 'ਤੇ ਸਟੋਰ ਕੀਤੇ ਜਾਂਦੇ ਹਨ ਅਤੇ ਇਹ ਆਮ ਤੌਰ 'ਤੇ ਸਾਡੇ ਸਰਵਰਾਂ 'ਤੇ ਸਟੋਰ ਨਹੀਂ ਕੀਤੇ ਜਾਂਦੇ। ਇੱਕ ਵਾਰ ਤੁਹਾਡੇ ਸੁਨੇਹੇ ਪਹੁੰਚਾਏ ਜਾਣ ਤੋਂ ਬਾਅਦ, ਉਨ੍ਹਾਂ ਨੂੰ ਸਾਡੇ ਸਰਵਰਾਂ ਤੋਂ ਮਿਟਾ ਦਿੱਤਾ ਜਾਂਦਾ ਹੈ। ਹੇਠ ਦਿੱਤੇ ਦ੍ਰਿਸ਼ ਉਨ੍ਹਾਂ ਹਾਲਾਤਾਂ ਦਾ ਵਰਣਨ ਕਰਦੇ ਹਨ ਜਿੱਥੇ ਅਸੀਂ ਤੁਹਾਡੇ ਸੁਨੇਹਿਆਂ ਨੂੰ ਡਿਲਿਵਰ ਕਰਨ ਦੌਰਾਨ ਸਟੋਰ ਕਰ ਸਕਦੇ ਹਾਂ:
- ਡਿਲਿਵਰ ਨਾ ਹੋਏ ਸੁਨੇਹੇ। ਜੇ ਕੋਈ ਸੁਨੇਹਾ ਤੁਰੰਤ ਡਿਲਿਵਰ ਨਹੀਂ ਕੀਤਾ ਜਾ ਸਕਦਾ (ਉਦਾਹਰਨ ਵਜੋਂ, ਜੇ ਪ੍ਰਾਪਤਕਰਤਾ ਆਫਲਾਈਨ ਹੈ),ਤਾਂ ਅਸੀਂ ਇਸਨੂੰ ਆਪਣੇ ਸਰਵਰਾਂ 'ਤੇ 30 ਦਿਨਾਂ ਤੱਕ ਇੰਕ੍ਰਿਪਟਿਡ ਰੂਪ ਵਿੱਚ ਰੱਖਦੇ ਹਾਂ, ਕਿਉਂਕਿ ਅਸੀਂ ਇਸਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਸੁਨੇਹਾ 30 ਦਿਨਾਂ ਬਾਅਦ ਵੀ ਡਿਲਿਵਰ ਨਹੀਂ ਹੁੰਦਾ, ਤਾਂ ਅਸੀਂ ਇਸ ਨੂੰ ਮਿਟਾ ਦਿੰਦੇ ਹਾਂ।
- ਮੀਡੀਆ ਅੱਗੇ ਭੇਜਣਾ। ਜਦੋਂ ਕੋਈ ਵਰਤੋਂਕਾਰ ਮੀਡੀਆ ਨੂੰ ਕਿਸੇ ਸੁਨੇਹੇ ਦੇ ਅੰਦਰ ਭੇਜਦਾ ਹੈ, ਤਾਂ ਅਸੀਂ ਉਸ ਮੀਡੀਆ ਨੂੰ ਸਾਡੇ ਸਰਵਰਾਂ 'ਤੇ ਅਸਥਾਈ ਤੌਰ 'ਤੇ ਇੰਕ੍ਰਿਪਟਿਡ ਰੂਪ ਵਿੱਚ ਸਟੋਰ ਕਰਦੇ ਹਾਂ, ਤਾਂ ਜੋ ਅਤਿਰਿਕਤ ਫਾਰਵਰਡਾਂ ਦੀ ਵਧੇਰੇ ਕੁਸ਼ਲ ਡਿਲਿਵਰੀ ਵਿੱਚ ਸਹਾਇਤਾ ਕੀਤੀ ਜਾ ਸਕੇ।
- ਅਸੀਂ ਸਾਡੀਆਂ ਸੇਵਾਵਾਂ ਲਈ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਪ੍ਰਦਾਨ ਕਰਦੇ ਹਾਂ। ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਦਾ ਮਤਲਬ ਹੈ ਕਿ ਤੁਹਾਡੇ ਸੁਨੇਹੇ ਸਾਡੇ ਅਤੇ ਤੀਜੀ ਧਿਰਾਂ ਨੂੰ ਉਨ੍ਹਾਂ ਨੂੰ ਪੜ੍ਹਨ ਤੋਂ ਬਚਾਉਣ ਲਈ ਇੰਕ੍ਰਿਪਟਿਡ ਕੀਤੇ ਗਏ ਹਨ। ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ WhatsApp 'ਤੇ ਕਾਰੋਬਾਰ ਤੁਹਾਡੇ ਨਾਲ ਕਿਵੇਂ ਸੰਚਾਰ ਕਰਦੇ ਹਨ ਇਸ ਬਾਰੇ ਹੋਰ ਜਾਣਕਾਰੀ ਪਾਓ।
- ਤੁਹਾਡੇ ਕਨੈਕਸ਼ਨ। ਤੁਸੀਂ ਸੰਪਰਕ ਅਪਲੋਡ ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ ਅਤੇ ਜੇ ਲਾਗੂ ਕਾਨੂੰਨਾਂ ਦੁਆਰਾ ਆਗਿਆ ਦਿੱਤੀ ਜਾਂਦੀ ਹੈ ਤਾਂ ਨਿਯਮਤ ਅਧਾਰ 'ਤੇ ਸਾਡੀਆਂ ਸੇਵਾਵਾਂ ਦੇ ਵਰਤੋਂਕਾਰਾਂ ਅਤੇ ਤੁਹਾਡੇ ਹੋਰ ਸੰਪਰਕਾਂ ਦੇ ਫੋਨ ਨੰਬਰਾਂ ਸਮੇਤ ਤੁਹਾਡੀ ਐਡਰੈੱਸ ਬੁੱਕ ਵਿਚਲੇ ਫੋਨ ਨੰਬਰ ਸਾਨੂੰ ਪ੍ਰਦਾਨ ਕਰ ਸਕਦੇ ਹੋ। ਜੇ ਤੁਹਾਡਾ ਕੋਈ ਸੰਪਰਕ ਅਜੇ ਵੀ ਸਾਡੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਰਿਹਾ ਹੈ ਤਾਂ ਅਸੀਂ ਤੁਹਾਡੇ ਲਈ ਇਸ ਜਾਣਕਾਰੀ ਨੂੰ ਇਸ ਤਰੀਕੇ ਨਾਲ ਪ੍ਰਬੰਧਿਤ ਕਰਾਂਗੇ, ਜੋ ਕਿ ਇਹ ਯਕੀਨੀ ਬਣਾਵੇ ਕਿ ਉਨ੍ਹਾਂ ਸੰਪਰਕਾਂ ਦੀ ਪਛਾਣ ਸਾਡੇ ਦੁਆਰਾ ਨਹੀਂ ਕੀਤੀ ਜਾ ਸਕਦੀ। ਸਾਡੀ ਸੰਪਰਕ ਅੱਪਲੋਡ ਵਿਸ਼ੇਸ਼ਤਾ ਬਾਰੇ ਇੱਥੇਹੋਰ ਜਾਣੋ। ਤੁਸੀਂ ਗਰੁੱਪਾਂ ਅਤੇ ਪ੍ਰਸਾਰਣ ਸੂਚੀਆਂ ਨੂੰ ਬਣਾ ਸਕਦੇ ਹੋ ਜਾਂ ਇੰਨ੍ਹਾਂ ਵਿੱਚ ਸ਼ਾਮਲ ਹੋ ਸਕਦੇ ਹੋ, ਅਤੇ ਅਜਿਹੇ ਗਰੁੱਪਾਂ ਅਤੇ ਸੂਚੀਆਂ ਨੂੰ ਤੁਹਾਡੀ ਖਾਤਾ ਜਾਣਕਾਰੀ ਨਾਲ ਜੋੜ ਦਿੱਤਾ ਜਾਂਦਾ ਹੈ। ਤੁਸੀਂ ਆਪਣੇ ਗਰੁੱਪਾਂ ਨੂੰ ਨਾਮ ਦਿੰਦੇ ਹੋ। ਤੁਸੀਂ ਗਰੁੱਪ ਪ੍ਰੋਫਾਈਲ ਤਸਵੀਰ ਜਾਂ ਵੇਰਵਾ ਪ੍ਰਦਾਨ ਕਰ ਸਕਦੇ ਹੋ।
- ਸਥਿਤੀ ਸੰਬੰਧੀ ਜਾਣਕਾਰੀ। ਜੇ ਤੁਸੀਂ ਆਪਣੇ ਖਾਤੇ ਵਿੱਚ ਕੋਈ ਸਟੇਟਸ ਸ਼ਾਮਲ ਕਰਨਾ ਚੁਣਦੇ ਹੋ ਤਾਂ ਤੁਸੀਂ ਸਾਨੂੰ ਆਪਣਾ ਸਟੇਟਸ ਪ੍ਰਦਾਨ ਕਰ ਸਕਦੇ ਹੋ। Android, iPhone, ਜਾਂ KaiOS ਵਿੱਚ ਸਟੇਟਸ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਜਾਣੋ।
- ਲੈਣ-ਦੇਣ ਅਤੇ ਭੁਗਤਾਨ ਸੰਬੰਧੀ ਡਾਟਾ। ਜੇ ਤੁਸੀਂ ਸਾਡੀਆਂ ਭੁਗਤਾਨ ਸੇਵਾਵਾਂ ਦੀ ਵਰਤੋਂ ਕਰਦੇ ਹੋ, ਜਾਂ ਖਰੀਦਦਾਰੀ ਜਾਂ ਹੋਰ ਵਿੱਤੀ ਲੈਣ-ਦੇਣਾਂ ਲਈ ਮੌਜੂਦ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਭੁਗਤਾਨ ਖਾਤਾ ਅਤੇ ਲੈਣ-ਦੇਣ ਦੀ ਜਾਣਕਾਰੀ ਸਮੇਤ ਤੁਹਾਡੇ ਸੰਬੰਧੀ ਵਾਧੂ ਜਾਣਕਾਰੀ 'ਤੇ ਅਗਲੀ ਕਾਰਵਾਈ ਕਰਾਂਗੇ। ਭੁਗਤਾਨ ਖਾਤਾ ਅਤੇ ਲੈਣ-ਦੇਣ ਦੀ ਜਾਣਕਾਰੀ ਵਿੱਚ ਲੈਣ-ਦੇਣ ਪੂਰਾ ਕਰਨ ਲਈ ਲੋੜੀਂਦੀ ਜਾਣਕਾਰੀ ਸ਼ਾਮਲ ਹੁੰਦੀ ਹੈ (ਉਦਾਹਰਨ ਲਈ, ਤੁਹਾਡੀ ਭੁਗਤਾਨ ਵਿਧੀ ਬਾਰੇ ਜਾਣਕਾਰੀ, ਸ਼ਿਪਿੰਗ ਦੇ ਵੇਰਵੇ ਅਤੇ ਲੈਣ-ਦੇਣ ਦੀ ਰਕਮ)। ਜੇਕਰ ਤੁਸੀਂ ਆਪਣੇ ਦੇਸ਼ ਜਾਂ ਖੇਤਰ ਵਿੱਚ ਉਪਲਬਧ ਸਾਡੀਆਂ ਭੁਗਤਾਨ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਸਾਡੀ ਪਰਦੇਦਾਰੀ ਦੇ ਅਭਿਆਸਾਂ ਨੂੰ ਲਾਗੂ ਭੁਗਤਾਨ ਦੀ ਪਰਦੇਦਾਰੀ ਨੀਤੀ ਵਿੱਚ ਦੱਸਿਆ ਗਿਆ ਹੈ।
- ਗਾਹਕ ਸਹਾਇਤਾ ਅਤੇ ਹੋਰ ਸੰਚਾਰ। ਜਦੋਂ ਤੁਸੀਂ ਗਾਹਕ ਸਹਾਇਤਾ ਲਈ ਸਾਡੇ ਨਾਲ ਸੰਪਰਕ ਕਰਦੇ ਹੋ ਜਾਂ ਕਿਸੇ ਹੋਰ ਗੱਲ ਲਈ ਸਾਡੇ ਨਾਲ ਗੱਲਬਾਤ ਕਰਦੇ ਹੋ, ਤਾਂ ਤੁਸੀਂ ਸਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ, ਜਿਸ ਵਿੱਚ ਤੁਹਾਡੇ ਸੁਨੇਹਿਆਂ ਦੀਆਂ ਕਾਪੀਆਂ, ਕੋਈ ਹੋਰ ਜਾਣਕਾਰੀ ਜਿਸਨੂੰ ਤੁਸੀਂ ਮਦਦਗਾਰ ਸਮਝਦੇ ਹੋ, ਅਤੇ ਤੁਹਾਡੇ ਨਾਲ ਕਿਵੇਂ ਸੰਪਰਕ ਕਰਨਾ ਹੈ (ਉਦਾਹਰਣ ਲਈ, ਇੱਕ ਈਮੇਲ ਪਤਾ) ਸ਼ਾਮਲ ਹੈ। ਉਦਾਹਰਨ ਦੇ ਲਈ, ਤੁਸੀਂ ਸਾਡੀ ਐਪ ਦੀ ਕਾਰਗੁਜ਼ਾਰੀ ਜਾਂ ਹੋਰ ਮੁੱਦਿਆਂ ਨਾਲ ਸੰਬੰਧਿਤ ਜਾਣਕਾਰੀ ਦੇ ਨਾਲ ਸਾਨੂੰ ਇੱਕ ਈਮੇਲ ਭੇਜ ਸਕਦੇ ਹੋ।
ਸਵੈਚਾਲਿਤ ਤੌਰ 'ਤੇ ਇਕੱਤਰ ਕੀਤੀ ਗਈ ਜਾਣਕਾਰੀ
- ਵਰਤੋਂ ਅਤੇ ਲੌਗ ਜਾਣਕਾਰੀ। ਅਸੀਂ ਸਾਡੀਆਂ ਸੇਵਾਵਾਂ 'ਤੇ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਜਿਵੇਂ ਕਿ ਸੇਵਾ-ਸੰਬੰਧੀ, ਨਿਦਾਨਕ ਅਤੇ ਕਾਰਗੁਜ਼ਾਰੀ ਦੀ ਜਾਣਕਾਰੀ। ਇਸ ਵਿੱਚ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ ਸ਼ਾਮਲ ਹੈ (ਜਿਸ ਵਿੱਚ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹੋ, ਤੁਹਾਡੀਆਂ ਸੇਵਾਵਾਂ ਦੀਆਂ ਸੈਟਿੰਗਾਂ, ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਿਆਂ ਤੁਸੀਂ ਦੂਜਿਆਂ ਨਾਲ ਕਿਵੇਂ ਗੱਲਬਾਤ ਕਰਦੇ ਹੋ (ਸਮੇਤ ਜਦੋਂ ਤੁਸੀਂ ਕਿਸੇ ਕਾਰੋਬਾਰ ਨਾਲ ਗੱਲਬਾਤ ਕਰਦੇ ਹੋ), ਅਤੇ ਤੁਹਾਡੀਆਂ ਗਤੀਵਿਧੀਆਂ ਅਤੇ ਕਿਰਿਆਵਾਂ ਦਾ ਸਮਾਂ, ਬਾਰੰਬਾਰਤਾ ਅਤੇ ਸਮਾਂ), ਲੌਗ ਫ਼ਾਈਲਾਂ, ਅਤੇ ਨਿਦਾਨਕ, ਕਰੈਸ਼, ਵੈੱਬਸਾਈਟ, ਅਤੇ ਪ੍ਰਦਰਸ਼ਨ ਲੌਗ ਅਤੇ ਰਿਪੋਰਟਾਂ ਸ਼ਾਮਲ ਹਨ। ਇਸ ਵਿੱਚ ਇਹ ਵੀ ਕਿ ਤੁਸੀਂ ਸਾਡੀ ਸੇਵਾਵਾਂ ਦੀ ਵਰਤੋਂ ਕਰਨ ਲਈ ਰਜਿਸਟਰ ਕਦੋਂ ਕੀਤਾ ਸੀ; ਤੁਹਾਡੇ ਵੱਲੋਂ ਵਰਤਿਆਂ ਜਾਣ ਵਾਲੀਆਂ ਵਿਸ਼ੇਸ਼ਤਾਵਾਂ ਜਿਵੇਂ ਸਾਡੀ ਮੈਸੇਜਿੰਗ, ਕਾਲਿੰਗ, ਸਟੇਟਸ, ਗਰੁੱਪ (ਗਰੁੱਪ ਦਾ ਨਾਂ, ਗਰੁੱਪ ਤਸਵੀਰ, ਗਰੁੱਪ ਵੇਰਵੇ ਸਮੇਤ), ਭੁਗਤਾਨ ਜਾਂ ਕਾਰੋਬਾਰ ਦੀਆਂ ਵਿਸ਼ੇਸ਼ਤਾਵਾਂ; ਪ੍ਰੋਫ਼ਾਈਲ ਤਸਵੀਰ; "ਇਹਨਾਂ ਦੇ ਬਾਰੇ" ਜਾਣਕਾਰੀ; ਤੁਸੀਂ ਆਨਲਾਈਨ ਹੋ ਜਾਂ ਨਹੀਂ; ਤੁਸੀਂ ਪਿਛਲੀ ਵਾਰ ਸਾਡੀ ਸੇਵਾਵਾਂ ਦੀ ਵਰਤੋਂ ਕਦੋਂ ਕੀਤੀ (ਤੁਹਾਡੇ ਵੱਲੋਂ "ਆਖਰੀ ਵਾਰ ਦੇਖਿਆ ਗਿਆ"); ਅਤੇ ਤੁਸੀਂ ਆਪਣੀ "ਇਹਨਾਂ ਦੇ ਬਾਰੇ" ਜਾਣਕਾਰੀ ਨੂੰ ਆਖਰੀ ਵਾਰ ਕਦੋਂ ਅੱਪਡੇਟ ਕੀਤਾ ਸੀ ਸ਼ਾਮਲ ਹੁੰਦਾ ਹੈ ।
- ਡਿਵਾਈਸ ਅਤੇ ਕਨੈਕਸ਼ਨ ਦੀ ਜਾਣਕਾਰੀ। ਜਦੋਂ ਤੁਸੀਂ ਸਾਡੀਆਂ ਸੇਵਾਵਾਂ ਨੂੰ ਇੰਸਟਾਲ ਕਰਦੇ ਹੋ, ਉਨ੍ਹਾਂ ਨੂੰ ਐਕਸੈਸ ਕਰਦੇ ਹੋ ਜਾਂ ਉਨ੍ਹਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਡਿਵਾਈਸ ਅਤੇ ਕਨੈਕਸ਼ਨ-ਸੰਬੰਧੀ ਵਿਸ਼ੇਸ਼ ਤੌਰ 'ਤੇ ਜਾਣਕਾਰੀ ਇਕੱਤਰ ਕਰਦੇ ਹਾਂ। ਇਸ ਵਿੱਚ ਹਾਰਡਵੇਅਰ ਮਾਡਲ, ਓਪਰੇਟਿੰਗ ਸਿਸਟਮ ਦੀ ਜਾਣਕਾਰੀ, ਬੈਟਰੀ ਦਾ ਪੱਧਰ, ਸਿਗਨਲ ਤਾਕਤ, ਐਪ ਸੰਸਕਰਨ, ਬ੍ਰਾਊਜ਼ਰ ਦੀ ਜਾਣਕਾਰੀ, ਮੋਬਾਈਲ ਨੈੱਟਵਰਕ, ਫ਼ੋਨ ਨੰਬਰ, ਮੋਬਾਈਲ ਓਪਰੇਟਰ ਜਾਂ ਆਈ.ਐੱਸ.ਪੀ. (ISP), ਭਾਸ਼ਾ ਅਤੇ ਸਮਾਂ ਜ਼ੋਨ, ਆਈ.ਪੀ. (IP) ਐਡਰੈੱਸ, ਡਿਵਾਈਸ ਓਪਰੇਸ਼ਨ ਜਾਣਕਾਰੀ, ਅਤੇ ਪਛਾਣਕਰਤਾ (ਉਸੇ ਡਿਵਾਈਸ ਜਾਂ ਖਾਤੇ ਨਾਲ ਜੁੜੇ Facebook ਕੰਪਨੀ ਦੇ ਉਤਪਾਦਾਂ ਲਈ ਵਿਲੱਖਣ ਪਛਾਣਕਰਤਾਵਾਂ ਸਮੇਤ) ਸਮੇਤ ਕਨੈਕਸ਼ਨ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।
- ਟਿਕਾਣੇ ਦੀ ਜਾਣਕਾਰੀ। ਜਦੋਂ ਤੁਸੀਂ ਟਿਕਾਣੇ-ਨਾਲ-ਸੰਬੰਧਿਤ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨਾ ਚੁਣਦੇ ਹੋ, ਤਾਂ ਅਸੀਂ ਤੁਹਾਡੀ ਇਜਾਜ਼ਤ ਨਾਲ ਤੁਹਾਡੀ ਡਿਵਾਈਸ ਤੋਂ ਸਹੀ ਟਿਕਾਣੇ ਦੀ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਉਸਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਜਦੋਂ ਤੁਸੀਂ ਆਪਣੇ ਸੰਪਰਕਾਂ ਨਾਲ ਆਪਣੇ ਟਿਕਾਣੇ ਨੂੰ ਸਾਂਝਾ ਕਰਨ ਦਾ ਫ਼ੈਸਲਾ ਲੈਂਦੇ ਹੋ ਜਾਂ ਆਲੇ-ਦੁਆਲੇ ਦੀਆਂ ਥਾਵਾਂ ਜਾਂ ਹੋਰਾਂ ਵੱਲੋਂ ਤੁਹਾਡੇ ਨਾਲ ਸਾਂਝੇ ਕੀਤੇ ਟਿਕਾਣਿਆਂ ਨੂੰ ਦੇਖਦੇ ਹੋ। ਟਿਕਾਣੇ-ਨਾਲ-ਸੰਬੰਧਿਤ ਜਾਣਕਾਰੀ ਨਾਲ ਸੰਬੰਧਿਤ ਕੁਝ ਨਿਸ਼ਚਿਤ ਸੈਟਿੰਗਾਂ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਡਿਵਾਈਸ ਸੈਟਿੰਗਾਂ ਜਾਂ ਐਪ-ਵਿੱਚ ਸੈਟਿੰਗਾਂ, ਜਿਵੇਂ ਕਿ ਟਿਕਾਣੇ ਸਾਂਝਾਕਰਨ ਵਿੱਚ ਲੱਭ ਸਕਦੇ ਹੋ। ਇੱਥੋਂ ਤੱਕ ਕਿ ਜੇਕਰ ਤੁਸੀਂ ਸਾਡੀ ਟਿਕਾਣੇ -ਨਾਲ-ਸੰਬੰਧਿਤ ਵਿਸ਼ੇਸ਼ਤਾਵਾਂ ਦੀ ਵਰਤੋਂ ਨਹੀਂ ਵੀ ਕਰਦੇ ਹੋ, ਤਾਂ ਅਸੀਂ ਤੁਹਾਡੇ ਆਮ ਟਿਕਾਣੇ (ਉਦਾਹਰਣ ਲਈ, ਸ਼ਹਿਰ ਅਤੇ ਦੇਸ਼) ਦਾ ਅਨੁਮਾਨ ਲਗਾਉਣ ਲਈ ਆਈ.ਪੀ. (IP) ਐਡਰੈਸ ਅਤੇ ਹੋਰ ਜਾਣਕਾਰੀ ਜਿਵੇਂ ਫ਼ੋਨ ਨੰਬਰ ਖੇਤਰ ਕੋਡਾਂ ਦੀ ਵਰਤੋਂ ਕਰਦੇ ਹਾਂ। ਅਸੀਂ ਤੁਹਾਡੇ ਟਿਕਾਣੇ ਦੀ ਜਾਣਕਾਰੀ ਨੂੰ ਨਿਦਾਨ ਅਤੇ ਸਮੱਸਿਆ ਨਿਪਟਾਰੇ ਦੇ ਉਦੇਸ਼ਾਂ ਲਈ ਵੀ ਵਰਤਦੇ ਹਾਂ।
- ਕੂਕੀਜ਼। ਅਸੀਂ ਸਾਡੀਆਂ ਸੇਵਾਵਾਂ ਨੂੰ ਚਲਾਉਣ ਅਤੇ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਸਾਡੀਆਂ ਵੈੱਬ-ਆਧਾਰਿਤ ਸੇਵਾਵਾਂ ਨੂੰ ਪ੍ਰਦਾਨ ਕਰਨਾ, ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣਾ, ਸਾਡੀ ਸੇਵਾਵਾਂ ਨੂੰ ਵਰਤਣ ਦੇ ਤਰੀਕੇ ਨੂੰ ਸਮਝਣਾ ਅਤੇ ਉਹਨਾਂ ਨੂੰ ਅਨੁਕੂਲਿਤ ਬਣਾਉਣਾ ਸ਼ਾਮਲ ਹਨ। ਉਦਾਹਰਨ ਦੇ ਲਈ, ਅਸੀਂ ਵੈੱਬ ਅਤੇ ਡੈਸਕਟਾਪ ਅਤੇ ਹੋਰ ਵੈੱਬ-ਆਧਾਰਿਤ ਸੇਵਾਵਾਂ ਦੇ ਲਈ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਇਹ ਸਮਝਣ ਲਈ ਕਿ ਸਾਡਾ ਕਿਹੜਾ ਮਦਦ ਕੇਂਦਰ ਲੇਖ ਸਭ ਤੋਂ ਵੱਧ ਪ੍ਰਸਿੱਧ ਹੈ ਅਤੇ ਤੁਹਾਨੂੰ ਸਾਡੀਆਂ ਸੇਵਾਵਾਂ ਨਾਲ ਸੰਬੰਧਿਤ ਢੁਕਵੀਂ ਸਮੱਗਰੀ ਦਿਖਾਉਣ ਲਈ ਵੀ ਕੂਕੀਜ਼ ਦੀ ਵਰਤੋਂ ਕਰ ਸਕਦੇ ਹਾਂ। ਇਸਤੋਂ ਇਲਾਵਾ, ਅਸੀਂ ਤੁਹਾਡੀਆਂ ਚੋਣਾਂ ਨੂੰ ਯਾਦ ਰੱਖਣ ਲਈ, ਜਿਵੇਂ ਕਿ ਤੁਹਾਡੀਆਂ ਭਾਸ਼ਾ ਤਰਜ਼ੀਹਾਂ, ਇੱਕ ਸੁਰੱਖਿਅਤ ਅਨੁਭਵ ਪ੍ਰਦਾਨ ਕਰਨ ਲਈ, ਅਤੇ ਨਾਲ ਹੀ ਸਾਡੀਆਂ ਸੇਵਾਵਾਂ ਨੂੰ ਤੁਹਾਡੇ ਅਨੁਕੂਲਿਤ ਬਣਾਉਣ ਲਈ ਕੂਕੀਜ਼ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ, ਇਸ ਬਾਰੇ ਹੋਰ ਜਾਣੋ।
ਤੀਜੀ ਧਿਰ ਦੀ ਜਾਣਾਕਰੀ
- ਦੂਜਿਆਂ ਵੱਲੋਂ ਤੁਹਾਡੇ ਬਾਰੇ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ। ਅਸੀਂ ਦੂਜੇ ਵਰਤੋਂਕਾਰਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਉਦਾਹਰਨ ਦੇ ਲਈ, ਜਦੋਂ ਹੋਰ ਯੂਜ਼ਰ ਜਿੰਨ੍ਹਾਂ ਨੂੰ ਤੁਸੀਂ ਜਾਣਦੇ ਹੋ, ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ, ਤਾਂ ਉਹ ਤੁਹਾਡਾ ਫ਼ੋਨ ਨੰਬਰ, ਨਾਂ ਅਤੇ ਹੋਰ ਜਾਣਕਾਰੀ (ਜਿਵੇਂ ਕਿ ਉਨ੍ਹਾਂ ਦੀ ਮੋਬਾਈਲ ਐਡਰੈੱਸ ਬੁੱਕ ਤੋਂ ਜਾਣਕਾਰੀ) ਪ੍ਰਦਾਨ ਕਰ ਸਕਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਉਨ੍ਹਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ। ਉਹ ਤੁਹਾਨੂੰ ਸੁਨੇਹੇ ਵੀ ਭੇਜ ਸਕਦੇ ਹਨ, ਉਹਨਾਂ ਗਰੁੱਪਾਂ ਨੂੰ ਸੁਨੇਹੇ ਭੇਜ ਸਕਦੇ ਹਨ, ਜਿਨ੍ਹਾਂ ਨਾਲ ਤੁਹਾਡਾ ਕੋਈ ਸੰਬੰਧ ਹੈ, ਜਾਂ ਤੁਹਾਨੂੰ ਕਾਲ ਕਰ ਸਕਦੇ ਹਨ। ਸਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰਨ ਤੋਂ ਪਹਿਲਾਂ ਇੰਨ੍ਹਾਂ ਵਿੱਚੋਂ ਹਰੇਕ ਵਰਤੋਂਕਾਰ ਵੱਲੋਂ ਤੁਹਾਡੀ ਜਾਣਕਾਰੀ ਨੂੰ ਇਕੱਤਰ ਕਰਨ, ਵਰਤਣ, ਅਤੇ ਸਾਂਝਾ ਕਰਨ ਲਈ ਕਨੂੰਨੀ ਅਧਿਕਾਰ ਪ੍ਰਾਪਤ ਕਰਨ ਦੀ ਲੋੜ ਹੈ।
ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਆਮ ਤੌਰ 'ਤੇ ਕੋਈ ਵੀ ਵਰਤੋਂਕਾਰ ਤੁਹਾਡੀਆਂ ਚੈਟ ਜਾਂ ਸੁਨੇਹਿਆਂ ਦੇ ਸਕ੍ਰੀਨਸ਼ਾਟ ਕੈਪਚਰ ਕਰ ਸਕਦਾ ਹੈ ਜਾਂ ਉਨ੍ਹਾਂ ਨਾਲ ਤੁਹਾਡੀਆਂ ਕਾਲਾਂ ਦੀ ਰਿਕਾਰਡਿੰਗ ਬਣਾ ਸਕਦਾ ਹੈ, ਅਤੇ ਉਹਨਾਂ ਨੂੰ WhatsApp ਜਾਂ ਕਿਸੇ ਹੋਰ ਵਿਅਕਤੀ ਨੂੰ ਭੇਜ ਸਕਦਾ ਹੈ, ਜਾਂ ਕਿਸੇ ਹੋਰ ਪਲੇਟਫਾਰਮ 'ਤੇ ਪੋਸਟ ਕਰ ਸਕਦਾ ਹੈ। - ਵਰਤੋਂਕਾਰਾਂ ਦੀਆਂ ਰਿਪੋਰਟਾਂ। ਜਿਵੇਂ ਕਿ ਤੁਸੀਂ ਦੂਸਰੇ ਵਰਤੋਂਕਾਰਾਂ ਦੀ ਰਿਪੋਰਟ ਕਰ ਸਕਦੇ ਹੋ, ਉਸੇ ਤਰ੍ਹਾਂ ਹੋਰ ਵਰਤੋਂਕਾਰ ਜਾਂ ਤੀਜੀਆਂ ਧਿਰਾਂ ਸਾਡੀਆਂ ਸੇਵਾਵਾਂ 'ਤੇ ਤੁਹਾਡੀ ਗੱਲਬਾਤ ਅਤੇ ਉਨ੍ਹਾਂ ਅਤੇ ਹੋਰਾਂ ਨਾਲ ਸੰਬੰਧਿਤ ਤੁਹਾਡੇ ਸੁਨੇਹਿਆਂ ਸੰਬੰਧੀ ਸਾਨੂੰ ਰਿਪੋਰਟ ਕਰਨਾ ਚੁਣ ਸਕਦੇ ਹਨ; ਉਦਾਹਰਨ ਦੇ ਲਈ, ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਸੰਭਾਵਿਤ ਉਲੰਘਣਾਵਾਂ ਦੀ ਰਿਪੋਰਟ ਕਰਨਾ। ਜਦੋਂ ਇੱਕ ਰਿਪੋਰਟ ਕੀਤੀ ਜਾਂਦੀ ਹੈ, ਤਾਂ ਅਸੀਂ ਰਿਪੋਰਟ ਕਰਨ ਵਾਲੇ ਵਰਤੋਂਕਾਰ ਅਤੇ ਰਿਪੋਰਟ ਕੀਤੇ ਗਏ ਵਰਤੋਂਕਾਰ, ਦੋਵਾਂ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ। ਜਦੋਂ ਕਿਸੇ ਵਰਤੋਂਕਾਰ ਦੀ ਰਿਪੋਰਟ ਕੀਤੀ ਜਾਂਦੀ ਹੈ, ਤਾਂ ਕੀ ਹੁੰਦਾ ਹੈ, ਇਸ ਬਾਰੇ ਵਧੇਰੇ ਜਾਣਨ ਲਈ, ਕਿਰਪਾ ਕਰਕੇ ਇੱਥੇ "ਐਡਵਾਂਸ ਬਚਾਓ ਅਤੇ ਸੁੱਰਖਿਆ ਵਿਸ਼ੇਸ਼ਤਾਵਾਂ" ਦੇਖੋ।
- WhatsApp'ਤੇ ਕਾਰੋਬਾਰ। ਤੁਹਾਡੇ ਵੱਲੋਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਕੇ ਗੱਲਬਾਤ ਕਰਨ ਵਾਲੇ ਕਾਰੋਬਾਰ ਸਾਨੂੰ ਤੁਹਾਡੇ ਨਾਲ ਉਨ੍ਹਾਂ ਦੀ ਗੱਲਬਾਤ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਸਾਨੂੰ ਇੰਨ੍ਹਾਂ ਵਿੱਚੋਂ ਹਰੇਕ ਕਾਰੋਬਾਰ ਨੂੰ ਸਾਨੂੰ ਕੋਈ ਵੀ ਜਾਣਕਾਰੀ ਪ੍ਰਦਾਨ ਕਰਨ ਸਮੇਂ ਲਾਗੂ ਹੋਣ ਯੋਗ ਕਨੂੰਨ ਅਨੁਸਾਰ ਕੰਮ ਕਰਨ ਦੀ ਲੋੜ ਹੈ। ਜਦੋਂ ਤੁਸੀਂ WhatsApp 'ਤੇ ਕਿਸੇ ਕਾਰੋਬਾਰ ਨੂੰ ਸੁਨੇਹਾ ਭੇਜਦੇ ਹੋ, ਤਾਂ ਇਹ ਯਾਦ ਰੱਖਣਾ ਮਹੱਤਵਪੂਰਨ ਹੁੰਦਾ ਹੈ ਕਿ ਤੁਹਾਡੇ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਸਮੱਗਰੀ ਉਸ ਕਾਰੋਬਾਰ ਨਾਲ ਸੰਬੰਧਿਤ ਕਈ ਲੋਕਾਂ ਨੂੰ ਦਿਖਾਈ ਦੇ ਸਕਦੀ ਹੈ। ਇਸਤੋਂ ਇਲਾਵਾ, ਹੋ ਸਕਦਾ ਹੈ ਕਿ ਕੁਝ ਕਾਰੋਬਾਰ ਆਪਣੇ ਗਾਹਕਾਂ ਨਾਲ ਸੰਚਾਰ ਪ੍ਰਬੰਧਨ ਵਿੱਚ ਸਹਾਇਤਾ ਲਈ ਤੀਜੀ-ਧਿਰ ਦੇ ਸੇਵਾ ਪ੍ਰਦਾਤਾਵਾਂ (ਜਿਸ ਵਿੱਚ Facebook ਸ਼ਾਮਲ ਹੋ ਸਕੇ) ਦੇ ਨਾਲ ਕੰਮ ਕਰ ਰਹੇ ਹੋਣ। ਉਦਾਹਰਨ ਦੇ ਲਈ, ਕੋਈ ਕਾਰੋਬਾਰ ਅਜਿਹੇ ਤੀਜੀ-ਧਿਰ ਦੇ ਸੇਵਾ ਪ੍ਰਦਾਤੇ ਨੂੰ ਆਪਣਾ ਸੰਚਾਰ ਭੇਜਣ, ਸਟੋਰ ਕਰਨ, ਪੜ੍ਹਨ, ਪ੍ਰਬੰਧਿਤ ਕਰਨ ਲਈ ਜਾਂ ਫਿਰ ਉਨ੍ਹਾਂ 'ਤੇ ਕਾਰੋਬਾਰ ਲਈ ਪ੍ਰਕਿਰਿਆ ਕਰਨ ਵਾਸਤੇ ਐਕਸੈਸ ਦੇ ਸਕਦਾ ਹੈ।
ਇਹ ਸਮਝਣ ਲਈ ਕਿ ਕੋਈ ਕਾਰੋਬਾਰ ਤੁਹਾਡੀ ਜਾਣਕਾਰੀ 'ਤੇ ਕਿਵੇਂ ਪ੍ਰਕਿਰਿਆ ਕਰਦਾ ਹੈ, ਇਸ ਵਿੱਚ ਸ਼ਾਮਲ ਹੈ ਇਹ ਤੀਜੀਆਂ ਧਿਰਾਂ ਜਾਂ Facebook ਨਾਲ ਤੁਹਾਡੀ ਜਾਣਕਾਰੀ ਕਿਵੇਂ ਸਾਂਝੀ ਕਰ ਸਕਦਾ ਹੈ, ਤੁਹਾਨੂੰ ਉਸ ਕਾਰੋਬਾਰ ਦੀ ਪਰਦੇਦਾਰੀ ਨੀਤੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਜਾਂ ਕਾਰੋਬਾਰ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ। - ਤੀਜੀ-ਧਿਰ ਦੀ ਸੇਵਾ ਦੇ ਪ੍ਰਦਾਤੇ। ਅਸੀਂ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੁਧਾਰਨ, ਸਮਝਣ, ਅਨੁਕੂਲਿਤ ਬਣਾਉਣ, ਸਹਾਇਤਾ, ਅਤੇ ਮਾਰਕੀਟ ਕਰਨ ਵਿੱਚ ਸਾਡੀ ਸਹਾਇਤਾ ਕਰਨ ਲਈ ਤੀਜੀ ਧਿਰ ਦੇ ਸੇਵਾ ਪ੍ਰਦਾਤਾਵਾਂ ਅਤੇ ਹੋਰ Facebook ਦੀਆਂ ਕੰਪਨੀਆਂ ਨਾਲ ਕੰਮ ਕਰਦੇ ਹਾਂ। ਉਦਾਹਰਨ ਦੇ ਲਈ, ਅਸੀਂ ਆਪਣੇ ਐਪਾਂ ਨੂੰ ਵੰਡਣ ਲਈ ਉਨ੍ਹਾਂ ਨਾਲ ਕੰਮ ਕਰਦੇ ਹਾਂ; ਸਾਡੇ ਤਕਨੀਕੀ ਅਤੇ ਭੌਤਿਕ ਢਾਂਚੇ, ਡਿਲਿਵਰੀ ਅਤੇ ਹੋਰ ਪ੍ਰਣਾਲੀਆਂ ਨੂੰ ਪ੍ਰਦਾਨ ਕਰਦੇ ਹਾਂ; ਇੰਜੀਨੀਅਰਿੰਗ ਸਹਾਇਤਾ, ਸਾਈਬਰ-ਸੁਰੱਖਿਆ ਸਹਾਇਤਾ, ਅਤੇ ਕਾਰਜਸ਼ੀਲ ਸਹਾਇਤਾ ਪ੍ਰਦਾਨ ਕਰਦੇ ਹਾਂ; ਅਪੂਰਤੀ ਦੇ ਟਿਕਾਣੇ, ਨਕਸ਼ੇ ਅਤੇ ਸਥਾਨਾਂ ਦੀ ਜਾਣਕਾਰੀ; ਪ੍ਰਕਿਰਿਆ ਸੰਬੰਧੀ ਭੁਗਤਾਨ; ਇਹ ਸਮਝਣ ਵਿੱਚ ਸਾਡੀ ਮਦਦ ਕਰਨਾ ਕਿ ਲੋਕ ਸਾਡੀਆਂ ਸੇਵਾਵਾਂ ਕਿਵੇਂ ਵਰਤਦੇ ਹਨ; ਸਾਡੀਆਂ ਸੇਵਾਵਾਂ ਦਾ ਬਜ਼ਾਰੀਕਰਨ ਕਰਨਾ; ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਿਆਂ ਕਾਰੋਬਾਰਾਂ ਨਾਲ ਜੁੜਨ ਵਿੱਚ ਤੁਹਾਡੀ ਸਹਾਇਤਾ ਕਰਨਾ; ਸਾਡੇ ਲਈ ਸਰਵੇਖਣ ਅਤੇ ਖੋਜ ਕਰਨਾ; ਬਚਾਓ, ਸੁਰੱਖਿਆ ਅਤੇ ਇਕਸਾਰਤਾ ਨੂੰ ਯਕੀਨੀ ਬਣਾਉਣਾ; ਅਤੇ ਗਾਹਕ ਸੇਵਾ ਵਿੱਚ ਸਹਾਇਤਾ ਕਰਨਾ। ਇਹ ਕੰਪਨੀਆਂ ਕੁਝ ਖਾਸ ਹਾਲਤਾਂ ਵਿੱਚ ਸਾਨੂੰ ਤੁਹਾਡੇ ਬਾਰੇ ਜਾਣਕਾਰੀ ਦੇ ਸਕਦੀਆਂ ਹਨ; ਉਦਾਹਰਨ ਦੇ ਲਈ, ਐਪ ਸਟੋਰ ਸਾਨੂੰ ਸੇਵਾ ਦੀਆਂ ਸਮੱਸਿਆਵਾਂ ਦੀ ਜਾਂਚ ਕਰਨ ਅਤੇ ਹੱਲ ਕਰਨ ਵਿੱਚ ਸਹਾਇਤਾ ਲਈ ਰਿਪੋਰਟਾਂ ਪ੍ਰਦਾਨ ਕਰ ਸਕਦੇ ਹਨ।
ਹੇਠਾਂ ਦਿੱਤਾ "ਅਸੀਂ Facebook ਦੀਆਂ ਹੋਰ ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ" ਭਾਗ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ WhatsApp ਹੋਰ Facebook ਕੰਪਨੀਆਂ ਨਾਲ ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦਾ ਹੈ ਅਤੇ ਉਸਨੂੰ ਸਾਂਝਾ ਕਰਦਾ ਹੈ। ਤੁਸੀਂ ਸਾਡੇ ਮਦਦ ਕੇਂਦਰ ਵਿੱਚ ਇਸ ਬਾਰੇ ਵੀ ਹੋਰ ਜਾਣ ਸਕਦੇ ਹੋ ਕਿ ਅਸੀਂ Facebook ਦੀਆਂ ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ। - ਤੀਜੀ-ਧਿਰ ਦੀਆਂ ਸੇਵਾਵਾਂ। ਅਸੀਂ ਤੁਹਾਨੂੰ ਤੀਜੀ ਧਿਰ ਦੀਆਂ ਸੇਵਾਵਾਂ ਅਤੇ Facebook ਕੰਪਨੀ ਦੇ ਉਤਪਾਦਾਂ ਦੇ ਸੰਬੰਧ ਵਿੱਚ ਆਪਣੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ ਹਾਂ। ਜੇਕਰ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਇਸ ਤਰ੍ਹਾਂ ਦੀਆਂ ਤੀਜੀ ਧਿਰ ਦੀਆਂ ਸੇਵਾਵਾਂ ਜਾਂ Facebook ਕੰਪਨੀ ਦੇ ਉਤਪਾਦਾਂ ਨਾਲ ਕਰਦੇ ਹੋ, ਤਾਂ ਅਸੀਂ ਉਨ੍ਹਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ; ਉਦਾਹਰਨ ਦੇ ਲਈ, ਜੇਕਰ ਤੁਸੀਂ ਸਾਡੀਆਂ ਸੇਵਾਵਾਂ 'ਤੇ ਆਪਣੇ WhatsApp ਸੰਪਰਕਾਂ, ਗਰੁੱਪਾਂ, ਜਾਂ ਪ੍ਰਸਾਰਣ ਸੂਚੀਆਂ ਨਾਲ ਇੱਕ ਖ਼ਬਰਾਂ ਨੂੰ ਸਾਂਝਾ ਕਰਨ ਲਈ ਕਿਸੇ ਨਿਊਜ਼ ਸੇਵਾ 'ਤੇ WhatsApp ਸ਼ੇਅਰ ਬਟਨ ਦੀ ਵਰਤੋਂ ਕਰਦੇ ਹੋ, ਜਾਂ ਜੇਕਰ ਤੁਸੀਂ ਸਾਡੀਆਂ ਸੇਵਾਵਾਂ ਨੂੰ ਮੋਬਾਈਲ ਕੈਰੀਅਰ ਜਾਂ ਡਿਵਾਈਸ ਪ੍ਰਦਾਤਾ ਦੁਆਰਾ ਸਾਡੀਆਂ ਸੇਵਾਵਾਂ ਦੇ ਪ੍ਰਚਾਰ ਦੁਆਰਾ ਐਕਸੈਸ ਕਰਨਾ ਚੁਣਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਜਦੋਂ ਤੁਸੀਂ ਤੀਜੀ-ਧਿਰ ਦੀਆਂ ਸੇਵਾਵਾਂ ਜਾਂ Facebook ਕੰਪਨੀ ਦੇ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਉਨ੍ਹਾਂ ਦੀਆਂ ਆਪਣੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀਆਂ ਉਨ੍ਹਾਂ ਸੇਵਾਵਾਂ ਅਤੇ ਉਤਪਾਦਾਂ ਦੀ ਤੁਹਾਡੀ ਵਰਤੋਂ ਨੂੰ ਨਿਯੰਤ੍ਰਿਤ ਕਰਨਗੀਆਂ।
ਵਾਪਸ ਉੱਪਰ ਵੱਲ ਜਾਓ
ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ
ਅਸੀਂ ਆਪਣੀ ਜਾਣਕਾਰੀ ਨੂੰ ਚਲਾਉਣ ਲਈ, ਪ੍ਰਦਾਨ ਕਰਨ ਲਈ, ਬਿਹਤਰ ਬਣਾਉਣ ਲਈ, ਸਮਝਣ ਲਈ, ਅਨੁਕੂਲਿਤ ਬਣਾਉਣ, ਸਮਰਥਨ ਕਰਨ, ਅਤੇ ਮਾਰਕੀਟ ਲਈ ਸਾਡੀਆਂ ਸੇਵਾਵਾਂ (ਤੁਹਾਡੇ ਦੁਆਰਾ ਕੀਤੀਆਂ ਚੋਣਾਂ ਅਤੇ ਲਾਗੂ ਕਨੂੰਨ ਦੇ ਅਧੀਨ) ਦੀ ਵਰਤੋਂ ਕਰਦੇ ਹਾਂ। ਇੱਥੇ ਜਾਣੋ ਕਿ ਕਿਵੇਂ ਕਰਨਾ ਹੈ:
- ਸਾਡੀਆਂ ਸੇਵਾਵਾਂ। ਅਸੀਂ ਆਪਣੀਆਂ ਸੇਵਾਵਾਂ ਨੂੰ ਚਲਾਉਣ ਅਤੇ ਪ੍ਰਦਾਨ ਕਰਨ ਲਈ ਜਾਣਕਾਰੀ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਗਾਹਕ ਸਹਾਇਤਾ ਪ੍ਰਦਾਨ ਕਰਨਾ, ਖਰੀਦਦਾਰੀ ਜਾਂ ਲੈਣਦੇਣ ਨੂੰ ਪੂਰਾ ਕਰਨਾ; ਅਤੇ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ, ਸਮੱਸਿਆ ਦਾ ਹੱਲ ਅਤੇ ਅਨੁਕੂਲਿਤ ਕਰਨਾ ਸ਼ਾਮਲ ਹੈ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਇਹ ਸਮਝਣ ਲਈ ਵੀ ਕਰਦੇ ਹਾਂ ਕਿ ਲੋਕ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹਨ; ਸਾਡੀਆਂ ਸੇਵਾਵਾਂ ਦਾ ਮੁਲਾਂਕਣ ਕਿਵੇਂ ਕਰਦੇ ਹਨ ਅਤੇ ਸੁਧਾਰ ਕਿਵੇਂ ਕਰਦੇ ਹਨ; ਨਵੀਆਂ ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਦੀ ਖੋਜ, ਵਿਕਾਸ ਅਤੇ ਜਾਂਚ ਕਿਵੇਂ ਕਰਦੇ ਹਨ; ਅਤੇ ਸਮੱਸਿਆ-ਨਿਪਟਾਰਾ ਕਰਨ ਵਾਲੀਆਂ ਗਤੀਵਿਧੀਆਂ ਕਿਵੇਂ ਕਰਦੇ ਹਨ। ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਡੇ ਦੁਆਰਾ ਸਾਡੇ ਨਾਲ ਸੰਪਰਕ ਕੀਤੇ ਜਾਣ 'ਤੇ ਤੁਹਾਨੂੰ ਜਵਾਬ ਦੇਣ ਲਈ ਵੀ ਕਰਦੇ ਹਾਂ।
- ਬਚਾਓ, ਸੁਰੱਖਿਆ ਅਤੇ ਇਕਸਾਰਤਾ। ਬਚਾਅ, ਸੁਰੱਖਿਆ ਅਤੇ ਅਖੰਡਤਾ ਸਾਡੀਆਂ ਸੇਵਾਵਾਂ ਦਾ ਅਨਿੱਖੜਵਾਂ ਭਾਗ ਹਨ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਖਾਤਿਆਂ ਅਤੇ ਗਤੀਵਿਧੀ ਦੀ ਤਸਦੀਕ ਕਰਨ; ਨੁਕਸਾਨਦੇਹ ਵਿਵਹਾਰ ਦਾ ਮੁਕਾਬਲਾ ਕਰਨ; ਵਰਤੋਂਕਾਰਾਂ ਦੀ ਖਰਾਬ ਤਜਰਬਿਆਂ ਅਤੇ ਸਪੈਮ ਤੋਂ ਰੱਖਿਆ ਕਰਨ; ਅਤੇ ਸਾਡੀਆਂ ਸੇਵਾਵਾਂ 'ਤੇ ਜਾਂ ਬਾਹਰ ਬਚਾਅ, ਸੁਰੱਖਿਆ ਅਤੇ ਅਖੰਡਤਾ ਨੂੰ ਉਤਸ਼ਾਹਤ ਕਰਨ, ਜਿਵੇਂ ਕਿ ਸ਼ੱਕੀ ਗਤੀਵਿਧੀ ਜਾਂ ਸਾਡੇ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਦੀ ਜਾਂਚ ਕਰਕੇ, ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਡੀਆਂ ਸੇਵਾਵਾਂ ਕਾਨੂੰਨੀ ਤੌਰ 'ਤੇ ਵਰਤੀਆਂ ਜਾ ਰਹੀਆਂ ਹਨ, ਲਈ ਕਰਦੇ ਹਾਂ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਹੇਠਲੇ ਭਾਗ "ਕਨੂੰਨ, ਸਾਡੇ ਅਧਿਕਾਰ ਅਤੇ ਸੁਰੱਖਿਆ" ਨੂੰ ਦੇਖੋ।
- ਸਾਡੀਆਂ ਸੇਵਾਵਾਂ ਅਤੇ Facebook ਦੀਆਂ ਕੰਪਨੀਆਂ ਬਾਰੇ ਸੰਚਾਰ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਤੁਹਾਡੇ ਨਾਲ ਸਾਡੀਆਂ ਸੇਵਾਵਾਂ ਬਾਰੇ ਗੱਲਬਾਤ ਕਰਨ ਲਈ ਅਤੇ ਤੁਹਾਨੂੰ ਸਾਡੀਆਂ ਸ਼ਰਤਾਂ ਅਤੇ ਨੀਤੀਆਂ ਅਤੇ ਹੋਰ ਮਹੱਤਵਪੂਰਣ ਅੱਪਡਾਟਾਂ ਬਾਰੇ ਦੱਸਣ ਲਈ ਕਰਦੇ ਹਾਂ। ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ ਅਤੇ Facebook ਕੰਪਨੀਆਂਦੀ ਮਾਰਕਿਟਿੰਗ ਪ੍ਰਦਾਨ ਕਰ ਸਕਦੇ ਹਾਂ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ "ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰਦੇ ਹੋ" ਭਾਗ ਨੂੰ ਦੇਖੋ।
- ਕੋਈ ਤੀਜੀ-ਧਿਰ ਬੈਨਰ ਇਸ਼ਤਿਹਾਰ ਨਹੀਂ। ਅਸੀਂ ਹਾਲੇ ਵੀ ਸਾਡੀਆਂ ਸੇਵਾਵਾਂ 'ਤੇ ਤੀਜੀ ਧਿਰ ਦੇ ਬੈਨਰ ਵਾਲੇ ਇਸ਼ਤਿਹਾਰਾਂ ਦੀ ਇਜਾਜ਼ਤ ਨਹੀਂ ਦਿੰਦੇ ਹਾਂ। ਸਾਡਾ ਉਨ੍ਹਾਂ ਦੀ ਜਾਣ-ਪਛਾਣ ਕਰਾਉਣ ਦਾ ਕੋਈ ਇਰਾਦਾ ਨਹੀਂ ਹੈ, ਪਰ ਜੇਕਰ ਅਸੀਂ ਕਦੇ ਵੀ ਅਜਿਹਾ ਕਰਦੇ ਹਾਂ, ਤਾਂ ਅਸੀਂ ਇਸ ਪਰਦੇਦਾਰੀ ਨੀਤੀ ਨੂੰ ਅੱਪਡੇਟ ਕਰਾਂਗੇ।
- ਕਾਰੋਬਾਰ ਸੰਬੰਧੀ ਇੰਟਰੈਕਸ਼ਨਾਂ। ਅਸੀਂ ਤੁਹਾਨੂੰ ਅਤੇ ਤੀਜੀਆਂ ਧਿਰਾਂ, ਜਿਵੇਂ ਕਿ ਕਾਰੋਬਾਰਾਂ ਨੂੰ ਸਾਡੀ ਸੇਵਾਵਾਂ ਜਿਵੇਂ ਕਿ WhatsApp 'ਤੇ ਕਾਰੋਬਾਰਾਂ ਲਈ ਕੈਟਾਲਾਗ ਦੀ ਵਰਤੋਂ ਕਰਦਿਆਂ ਇੱਕ ਦੂਜੇ ਨਾਲ ਗੱਲਬਾਤ ਅਤੇ ਇੰਟਰੈਕਟ ਕਰਨ ਦੇ ਯੋਗ ਬਣਾਉਂਦੇ ਹਾਂ, ਜਿੱਥੇ ਤੁਸੀਂ ਉਤਪਾਦਾਂ ਅਤੇ ਸੇਵਾਵਾਂ ਬ੍ਰਾਊਜ਼ ਕਰ ਸਕਦੇ ਹੋ ਅਤੇ ਆਰਡਰ ਦੇ ਸਕਦੇ ਹੋ। ਕਾਰੋਬਾਰ ਤੁਹਾਨੂੰ ਲੈਣਦੇਣ, ਮੁਲਾਕਾਤ, ਅਤੇ ਸ਼ਿਪਿੰਗ ਸੰਬੰਧੀ ਸੂਚਨਾਵਾਂ; ਉਤਪਾਦ ਅਤੇ ਸੇਵਾ ਦੇ ਅੱਪਡੇਟਸ; ਅਤੇ ਮਾਰਕੀਟਿੰਗ ਦੀ ਜਾਣਕਾਰੀ ਭੇਜ ਸਕਦੇ ਹਨ ਉਦਾਹਰਨ ਦੇ ਲਈ, ਤੁਸੀਂ ਆਗਾਮੀ ਯਾਤਰਾ ਲਈ ਉਡਾਣ ਦੀ ਸਥਿਤੀ ਦੀ ਜਾਣਕਾਰੀ, ਤੁਹਾਡੇ ਦੁਆਰਾ ਖਰੀਦੀ ਗਈ ਕਿਸੇ ਚੀਜ਼ ਦੀ ਰਸੀਦ, ਜਾਂ ਡਿਲਿਵਰੀ ਦੇ ਭੇਜੇ ਜਾਣ ਸੰਬੰਧੀ ਸੂਚਨਾ ਪ੍ਰਾਪਤ ਕਰ ਸਕਦੇ ਹੋ। ਕਾਰੋਬਾਰ ਤੋਂ ਪ੍ਰਾਪਤ ਹੋਣ ਵੇਲਾ ਸੁਨੇਹਿਆਂ ਵਿੱਚ ਕਿਸੇ ਅਜਿਹੀ ਚੀਜ਼ ਦੀ ਪੇਸ਼ਕਸ਼ ਸ਼ਾਮਲ ਹੋ ਸਕਦੀ ਹੈ, ਜਿਹੜੀ ਤੁਹਾਨੂੰ ਦਿਲਚਸਪ ਲੱਗੇ। ਅਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਡੇ ਕੋਲ ਸਪੈਮ ਦਾ ਅਨੁਭਵ ਹੋਵੇ; ਜਿਵੇਂ ਕਿ ਤੁਹਾਡੇ ਸਾਰੇ ਸੁਨੇਹਿਆਂ ਦੇ ਨਾਲ, ਤੁਸੀਂ ਇਹਨਾਂ ਸੰਚਾਰਾਂ ਦਾ ਪ੍ਰਬੰਧਨ ਕਰ ਸਕਦੇ ਹੋ, ਅਤੇ ਅਸੀਂ ਤੁਹਾਡੇ ਦੁਆਰਾ ਚੁਣੇ ਗਏ ਵਿਕਲਪਾਂ ਦਾ ਸਨਮਾਨ ਕਰਾਂਗੇ।
- ਮੈਸੇਜਿੰਗ ਮੈਟਾਡਾਟਾ। ਮੈਸੇਜਿੰਗ ਮੈਟਾਡਾਟਾ ਵਿੱਚ ਅਜਿਹੀ ਜਾਣਕਾਰੀ ਸ਼ਾਮਲ ਹੁੰਦੀ ਹੈ, ਜਿਸ 'ਤੇ ਅਸੀਂ ਤੁਹਾਡੇ ਸੁਨੇਹੇ ਜਾਂ ਕਾਲਾਂ ਨੂੰ ਸੰਚਾਰਿਤ ਕਰਨ ਲਈ ਪ੍ਰਕਿਰਿਆ ਕਰਦੇ ਹਾਂ ਅਤੇ ਇਸ ਵਿੱਚ ਤੁਹਾਡੀ ਵਰਤੋਂਕਾਰ ਆਈ.ਡੀ. ਅਤੇ ਤੁਹਾਡੇ ਦੁਆਰਾ ਸੁਨੇਹਾ ਭੇਜਣ ਦੇ ਸਮੇਂ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ। ਅਸੀਂ ਸਾਡੀਆਂ ਸੇਵਾਵਾਂ ਨੂੰ ਚਲਾਉਣ ਲਈ (ਆਮ ਟ੍ਰੈਫਿਕ ਪ੍ਰਬੰਧਨ ਅਤੇ ਅਸਫ਼ਲਤਾਵਾਂ ਦੀ ਰੋਕਥਾਮ, ਖੋਜ, ਜਾਂਚ ਅਤੇ ਉਪਚਾਰ ਸਮੇਤ), ਸਾਡੀ ਸੇਵਾਵਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ (ਜਿਸ ਵਿੱਚ ਉਨ੍ਹਾਂ ਦੀ ਉਪਲਬਧਤਾ, ਪ੍ਰਮਾਣਿਕਤਾ, ਇਕਸਾਰਤਾ ਅਤੇ ਗੁਪਤਤਾ, ਅਤੇ ਵਿਸ਼ੇਸ਼ ਤੌਰ 'ਤੇ ਰੋਕਥਾਮ, ਖੋਜ, ਜਾਂਚ ਅਤੇ ਸੁਰੱਖਿਆ ਦੀਆਂ ਘਟਨਾਵਾਂ ਦਾ ਹੱਲ, ਸਪੈਮ, ਕਮਜ਼ੋਰੀਆਂ, ਮਾਲਵੇਅਰ, ਅਤੇ ਅਣਅਧਿਕਾਰਤ ਵਰਤੋਂ ਜਾਂ ਸੇਵਾਵਾਂ ਦੀ ਪਹੁੰਚ ਸ਼ਾਮਲ ਹੁੰਦੀ ਹੈ), ਬਿਲਿੰਗ (ਜਿੱਥੇ ਲਾਗੂ ਹੁੰਦਾ ਹੈ), ਅਤੇ ਲਾਗੂ ਕਨੂੰਨ ਅਧੀਨ ਕਨੂੰਨੀ ਜ਼ੁੰਮੇਵਾਰੀਆਂ ਦੀ ਪਾਲਣਾ ਕਰਨ ਲਈ ਮੈਸੇਜਿੰਗ ਮੈਟਾਡਾਟਾ ਦੀ ਵਰਤੋਂ ਕਰਦੇ ਹਾਂ।
ਵਾਪਸ ਉੱਪਰ ਵੱਲ ਜਾਓ
ਤੁਹਾਡੇ ਅਤੇ ਸਾਡੇ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ
ਤੁਸੀਂ ਸਾਡੀਆਂ ਸੇਵਾਵਾਂ ਰਾਹੀਂ ਵਰਤੋਂ ਅਤੇ ਸੰਚਾਰ ਦੇ ਰੂਪ ਵਿੱਚ ਆਪਣੀ ਜਾਣਕਾਰੀ ਨੂੰ ਸਾਂਝਾ ਕਰਦੇ ਹੋ, ਅਤੇ ਅਸੀਂ ਤੁਹਾਡੀ ਜਾਣਕਾਰੀ ਨੂੰ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੁਧਾਰ ਕਰਨ, ਸਮਝਣ, ਅਨੁਕੂਲਿਤ ਬਣਾਉਣ, ਸਮਰਥਨ ਕਰਨ, ਅਤੇ ਮਾਰਕੀਟ ਕਰਨ ਵਿੱਚ ਸਹਾਇਤਾ ਲਈ ਸਾਂਝੀ ਕਰਦੇ ਹਾਂ।
- ਆਪਣੀ ਜਾਣਕਾਰੀ ਉਨ੍ਹਾਂ ਨੂੰ ਭੇਜੋ, ਜਿਨ੍ਹਾਂ ਨਾਲ ਤੁਸੀਂ ਸੰਚਾਰ ਕਰਨਾ ਚਾਹੁੰਦੇ ਹੋ। ਤੁਸੀਂ ਸਾਡੀਆਂ ਸੇਵਾਵਾਂ ਦੇ ਮਾਧਿਅਮ ਰਾਹੀਂ ਵਰਤਣ ਅਤੇ ਸੰਚਾਰ ਕਰਨ ਲਈ ਆਪਣੀ ਜਾਣਕਾਰੀ (ਸੁਨੇਹਿਆਂ ਸਮੇਤ) ਨੂੰ ਸਾਂਝਾ ਕਰਦੇ ਹੋ।
- ਤੁਹਾਡੇ ਖਾਤੇ ਨਾਲ ਜੁੜੀ ਜਾਣਕਾਰੀ। ਤੁਹਾਡਾ ਫ਼ੋਨ ਨੰਬਰ, ਪ੍ਰੋਫ਼ਾਈਲ ਨਾਂ ਅਤੇ ਫ਼ੋਟੋ, "ਇਸ ਬਾਰੇ" ਜਾਣਕਾਰੀ, ਆਖਰੀ ਵਾਰ ਦੇਖਿਆ ਗਿਆ ਜਾਣਕਾਰੀ, ਅਤੇ ਸੁਨੇਹਿਆਂ ਦੀਆਂ ਰਸੀਦਾਂ ਹਰੇਕ ਉਸ ਵਿਅਕਤੀ ਲਈ ਉਪਲਬਧ ਹਨ ਜੋ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਾ ਹੈ, ਹਾਲਾਂਕਿ ਤੁਸੀਂ ਕਾਰੋਬਾਰਾਂ ਸਮੇਤ, ਹੋਰ ਵਰਤੋਂਕਾਰਾਂ ਲਈ ਉਪਲਬਧ ਕੁਝ ਖਾਸ ਜਾਣਕਾਰੀ ਦਾ ਪ੍ਰਬੰਧਨ ਕਰਨ ਲਈ ਆਪਣੀਆਂ ਸੇਵਾਵਾਂ ਦੀਆਂ ਸੈਟਿੰਗਾਂ ਨੂੰ ਅਜਿਹੇ ਵਿਅਕਤੀ ਨਾਲ ਕੌਂਫਿਗਰ ਕਰ ਸਕਦੇ ਹੋ, ਜਿਸ ਨਾਲ ਤੁਸੀਂ ਸੰਚਾਰ ਕਰਦੇ ਹੋ।
- ਤੁਹਾਡੇ ਸੰਪਰਕ ਅਤੇ ਹੋਰ ਲੋਕ। ਵਰਤੋਂਕਾਰਾਂ, ਕਾਰੋਬਾਰਾਂ ਸਮੇਤ, ਜਿਨ੍ਹਾਂ ਨਾਲ ਤੁਸੀਂ ਸੰਚਾਰ ਕਰਦੇ ਹੋ, ਉਹ ਸਾਡੀਆਂ ਸੇਵਾਵਾਂ 'ਤੇ ਜਾਂ ਬਾਹਰ ਦੂਜਿਆਂ ਨਾਲ ਤੁਹਾਡੀ ਜਾਣਕਾਰੀ (ਤੁਹਾਡੇ ਫ਼ੋਨ ਨੰਬਰ ਜਾਂ ਸੁਨੇਹਿਆਂ ਸਮੇਤ) ਨੂੰ ਸਟੋਰ ਜਾਂ ਮੁੜ-ਸਾਂਝਾ ਕਰ ਸਕਦੇ ਹੋ। ਤੁਸੀਂ ਸਾਡੀਆਂ ਸੇਵਾਵਾਂ 'ਤੇ ਕਿਸ ਨਾਲ ਸੰਚਾਰ ਕਰਦੇ ਹੋ ਅਤੇ ਤੁਹਾਡੇ ਦੁਆਰਾ ਸਾਂਝੀ ਕੀਤੀ ਜਾਣ ਵਾਲੀ ਵਿਸ਼ੇਸ਼ ਜਾਣਕਾਰੀ ਨੂੰ ਪ੍ਰਬੰਧਿਤ ਕਰਨ ਲਈ ਸਾਡੀਆਂ ਸੇਵਾਵਾਂ ਵਿੱਚ ਤੁਹਾਡੀਆਂ ਸੇਵਾਵਾਂ ਸੈਟਿੰਗਾਂ ਅਤੇ "ਬਲੌਕ ਕਰੋ" ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ।
- WhatsApp'ਤੇ ਕਾਰੋਬਾਰ। ਅਸੀਂ ਕਾਰੋਬਾਰਾਂ ਨੂੰ ਵਿਸ਼ੇਸ਼ ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਦਿੰਦੇ ਹਾਂ, ਜਿਵੇਂ ਕਿ ਉਨ੍ਹਾਂ ਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਦੇ ਸੰਬੰਧ ਵਿੱਚ ਮੈਟ੍ਰਿਕਸ ਪ੍ਰਦਾਨ ਕਰਨਾ।
- ਤੀਜੀ-ਧਿਰ ਦੀ ਸੇਵਾ ਦੇ ਪ੍ਰਦਾਤੇ। ਅਸੀਂ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੁਧਾਰਨ, ਸਮਝਣ, ਅਨੁਕੂਲਿਤ ਬਣਾਉਣ, ਸਹਾਇਤਾ, ਅਤੇ ਮਾਰਕੀਟ ਕਰਨ ਵਿੱਚ ਸਾਡੀ ਸਹਾਇਤਾ ਕਰਨ ਲਈ ਤੀਜੀ ਧਿਰ ਦੇ ਸੇਵਾ ਪ੍ਰਦਾਤਾਵਾਂ ਅਤੇ ਹੋਰ Facebook ਦੀਆਂ ਕੰਪਨੀਆਂ ਨਾਲ ਕੰਮ ਕਰਦੇ ਹਾਂ। ਅਸੀਂ ਸਾਡੀਆਂ ਸੇਵਾਵਾਂ ਦੀ ਸਹਾਇਤਾ ਲਈ ਇਨ੍ਹਾਂ ਕੰਪਨੀਆਂ ਨਾਲ ਕੰਮ ਕਰਦੇ ਹਾਂ, ਜਿਵੇਂ ਕਿ ਤਕਨੀਕੀ ਢਾਂਚਾ, ਡਿਲਿਵਰੀ ਅਤੇ ਹੋਰ ਪ੍ਰਣਾਲੀਆਂ ਪ੍ਰਦਾਨ ਕਰਨ; ਸਾਡੀਆਂ ਸੇਵਾਵਾਂ ਦੀ ਮਾਰਕੀਟ ਕਰਨ; ਸਾਡੇ ਲਈ ਸਰਵੇਖਣ ਅਤੇ ਖੋਜ ਕਰਨ; ਵਰਤੋਂਕਾਰਾਂ ਅਤੇ ਹੋਰਾਂ ਦਾ ਬਚਾਓ, ਸੁਰੱਖਿਆ ਅਤੇ ਇਕਸਾਰਤਾ ਦੀ ਰੱਖਿਆ ਕਰਨ; ਅਤੇ ਗਾਹਕ ਸੇਵਾ ਵਿੱਚ ਸਹਾਇਤਾ ਕਰਨ ਲਈ। ਜਦੋਂ ਅਸੀਂ ਇਸ ਸਮਰੱਥਾ ਵਿੱਚ ਤੀਜੀ-ਧਿਰ ਦੇ ਸੇਵਾ ਪ੍ਰਦਾਤਾਵਾਂ ਅਤੇ ਹੋਰ Facebook ਕੰਪਨੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ, ਤਾਂ ਸਾਨੂੰ ਉਹਨਾਂ ਨੂੰ ਸਾਡੇ ਦਿਸ਼ਾ-ਨਿਰਦੇਸ਼ਾਂ ਅਤੇ ਸ਼ਰਤਾਂ ਅਨੁਸਾਰ ਸਾਡੀ ਤਰਫੋਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿ Facebook ਦੀਆਂ ਕੰਪਨੀਆਂ ਸਾਡੀਆਂ ਸੇਵਾਵਾਂ ਨੂੰ ਚਲਾਉਣ ਅਤੇ ਇਹਨਾਂ ਨੂੰ ਪ੍ਰਦਾਨ ਕਰਨ ਵਿੱਚ ਕਿਵੇਂ ਮਦਦ ਕਰਦੀਆਂ ਹਨ, ਹੇਠਾਂ "ਅਸੀਂ Facebook ਦੀਆਂ ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ" ਦੇਖੋ। ਤੁਸੀਂ ਸਾਡੇ ਮਦਦ ਕੇਂਦਰ ਵਿੱਚ ਇਸ ਬਾਰੇ ਹੋਰ ਵੀ ਜਾਣ ਸਕਦੇ ਹੋ ਕਿ ਅਸੀਂ Facebook ਦੀਆਂ ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ।
- ਤੀਜੀ-ਧਿਰ ਦੀਆਂ ਸੇਵਾਵਾਂ। ਜਦੋਂ ਤੁਸੀਂ ਜਾਂ ਹੋਰ ਤੀਜੀ-ਧਿਰ ਦੀਆਂ ਸੇਵਾਵਾਂ ਜਾਂ ਹੋਰ Facebook ਕੰਪਨੀ ਦੇ ਹੋਰ ਉਤਪਾਦਾਂ ਦੀ ਵਰਤੋਂ ਕਰਦੇ ਹੋ, ਜੋ ਸਾਡੀਆਂ ਸੇਵਾਵਾਂ ਨਾਲ ਜੁੜੀਆਂ ਹੋਈਆਂ ਹਨ, ਤਾਂ ਉਹ ਤੀਜੀ ਧਿਰ ਦੀਆਂ ਸੇਵਾਵਾਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ ਕਿ ਤੁਸੀਂ ਜਾਂ ਦੂਸਰੇ ਉਨ੍ਹਾਂ ਨਾਲ ਕੀ ਸਾਂਝਾ ਕਰਦੇ ਹੋ। ਉਦਾਹਰਨ ਦੇ ਲਈ, ਜੇਕਰ ਤੁਸੀਂ ਸਾਡੀਆਂ ਸੇਵਾਵਾਂ (ਜਿਵੇਂ ਕਿ iCloud ਜਾਂ Google ਡਰਾਈਵ) ਨਾਲ ਏਕੀਕ੍ਰਿਤ ਇੱਕ ਡਾਟਾ ਬੈਕਅੱਪ ਸੇਵਾ ਦੀ ਵਰਤੋਂ ਕਰਦੇ ਹੋ, ਤਾਂ ਉਹ ਤੁਹਾਡੇ ਵੱਲੋਂ ਉਹਨਾਂ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਪ੍ਰਾਪਤ ਕਰਨਗੇ, ਜਿਵੇਂ ਤੁਹਾਡੇ WhatsApp ਸੁਨੇਹੇ। ਜੇਕਰ ਤੁਸੀਂ ਕਿਸੇ ਤੀਜੀ-ਧਿਰ ਦੀ ਸੇਵਾ ਨਾਲ ਜਾਂ ਸਾਡੀਆਂ ਸੇਵਾਵਾਂ ਦੇ ਮਾਧਿਅਮ ਰਾਹੀਂ ਜੁੜੇ Facebook ਕੰਪਨੀ ਦੇ ਕਿਸੇ ਹੋਰ ਉਤਪਾਦ ਨਾਲ ਸੰਪਰਕ ਕਰਦੇ ਹੋ, ਜਿਵੇਂ ਕਿ ਜਦੋਂ ਤੁਸੀਂ ਕਿਸੇ ਤੀਜੀ-ਧਿਰ ਦੇ ਪਲੇਟਫਾਰਮ ਤੋਂ ਸਮੱਗਰੀ ਨੂੰ ਚਲਾਉਣ ਲਈ ਐਪ-ਵਿੱਚ ਪਲੇਅਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਬਾਰੇ ਜਾਣਕਾਰੀ, ਜਿਵੇਂ ਤੁਹਾਡਾ ਆਈ.ਪੀ. ਐਡਰੈੱਸ ਅਤੇ ਤੱਥ ਕਿ ਤੁਸੀਂ ਇੱਕ WhatsApp ਵਰਤੋਂਕਾਰ ਹੋ, ਨੂੰ ਅਜਿਹੀ ਤੀਜੀ-ਧਿਰ ਜਾਂ Facebook ਕੰਪਨੀ ਦੇ ਉਤਪਾਦ ਨੂੰ ਪ੍ਰਦਾਨ ਕੀਤਾ ਜਾ ਸਕਦਾ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਜਦੋਂ ਤੁਸੀਂ ਤੀਜੀ-ਧਿਰ ਦੀਆਂ ਸੇਵਾਵਾਂ ਜਾਂ Facebook ਕੰਪਨੀ ਦੇ ਹੋਰ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਉਹਨਾਂ ਦੀਆਂ ਆਪਣੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀਆਂ ਉਹਨਾਂ ਸੇਵਾਵਾਂ ਅਤੇ ਉਤਪਾਦਾਂ ਦੀ ਤੁਹਾਡੀ ਵਰਤੋਂ ਨੂੰ ਨਿਯੰਤ੍ਰਿਤ ਕਰਨਗੀਆਂ।
ਵਾਪਸ ਉੱਪਰ ਵੱਲ ਜਾਓ
ਅਸੀਂ Facebook ਦੀਆਂ ਹੋਰ ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ
Facebook ਦੀਆਂ ਕੰਪਨੀਆਂ ਦੇ ਹਿੱਸੇ ਵਜੋਂ, WhatsApp, Facebook ਦੀਆਂ ਹੋਰ ਕੰਪਨੀਆਂ ਤੋਂ ਜਾਣਕਾਰੀ ਪ੍ਰਾਪਤ ਕਰਦਾ ਹੈ ਅਤੇ Facebook ਕੰਪਨੀ ਦੇ ਉਤਪਾਦਾਂ ਵਿੱਚ ਬਚਾਓ, ਸੁਰੱਖਿਆ ਅਤੇ ਇਕਸਾਰਤਾ ਨੂੰ ਉਤਸ਼ਾਹਿਤ ਕਰਨ ਲਈ Facebook ਦੀਆਂ ਹੋਰ ਕੰਪਨੀਆਂ ਨਾਲ ਜਾਣਕਾਰੀ ਸਾਂਝੀ ਕਰਦਾ ਹੈ, ਉਦਾਹਰਨ ਦੇ ਲਈ, ਸਪੈਮ, ਧਮਕੀਆਂ, ਦੁਰਵਰਤੋਂ, ਜਾਂ ਉਲੰਘਣਾ ਵਾਲੀਆਂ ਗਤੀਵਿਧੀਆਂ ਨਾਲ ਲੜਨ ਲਈ।
WhatsApp, ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੁਧਾਰਨ, ਸਮਝਣ,ਅਨੁਕੂਲਿਤ ਬਣਾਉਣ, ਸਮਰਥਨ ਕਰਨ ਅਤੇ ਸਾਡੀਆਂ ਸੇਵਾਵਾਂ ਦੀ ਮਾਰਕੀਟ ਕਰਨ ਵਿੱਚ ਸਾਡੀ ਸਹਾਇਤਾ ਕਰਨ ਵਾਲੀਆਂ ਉਹ Facebook ਦੀਆਂ ਹੋਰ ਉਹ ਕੰਪਨੀਆਂ ਜਿਹੜੀਆਂ ਸਾਡੀ ਤਰਫ਼ੋਂ ਕੰਮ ਕਰਦੀਆਂ ਹਨ, ਨਾਲ ਵੀ ਕੰਮ ਕਰਦਾ ਹੈ ਅਤੇ ਜਾਣਕਾਰੀ ਸਾਂਝੀ ਕਰਦਾ ਹੈ। ਇਸ ਵਿੱਚ ਬੁਨਿਆਦੀ ਢਾਂਚਾ, ਤਕਨਾਲੋਜੀ ਅਤੇ ਪ੍ਰਣਾਲੀਆਂ ਦਾ ਪ੍ਰਬੰਧ ਸ਼ਾਮਲ ਹੈ, ਉਦਾਹਰਨ ਲਈ, ਤੁਹਾਨੂੰ ਦੁਨੀਆ ਭਰ ਵਿੱਚ ਤੇਜ਼ ਅਤੇ ਭਰੋਸੇਮੰਦ ਮੈਸੇਜ ਭੇਜਣ ਅਤੇ ਕਾਲਾਂ ਕਰਨ ਦੀ ਸਹੂਲਤ ਪ੍ਰਦਾਨ ਕਰਨਾ; ਬੁਨਿਆਦੀ ਢਾਂਚੇ ਅਤੇ ਡਿਲਿਵਰੀ ਪ੍ਰਣਾਲੀਆਂ ਵਿੱਚ ਸੁਧਾਰ ਕਰਨਾ; ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੇ ਤਰੀਕੇ ਨੂੰ ਸਮਝਣਾ; ਤੁਹਾਡੇ ਕਾਰੋਬਾਰਾਂ ਨਾਲ ਜੁੜਨ ਲਈ ਇੱਕ ਰਸਤਾ ਪ੍ਰਦਾਨ ਕਰਨ ਵਿੱਚ ਸਾਡੀ ਸਹਾਇਤਾ ਕਰਨਾ; ਅਤੇ ਸੁੱਰਖਿਆ ਪ੍ਰਣਾਲੀਆਂ ਪ੍ਰਦਾਨ ਕਰਨਾ। ਜਦੋਂ ਅਸੀਂ Facebook ਦੀਆਂ ਕੰਪਨੀਆਂ ਤੋਂ ਸੇਵਾਵਾਂ ਪ੍ਰਾਪਤ ਕਰਦੇ ਹਾਂ, ਤਾਂ ਸਾਡੇ ਵੱਲੋਂ ਉਨ੍ਹਾਂ ਨਾਲ ਸਾਂਝੀ ਕੀਤੀ ਜਾਣਕਾਰੀ ਦੀ ਵਰਤੋਂ WhatsApp ਦੀ ਤਰਫ਼ੋ ਅਤੇ ਸਾਡੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀ ਜਾਂਦੀ ਹੈ। ਇਸਦੇ ਅਧਾਰ 'ਤੇ WhatsApp ਵੱਲੋਂ ਸਾਂਝੀ ਕੀਤੀ ਜਾਣ ਵਾਲੀ ਕੋਈ ਵੀ ਜਾਣਕਾਰੀ Facebook ਦੀਆਂ ਕੰਪਨੀਆਂ ਦੇ ਆਪਣੇ ਉਦੇਸ਼ਾਂ ਲਈ ਨਹੀਂ ਵਰਤੀ ਜਾ ਸਕਦੀ।
ਅਸੀਂ ਸਾਡੇ ਮਦਦ ਕੇਂਦਰ ਵਿੱਚ ਇਸ ਬਾਰੇ ਹੋਰ ਜਾਣਕਾਰੀ ਨਿਰਧਾਰਤ ਕੀਤੀ ਹੈ ਕਿ WhatsApp, Facebook ਦੀਆਂ ਕੰਪਨੀਆਂ ਨਾਲ ਕਿਵੇਂ ਕੰਮ ਕਰਦਾ ਹੈ।
ਵਾਪਸ ਉੱਪਰ ਵੱਲ ਜਾਓ
ਡਾਟਾ ਦੀ ਪ੍ਰਕਿਰਿਆ ਕਰਨ ਲਈ ਸਾਡਾ ਕਨੂੰਨੀ ਆਧਾਰ
ਲਾਗੂ ਹੋਣ ਯੋਗ ਡਾਟਾ ਸੁਰੱਖਿਆ ਕਨੂੰਨ ਦੇ ਅਧੀਨ, ਕੰਪਨੀਆਂ ਕੋਲ ਡਾਟਾ ਪ੍ਰਕਿਰਿਆ ਕਰਨ ਲਈ ਇੱਕ ਕਨੂੰਨੀ ਆਧਾਰ ਹੋਣਾ ਲਾਜ਼ਮੀ ਹੈ। ਅਸੀਂ ਇਸ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਵੱਖ-ਵੱਖ ਉਦੇਸ਼ਾਂ ਲਈ ਤੁਹਾਡੇ ਡਾਟਾ 'ਤੇ ਪ੍ਰਕਿਰਿਆ ਕਰਨ ਲਈ ਵੱਖੋ-ਵੱਖਰੇ ਕਨੂੰਨੀ ਅਧਾਰਾਂ 'ਤੇ ਨਿਰਭਰ ਕਰਦੇ ਹਾਂ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, ਹਾਲਤਾਂ ਦੇ ਅਧਾਰ 'ਤੇ, ਜਦੋਂ ਅਸੀਂ ਉਸੇ ਉਦੇਸ਼ ਲਈ ਤੁਹਾਡੇ ਡਾਟਾ 'ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਅਸੀਂ ਵੱਖ-ਵੱਖ ਕਨੂੰਨੀ ਅਧਾਰਾਂ 'ਤੇ ਨਿਰਭਰ ਕਰ ਸਕਦੇ ਹਾਂ। ਹੇਠਾਂ ਦਿੱਤੇ ਹਰੇਕ ਕਨੂੰਨੀ ਅਧਾਰ ਲਈ, ਅਸੀਂ ਆਪਣੀ ਪ੍ਰਕਿਰਿਆ ਦੇ ਉਦੇਸ਼ਾਂ (ਅਸੀਂ ਤੁਹਾਡੀ ਜਾਣਕਾਰੀ ਦੀ ਕਿਉਂ ਪ੍ਰਕਿਰਿਆ ਕਰਦੇ ਹਾਂ) ਅਤੇ ਸਾਡੀ ਪ੍ਰਕਿਰਿਆ ਸੰਬੰਧੀ ਕਾਰਜਾਂ ਦਾ ਵਰਣਨ ਕਰਦੇ ਹਾਂ (ਅਸੀਂ ਤੁਹਾਡੇ ਡਾਟਾ ਦੀ ਕਿਵੇਂ ਪ੍ਰਕਿਰਿਆ ਕਰਦੇ ਹਾਂ, ਉਦਾਹਰਣ ਲਈ, ਅਸੀਂ ਤੁਹਾਡੇ ਤੋਂ ਜਾਣਕਾਰੀ ਇਕੱਠੀ ਕਰਦੇ ਹਾਂ ਅਤੇ ਇਸਨੂੰ ਆਪਣਾ ਖਾਤਾ ਬਣਾਉਣ ਲਈ ਵਰਤਦੇ ਹਾਂ)। ਅਸੀਂ ਤੁਹਾਡੇ ਡਾਟਾ ਦੀਆਂ ਉਹਨਾਂ ਸ਼੍ਰੇਣੀਆਂ ਨੂੰ ਵੀ ਸੂਚੀਬੱਧ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਹਰੇਕ ਉਦੇਸ਼ ਲਈ ਪ੍ਰਕਿਰਿਆ ਕਰਦੇ ਹਾਂ।
ਤੁਹਾਡੇ ਕੋਲ ਸਾਡੇ ਵੱਲੋਂ ਵਰਤੇ ਜਾਂਦੇ ਕਨੂੰਨੀ ਆਧਾਰ ਦੇ ਮੁਤਾਬਕ ਵਿਸ਼ੇਸ਼ ਅਧਿਕਾਰ ਵੀ ਉਪਲਬਧ ਹੁੰਦੇ ਹਨ, ਅਤੇ ਅਸੀਂ ਉਨ੍ਹਾਂ ਦੀ ਹੇਠਾਂ ਵਿਆਖਿਆ ਕੀਤੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਵੇਂ ਕੋਈ ਵੀ ਕਨੂੰਨੀ ਆਧਾਰ ਲਾਗੂ ਹੋਵੇ, ਪਰ ਤੁਹਾਡੇ ਕੋਲ ਹਮੇਸ਼ਾ ਤੁਹਾਡੇ ਡਾਟਾ ਨੂੰ ਐਕਸੈਸ ਕਰਨ, ਸੁਧਾਰਨ, ਅਤੇ ਮਿਟਾਉਣ ਦੀ ਬੇਨਤੀ ਕਰਨ ਦਾ ਅਧਿਕਾਰ ਹੁੰਦਾ ਹੈ। ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਹੇਠਾਂ ਦਿੱਤੇ "ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰਦੇ ਹੋ" ਭਾਗ ਨੂੰ ਦੇਖੋ।
ਅਸੀਂ "ਜੋ ਜਾਣਕਾਰੀ ਅਸੀਂ ਇਕੱਠੀ ਕਰਦੇ ਹਾਂ" ਭਾਗ ਵਿੱਚ ਦੱਸੀ ਜਾਣਕਾਰੀ ਨੂੰ ਇਕੱਤਰ ਕਰਦੇ, ਵਰਤਦੇ ਅਤੇ ਸਾਂਝਾ ਕਰਦੇ ਹਾਂ:
- ਸਾਡੀ ਸ਼ਰਤਾਂ ਦੇ "ਸਾਡੀਆਂ ਸੇਵਾਵਾਂ" ਭਾਗ ਵਿੱਚ ਦੱਸੇ ਗਏ ਅਨੁਸਾਰ ਸੁਨੇਹੇ ਭੇਜਣ ਅਤੇ ਸੰਚਾਰ ਸੇਵਾਵਾਂ ਨੂੰ ਚਲਾਉਣ ਅਤੇ ਪ੍ਰਦਾਨ ਕਰਨ ਲਈ ਜ਼ਰੂਰੀ ਹੋਣ ਦੇ ਨਾਤੇ। ਇੱਥੇ ਹੋਰ ਜਾਣੋ;
- ਜਿੱਥੇ ਵੀ ਲਾਗੂ ਹੁੰਦਾ ਹੋਵੇ (ਜਿੱਥੇ ਕਨੂੰਨੀ ਤੌਰ 'ਤੇ ਸਹਿਮਤੀ ਦੀ ਲੋੜ ਹੁੰਦੀ ਹੋਵੇ, ਸਮੇਤ), ਜੇਕਰ ਤੁਸੀਂ ਆਪਣੀ ਸਹਿਮਤੀ ਦਿੱਤੀ ਹੈ, ਜਿਸਨੂੰ ਤੁਸੀਂ ਕਿਸੇ ਵੀ ਸਮੇਂ ਰੱਦ ਕਰ ਸਕਦੇ ਹੋ। ਇੱਥੇ ਹੋਰ ਜਾਣੋ;
- ਕਨੂੰਨੀ ਜ਼ੁੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੋਣ ਦੇ ਨਾਤੇ ਜਦੋਂ ਸਾਨੂੰ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਤੋਂ ਕਿਸੇ ਕਾਨੂੰਨੀ ਬੇਨਤੀ ਦਾ ਜਵਾਬ ਦੇਣ ਦੀ ਲੋੜ ਹੁੰਦੀ ਹੈ। ਇੱਥੇ ਹੋਰ ਜਾਣੋ;
- ਜਦੋਂ ਅਤੇ ਜ਼ਰੂਰੀ ਹੋਣ ਵੇਲੇ, ਆਪਣੇ ਮਹੱਤਵਪੂਰਣ ਹਿੱਤਾਂ ਦੀ ਰੱਖਿਆ ਕਰਨ ਲਈ, ਜਾਂ ਦੂਜਿਆਂ ਦੇ ਹਿੱਤਾਂ ਜਿਵੇਂ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਜਿੱਥੇ ਤੁਹਾਡੀ ਜਾਨ ਜਾਂ ਕਿਸੇ ਹੋਰ ਦੇ ਲਈ ਕੋਈ ਖ਼ਤਰਾ ਹੋਵੇ। ਇੱਥੇ ਹੋਰ ਜਾਣੋ;
- ਸਾਡੇ ਵਰਤੋਂਕਾਰਾਂ ਅਤੇ ਸਹਿਭਾਗੀਆਂ ਨੂੰ ਨਵੀਂ, ਵਿਅਕਤੀਗਤ, ਪ੍ਰਸੰਗਿਕ ਅਤੇ ਲਾਭਦਾਇਕ ਸੇਵਾ ਪ੍ਰਦਾਨ ਕਰਨ ਵਿੱਚ ਸਾਡੇ ਹਿੱਤਾਂ ਸਮੇਤ, ਸਾਡੇ (ਜਾਂ ਹੋਰਾਂ) ਦੇ ਕਨੂੰਨੀ ਹਿੱਤਾਂ ਲਈ ਲੋੜੀਂਦਾ, ਜਦੋਂ ਤੱਕ ਇਹ ਦਿਲਚਸਪੀਆਂ ਤੁਹਾਡੇ ਹਿੱਤਾਂ ਜਾਂ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀਆਂ ਨਾਲ ਓਵਰਰਾਈਡ ਨਹੀਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਲਈ ਨਿੱਜੀ ਡਾਟਾ ਦੀ ਸੁਰੱਖਿਆ ਦੀ ਲੋੜ ਹੈ; ਉਦਾਹਰਨ ਦੇ ਲਈ, ਸਾਡੀਆਂ ਸੇਵਾਵਾਂ ਨੂੰ ਨੁਕਸਾਨਦੇਹ ਜਾਂ ਗੈਰ-ਕਨੂੰਨੀ ਗਤੀਵਿਧੀਆਂ ਲਈ ਵਰਤੇ ਜਾਣ ਤੋਂ ਰੋਕਣ ਲਈ। ਇੱਥੇ ਹੋਰ ਜਾਣੋ;
- ਜਿੱਥੇ ਇਹ ਜਨਤਕ ਹਿੱਤ ਵਿੱਚ ਲੋੜੀਂਦਾ ਹੋਵੇ। ਇੱਥੇ ਹੋਰ ਜਾਣੋ।
ਤੁਸੀਂ ਇੱਥੇ ਉਨ੍ਹਾਂ ਤਰੀਕਿਆਂ ਅਤੇ ਉਦੇਸ਼ਾਂ ਬਾਰੇ ਹੋਰ ਜਾਣ ਸਕਦੇ ਹੋ, ਜਿਨ੍ਹਾਂ ਲਈ ਅਸੀਂ ਤੁਹਾਡੇ ਡਾਟਾ 'ਤੇ ਪ੍ਰਕਿਰਿਆ ਕਰਦੇ ਹਾਂ ਅਤੇ ਅਜਿਹਾ ਕਰਨ ਲਈ ਸਾਡੇ ਕਨੂੰਨੀ ਅਧਾਰਾਂ।
ਵਾਪਸ ਉੱਪਰ ਵੱਲ ਜਾਓ
ਅਸੀਂ ਤੁਹਾਡੀ ਜਾਣਕਾਰੀ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ
ਸ਼ਰਤਾਂ ਦੇ ਅਨੁਸਾਰ ਸੇਵਾਵਾਂ ਦਾ ਪ੍ਰਬੰਧ
ਤੁਹਾਡੇ ਨਾਲ ਸਾਡੇ ਇਕਰਾਰਨਾਮੇ (ਸ਼ਰਤਾਂ) ਨੂੰ ਪੂਰਾ ਕਰਨ ਲਈ ਜ਼ਰੂਰੀ ਹੋਣ ਦੇ ਨਾਤੇ ਸਾਡੇ ਕੋਲ ਮੌਜੂਦ ਤੁਹਾਡੇ ਬਾਰੇ ਡਾਟਾ ("ਜੋ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ" ਭਾਗ ਵਿੱਚ ਦੱਸੇ ਗਏ ਅਨੁਸਾਰ) 'ਤੇ ਕਾਰਵਾਈ ਕਰਦੇ ਹਾਂ। ਸਾਡੇ ਦੁਆਰਾ ਪ੍ਰਕਿਰਿਆ ਕੀਤੇ ਗਏ ਡਾਟਾ ਦੀਆਂ ਸ਼੍ਰੇਣੀਆਂ ਉਸ ਡਾਟਾ 'ਤੇ ਨਿਰਭਰ ਕਰਨਗੀਆਂ, ਜੋ ਡਾਟਾ ਤੁਸੀਂ ਪ੍ਰਦਾਨ ਕਰਨ ਲਈ ਚੁਣਦੇ ਹੋ ਅਤੇ ਜਿਸ ਢੰਗ ਨਾਲ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ (ਜੋ ਇਹ ਨਿਰਧਾਰਤ ਕਰਦੀਆਂ ਹਨ ਕਿ ਅਸੀਂ ਸਵੈਚਾਲਿਤ ਤੌਰ 'ਤੇ ਜਾਣਕਾਰੀ ਇਕੱਤਰ ਕੀਤੀ ਹੈ)। ਸਾਡੀਆਂ ਇਕਰਾਰਨਾਮੇ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੋਸੈਸਿੰਗ ਡਾਟਾ ਵਿੱਚ ਸ਼ਾਮਲ ਹੈ:
ਅਸੀਂ ਤੁਹਾਡੇ ਡਾਟਾ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ:
- ਸਾਡੀਆਂ ਸ਼ਰਤਾਂ ਦੇ "ਸਾਡੀਆਂ ਸੇਵਾਵਾਂ" ਭਾਗ ਵਿੱਚ ਦੱਸੇ ਗਏ ਅਨੁਸਾਰ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੁਧਾਰਨ, ਅਨੁਕੂਲਿਤ ਬਣਾਉਣ ਅਤੇ ਸਹਾਇਤਾ ਕਰਨ ਲਈ, ਜਿਸ ਵਿੱਚ ਤੁਹਾਡੇ ਲਈ ਕਾਰੋਬਾਰਾਂ ਸਮੇਤ ਹੋਰ WhatsApp ਵਰਤੋਂਕਾਰਾਂ ਨਾਲ ਸੰਪਰਕ ਕਰਨ ਅਤੇ ਸੰਚਾਰ ਕਰਨ ਦੇ ਤਰੀਕੇ ਸ਼ਾਮਲ ਹਨ। ਇਸ ਵਿੱਚ WhatsApp ਖਾਤਾ ਬਣਾਉਣ ਲਈ ਤੁਹਾਡੇ ਤੋਂ ਜਾਣਕਾਰੀ ਇਕੱਤਰ ਕਰਨਾ, WhatsApp ਰਾਹੀਂ ਪਹੁੰਚਯੋਗ ਕਾਰੋਬਾਰਾਂ ਨਾਲ ਤੁਹਾਨੂੰ ਜੋੜਨਾ, ਸਾਡੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ ਦਾ ਵਿਸ਼ਲੇਸ਼ਣ ਕਰਨਾ, ਕਿਸੇ ਮੁੱਦੇ ਦੇ ਜਵਾਬ ਵਿੱਚ ਗਾਹਕ ਸਹਾਇਤਾ ਪ੍ਰਦਾਨ ਕਰਨਾ ਜਾਂ ਜੇਕਰ ਤੁਸੀਂ ਆਪਣਾ ਖਾਤਾ ਬੰਦ ਕਰਨਾ ਚੁਣਦੇ ਹੋ, ਤਾਂ ਤੁਹਾਡਾ ਡਾਟਾ ਮਿਟਾਉਣਾ ਸ਼ਾਮਲ ਹੈ।
- ਅਸੀਂ ਸੰਚਾਰ ਦੇ ਪ੍ਰਸਾਰਣ ਲਈ ਮੈਸੇਜਿੰਗ ਮੈਟਾਡਾਟਾ ਦੀ ਵਰਤੋਂ ਕਰਦੇ ਹਾਂ; ਸੇਵਾਵਾਂ ਦਾ ਸੰਚਾਲਨ, ਆਮ ਟ੍ਰੈਫਿਕ ਪ੍ਰਬੰਧਨ ਅਤੇ ਰੋਕਥਾਮ, ਖੋਜ, ਜਾਂਚ ਅਤੇ ਉਪਚਾਰ ਸਮੇਤ; ਅਤੇ ਬਿਲਿੰਗ ਲਈ, ਜਿੱਥੇ ਲਾਗੂ ਹੋਵੇ।
- ਕਈ ਸਾਰੇ ਖਾਤਿਆਂ ਦੀ ਵਰਤੋਂ ਕਰਨ ਵਾਲਿਆਂ ਸਪੈਮਰਾਂ 'ਤੇ ਉਦਾਹਰਨ ਵਜੋਂ ਕਾਰਵਾਈ ਕਰਕੇ ਸਾਡੀਆਂ ਸੇਵਾਵਾਂ ਦੇ ਬਚਾਓ, ਸੁਰੱਖਿਆ ਅਤੇ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ। ਇਸ ਵਿੱਚ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਡਾਟਾ ਦੀ ਪੁਸ਼ਟੀ ਕਰਨਾ ਸ਼ਾਮਲ ਹੋ ਸਕਦਾ ਹੈ, ਜਦੋਂ ਤੁਸੀਂ ਸਾਡੀਆਂ ਸੇਵਾਵਾਂ ਨੂੰ ਗੈਰ-ਕਨੂੰਨੀ ਢੰਗ ਨਾਲ ਵਰਤਣ ਤੋਂ ਰੋਕਣ ਲਈ ਆਪਣੇ ਖਾਤੇ ਦੇ ਸੰਬੰਧ ਵਿੱਚ ਇੱਕ ਖਾਤਾ ਬਣਾਇਆ ਸੀ ਜਾਂ ਸ਼ੱਕੀ ਗਤੀਵਿਧੀ ਦਾ ਵਿਸ਼ਲੇਸ਼ਣ ਕੀਤਾ ਸੀ।
- ਅਸੀਂ ਸਾਡੀਆਂ ਸੇਵਾਵਾਂ ਦੇ ਬਚਾਓ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੈਸੇਜਿੰਗ ਮੈਟਾਡਾਟਾ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਉਹਨਾਂ ਦੀ ਉਪਲਬਧਤਾ, ਪ੍ਰਮਾਣਿਕਤਾ, ਈਮਾਨਦਾਰੀ ਅਤੇ ਗੁਪਤਤਾ ਸ਼ਾਮਲ ਹੈ, ਅਤੇ ਵਿਸ਼ੇਸ਼ ਤੌਰ 'ਤੇ ਸੁਰੱਖਿਆ ਦੀਆਂ ਘਟਨਾਵਾਂ ਦੀ ਰੋਕਥਾਮ, ਖੋਜ, ਜਾਂਚ ਅਤੇ ਉਪਚਾਰ, ਕਮਜ਼ੋਰੀਆਂ, ਮਾਲਵੇਅਰ ਅਤੇ ਕਾਰਕ ਜੋ ਨਕਾਰਾਤਮਕ ਤੌਰ 'ਤੇ ਸਾਡੀਆਂ ਸੇਵਾਵਾਂ ਦੀ ਉਪਲਬਧਤਾ ਪ੍ਰਭਾਵਿਤ ਕਰ ਸਕਦੇ ਹਨ ਜਿਵੇਂ ਕਿ ਸਪੈਮ ਜਾਂ ਸੇਵਾਵਾਂ ਜਾਂ ਵਰਤੋਂਕਾਰ ਡਿਵਾਈਸਾਂ ਦੀ ਵਰਤੋਂ ਜਾਂ ਅਣ-ਅਧਿਕਾਰਤ ਪਹੁੰਚ ਨੂੰ ਸਮਰੱਥ ਬਣਾਉਣਾ। ਹੋਰ ਜਾਣਨ ਲਈ, WhatsApp ਸੁਰੱਖਿਆ ਪੇਜ 'ਤੇ ਜਾਓ।
- "ਸਾਡੀਆਂ ਵਿਸ਼ਵ-ਵਿਆਪੀ ਕਾਰਵਾਈਆਂ" ਦੇ ਤਹਿਤ ਦੱਸੇ ਗਏ ਅਨੁਸਾਰ, ਸੰਯੁਕਤ ਰਾਜ ਅਤੇ ਹੋਰ ਦੇਸ਼ਾਂ ਜਾਂ ਪ੍ਰਦੇਸ਼ਾਂ ਸਮੇਤ, ਤੀਜੇ ਦੇਸ਼ਾਂ ਵਿੱਚ ਤੁਹਾਡੇ ਡਾਟਾ ਨੂੰ ਟ੍ਰਾਂਸਫਰ ਜਾਂ ਸੰਚਾਰਿਤ ਕਰਨ ਜਾਂ ਸਟੋਰ ਕਰਨ ਜਾਂ ਉਸ 'ਤੇ ਪ੍ਰਕਿਰਿਆ ਕਰਨ ਲਈ।
- ਸੇਵਾਵਾਂ-ਨਾਲ-ਜੁੜੇ ਮੁੱਦਿਆਂ 'ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ, ਜਿਵੇਂ ਕਿ ਤੁਹਾਨੂੰ ਕਿਸੇ ਅੱਪਡੇਟ ਬਾਰੇ ਸੂਚਨਾ ਭੇਜਣਾ ਜਾਂ ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ, ਤਾਂ ਤੁਹਾਨੂੰ ਜਵਾਬ ਦੇਣਾ।
ਇਹਨਾਂ ਵਿੱਚੋਂ ਹਰੇਕ ਉਦੇਸ਼ ਨੂੰ "ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ" ਅਤੇ ਸਾਡੀਆਂ ਵਿਸ਼ਵ-ਵਿਆਪੀ ਕਾਰਵਾਈਆਂ ਦੇ ਤਹਿਤ ਵਧੇਰੇ ਵਿਸਥਾਰ ਵਿੱਚ ਸਮਝਾਇਆ ਗਿਆ ਹੈ। ਜਦੋਂ ਅਸੀਂ GDPR ਦੇ ਤਹਿਤ ਤੁਹਾਡੇ ਨਾਲ ਸਾਡੇ ਇਕਰਾਰਨਾਮੇ ਦੇ ਸੰਬੰਧ ਨੂੰ ਪੂਰਾ ਕਰਨ ਲਈ ਜ਼ਰੂਰੀ ਤੌਰ 'ਤੇ ਤੁਹਾਡੇ ਵੱਲੋਂ ਸਾਨੂੰ ਪ੍ਰਦਾਨ ਕੀਤੇ ਗਏ ਡਾਟਾ 'ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਤੁਹਾਡੇ ਕੋਲ ਆਪਣੇ ਡਾਟਾ ਨੂੰ ਪੋਰਟ ਕਰਨ ਦਾ ਅਧਿਕਾਰ ਹੁੰਦਾ ਹੈ। ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਪਰਦੇਦਾਰੀ ਨੀਤੀ ਦੇ "ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰਦੇ ਹੋ" ਭਾਗ ਨੂੰ ਵਿਜ਼ਿਟ ਕਰੋ।
ਤੁਹਾਡੇ ਡਾਟਾ 'ਤੇ ਪ੍ਰਕਿਰਿਆ ਕਰਦੇ ਸਮੇਂ ਕੁਝ ਖਾਸ ਸਥਿਤੀਆਂ ਵਿੱਚ ਹੋਰ ਦੂਜੇ ਕਨੂੰਨੀ ਆਧਾਰ ਜਿੰਨ੍ਹਾਂ 'ਤੇ ਅਸੀਂ ਨਿਰਭਰ ਕਰਦੇ ਹਾਂ ਹੇਠਾਂ ਨਿਰਧਾਰਤ ਕੀਤੇ ਗਏ ਹਨ:
ਤੁਹਾਡੀ ਸਹਿਮਤੀ
ਅਸੀਂ ਹੇਠਾਂ ਵਰਣਿਤ ਕੀਤੇ ਗਏ ਉਦੇਸ਼ਾਂ ਲਈ ਡਾਟਾ 'ਤੇ ਉਦੋਂ ਪ੍ਰਕਿਰਿਆ ਕਰਦੇ ਹਾਂ, ਜਦੋਂ ਤੁਸੀਂ ਸਾਨੂੰ ਅਜਿਹਾ ਕਰਨ ਲਈ ਆਪਣੀ ਸਹਿਮਤੀ ਦਿੰਦੇ ਹੋ। ਅਸੀਂ ਤੁਹਾਡੀ ਸਹਿਮਤੀ 'ਤੇ ਨਿਰਭਰ ਕਰਦੇ ਹਾਂ:
ਅਸੀਂ ਤੁਹਾਡੇ ਡਾਟਾ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ:
ਅਜਿਹੀ ਜਾਣਕਾਰੀ ਇਕੱਤਰ ਕਰਨ ਅਤੇ ਉਸਦੀ ਵਰਤੋਂ ਕਰਨ ਲਈ, ਜਿਸਦੀ ਤੁਸੀਂ ਸਾਨੂੰ ਉਨ੍ਹਾਂ ਡਿਵਾਈਸ-ਆਧਾਰਿਤ ਸੈਟਿੰਗਾਂ ਦੁਆਰਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਸਮਰੱਥ ਕਰਦੇ ਹੋ (ਜਿਵੇਂ ਕਿ ਤੁਹਾਡੇ ਟਿਕਾਣੇ, ਕੈਮਰਾ ਜਾਂ ਫ਼ੋਟੋਆਂ ਤੱਕ ਪਹੁੰਚ), ਤਾਂ ਜੋ ਅਸੀਂ ਸੈਟਿੰਗਾਂ ਨੂੰ ਸਮਰੱਥ ਕਰਦੇ ਸਮੇਂ ਵਰਣਿਤ ਸੇਵਾਵਾਂ ਪ੍ਰਦਾਨ ਕਰ ਸਕੀਏ; ਉਦਾਹਰਨ ਦੇ ਲਈ, ਜੇਕਰ ਤੁਸੀਂ ਆਪਣੇ ਸੰਪਰਕਾਂ ਨਾਲ ਫ਼ੋਟੋਆਂ ਸਾਂਝੀਆਂ ਕਰਨਾ ਚਾਹੁੰਦੇ ਹੋ ਜਾਂ ਆਪਣੇ ਕੈਮਰੇ ਜਾਂ ਫ਼ੋਟੋ ਗੈਲਰੀ ਤੱਕ ਪਹੁੰਚ ਕਰ ਰਹੇ ਹੋ, ਜੇਕਰ ਤੁਸੀਂ ਆਪਣੇ ਸੰਪਰਕਾਂ ਨਾਲ ਆਪਣੇ ਟਿਕਾਣੇ ਨੂੰ ਸਾਂਝਾ ਕਰਨ ਲਈ ਸਾਡੀ ਨਿਰਧਾਰਿਤ ਸਥਾਨ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਡੀ ਡਿਵਾਈਸ ਦੇ ਸਹੀ ਟਿਕਾਣੇ ਦੀ ਜਾਣਕਾਰੀ ਨੂੰ ਸਾਂਝਾ ਕਰਨਾ।
- ਵਰਤੀਆਂ ਗਈਆਂ ਡਾਟਾ ਸ਼੍ਰੇਣੀਆਂ: ਅਸੀਂ ਇਸ ਉਦੇਸ਼ ਲਈ ਡਿਵਾਈਸ ਜਾਣਕਾਰੀ (ਡਿਵਾਈਸ ਤੋਂ ਡਾਟਾ ਜਿਵੇਂ ਤੁਹਾਡੇ ਟਿਕਾਣੇ, ਫ਼ੋਟੋਆਂ ਅਤੇ ਮੀਡੀਆ) ਦੀ ਵਰਤੋਂ ਕਰਦੇ ਹਾਂ।
ਜਦੋਂ ਅਸੀਂ ਤੁਹਾਡੀ ਸਹਿਮਤੀ ਦੇ ਅਧਾਰ 'ਤੇ ਡਾਟਾ 'ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਤੁਹਾਡੇ ਕੋਲ ਸਹਿਮਤੀ ਵਾਪਸ ਲੈਣ ਤੋਂ ਪਹਿਲਾਂ ਅਜਿਹੀ ਸਹਿਮਤੀ ਦੇ ਅਧਾਰ 'ਤੇ ਪ੍ਰਕਿਰਿਆ ਦੇ ਕਨੂੰਨੀ ਤੌਰ 'ਤੇ ਅਸਰ ਕੀਤੇ ਬਿਨਾਂ ਕਿਸੇ ਵੀ ਸਮੇਂ ਆਪਣੀ ਸਹਿਮਤੀ ਵਾਪਸ ਲੈਣ ਦਾ ਅਧਿਕਾਰ ਹੁੰਦਾ ਹੈ। ਤੁਹਾਡੇ ਕੋਲ ਸਾਨੂੰ ਪ੍ਰਦਾਨ ਕੀਤੇ ਗਏ ਡਾਟਾ ਨੂੰ ਪੋਰਟ ਕਰਨ ਦਾ ਵੀ ਅਧਿਕਾਰ ਹੈ ਅਤੇ ਅਸੀਂ ਤੁਹਾਡੀ ਸਹਿਮਤੀ ਦੇ ਅਧਾਰ 'ਤੇ ਪ੍ਰਕਿਰਿਆ ਕਰਦੇ ਹਾਂ। ਤੁਹਾਡੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਤੁਹਾਡੀਆਂ ਡਿਵਾਈਸ-ਅਧਾਰਿਤ ਸੈਟਿੰਗਾਂ, ਤੁਹਾਡੀਆਂ ਐਪ-ਅਧਾਰਿਤ ਸੈਟਿੰਗਾਂ ਜਿਵੇਂ ਤੁਹਾਡੀ ਐਪ-ਵਿੱਚ ਟਿਕਾਣਾ ਨਿਯੰਤਰਣ, ਅਤੇ ਇਸ ਪਰਦੇਦਾਰੀ ਨੀਤੀ ਦੇ "ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰਦੇ ਹੋ" ਭਾਗ 'ਤੇ ਜਾਓ।
ਕਨੂੰਨੀ ਜ਼ੁੰਮੇਵਾਰੀ ਦੀ ਪਾਲਣ ਕਰਨਾ
ਅਸੀਂ ਤੁਹਾਡੇ ਡਾਟਾ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ:
ਡਾਟਾ 'ਤੇ ਪ੍ਰਕਿਰਿਆ ਕਰਨ ਲਈ, ਜਦੋਂ ਅਸੀਂ ਕਿਸੇ ਕਨੂੰਨੀ ਜ਼ੁੰਮੇਵਾਰੀ ਦੀ ਪਾਲਣਾ ਕਰਦੇ ਹਾਂ, ਉਦਾਹਰਨ ਵਜੋਂ, ਜੇਕਰ ਕਿਸੇ ਵਿਸ਼ੇਸ਼ ਡੇਟਾ ਲਈ ਇੱਕ ਜਾਇਜ਼ ਕਨੂੰਨੀ ਬੇਨਤੀ ਹੈ, ਜਿਵੇਂ ਕਿ ਕਿਸੇ ਜਾਂਚ ਦੇ ਸੰਬੰਧ ਵਿੱਚ ਡਾਟਾ ਪ੍ਰਦਾਨ ਕਰਨ ਲਈ ਕਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਇੱਕ ਆਦੇਸ਼, ਜਿਵੇਂ ਤੁਹਾਡਾ ਨਾਂ, ਪ੍ਰੋਫ਼ਾਈਲ ਤਸਵੀਰ ਜਾਂ ਆਈ.ਪੀ. ਐਡਰੈੱਸ। ਅਸੀਂ ਕਨੂੰਨੀ ਜ਼ੁੰਮੇਵਾਰੀ ਦੇ ਅਨੁਸਾਰ ਡਾਟਾ ਦਾ ਖੁਲਾਸਾ ਕਰਾਂਗੇ।
ਤੁਹਾਡੇ ਜਾਂ ਕਿਸੇ ਹੋਰ ਵਿਅਕਤੀ ਦੇ ਜ਼ਰੂਰੀ ਹਿੱਤਾਂ ਦੀ ਸੁਰੱਖਿਆ
ਅਸੀਂ ਤੁਹਾਡੇ ਡਾਟਾ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ:
ਤੁਹਾਡੇ ਜਾਂ ਕਿਸੇ ਹੋਰ ਵਿਅਕਤੀ ਦੇ ਜ਼ਰੂਰੀ ਹਿੱਤਾਂ ਦੀ ਸੁਰੱਖਿਆ ਵਾਸਤੇ ਡਾਟਾ ਦੀ ਪ੍ਰਕਿਰਿਆ ਲਈ। ਇਸ ਪ੍ਰਕਿਰਿਆ ਲਈ ਸਾਡੇ ਭਰੋਸੇਯੋਗ ਮਹੱਤਵਪੂਰਨ ਦਿਲਚਸਪੀਆਂ ਵਿੱਚ ਤੁਹਾਡੀ ਅਤੇ ਦੂਜਿਆਂ ਦੇ ਜੀਵਨ, ਭੌਤਿਕ ਪੂਰਨਤਾ ਦੀ ਸੁਰੱਖਿਆ ਸ਼ਾਮਲ ਹੈ, ਅਤੇ ਅਸੀਂ ਨੁਕਸਾਨਦੇਹ ਵਤੀਰੇ ਦਾ ਮੁਕਾਬਲਾ ਕਰਨ ਲਈ, ਬਚਾਓ, ਸੁਰੱਖਿਆ ਅਤੇ ਇਕਸਾਰਤਾ ਨੂੰ ਉਤਸ਼ਾਹਿਤ ਕਰਨ ਲਈ ਇਸ 'ਤੇ ਨਿਰਭਰ ਕਰਦੇ ਹਾਂ, ਜਿਸ ਵਿੱਚ ਸ਼ਾਮਲ ਹੈ, ਉਦਾਹਰਨ ਲਈ, ਜਦੋਂ ਅਸੀਂ ਹਾਨੀਕਾਰਕ ਵਿਵਹਾਰ ਸੰਬੰਧੀ ਰਿਪੋਰਟਾਂ ਦੀ ਜਾਂਚ ਕਰ ਰਹੇ ਹੁੰਦੇ ਹਾਂ ਜਾਂ ਜਦੋਂ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ। ਕਿਸੇ ਐਮਰਜੈਂਸੀ ਸਥਿਤੀ ਵਿੱਚ ਕਨੂੰਨ ਲਾਗੂ ਕਰਨ ਵਾਲਿਆਂ ਨਾਲ ਡੇਟਾ ਪ੍ਰਦਾਨ ਕਰਕੇ ਇਸ ਵਿੱਚ ਬਚਾਓ, ਸੁਰੱਖਿਆ ਅਤੇ ਇਕਸਾਰਤਾ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੋ ਸਕਦਾ ਹੈ, ਜਿੱਥੇ ਇਹ ਬੇਨਤੀ ਕੀਤੀ ਜਾਂਦੀ ਹੈ ਅਤੇ ਕਿਸੇ ਵਿਅਕਤੀ ਦੀ ਜਾਨ ਜਾਂ ਸੁਰੱਖਿਆ ਦੀ ਰੱਖਿਆ ਕਰਨ ਲਈ ਜ਼ਰੂਰੀ ਹੁੰਦਾ ਹੈ, ਉਦਾਹਰਨ ਵਜੋਂ ਜਿੱਥੇ ਨਜਾਇਜ਼ ਨੁਕਸਾਨਦੇਹ ਵਿਹਾਰ ਜਿਵੇਂ ਕਿ ਹਮਲਾ ਜਾਂ ਜਿੱਥੇ ਕਿਸੇ ਵਿਅਕਤੀ ਦੀ ਸੁਰੱਖਿਆ ਨੂੰ ਖ਼ਤਰਾ ਹੁੰਦਾ ਹੈ।
ਨਿਯਮਕ ਹਿੱਤ
ਅਸੀਂ ਸਾਡੇ ਨਿਯਮਕ ਹਿੱਤਾਂ ਜਾਂ ਤੀਜੀ ਧਿਰ ਦੇ ਨਿਯਮਕ ਹਿੱਤਾਂ 'ਤੇ ਨਿਰਭਰ ਕਰਦੇ ਹਾਂ, ਜਿੱਥੇ ਤੁਹਾਡੀਆਂ ਦਿਲਚਸਪੀਆਂ ਜਾਂ ਮੁੱਢਲੇ ਅਧਿਕਾਰ ਅਤੇ ਸੁਤੰਤਰਤਾ ("ਨਿਯਮਕ ਹਿੱਤ") ਦਾ ਵਾਧੂ ਭਾਰ ਨਾ ਪਾਇਆ ਗਿਆ ਹੋਵੇ:
ਅਸੀਂ ਤੁਹਾਡੇ ਡਾਟਾ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ:
ਮਾਪ, ਵਿਸ਼ਲੇਸ਼ਣ ਅਤੇ ਹੋਰ ਕਾਰੋਬਾਰੀ ਸੇਵਾਵਾਂ ਪ੍ਰਦਾਨ ਕਰਨ ਲਈ, ਜਿੱਥੇ ਅਸੀਂ ਡੇਟਾ 'ਤੇ ਪ੍ਰਕਿਰਿਆ ਇੱਕ ਨਿਯੰਤਰਕ ਵਜੋਂ ਕਰ ਰਹੇ ਹਾਂ।
- ਨਿਯਮਕ ਹਿੱਤ ਇਹਨਾਂ 'ਤੇ ਨਿਰਭਰ ਕਰਦੇ ਹਨ:
- ਕਾਰੋਬਾਰਾਂ ਅਤੇ ਦੂਜੇ ਸਹਿਭਾਗੀਆਂ ਨੂੰ ਸਹੀ ਅਤੇ ਭਰੋਸੇਯੋਗ ਏਕੀਕ੍ਰਿਤ ਰਿਪੋਰਟਿੰਗ ਦੇਣ ਲਈ, ਸਹੀ ਕੀਮਤ ਅਤੇ ਪ੍ਰਦਰਸ਼ਨ ਦੇ ਅੰਕੜਿਆਂ ਨੂੰ ਯਕੀਨੀ ਬਣਾਉਣ ਅਤੇ ਸਾਡੇ ਸਹਿਭਾਗੀਆਂ ਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਮੁੱਲਾਂ ਦਾ ਪ੍ਰਦਰਸ਼ਨ ਕਰਨ ਲਈ; ਅਤੇ
- ਕਾਰੋਬਾਰਾਂ ਅਤੇ ਹੋਰ ਭਾਈਵਾਲਾਂ ਦੇ ਹਿੱਤ ਵਿੱਚ, ਉਹਨਾਂ ਦੇ ਗ੍ਰਾਹਕਾਂ ਨੂੰ ਸਮਝਣ ਅਤੇ ਉਹਨਾਂ ਦੇ ਕਾਰੋਬਾਰਾਂ ਨੂੰ ਬਿਹਤਰ ਬਣਾਉਣ ਅਤੇ ਸਾਡੇ ਕੀਮਤ ਸੰਬੰਧੀ ਮਾਡਲਾਂ ਨੂੰ ਪ੍ਰਮਾਣਿਤ ਕਰਨ, ਅਤੇ ਉਹਨਾਂ ਦੀਆਂ ਸੇਵਾਵਾਂ ਅਤੇ ਸੁਨੇਹਿਆਂ ਦੀ ਪ੍ਰਭਾਵਸ਼ੀਲਤਾ ਅਤੇ ਵੰਡ ਦਾ ਮੁਲਾਂਕਣ ਕਰਨ, ਅਤੇ ਇਹ ਸਮਝਣ ਲਈ ਕਿ ਲੋਕ ਸਾਡੀਆਂ ਸੇਵਾਵਾਂ 'ਤੇ ਉਹਨਾਂ ਨਾਲ ਕਿਵੇਂ ਗੱਲਬਾਤ ਕਰਦੇ ਹਨ।
- ਵਰਤੀਆਂ ਗਈਆਂ ਡਾਟਾ ਸ਼੍ਰੇਣੀਆਂ: ਅਸੀਂ ਇਹਨਾਂ ਉਦੇਸ਼ਾਂ ਲਈ ਇਸ ਪਰਦੇਦਾਰੀ ਨੀਤੀ ਦੇ "ਤੁਸੀਂ ਜਿਹੜੀ ਜਾਣਕਾਰੀ ਪ੍ਰਦਾਨ ਕਰਦੇ ਹੋ," "ਸਵੈਚਾਲਿਤ ਰੂਪ ਵਿੱਚ ਇਕੱਤਰ ਕੀਤੀ ਗਈ ਜਾਣਕਾਰੀ," ਅਤੇ "ਤੀਜੀ-ਧਿਰ ਦੀ ਜਾਣਕਾਰੀ" ਭਾਗਾਂ ਵਿੱਚ ਵਰਣਿਤ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰਦੇ ਹਾਂ।
ਤੁਹਾਡੇ ਲਈ ਮਾਰਕੀਟਿੰਗ ਸੰਚਾਰਾਂ ਨੂੰ ਪ੍ਰਦਾਨ ਕਰਨ ਲਈ।
ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਸਮੇਤ ਹੋਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਅਤੇ ਕਨੂੰਨੀ ਬੇਨਤੀਆਂ ਦਾ ਜਵਾਬ ਦੇਣ ਲਈ। ਵਧੇਰੇ ਜਾਣਕਾਰੀ ਲਈ ਕਨੂੰਨ, ਸਾਡੇ ਅਧਿਕਾਰ ਅਤੇ ਸੁਰੱਖਿਆ ਦੇ ਅਧੀਨ ਸਾਡੀ ਪਰਦੇਦਾਰੀ ਨੀਤੀ ਦੇਖੋ।
- ਨਿਯਮਕ ਹਿੱਤ ਇਹਨਾਂ 'ਤੇ ਨਿਰਭਰ ਕਰਦੇ ਹਨ:
- ਧੋਖਾਧੜੀ, Facebook ਕੰਪਨੀ ਦੇ ਉਤਪਾਦਾਂ ਦੀ ਅਣ-ਅਧਿਕਾਰਤ ਵਰਤੋਂ, ਸਾਡੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾ, ਜਾਂ ਹੋਰ ਨੁਕਸਾਨਦੇਹ ਜਾਂ ਗੈਰ-ਕਨੂੰਨੀ ਗਤੀਵਿਧੀ ਨੂੰ ਰੋਕਣ ਅਤੇ ਹੱਲ ਕਰਨ ਲਈ।
- ਆਪਣੇ-ਆਪ ਨੂੰ ਸੁਰੱਖਿਅਤ ਕਰਨ ਲਈ (ਸਾਡੇ ਅਧਿਕਾਰਾਂ, ਜਾਇਦਾਦ ਜਾਂ ਉਤਪਾਦਾਂ ਸਮੇਤ), ਸਾਡੇ ਵਰਤੋਂਕਾਰਾਂ ਜਾਂ ਹੋਰ, ਜਾਂਚਾਂ ਜਾਂ ਨਿਯਮਿਤ ਪੁੱਛਗਿੱਛ ਦੇ ਹਿੱਸੇ ਵਜੋਂ; ਜਾਂ ਮੌਤ ਜਾਂ ਨਜ਼ਦੀਕੀ ਸਰੀਰਕ ਨੁਕਸਾਨ ਨੂੰ ਰੋਕਣ ਲਈ।
- ਵਰਤੀਆਂ ਗਈਆਂ ਡਾਟਾ ਸ਼੍ਰੇਣੀਆਂ: ਅਸੀਂ ਇਸ ਉਦੇਸ਼ ਲਈ ਇਸ ਪਰਦੇਦਾਰੀ ਨੀਤੀ ਦੇ "ਤੁਸੀਂ ਜਿਹੜੀ ਜਾਣਕਾਰੀ ਪ੍ਰਦਾਨ ਕਰਦੇ ਹੋ," "ਸਵੈਚਾਲਿਤ ਰੂਪ ਵਿੱਚ ਇਕੱਤਰ ਕੀਤੀ ਗਈ ਜਾਣਕਾਰੀ," ਅਤੇ "ਤੀਜੀ-ਧਿਰ ਦੀ ਜਾਣਕਾਰੀ" ਭਾਗਾਂ ਵਿੱਚ ਵਰਣਿਤ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰਦੇ ਹਾਂ।
ਬਚਾਓ, ਸੁਰੱਖਿਆ ਅਤੇ ਇਕਸਾਰਤਾ ਨੂੰ ਉਤਸ਼ਾਹਤ ਕਰਨ ਲਈ Facebook ਦੀਆਂ ਕੰਪਨੀਆਂ ਨਾਲ ਜਾਣਕਾਰੀ ਸਾਂਝੀ ਕਰਨਾ। ਹੋਰ ਜਾਣਕਾਰੀ ਲਈ "ਅਸੀਂ ਹੋਰ Facebook ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ" ਨੂੰ ਵੀ ਦੇਖੋ।
ਤੁਹਾਡੇ ਕੋਲ ਅਜਿਹੀ ਪ੍ਰਕਿਰਿਆ ਨੂੰ ਰੋਕਣ ਅਤੇ ਇਸ 'ਤੇ ਪਾਬੰਦੀ ਦੀ ਮੰਗ ਕਰਨ ਦਾ ਅਧਿਕਾਰ ਹੈ; ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ ਪਰਦੇਦਾਰੀ ਨੀਤੀ ਦੇ "ਤੁਸੀਂ ਆਪਣੇ ਅਧਿਕਾਰ ਕਿਵੇਂ ਵਰਤਦੇ ਹੋ" ਭਾਗ 'ਤੇ ਜਾਓ।
ਜਨਤਕ ਹਿੱਤ ਵਿੱਚ ਕੀਤੇ ਗਏ ਕੰਮ
ਅਸੀਂ ਤੁਹਾਡੇ ਡਾਟਾ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ:
"ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ" ਭਾਗ ਦੇ ਅਧੀਨ ਵਧੇਰੇ ਵਿਸਥਾਰ ਵਿੱਚ ਵਰਣਿਤ ਕੀਤੇ ਗਏ ਅਨੁਸਾਰ ਖੋਜ ਕਰਨ ਅਤੇ ਬਚਾਓ, ਸੁਰੱਖਿਆ ਅਤੇ ਇਕਸਾਰਤਾ ਨੂੰ ਉਤਸ਼ਾਹਿਤ ਕਰਨ ਲਈ, ਜਿੱਥੇ ਜਨਤਕ ਹਿੱਤ ਵਿੱਚ ਇਹ ਜ਼ਰੂਰੀ ਹੈ, ਜਿਵੇਂ ਕਿ ਲਾਗੂ ਕਨੂੰਨ (ਉਦਾਹਰਨ ਲਈ, ਯੂਰਪੀਅਨ ਯੂਨੀਅਨ ਦੇ ਕਨੂੰਨ ਵਿੱਚ) ਦੁਆਰਾ ਨਿਰਧਾਰਤ ਕੀਤਾ ਗਿਆ ਹੈ।
ਜਦੋਂ ਅਸੀਂ ਇਸ ਅਧਾਰ 'ਤੇ ਕਾਰਵਾਈ ਕਰਦੇ ਹਾਂ, ਤਾਂ ਅਸੀਂ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਾਂਗੇ ਕਿ ਅਸੀਂ ਉਚਿਤ ਤੌਰ 'ਤੇ ਪਾਰਦਰਸ਼ੀ ਹਾਂ।
ਜਦੋਂ ਅਸੀਂ ਜਨਤਕ ਹਿੱਤ ਵਿੱਚ ਕੀਤੇ ਕੰਮ ਲਈ ਜ਼ਰੂਰੀ ਤੌਰ 'ਤੇ ਤੁਹਾਡੇ ਡਾਟਾ ਦੀ ਪ੍ਰਕਿਰਿਆ ਕਰਦੇ ਹਾਂ, ਤਾਂ ਤੁਹਾਡੇ ਕੋਲ ਸਾਡੀ ਪ੍ਰਕਿਰਿਆ 'ਤੇ ਰੋਕ ਲਗਾਉਣ ਅਤੇ ਪਾਬੰਦੀ ਦੀ ਮੰਗ ਕਰਨ ਦਾ ਅਧਿਕਾਰ ਹੁੰਦਾ ਹੈ। ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਪਰਦੇਦਾਰੀ ਨੀਤੀ ਦੇ "ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰਦੇ ਹੋ" ਭਾਗ 'ਤੇ ਜਾਓ।
ਵਾਪਸ ਉੱਪਰ ਵੱਲ ਜਾਓ
ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰਦੇ ਹੋ
ਲਾਗੂ ਡਾਟਾ ਰੱਖਿਆ ਕਨੂੰਨ ਦੇ ਤਹਿਤ, ਤੁਹਾਡੇ ਕੋਲ ਆਪਣੀ ਜਾਣਕਾਰੀ ਤੱਕ ਪਹੁੰਚ ਕਰਨ, ਸੁਧਾਰ ਕਰਨ, ਪੋਰਟ ਕਰਨ ਅਤੇ ਮਿਟਾਉਣ ਦੇ ਨਾਲ-ਨਾਲ ਆਪਣੀ ਜਾਣਕਾਰੀ ਦੀ ਕੁਝ ਪ੍ਰਕਿਰਿਆ ਨੂੰ ਸੀਮਿਤ ਕਰਨ ਅਤੇ ਇਤਰਾਜ਼ ਕਰਨ ਦਾ ਅਧਿਕਾਰ ਹੈ।
ਇਸ ਵਿੱਚ ਸਿੱਧੀ ਮਾਰਕੀਟਿੰਗ ਲਈ ਤੁਹਾਡੀ ਜਾਣਕਾਰੀ 'ਤੇ ਸਾਡੀ ਪ੍ਰਕਿਰਿਆ 'ਤੇ ਇਤਰਾਜ਼ ਕਰਨ ਦਾ ਅਧਿਕਾਰ ਅਤੇ ਤੁਹਾਡੀ ਜਾਣਕਾਰੀ 'ਤੇ ਸਾਡੀ ਪ੍ਰਕਿਰਿਆ 'ਤੇ ਇਤਰਾਜ਼ ਕਰਨ ਦਾ ਅਧਿਕਾਰ ਸ਼ਾਮਲ ਹੈ, ਜਿੱਥੇ ਅਸੀਂ ਜਨਤਕ ਹਿੱਤਾਂ ਵਿੱਚ ਕੋਈ ਕਾਰਵਾਈ ਕਰ ਰਹੇ ਹਾਂ, ਜਾਂ ਸਾਡੇ ਜਾਇਜ਼ ਹਿੱਤਾਂ ਜਾਂ ਕਿਸੇ ਤੀਜੀ ਧਿਰ ਦੀ ਪਾਲਣਾ ਕਰ ਰਹੇ ਹਾਂ। ਅਸੀਂ ਇਤਰਾਜ਼ ਦਾ ਮੁਲਾਂਕਣ ਕਰਦੇ ਸਮੇਂ ਕਈ ਕਾਰਕਾਂ 'ਤੇ ਵਿਚਾਰ ਕਰਾਂਗੇ, ਜਿਸ ਵਿੱਚ ਸ਼ਾਮਲ ਹਨ: ਸਾਡੇ ਵਰਤੋਂਕਾਰਾਂ ਦੀਆਂ ਵਾਜਬ ਉਮੀਦਾਂ; ਤੁਹਾਡੇ, ਸਾਡੇ, ਦੂਜੇ ਉਪਭੋਗਤਾਵਾਂ, ਅਤੇ ਤੀਜੇ ਪੱਖਾਂ ਦੇ ਲਾਭ ਅਤੇ ਜੋਖਮ; ਅਤੇ ਦੂਜੇ ਉਪਲਬਧ ਸਾਧਨਾਂ ਨੂੰ ਪ੍ਰਾਪਤ ਕਰਨ ਲਈ ਇੱਕੋ ਉਦੇਸ਼ ਪ੍ਰਾਪਤ ਕਰਨਾ ਜੋ ਘੱਟ ਹਮਲਾਵਰ ਹੋ ਸਕਦਾ ਹੈ ਅਤੇ ਅਸੰਤੁਲਿਤ ਕੋਸ਼ਿਸ਼ ਦੀ ਲੋੜ ਨਹੀਂ ਹੈ। ਤੁਹਾਡਾ ਇਤਰਾਜ਼ ਬਰਕਰਾਰ ਰੱਖਿਆ ਜਾਵੇਗਾ ਅਤੇ ਅਸੀਂ ਤੁਹਾਡੀ ਜਾਣਕਾਰੀ ਦੀ ਪ੍ਰਕਿਰਿਆ ਰੋਕ ਦੇਵਾਂਗੇ, ਜਦ ਤੱਕ ਕਿ ਇਹ ਪ੍ਰਕਿਰਿਆ ਜਾਇਜ਼ ਆਧਾਰਾਂ 'ਤੇ ਅਧਾਰਤ ਨਹੀਂ ਹੁੰਦੀ ਜਾਂ ਕਨੂੰਨੀ ਕਾਰਨਾਂ ਕਰਕੇ ਜ਼ਰੂਰੀ ਨਹੀਂ ਹੁੰਦੀ।
ਤੁਸੀਂ ਤੁਹਾਡੀ ਜਾਣਕਾਰੀ ਦੀ ਸਾਡੀ ਪ੍ਰਕਿਰਿਆ 'ਤੇ ਇਤਰਾਜ਼ ਕਰ ਸਕਦੇ ਹੋ ਅਤੇ ਇੱਥੇ ਜਾ ਕੇ ਸਾਡੇ ਦੁਆਰਾ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨ ਦੇ ਢੰਗ ਨੂੰ ਸੀਮਿਤ ਕਰਨ ਲਈ ਆਪਣੇ ਵਿਕਲਪਾਂ ਬਾਰੇ ਹੋਰ ਜਾਣ ਸਕਦੇ ਹੋ। ਜਿੱਥੇ ਅਸੀਂ ਤੁਹਾਡੀ ਜਾਣਕਾਰੀ ਨੂੰ ਸਿੱਧੀ ਮਾਰਕੀਟਿੰਗ ਲਈ ਵਰਤਦੇ ਹਾਂ, ਉੱਥੇ ਤੁਸੀਂ ਹਮੇਸ਼ਾਂ ਇਤਰਾਜ਼ ਕਰ ਸਕਦੇ ਹੋ ਅਤੇ ਭਵਿੱਖ ਦੇ ਸਿੱਧੀ ਮਾਰਕੀਟਿੰਗ ਸੁਨੇਹਿਆਂ ਨੂੰ ਅਜਿਹੇ ਸੰਚਾਰਾਂ ਵਿੱਚ ਗਾਹਕੀ ਰੱਦ ਕਰਨ ਵਾਲੇ ਲਿੰਕ ਦੀ ਵਰਤੋਂ ਕਰਕੇ, ਜਾਂ ਸਾਡੀ ਐਪ-ਵਿੱਚ "ਬਲੌਕ" ਵਿਸ਼ੇਸ਼ਤਾ ਦੀ ਵਰਤੋਂ ਕਰਕੇ ਬਾਹਰ ਕੱਢ ਸਕਦੇ ਹੋ।
ਤੁਸੀਂ ਸਾਡੀ ਐਪ-ਇਨ ਬੇਨਤੀ ਖਾਤਾ ਜਾਣਕਾਰੀ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਨੂੰ ਐਕਸੈਸ ਜਾਂ ਪੋਰਟ ਕਰ ਸਕਦੇ ਹੋ (ਸੈਟਿੰਗਾਂ > ਖਾਤਾ ਅਧੀਨ ਉਪਲਬਧ)। ਤੁਸੀਂ "ਤੁਹਾਡੀ ਜਾਣਕਾਰੀ ਦਾ ਪ੍ਰਬੰਧਨ ਕਰਨਾ ਅਤੇ ਇਸਨੂੰ ਬਰਕਰਾਰ ਰੱਖਣਾ" ਭਾਗ ਵਿੱਚ ਦੱਸੇ ਗਏ ਅਨੁਸਾਰ ਸਿੱਧਾ ਐਪ-ਵਿੱਚ ਆਪਣੀ ਜਾਣਕਾਰੀ ਨੂੰ ਸੋਧਣ, ਅੱਪਡੇਟ ਕਰਨ ਅਤੇ ਮਿਟਾਉਣ ਲਈ ਟੂਲਾਂ ਤੱਕ ਪਹੁੰਚ ਕਰ ਸਕਦੇ ਹੋ।
ਜਦੋਂ ਅਸੀਂ ਤੁਹਾਡੀ ਸਹਿਮਤੀ ਦੇ ਅਧਾਰ 'ਤੇ ਤੁਹਾਡੇ ਵੱਲੋਂ ਸਾਨੁੂੰ ਪ੍ਰਦਾਨ ਕੀਤੇ ਡਾਟਾ 'ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਤੁਹਾਡੇ ਕੋਲ ਸਹਿਮਤੀ ਵਾਪਸ ਲੈਣ ਤੋਂ ਪਹਿਲਾਂ ਅਜਿਹੀ ਸਹਿਮਤੀ ਦੇ ਅਧਾਰ 'ਤੇ ਪ੍ਰਕਿਰਿਆ ਦੇ ਕਨੂੰਨੀ ਤੌਰ 'ਤੇ ਅਸਰ ਕੀਤੇ ਬਿਨਾਂ ਕਿਸੇ ਵੀ ਸਮੇਂ ਆਪਣੀ ਸਹਿਮਤੀ ਵਾਪਸ ਲੈਣ ਦਾ ਅਧਿਕਾਰ ਹੈ। ਆਪਣੀ ਸਹਿਮਤੀ ਵਾਪਸ ਲੈਣ ਲਈ, ਤੁਹਾਡੀ ਡਿਵਾਈਸ-ਅਧਾਰਿਤ ਜਾਂ ਐਪ-ਵਿੱਚ ਸੈਟਿੰਗਾਂ 'ਤੇ ਜਾਓ।
ਤੁਹਾਡੇ ਕੋਲ WhatsApp ਦੀ ਪ੍ਰਮੁੱਖ ਨਿਗਰਾਨੀ ਅਥਾਰਿਟੀ, ਆਈਰਿਸ਼ ਡਾਟਾ ਰੱਖਿਆ ਕਮਿਸ਼ਨਰ, ਜਾਂ ਕਿਸੇ ਹੋਰ ਸਮਰੱਥ ਡਾਟਾ ਸੁਰੱਖਿਆ ਨਿਗਰਾਨੀ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਨ ਦਾ ਅਧਿਕਾਰ ਹੈ।
ਵਾਪਸ ਉੱਪਰ ਵੱਲ ਜਾਓ
ਤੁਹਾਡੀ ਜਾਣਕਾਰੀ ਦਾ ਪ੍ਰਬੰਧਨ ਕਰਨਾ ਅਤੇ ਉਸਨੂੰ ਬਰਕਰਾਰ ਰੱਖਣਾ
ਅਸੀਂ ਇਸ ਪਰਦੇਦਾਰੀ ਨੀਤੀ ਵਿੱਚ ਪਛਾਣੇ ਗਏ ਉਦੇਸ਼ਾਂ ਲਈ ਲੋੜੀਂਦੇ ਸਮੇਂ ਲਈ ਜਾਣਕਾਰੀ ਸਟੋਰ ਕਰਦੇ ਹਾਂ, ਜਿਸ ਵਿੱਚ ਸਾਡੀਆਂ ਸੇਵਾਵਾਂ ਪ੍ਰਦਾਨ ਕਰਨਾ, ਜਾਂ ਹੋਰ ਜਾਇਜ਼ ਉਦੇਸ਼ਾਂ ਲਈ, ਜਿਵੇਂ ਕਿ ਕਨੂੰਨੀ ਜ਼ੁੰਮੇਵਾਰੀਆਂ ਦੀ ਪਾਲਣਾ ਕਰਨਾ, ਸਾਡੀਆਂ ਸ਼ਰਤਾਂ ਦੀ ਉਲੰਘਣਾ ਨੂੰ ਲਾਗੂ ਕਰਨਾ ਅਤੇ ਰੋਕਣਾ, ਜਾਂ ਸਾਡੇ ਅਧਿਕਾਰਾਂ, ਜਾਇਦਾਦ ਅਤੇ ਵਰਤੋਂਕਾਰਾਂ ਦੀ ਰੱਖਿਆ ਜਾਂ ਬਚਾਅ ਕਰਨਾ ਸ਼ਾਮਲ ਹੈ। ਸਟੋਰੇਜ ਦੀਆਂ ਮਿਆਦਾਂ ਕੇਸ-ਦਰ-ਕੇਸ ਦੇ ਅਧਾਰ 'ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਜੋ ਜਾਣਕਾਰੀ ਦੀ ਪ੍ਰਕਿਰਤੀ ਜਿਵੇਂ ਕਿ ਇਸਨੂੰ ਕਿਉਂ ਇਕੱਤਰ ਕੀਤਾ ਜਾਂਦਾ ਹੈ ਅਤੇ ਇਸਦੀ ਪ੍ਰਕਿਰਿਆ ਕਿਉਂ ਕੀਤੀ ਜਾਂਦੀ ਹੈ, ਪ੍ਰਸੰਗਿਕ ਕਨੂੰਨ ਜਾਂ ਕਾਰਜਸ਼ੀਲ ਧਾਰਨ ਦੀਆਂ ਜਰੂਰਤਾਂ, ਅਤੇ ਕਨੂੰਨੀ ਜ਼ੁੰਮੇਵਾਰੀਆਂ ਵਰਗੇ ਕਾਰਕਾਂ 'ਤੇ ਨਿਰਭਰ ਕਰਦੇ ਹਨ।
ਕਨੂੰਨੀ ਜ਼ੁੰਮੇਵਾਰੀਆਂ ਅਤੇ ਮੁੱਦੇ। ਉਦਾਹਰਨ ਦੇ ਲਈ, ਅਸੀਂ ਤੁਹਾਡੀ ਜਾਣਕਾਰੀ ਨੂੰ ਕਾਨੂੰਨੀ ਕਾਰਨਾਂ ਕਰਕੇ ਵੀ ਰੱਖਦੇ ਹਾਂ, ਜਿਵੇਂ ਕਿ ਜ਼ਰੂਰੀ ਹੋਣ ਵੇਲੇ ਜਦੋਂ ਸਾਡੇ ਕੋਲ ਡਾਟਾ ਨੂੰ ਬਰਕਰਾਰ ਰੱਖਣ, ਸਾਡੀਆਂ ਸ਼ਰਤਾਂ ਦੀ ਉਲੰਘਣਾ ਨੂੰ ਲਾਗੂ ਕਰਨ ਅਤੇ ਰੋਕਣ ਜਾਂ ਅਧਿਕਾਰਾਂ, ਜਾਇਦਾਦ ਅਤੇ ਵਰਤੋਂਕਾਰਾਂ ਦੀ ਰੱਖਿਆ ਕਰਨ ਲਈ ਕਨੂੰਨੀ ਜ਼ੁੰਮੇਵਾਰੀ ਹੋਵੇ। ਸਾਡਾ "ਕਨੂੰਨ, ਸਾਡੇ ਅਧਿਕਾਰ ਅਤੇ ਸੁਰੱਖਿਆ" ਭਾਗ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਕਾਰਜਸ਼ੀਲ ਧਾਰਨ ਦੀ ਜ਼ਰੂਰਤ। ਉਦਾਹਰਨ ਦੇ ਲਈ, ਜਦੋਂ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਤਾਂ ਅਸੀਂ ਤੁਹਾਡੇ ਸੁਨੇਹਿਆਂ ਨੂੰ ਬਰਕਰਾਰ ਨਹੀਂ ਰੱਖਦੇ (ਉਪਰੋਕਤ ਨਿਰਧਾਰਤ ਸੀਮਿਤ ਹਾਲਤਾਂ ਨੂੰ ਛੱਡ ਕੇ), ਅਤੇ ਇਸ ਲਈ ਜਦੋਂ ਤੁਹਾਡੇ ਸੁਨੇਹੇ ਡਿਲਿਵਰ ਕੀਤੇ ਜਾਂਦੇ ਹਨ, ਤਾਂ ਉਹ ਸਾਡੇ ਸਰਵਰਾਂ ਤੋਂ ਮਿਟਾ ਦਿੱਤੇ ਜਾਂਦੇ ਹਨ। ਹਾਲਾਂਕਿ, ਉਪਰੋਕਤ ਦੱਸੇ ਅਨੁਸਾਰ, ਜੇਕਰ ਕਿਸੇ ਸੁਨੇਹੇ ਨੂੰ ਤੁਰੰਤ ਨਹੀਂ ਪਹੁੰਚਾਇਆ ਜਾ ਸਕਦਾ, ਤਾਂ ਅਸੀਂ ਇਸਨੂੰ ਆਪਣੇ ਸਰਵਰਾਂ 'ਤੇ 30 ਦਿਨਾਂ ਤੱਕ ਇੰਕ੍ਰਿਪਟਿਡ ਰੂਪ ਵਿੱਚ ਰੱਖਦੇ ਹਾਂ, ਕਿਉਂਕਿ ਅਸੀਂ ਇਸਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਸਦੇ ਬਾਅਦ ਇਸਨੂੰ ਮਿਟਾ ਦਿੱਤਾ ਜਾਂਦਾ ਹੈ।
ਮੈਸੇਜਿੰਗ ਮੈਟਾਡਾਟਾ ਨੂੰ ਮਿਟਾਉਣਾ। ਮੈਸੇਜਿੰਗ ਮੈਟਾਡਾਟਾ ਨੂੰ ਉਦੋਂ ਮਿਟਾ ਦਿੱਤਾ ਜਾਂ ਅਗਿਆਤ ਕੀਤਾ ਜਾਂਦਾ ਹੈ, ਜਦੋਂ ਸੰਚਾਰ ਸੰਚਾਰਿਤ ਕਰਨ, ਸਾਡੀਆਂ ਸੇਵਾਵਾਂ ਨੂੰ ਚਲਾਉਣ, ਸਾਡੀਆਂ ਸੇਵਾਵਾਂ ਦੇ ਬਚਾਓ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ, ਬਿਲਿੰਗ (ਜਿੱਥੇ ਲਾਗੂ ਹੁੰਦਾ ਹੋਵੇ), ਜਾਂ ਲਾਗੂ ਹੋਣ ਯੋਗ ਕਾਨੂੰਨ ਅਧੀਨ ਕਾਨੂੰਨੀ ਜ਼ੁੰਮੇਵਾਰੀਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਜੇਕਰ ਤੁਸੀਂ ਆਪਣੀ ਜਾਣਕਾਰੀ ਨੂੰ ਅੱਗੇ ਹੋਰ ਪ੍ਰਬੰਧਿਤ ਕਰਨਾ, ਬਦਲਣਾ, ਸੀਮਿਤ ਕਰਨਾ ਜਾਂ ਮਿਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹੇਠ ਦਿੱਤੇ ਟੂਲਾਂ ਰਾਹੀਂ ਅਜਿਹਾ ਕਰ ਸਕਦੇ ਹੋ:
- ਸੇਵਾਵਾਂ ਦੀਆਂ ਸੈਟਿੰਗਾਂ। ਤੁਸੀਂ ਹੋਰ ਵਰਤੋਂਕਾਰਾਂ ਲਈ ਉਪਲਬਧ ਕੁਝ ਜਾਣਕਾਰੀ ਦਾ ਪ੍ਰਬੰਧਨ ਕਰਨ ਵਾਸਤੇ ਆਪਣੀਆਂ ਸੇਵਾਵਾਂ ਦੀਆਂ ਸੈਟਿੰਗਾਂ ਨੂੰ ਬਦਲ ਸਕਦੇ ਹੋ। ਤੁਸੀਂ ਆਪਣੇ ਸੰਪਰਕਾਂ, ਗਰੁੱਪਾਂ ਅਤੇ ਪ੍ਰਸਾਰਣ ਦੀਆਂ ਸੂਚੀਆਂ ਦਾ ਪ੍ਰਬੰਧਨ ਕਰ ਸਕਦੇ ਹੋ, ਜਾਂ ਸਾਡੀ ਸੇਵਾ 'ਤੇ ਤੁਸੀਂ ਕਿਸ ਨਾਲ ਗੱਲਬਾਤ ਕਰਦੇ ਹੋ ਉਸਨੂੰ ਪ੍ਰਬੰਧਿਤ ਕਰਨ ਲਈ ਸਾਡੀ "ਬਲੌਕ ਕਰੋ" ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ।
- ਤੁਹਾਡਾ ਮੋਬਾਈਲ ਫ਼ੋਨ ਨੰਬਰ, ਪ੍ਰੋਫ਼ਾਈਲ ਨਾਂ ਅਤੇ ਤਸਵੀਰ ਅਤੇ "ਬਾਰੇ" ਜਾਣਕਾਰੀ ਬਦਲਣਾ। ਜੇਕਰ ਤੁਸੀਂ ਆਪਣਾ ਮੋਬਾਈਲ ਫ਼ੋਨ ਨੰਬਰ ਬਦਲਦੇ ਹੋ, ਤਾਂ ਤੁਹਾਨੂੰ ਸਾਡੀ ਐਪ-ਵਿੱਚ ਨੰਬਰ ਬਦਲੋ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਇਸਨੂੰ ਅੱਪਡੇਟ ਕਰਨਾ ਚਾਹੀਦਾ ਹੈ ਅਤੇ ਆਪਣੇ ਖਾਤੇ ਨੂੰ ਆਪਣੇ ਨਵੇਂ ਮੋਬਾਈਲ ਫ਼ੋਨ ਨੰਬਰ 'ਤੇ ਟ੍ਰਾਂਸਫਰ ਕਰਨਾ ਚਾਹੀਦਾ ਹੈ। ਤੁਸੀਂ ਕਿਸੇ ਵੀ ਸਮੇਂ ਆਪਣੀ ਪ੍ਰੋਫ਼ਾਈਲ ਦਾ ਨਾਂ, ਪ੍ਰੋਫ਼ਾਈਲ ਤਸਵੀਰ ਅਤੇ "ਬਾਰੇ" ਜਾਣਕਾਰੀ ਨੂੰ ਬਦਲ ਸਕਦੇ ਹੋ।
- ਤੁਹਾਡੇ WhatsApp ਖਾਤੇ ਨੂੰ ਮਿਟਾਉਣਾ। ਤੁਸੀਂ ਸਾਡੀ ਐਪ-ਵਿੱਚ ਮੇਰਾ ਖਾਤਾ ਮਿਟਾਓ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਕਿਸੇ ਵੀ ਸਮੇਂ ਆਪਣੇ WhatsApp ਖਾਤੇ ਨੂੰ ਮਿਟਾ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਆਪਣੇ ਖਾਤੇ ਨੂੰ ਮਿਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋ, ਤਾਂ ਉਸ ਖਾਤੇ ਨੂੰ ਹੁਣ ਵਰਤਿਆ ਨਹੀਂ ਜਾ ਸਕਦਾ (ਅਰਥਾਤ, ਤੁਸੀਂ ਲੌਗਇਨ ਨਹੀਂ ਕਰ ਸਕਦੇ ਹੋ ਜਾਂ ਦੁਬਾਰਾ ਰਜਿਸਟਰ ਨਹੀਂ ਕਰ ਸਕਦੇ ਹੋ)।
ਜਦੋਂ ਤੁਸੀਂ ਆਪਣਾ ਖਾਤਾ ਮਿਟਾਉਂਦੇ ਹੋ, ਤਾਂ ਤੁਹਾਡੀ ਜਾਣਕਾਰੀ ਨਾਲ ਕੀ ਹੁੰਦਾ ਹੈ?
ਜਦੋਂ ਤੁਸੀਂ ਆਪਣਾ WhatsApp ਖਾਤਾ ਮਿਟਾਉਂਦੇ ਹੋ, ਤਾਂ ਅਸੀਂ ਤੁਹਾਡੇ ਬਾਰੇ ਜੋ ਜਾਣਕਾਰੀ ਸੂਚੀਬੱਧ ਕਰਦੇ ਹਾਂ, ਉਸਤੋਂ ਇਲਾਵਾ ਹੇਠਾਂ ਦਿੱਤੀ ਗਈ ਜਾਣਕਾਰੀ ਨੂੰ ਮਿਟਾ ਦਿੱਤਾ ਜਾਂਦਾ ਹੈ, ਜਿਸਨੂੰ ਅਸੀਂ ਕੁਝ ਸੀਮਿਤ ਹਾਲਤਾਂ ਵਿੱਚ ਬਰਕਰਾਰ ਰੱਖਦੇ ਹਾਂ।
ਮਿਟਾਈ ਗਈ ਜਾਣਕਾਰੀ। ਤੁਹਾਡੇ ਨਾ-ਪਹੁੰਚੇ ਸੁਨੇਹੇ, ਤੁਹਾਡੀ ਖਾਤਾ ਜਾਣਕਾਰੀ ਅਤੇ ਪ੍ਰੋਫ਼ਾਈਲ ਫ਼ੋਟੋ ਸਾਡੇ ਸਰਵਰਾਂ ਤੋਂ ਮਿਟਾ ਦਿੱਤੀ ਗਈ ਹੈ। ਤੁਹਾਨੂੰ ਸਾਰੇ WhatsApp ਗਰੁੱਪਾਂ ਤੋਂ ਹਟਾ ਦਿੱਤਾ ਜਾਵੇਗਾ। ਯਾਦ ਰੱਖੋ ਕਿ ਤੁਹਾਡੀ WhatsApp ਜਾਣਕਾਰੀ ਨੂੰ ਮਿਟਾਉਣ ਲਈ ਮਿਟਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਤੋਂ 90 ਦਿਨ ਤੱਕ ਦਾ ਸਮਾਂ ਲੱਗਦਾ ਹੈ। ਤੁਹਾਡੀ ਜਾਣਕਾਰੀ ਦੀਆਂ ਕਾਪੀਆਂ 90 ਦਿਨਾਂ ਬਾਅਦ ਵੀ ਬੈਕਅੱਪ ਸਟੋਰੇਜ ਵਿੱਚ ਸੀਮਿਤ ਸਮੇਂ ਲਈ ਰਹਿ ਸਕਦੀਆਂ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਕਿਸੇ ਸੰਕਟ, ਸਾਫਟਵੇਅਰ ਤਰੁੱਟੀ, ਜਾਂ ਹੋਰ ਡਾਟਾ ਦੇ ਨੁਕਸਾਨ ਦੀ ਸਥਿਤੀ ਵਿੱਚ ਗੁੰਮ ਹੋਏ ਡਾਟਾ ਨੂੰ ਪ੍ਰਾਪਤ ਕਰਨ ਲਈ ਕਰਦੇ ਹਾਂ।
ਸਾਡੇ ਦੁਆਰਾ ਬਰਕਰਾਰ ਰੱਖੀ ਜਾਣ ਵਾਲੀ ਜਾਣਾਕਰੀ
- ਕੁਝ ਸਥਿਤੀਆਂ ਵਿੱਚ, ਸਾਡੀਆਂ ਸੇਵਾਵਾਂ ਦੀ ਸੁਰੱਖਿਆ ਬਣਾਈ ਰੱਖਣ ਲਈ, ਸਾਨੂੰ ਕੁਝ ਲੌਗਾਂ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੁੰਦੀ ਹੈ, ਜਿਸ ਲਈ ਅਸੀਂ ਕਿਸੇ ਸੁਰੱਖਿਆ ਘਟਨਾ ਜਾਂ ਦੁਰਬਲਤਾ ਦਾ ਵਿਸ਼ਲੇਸ਼ਣ/ਜਾਂਚ ਕਰਨ ਲਈ ਸਧਾਰਣ ਮਿਆਦ ਦੇ ਪਿਛਲੇ ਸਮੇਂ ਦੀ ਸਮੀਖਿਆ ਕਰ ਰਹੇ ਹਾਂ।
- ਕੁਝ ਸਮੱਗਰੀ ਦੀਆਂ ਕਾਪੀਆਂ ਜਿਵੇਂ ਕਿ ਕੁਝ ਲੌਗ ਰਿਕਾਰਡ ਸਾਡੇ ਡਾਟਾਬੇਸ ਵਿੱਚ ਰਹਿੰਦੇ ਹਨ, ਪਰ ਨਿੱਜੀ ਪਛਾਣਕਰਤਾਵਾਂ ਤੋਂ ਅਲੱਗ ਕਰ ਦਿੱਤੇ ਜਾਂਦੇ ਹਨ ਅਤੇ ਹੁਣ ਤੁਹਾਡੇ ਖਾਤੇ ਨਾਲ ਨਹੀਂ ਜੁੜੇ ਹੋਏ ਹਨ। ਤੁਹਾਡੇ ਖਾਤੇ ਤੋਂ ਇਸਨੂੰ ਅਲੱਗ ਕਰਨ ਲਈ, ਅਸੀਂ ਵਰਤੋਂਕਾਰ ਦੀ ਪਛਾਣਕਰਤਾ ਨੂੰ ਬੇਤਰਤੀਬੇ ਢੰਗ ਨਾਲ ਤਿਆਰ ਕੀਤੀ ਤਬਦੀਲੀ ਨਾਲ ਤਬਦੀਲ ਕਰਦੇ ਹਾਂ, ਤਾਂ ਜੋ ਇਸਨੂੰ ਤੁਹਾਡੇ ਖਾਤੇ ਨਾਲ ਵਾਪਸ ਨਾ ਜੋੜਿਆ ਜਾਵੇ।
- ਕੁਝ ਖਾਸ ਜਾਣਕਾਰੀ ਦੀਆਂ ਕਾਪੀਆਂ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ, ਜਿਵੇਂ ਕਿ ਜ਼ਰੂਰੀ ਹੋਣ ਵੇਲੇ ਜਦੋਂ ਸਾਡੇ ਕੋਲ ਡਾਟਾ ਨੂੰ ਬਰਕਰਾਰ ਰੱਖਣ, ਸਾਡੀਆਂ ਸ਼ਰਤਾਂ ਦੀ ਉਲੰਘਣਾ ਨੂੰ ਲਾਗੂ ਕਰਨ ਅਤੇ ਰੋਕਣ ਜਾਂ ਸਾਡੇ ਅਧਿਕਾਰਾਂ, ਜਾਇਦਾਦ ਅਤੇ ਵਰਤੋਂਕਾਰਾਂ ਦੀ ਰੱਖਿਆ ਕਰਨ ਲਈ ਕਨੂੰਨੀ ਜ਼ੁੰਮੇਵਾਰੀ ਹੋਵੇ। ਸਾਡਾ "ਕਨੂੰਨ, ਸਾਡੇ ਅਧਿਕਾਰ ਅਤੇ ਸੁਰੱਖਿਆ" ਭਾਗ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਧਿਆਨ ਰੱਖੋ ਕਿ ਜੇਕਰ ਤੁਸੀਂ ਸਾਡੀ ਐਪ-ਵਿੱਚ ਮੇਰਾ ਖਾਤਾ ਮਿਟਾਓ ਵਿਸ਼ੇਸ਼ਤਾ ਦੀ ਵਰਤੋਂ ਕੀਤੇ ਬਿਨਾਂ ਸਿਰਫ਼ ਆਪਣੀ ਡਿਵਾਈਸ ਤੋਂ WhatsApp ਐਪ ਨੂੰ ਮਿਟਾਉਂਦੇ ਹੋ, ਤਾਂ ਤੁਹਾਡੀ ਜਾਣਕਾਰੀ ਸਾਡੇ ਨਾਲ ਇੱਕ ਲੰਮੇਂ ਸਮੇਂ ਦੀ ਮਿਆਦ ਲਈ ਸਟੋਰ ਕੀਤੀ ਜਾਵੇਗੀ। ਕਿਰਪਾ ਕਰਕੇ ਯਾਦ ਰੱਖੋ ਕਿ ਜਦੋਂ ਤੁਸੀਂ ਆਪਣਾ ਖਾਤਾ ਮਿਟਾਉਂਦੇ ਹੋ, ਤਾਂ ਇਹ ਤੁਹਾਡੇ ਵੱਲੋਂ ਬਣਾਏ ਗਏ ਗਰੁੱਪਾਂ ਨਾਲ ਸੰਬੰਧਿਤ ਤੁਹਾਡੀ ਜਾਣਕਾਰੀ ਨੂੰ ਪ੍ਰਭਾਵਿਤ ਨਹੀਂ ਕਰਦਾ, ਜਾਂ ਹੋਰ ਵਰਤੋਂਕਾਰਾਂ ਦੁਆਰਾ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ, ਜਿਵੇਂ ਕਿ ਉਹਨਾਂ ਨੂੰ ਤੁਹਾਡੇ ਵੱਲੋਂ ਭੇਜੇ ਗਏ ਸੁਨੇਹਿਆਂ ਦੀ ਉਹਨਾਂ ਦੀ ਕਾਪੀ।
ਤੁਸੀਂ ਸਾਡੇ ਡਾਟਾ ਨੂੰ ਮਿਟਾਉਣ ਅਤੇ ਬਰਕਰਾਰ ਰੱਖਣ ਸੰਬੰਧੀ ਅਭਿਆਸਾਂ ਅਤੇ ਸਾਡੇ Android, iPhone, ਜਾਂ KaiOS ਮਦਦ ਕੇਂਦਰ ਲੇਖਾਂ ਵਿੱਚ ਆਪਣੇ ਖਾਤੇ ਨੂੰ ਮਿਟਾਉਣ ਦੇ ਤਰੀਕੇ ਬਾਰੇ ਹੋਰ ਜਾਣ ਸਕਦੇ ਹੋ।
ਵਾਪਸ ਉੱਪਰ ਵੱਲ ਜਾਓ
ਕਨੂੰਨ, ਸਾਡੇ ਅਧਿਕਾਰ ਅਤੇ ਸੁਰੱਖਿਆ
ਅਸੀਂ "ਪ੍ਰੋਸੈਸਿੰਗ ਡਾਟਾ ਲਈ ਸਾਡਾ ਕਨੂੰਨੀ ਅਧਾਰ" ਭਾਗ ਅਨੁਸਾਰ, ਰੈਗੂਲੇਟਰਾਂ, ਕਨੂੰਨ ਲਾਗੂ ਕਰਨ ਵਾਲੀਆਂ, ਹੋਰ ਸਰਕਾਰੀ ਏਜੰਸੀਆਂ, ਉਦਯੋਗ ਦੇ ਭਾਈਵਾਲਾਂ ਅਤੇ ਹੋਰ ਲੋਕਾਂ ਦੇ ਨਾਲ ਸਾਂਝਾ ਕਰਨ ਸਮੇਤ ਅਸੀਂ "ਜੋ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ" ਭਾਗ ਵਿੱਚ ਵਰਣਿਤ ਤੁਹਾਡੀ ਜਾਣਕਾਰੀ ਨੂੰ ਐਕਸੈਸ, ਸੁਰੱਖਿਅਤ, ਅਤੇ ਸਾਂਝੀ ਕਰਦੇ ਹਾਂ, ਜੇਕਰ ਸਾਨੂੰ ਚੰਗਾ-ਵਿਸ਼ਵਾਸ਼ ਹੈ ਕਿ: (a) ਲਾਗੂ ਕਨੂੰਨ ਜਾਂ ਰੈਗੂਲੇਟਰਾਂ, ਕਨੂੰਨੀ ਪ੍ਰਕਿਰਿਆ, ਜਾਂ ਸਰਕਾਰੀ ਬੇਨਤੀ(ਆਂ) ਦੇ ਅਨੁਸਾਰ ਜਬਾਵ ਦੇਣਾ ਜ਼ਰਰੂ ਹੈ; (b) ਇਹ ਸਾਡੀਆਂ ਸ਼ਰਤਾਂ ਅਤੇ ਕਿਸੇ ਵੀ ਹੋਰ ਲਾਗੂ ਨਿਯਮ ਅਤੇ ਨੀਤੀਆਂ ਨੂੰ ਲਾਗੂ ਕਰਨਾ ਜ਼ਰੂਰੀ ਹੈ, ਜਿਸ ਵਿੱਚ ਸੰਭਾਵਿਤ ਉਲੰਘਣਾਵਾਂ ਦੀ ਜਾਂਚ ਵੀ ਸ਼ਾਮਲ ਹੈ; (c) ਧੋਖਾਧੜੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਜਾਂ ਸੁਰੱਖਿਆ ਅਤੇ ਤਕਨੀਕੀ ਮੁੱਦਿਆਂ ਦਾ ਪਤਾ ਲਗਾਉਣ, ਜਾਂਚ ਕਰਨ, ਰੋਕਣ ਜਾਂ ਹੱਲ ਕਰਨ ਲਈ ਜ਼ਰੂਰੀ ਹੈ; ਜਾਂ (d) ਮੌਤ ਜਾਂ ਨਜ਼ਦੀਕੀ ਸਰੀਰਕ ਨੁਕਸਾਨ ਨੂੰ ਰੋਕਣ ਲਈ ਸਾਡੇ ਵਰਤੋਂਕਾਰਾਂ, WhatsApp, Facebook ਦੀਆਂ ਕੰਪਨੀਆਂ ਜਾਂ ਹੋਰਾਂ ਦੇ ਅਧਿਕਾਰਾਂ, ਜਾਇਦਾਦ ਅਤੇ ਸੁਰੱਖਿਆ ਦੀ ਰੱਖਿਆ ਕਰਨਾ ਜ਼ਰੂਰੀ ਹੈ।
ਵੱਖ-ਵੱਖ ਕਨੂੰਨੀ ਅਧਾਰਾਂ ਬਾਰੇ ਅੱਗੇ ਦੀ ਜਾਣਕਾਰੀ, ਜਿਨ੍ਹਾਂ ਸਥਿਤੀਆਂ ਦੇ ਅਧਾਰ 'ਤੇ ਅਸੀਂ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਨਿਰਭਰ ਕਰਦੇ ਹਾਂ, ਉਹ "ਡਾਟਾ 'ਤੇ ਪ੍ਰਕਿਰਿਆ ਕਰਨ ਲਈ ਸਾਡਾ ਕਨੂੰਨੀ ਆਧਾਰ" ਭਾਗ ਵਿੱਚ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ "ਸ਼ਰਤਾਂ ਦੇ ਅਨੁਸਾਰ ਸੇਵਾਵਾਂ ਦੀ ਵਿਵਸਥਾ", "ਨਿਯਮਿਕ ਹਿੱਤ" ਅਤੇ "ਮਹੱਤਵਪੂਰਨ ਦਿਲਚਸਪੀ" ਸਿਰਲੇਖ ਵੀ ਸ਼ਾਮਲ ਹੈ।
ਵਾਪਸ ਉੱਪਰ ਵੱਲ ਜਾਓ
ਸਾਡੀਆਂ ਵਿਸ਼ਵ-ਵਿਆਪੀ ਕਾਰਵਾਈਆਂ
WhatsApp ਵਿਸ਼ਵ ਵਿਆਪੀ ਤੌਰ 'ਤੇ, Facebook ਦੀਆਂ ਕੰਪਨੀਆਂ ਦੇ ਅੰਦਰ, ਅਤੇ ਬਾਹਰੀ ਤੌਰ 'ਤੇ ਦੋਹਾਂ ਤਰੀਕਿਆਂ ਨਾਲ ਆਪਣੇ ਸਹਿਭਾਗੀਆਂ ਨਾਲ ਜਾਣਕਾਰੀ ਸਾਂਝੀ ਕਰਦਾ ਹੈ ਅਤੇ ਦੁਨੀਆ ਭਰ ਵਿੱਚ ਜਿੰਨ੍ਹਾਂ ਨਾਲ ਤੁਸੀਂ ਇਸ ਪਰਦੇਦਾਰੀ ਨੀਤੀ ਅਤੇ ਸਾਡੀਆਂ ਸ਼ਰਤਾਂ ਦੇ ਅਨੁਸਾਰ ਸੰਚਾਰ ਕਰਦੇ ਹੋ।
WhatsApp ਵੱਲੋਂ ਨਿਯੰਤਰਣ ਕੀਤੀ ਜਾਣਕਾਰੀ ਨੂੰ ਇਸ ਨੀਤੀ ਵਿੱਚ ਵਰਣਿਤ ਉਦੇਸ਼ਾਂ ਲਈ ਸੰਯੁਕਤ ਰਾਜ ਜਾਂ ਜਿੱਥੇ ਤੁਸੀਂ ਰਹਿੰਦੇ ਹੋ ਉਸ ਤੋਂ ਬਾਹਰਲੇ ਹੋਰ ਤੀਜੇ ਦੇਸ਼ਾਂ ਵਿੱਚ ਟ੍ਰਾਂਸਫਰ ਜਾਂ ਸੰਚਾਰਿਤ ਕੀਤਾ ਜਾ ਸਕਦਾ ਹੈ, ਜਾਂ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਸ ਜਾਣਕਾਰੀ 'ਤੇ ਪ੍ਰਕਿਰਿਆ ਕੀਤੀ ਜਾ ਸਕਦੀ ਹੈ। WhatsApp, ਸੰਯੁਕਤ ਰਾਜ ਵਿੱਚ ਸਮੇਤ, Facebook ਦੇ ਵਿਸ਼ਵਵਿਆਪੀ ਢਾਂਚੇ ਅਤੇ ਡਾਟਾ ਕੇਂਦਰਾਂ ਦੀ ਵਰਤੋਂ ਕਰਦਾ ਹੈ।
ਇਹ ਟ੍ਰਾਂਸਫਰ ਸਾਡੀਆਂ ਸ਼ਰਤਾਂ ਵਿੱਚ ਨਿਰਧਾਰਤ ਸੇਵਾਵਾਂ ਨੂੰ ਤੁਹਾਨੂੰ ਪ੍ਰਦਾਨ ਕਰਨ ਅਤੇ ਵਿਸ਼ਵ-ਵਿਆਪੀ ਪੱਧਰ 'ਤੇ ਸਾਡੀਆਂ ਸੇਵਾਵਾਂ ਨੂੰ ਚਲਾਉਣ ਅਤੇ ਪ੍ਰਦਾਨ ਕਰਨ ਲਈ ਸਾਨੂੰ ਸਮਰੱਥ ਬਣਾਉਣ ਵਾਸਤੇ ਜ਼ਰੂਰੀ ਅਤੇ ਮਹੱਤਵਪੂਰਨ ਹੈ। ਤੀਜੇ ਦੇਸ਼ਾਂ ਵਿੱਚ ਤਬਦੀਲ ਹੋਣ ਲਈ, ਅਸੀਂ ਯੂਰਪੀਅਨ ਕਮਿਸ਼ਨ ਦੁਆਰਾ ਪ੍ਰਵਾਨਿਤ ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ ਦੀ ਵਰਤੋਂ ਕਰਦੇ ਹਾਂ (ਇਹ ਇੱਥੇ ਕੀ ਹਨ, ਇਸਦੀ ਵਿਆਖਿਆ ਦੇਖੋ), ਜਾਂ ਕੁਝ ਦੇਸ਼ਾਂ ਬਾਰੇ ਯੂਰਪੀਅਨ ਕਮਿਸ਼ਨ ਦੇ ਢੁਕਵੇਂ ਫ਼ੈਸਲਿਆਂ 'ਤੇ ਨਿਰਭਰ ਕਰਦੇ ਹਾਂ, ਜਿਸ ਦੁਆਰਾ ਯੂਰਪੀਅਨ ਕਮਿਸ਼ਨ ਇਹ ਮੰਨਦਾ ਹੈ ਕਿ ਇੱਕ ਤੀਜਾ ਦੇਸ਼, ਖੇਤਰ, ਜਾਂ ਉਸ ਤੀਜੇ ਦੇਸ਼ ਦੇ ਅੰਦਰ ਇੱਕ ਜਾਂ ਵਧੇਰੇ ਨਿਰਧਾਰਤ ਖੇਤਰ ਸੁੱਰਖਿਆ ਦੇ ਉੱਚ ਪੱਧਰ ਨੂੰ ਯਕੀਨੀ ਬਣਾਉਂਦੇ ਹਨ, ਜਾਂ ਲਾਗੂ ਹੋਣ ਵਾਲੇ ਡਾਟਾ ਸੁਰੱਖਿਆ ਕਨੂੰਨ ਦੇ ਤਹਿਤ ਪ੍ਰਦਾਨ ਕੀਤੇ ਗਏ ਸਮਾਨ ਢੰਗਾਂ ਦੀ ਵਰਤੋਂ ਕਰਦੇ ਹਨ। ਯੂਰਪੀਅਨ ਆਰਥਿਕ ਖੇਤਰ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਡਾਟਾ ਟ੍ਰਾਂਸਫਰ ਕਰਨ ਲਈ, ਅਸੀਂ ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ 'ਤੇ ਨਿਰਭਰ ਕਰਦੇ ਹਾਂ।
ਵਾਪਸ ਉੱਪਰ ਵੱਲ ਜਾਓ
ਸਾਡੀ ਨੀਤੀ ਵਿੱਚ ਅਪਡੇਟਸ
ਅਸੀਂ ਸਾਡੀ ਪਰਦੇਦਾਰੀ ਨੀਤੀ ਨੂੰ ਸੋਧ ਜਾਂ ਅੱਪਡੇਟ ਕਰ ਸਕਦੇ ਹਾਂ। ਅਸੀਂ ਤੁਹਾਨੂੰ ਇਸ ਪਰਦੇਦਾਰੀ ਨੀਤੀ ਵਿੱਚ ਉਚਿਤ ਤੌਰ 'ਤੇ ਸੋਧਾਂ ਦੀ ਸੂਚਨਾ ਪ੍ਰਦਾਨ ਕਰਾਂਗੇ, ਅਤੇ ਇਸ ਪਰਦੇਦਾਰੀ ਨੀਤੀ ਦੇ ਸਿਖਰ 'ਤੇ "ਆਖਰੀ ਵਾਰ ਸੋਧਿਆ ਗਿਆ" ਤਾਰੀਖ ਅੱਪਡੇਟ ਕਰਾਂਗੇ। ਕਿਰਪਾ ਕਰਕੇ ਸਮੇਂ-ਸਮੇਂ 'ਤੇ ਸਾਡੀ ਪਰਦੇਦਾਰੀ ਨੀਤੀ ਦੀ ਸਮੀਖਿਆ ਕਰੋ।
ਵਾਪਸ ਉੱਪਰ ਜਾਓ
ਸਾਡੇ ਨਾਲ ਸੰਪਰਕ ਕਰੋ
WhatsApp ਲਈ ਡਾਟਾ ਸੁਰੱਖਿਆ ਅਧਿਕਾਰ ਨਾਲ ਇੱਥੇ ਸੰਪਰਕ ਕੀਤਾ ਜਾ ਸਕਦਾ ਹੈ।
ਜੇਕਰ ਤੁਹਾਡੇ ਕੋਲ ਸਾਡੀ ਪਰਦੇਦਾਰੀ ਨੀਤੀ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜਾਂ ਸਾਨੂੰ ਇੱਥੇ ਲਿਖੋ:
WhatsApp Ireland Limited
ਧਿਆਨ ਦਿਓ: ਪਰਦੇਦਾਰੀ ਨੀਤੀ
4 Grand Canal Square
Grand Canal Harbour
Dublin 2
Ireland
ਵਾਪਸ ਉੱਪਰ ਵੱਲ ਜਾਓ