WhatsApp ਦੀ ਪਰਦੇਦਾਰੀ ਨੀਤੀ
4 ਜਨਵਰੀ 2021 ਤੋਂ ਪ੍ਰਭਾਵੀ
ਪੁਰਾਲੇਖ ਵਰਜ਼ਨ
WhatsApp ਸੰਬੰਧੀ ਕਾਨੂੰਨੀ ਜਾਣਕਾਰੀ
ਜੇ ਤੁਸੀਂ ਯੂਰਪੀਅਨ ਖੇਤਰ ਜਾਂ UK ਤੋਂ ਬਾਹਰ ਰਹਿੰਦੇ ਹੋ ਤਾਂ WhatsApp LLC ("WhatsApp," "ਸਾਡਾ, "ਅਸੀਂ," ਜਾਂ "ਸਾਡੇ") ਤੁਹਾਨੂੰ ਸੇਵਾ ਦੀਆਂ ਇਨ੍ਹਾਂ ਸ਼ਰਤਾਂ ਅਤੇ ਇਸ ਪਰਦੇਦਾਰੀ ਨੀਤੀ ਦੇ ਤਹਿਤ ਸੇਵਾਵਾਂ ਪ੍ਰਦਾਨ ਕਰਾਉਂਦਾ ਹੈ।
ਸਾਡੀ ਪਰਦੇਦਾਰੀ ਨੀਤੀ ("ਪਰਦੇਦਾਰੀ ਨੀਤੀ") ਸਾਡੇ ਡਾਟਾ ਅਭਿਆਸਾਂ ਨੂੰ ਸਮਝਾਉਣ ਵਿੱਚ ਮਦਦ ਕਰਦੀ ਹੈ, ਜਿਸ ਵਿੱਚ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਦੁਆਰਾ ਪ੍ਰਕਿਰਿਆ ਕੀਤੀ ਜਾਂਦੀ ਜਾਣਕਾਰੀ ਸ਼ਾਮਲ ਹੈ।
ਉਦਾਹਰਨ ਲਈ, ਸਾਡੀ ਪਰਦੇਦਾਰੀ ਨੀਤੀ ਇਸ ਬਾਰੇ ਦੱਸਦੀ ਹੈ ਕਿ ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ ਅਤੇ ਇਹ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਇਸ ਵਿੱਚ ਤੁਹਾਡੀ ਪਰਦੇਦਾਰੀ ਦੀ ਰੱਖਿਆ ਲਈ ਸਾਡੇ ਦੁਆਰਾ ਚੁੱਕੇ ਜਾਂਦੇ ਕਦਮਾਂ ਬਾਰੇ ਵੀ ਦੱਸਿਆ ਗਿਆ ਹੈ, ਜਿਵੇਂ ਕਿ ਸਾਡੀਆਂ ਸੇਵਾਵਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਡਿਲਿਵਰ ਕੀਤੇ ਸੁਨੇਹੇ ਸਾਡੇ ਦੁਆਰਾ ਸਟੋਰ ਨਾ ਕੀਤੇ ਜਾਣ ਅਤੇ ਤੁਹਾਨੂੰ ਇਸ 'ਤੇ ਨਿਯੰਤਰਣ ਦੇਣਾ ਕਿ ਸਾਡੀਆਂ ਸੇਵਾਵਾਂ 'ਤੇ ਤੁਸੀਂ ਕਿਸ ਦੇ ਨਾਲ ਸੰਚਾਰ ਕਰਦੇ ਹੋ।
ਅਸੀਂ Meta ਕੰਪਨੀਆਂ ਵਿੱਚੋਂ ਇੱਕ ਹਾਂ। ਤੁਸੀਂ ਹੇਠਾਂ ਇਸ ਪਰਦੇਦਾਰੀ ਨੀਤੀ ਵਿੱਚ ਉਹਨਾਂ ਤਰੀਕਿਆਂ ਬਾਰੇ ਹੋਰ ਜਾਣ ਸਕਦੇ ਹੋ ਜਿੰਨ੍ਹਾਂ ਦੁਆਰਾ ਅਸੀਂ ਕੰਪਨੀਆਂ ਦੇ ਇਸ ਪਰਿਵਾਰ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ।
ਇਹ ਪਰਦੇਦਾਰੀ ਨੀਤੀ ਸਾਡੀਆਂ ਸਾਰੀਆਂ ਸੇਵਾਵਾਂ 'ਤੇ ਲਾਗੂ ਹੁੰਦੀ ਹੈ ਜਦੋਂ ਤੱਕ ਕਿ ਕਿਸੇ ਹੋਰ ਤਰੀਕੇ ਨਾਲ ਨਿਰਧਾਰਤ ਨਹੀਂ ਕੀਤਾ ਜਾਂਦਾ।
ਕਿਰਪਾ ਕਰਕੇ WhatsApp ਦੀਆਂ ਸੇਵਾ ਦੀਆਂ ਸ਼ਰਤਾਂ ("ਸ਼ਰਤਾਂ") ਵੀ ਪੜ੍ਹੋ, ਜਿੰਨ੍ਹਾਂ ਵਿੱਚ ਉਹ ਸ਼ਰਤਾਂ ਦੱਸੀਆਂ ਗਈਆਂ ਹਨ ਜਿੰਨ੍ਹਾਂ ਦੇ ਤਹਿਤ ਤੁਸੀਂ ਸਾਡੀਆਂ ਸੇਵਾਵਾਂ ਵਰਤਦੇ ਹੋ ਅਤੇ ਅਸੀਂ ਉਨ੍ਹਾਂ ਨੂੰ ਪ੍ਰਦਾਨ ਕਰਦੇ ਹਾਂ।
ਵਾਪਸ ਉੱਪਰ ਵੱਲ ਜਾਓ
ਮੁੱਖ ਅੱਪਡੇਟਾਂ
ਤੁਹਾਡੀ ਪਰਦੇਦਾਰੀ ਲਈ ਸਨਮਾਨ ਸਾਡੇ DNA ਵਿੱਚ ਕੋਡ ਵਾਂਗ ਸਮਾਇਆ ਹੋਇਆ ਹੈ। ਜਦੋਂ ਤੋਂ ਅਸੀਂ WhatsApp ਦੀ ਸ਼ੁਰੂਆਤ ਕੀਤੀ ਹੈ, ਅਸੀਂ ਸਾਡੀਆਂ ਸੇਵਾਵਾਂ ਨੂੰ ਪਰਦੇਦਾਰੀ ਦੇ ਮਜ਼ਬੂਤ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਹੈ। ਸਾਡੀਆਂ ਅੱਪਡੇਟ ਕੀਤੀਆਂ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਵਿੱਚ ਤੁਸੀਂ ਇਹ ਦੇਖੋਂਗੇ:
- ਸਾਡੇ ਵੱਲੋਂ ਤੁਹਾਡੇ ਡਾਟਾ ਨੂੰ ਸੰਭਾਲਣ ਬਾਰੇ ਵਾਧੂ ਜਾਣਕਾਰੀ। ਸਾਡੀਆਂ ਅੱਪਡੇਟ ਕੀਤੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਅਸੀਂ ਤੁਹਾਡੇ ਡਾਟਾ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ, ਅਤੇ ਪਰਦੇਦਾਰੀ ਪ੍ਰਤੀ ਸਾਡੀ ਕੀ ਵਚਨਬੱਧਤਾ ਹੈ। ਉਦਾਹਰਨ ਲਈ, ਅਸੀਂ ਵਧੇਰੇ ਹਾਲੀਆ ਉਤਪਾਦ ਵਿਸ਼ੇਸ਼ਤਾਵਾਂ ਅਤੇ ਕਾਰਜਕੁਸ਼ਲਤਾਵਾਂ, ਬਚਾਓ, ਸੁਰੱਖਿਆ, ਅਤੇ ਇਕਸਾਰਤਾ ਲਈ ਅਸੀਂ ਤੁਹਾਡੇ ਡਾਟਾ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ, ਅਤੇ ਵਰਤੋਂਕਾਰ ਸੈਟਿੰਗਾਂ ਵਿੱਚ ਵਧੇਰੇ ਸਿੱਧੇ ਲਿੰਕ ਸ਼ਾਮਲ ਕੀਤੇ ਹਨ, ਮਦਦ ਕੇਂਦਰ ਸੰਬੰਧੀ ਲੇਖਾਂ ਅਤੇ ਤੁਸੀਂ ਆਪਣੀ ਜਾਣਕਾਰੀ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ, ਬਾਰੇ ਵਧੇਰੇ ਜਾਣਕਾਰੀ ਸ਼ਾਮਲ ਕੀਤੀ ਹੈ ।
- ਕਾਰੋਬਾਰਾਂ ਨਾਲ ਬਹਿਤਰ ਸੰਚਾਰ। ਬਹੁਤ ਸਾਰੇ ਕਾਰੋਬਾਰ ਆਪਣੇ ਗਾਹਕਾਂ ਅਤੇ ਕਲਾਇੰਟਾਂ ਨਾਲ ਗੱਲਬਾਤ ਕਰਨ ਲਈ WhatsApp 'ਤੇ ਨਿਰਭਰ ਕਰਦੇ ਹਨ। ਅਸੀਂ ਉਨ੍ਹਾਂ ਕਾਰੋਬਾਰਾਂ ਨਾਲ ਕੰਮ ਕਰਦੇ ਹਾਂ, ਜੋ Meta ਜਾਂ ਤੀਜੀਆਂ ਧਿਰਾਂ ਦੀ ਵਰਤੋਂ WhatsApp 'ਤੇ ਤੁਹਾਡੇ ਨਾਲ ਉਹਨਾਂ ਦੇ ਸੰਚਾਰਾਂ ਨੂੰ ਬਿਹਤਰ ਢੰਗ ਨਾਲ ਸਟੋਰ ਅਤੇ ਪ੍ਰਬੰਧਿਤ ਕਰਨ ਵਿੱਚ ਮਦਦ ਕਰਦੇ ਹਨ।
- ਇਸਨੂੰ ਕਨੈਕਟ ਕਰਨਾ ਸੌਖਾ ਬਣਾਉਣਾ। Meta ਦੀਆਂ ਕੰਪਨੀਆਂ ਦੇ ਹਿੱਸੇ ਵਜੋਂ, Meta ਦੇ ਐਪਾਂ ਅਤੇ ਉਤਪਾਦਾਂ ਦੇ ਪਰਿਵਾਰ ਵਿੱਚ ਅਨੁਭਵ ਅਤੇ ਏਕੀਕਰਨ ਦੀ ਪੇਸ਼ਕਸ਼ ਕਰਨ ਲਈ WhatsApp ਦੀ Meta ਨਾਲ ਭਾਈਵਾਲੀ ਹੈ।
ਵਾਪਸ ਉੱਪਰ ਵੱਲ ਜਾਓ
ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ
WhatsApp ਨੂੰ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਸੋਧਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਲਈ ਕੁਝ ਜਾਣਕਾਰੀ ਪ੍ਰਾਪਤ ਜਾਂ ਇਕੱਠੀ ਕਰਨੀ ਲਾਜ਼ਮੀ ਹੈ, ਜਿਸ ਵਿੱਚ ਤੁਸੀਂ ਕਦੋਂ ਸਾਡੀਆਂ ਸੇਵਾਵਾਂ ਨੂੰ ਇੰਸਟਾਲ, ਪਹੁੰਚ ਜਾਂ ਇੰਨ੍ਹਾਂ ਦੀ ਵਰਤੋਂ ਕਰਦੇ ਹੋ ਸ਼ਾਮਲ ਹੈ।
ਸਾਡੇ ਦੁਆਰਾ ਪ੍ਰਾਪਤ ਅਤੇ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਦੀਆਂ ਕਿਸਮਾਂ ਤੁਹਾਡੇ ਦੁਆਰਾ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੇ ਤਰੀਕੇ 'ਤੇ ਨਿਰਭਰ ਕਰਦੀਆਂ ਹਨ। ਸਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੁਝ ਨਿਸ਼ਚਿਤ ਜਾਣਕਾਰੀ ਦੀ ਲੋੜ ਹੁੰਦੀ ਹੈ ਅਤੇ ਇਸ ਤੋਂ ਬਿਨ੍ਹਾਂ ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਾਂਗੇ। ਉਦਾਹਰਨ ਲਈ, ਤੁਹਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਖਾਤਾ ਬਣਾਉਣ ਲਈ ਆਪਣਾ ਮੋਬਾਈਲ ਫੋਨ ਨੰਬਰ ਪ੍ਰਦਾਨ ਕਰਨਾ ਹੋਵੇਗਾ।
ਸਾਡੀਆਂ ਸੇਵਾਵਾਂ ਵਿੱਚ ਵਿਕਲਪਿਕ ਵਿਸ਼ੇਸ਼ਤਾਵਾਂ ਹਨ ਜਿੰਨ੍ਹਾਂ ਦੀ ਜੇ ਤੁਸੀਂ ਵਰਤੋਂ ਕਰਦੇ ਹੋ, ਤਾਂ ਸਾਨੂੰ ਅਜਿਹੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਲਈ ਵਾਧੂ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੁੰਦੀ ਹੈ। ਤੁਹਾਨੂੰ ਜਿਵੇਂ ਵੀ ਢੁਕਵਾਂ ਹੋਵੇ, ਅਜਿਹੀ ਜਾਣਕਾਰੀ ਇਕੱਠੀ ਕੀਤੇ ਜਾਣ ਬਾਰੇ ਸੂਚਿਤ ਕੀਤਾ ਜਾਵੇਗਾ। ਜੇ ਤੁਸੀਂ ਕਿਸੇ ਵਿਸ਼ੇਸ਼ਤਾ ਨੂੰ ਵਰਤਣ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਨਾ ਕਰਨ ਦੀ ਚੋਣ ਕਰਦੇ ਹੋ ਤਾਂ ਤੁਸੀਂ ਉਸ ਵਿਸ਼ੇਸ਼ਤਾ ਦੀ ਵਰਤੋਂ ਨਹੀਂ ਕਰ ਸਕੋਗੇ। ਉਦਾਹਰਨ ਦੇ ਲਈ, ਜੇਕਰ ਤੁਸੀਂ ਸਾਨੂੰ ਆਪਣੀ ਡਿਵਾਈਸ ਤੋਂ ਆਪਣੇ ਟਿਕਾਣੇ ਸੰਬੰਧੀ ਡਾਟਾ ਇਕੱਤਰ ਕਰਨ ਦੀ ਆਗਿਆ ਨਹੀਂ ਦਿੰਦੇ ਹੋ, ਤਾਂ ਤੁਸੀਂ ਆਪਣੇ ਸੰਪਰਕਾਂ ਨਾਲ ਆਪਣੇ ਟਿਕਾਣੇ ਨੂੰ ਸਾਂਝਾ ਨਹੀਂ ਕਰ ਸਕਦੇ। ਇਜਾਜ਼ਤਾਂ ਨੂੰ Android ਅਤੇ iOS ਦੋਵਾਂ ਡਿਵਾਈਸਾਂ 'ਤੇ ਤੁਹਾਡੇ ਸੈਟਿੰਗਾਂ ਦੇ ਮੀਨੂ ਦੁਆਰਾ ਪ੍ਰਬੰਧਿਤ ਕੀਤਾ ਜਾ ਸਕਦਾ ਹੈ।
ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ
- ਤੁਹਾਡੇ ਖਾਤੇ ਦੀ ਜਾਣਕਾਰੀ। ਤੁਹਾਨੂੰ WhatsApp ਖਾਤਾ ਬਣਾਉਣ ਲਈ ਆਪਣਾ ਮੋਬਾਈਲ ਫੋਨ ਨੰਬਰ ਅਤੇ ਮੁਢਲੀ ਜਾਣਕਾਰੀ (ਤੁਹਾਡੇ ਪਸੰਦੀਦਾ ਪ੍ਰੋਫਾਈਲ ਨਾਮ ਸਮੇਤ) ਪ੍ਰਦਾਨ ਕਰਨੀ ਲਾਜ਼ਮੀ ਹੈ। ਜੇ ਤੁਸੀਂ ਸਾਨੂੰ ਇਹ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੋ, ਤਾਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਖਾਤਾ ਨਹੀਂ ਬਣਾ ਸਕੋਗੇ। ਤੁਸੀਂ ਆਪਣੇ ਖਾਤੇ ਵਿੱਚ ਹੋਰ ਜਾਣਕਾਰੀ ਸ਼ਾਮਲ ਕਰ ਸਕਦੇ ਹੋ, ਜਿਵੇਂ ਕਿ ਪ੍ਰੋਫਾਈਲ ਤਸਵੀਰ ਅਤੇ "ਇਸ ਬਾਰੇ" ਜਾਣਕਾਰੀ।
- ਤੁਹਾਡੇ ਸੁਨੇਹੇ। ਅਸੀਂ ਆਮ ਤੌਰ 'ਤੇ ਤੁਹਾਨੂੰ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਦੌਰਾਨ ਤੁਹਾਡੇ ਸੁਨੇਹੇ ਸਟੋਰ ਕਰਕੇ ਨਹੀਂ ਰੱਖਦੇ ਹਾਂ। ਇਸਦੀ ਬਜਾਏ, ਤੁਹਾਡੇ ਸੁਨੇਹੇ ਤੁਹਾਡੇ ਡਿਵਾਈਸ 'ਤੇ ਸਟੋਰ ਕੀਤੇ ਜਾਂਦੇ ਹਨ ਅਤੇ ਇਹ ਆਮ ਤੌਰ 'ਤੇ ਸਾਡੇ ਸਰਵਰਾਂ 'ਤੇ ਸਟੋਰ ਨਹੀਂ ਕੀਤੇ ਜਾਂਦੇ। ਇੱਕ ਵਾਰ ਤੁਹਾਡੇ ਸੁਨੇਹੇ ਪਹੁੰਚਾਏ ਜਾਣ ਤੋਂ ਬਾਅਦ, ਉਨ੍ਹਾਂ ਨੂੰ ਸਾਡੇ ਸਰਵਰਾਂ ਤੋਂ ਮਿਟਾ ਦਿੱਤਾ ਜਾਂਦਾ ਹੈ। ਹੇਠ ਦਿੱਤੇ ਦ੍ਰਿਸ਼ ਉਨ੍ਹਾਂ ਹਾਲਾਤਾਂ ਦਾ ਵਰਣਨ ਕਰਦੇ ਹਨ ਜਿੱਥੇ ਅਸੀਂ ਤੁਹਾਡੇ ਸੁਨੇਹਿਆਂ ਨੂੰ ਡਿਲਿਵਰ ਕਰਨ ਦੌਰਾਨ ਸਟੋਰ ਕਰ ਸਕਦੇ ਹਾਂ:
- ਡਿਲਿਵਰ ਨਾ ਹੋਏ ਸੁਨੇਹੇ। ਜੇ ਕੋਈ ਸੁਨੇਹਾ ਤੁਰੰਤ ਡਿਲਿਵਰ ਨਹੀਂ ਕੀਤਾ ਜਾ ਸਕਦਾ (ਉਦਾਹਰਨ ਵਜੋਂ, ਜੇ ਪ੍ਰਾਪਤਕਰਤਾ ਆਫਲਾਈਨ ਹੈ), ਤਾਂ ਅਸੀਂ ਇਸਨੂੰ ਆਪਣੇ ਸਰਵਰਾਂ 'ਤੇ 30 ਦਿਨਾਂ ਤੱਕ ਇੰਕ੍ਰਿਪਟਿਡ ਰੂਪ ਵਿੱਚ ਰੱਖਦੇ ਹਾਂ, ਕਿਉਂਕਿ ਅਸੀਂ ਇਸਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਸੁਨੇਹਾ 30 ਦਿਨਾਂ ਬਾਅਦ ਵੀ ਡਿਲਿਵਰ ਨਹੀਂ ਹੁੰਦਾ, ਤਾਂ ਅਸੀਂ ਇਸ ਨੂੰ ਮਿਟਾ ਦਿੰਦੇ ਹਾਂ।
- ਮੀਡੀਆ ਅੱਗੇ ਭੇਜਣਾ। ਜਦੋਂ ਕੋਈ ਵਰਤੋਂਕਾਰ ਸੁਨੇਹੇ ਦੇ ਅੰਦਰ ਮੀਡੀਆ ਫਾਰਵਰਡ ਕਰਦਾ ਹੈ, ਤਾਂ ਅਸੀਂ ਵਾਧੂ ਫਾਰਵਰਡਾਂ ਦੀ ਵਧੇਰੇ ਕੁਸ਼ਲ ਡਿਲੀਵਰੀ ਵਿੱਚ ਸਹਾਇਤਾ ਕਰਨ ਲਈ ਉਸ ਮੀਡੀਆ ਨੂੰ ਸਾਡੇ ਸਰਵਰਾਂ 'ਤੇ ਅਸਥਾਈ ਤੌਰ 'ਤੇ ਇਨਕ੍ਰਿਪਟ ਕਰਕੇ ਸਟੋਰ ਕਰਦੇ ਹਾਂ।
ਅਸੀਂ ਆਪਣੀਆਂ ਸੇਵਾਵਾਂ ਲਈ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਪ੍ਰਦਾਨ ਕਰਦੇ ਹਾਂ। ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਦਾ ਅਰਥ ਹੈ ਕਿ ਤੁਹਾਡੇ ਸੁਨੇਹੇ ਇਨਕ੍ਰਿਪਟ ਕੀਤੇ ਹੁੰਦੇ ਹਨ ਤਾਂ ਜੋ ਅਸੀਂ ਅਤੇ ਤੀਜੀਆਂ ਧਿਰਾਂ ਉਹਨਾਂ ਨੂੰ ਨਾ ਪੜ੍ਹ ਸਕਣ। ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ WhatsApp 'ਤੇ ਕਾਰੋਬਾਰ ਤੁਹਾਡੇ ਨਾਲ ਕਿਵੇਂ ਸੰਚਾਰ ਕਰਦੇ ਹਨ ਇਸ ਬਾਰੇ ਹੋਰ ਜਾਣਕਾਰੀ ਪਾਓ।
- ਤੁਹਾਡੇ ਕਨੈਕਸ਼ਨ। ਤੁਸੀਂ ਸੰਪਰਕ ਅਪਲੋਡ ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ ਅਤੇ ਜੇ ਲਾਗੂ ਕਾਨੂੰਨਾਂ ਦੁਆਰਾ ਆਗਿਆ ਦਿੱਤੀ ਜਾਂਦੀ ਹੈ ਤਾਂ ਨਿਯਮਤ ਅਧਾਰ 'ਤੇ ਸਾਡੀਆਂ ਸੇਵਾਵਾਂ ਦੇ ਵਰਤੋਂਕਾਰਾਂ ਅਤੇ ਤੁਹਾਡੇ ਹੋਰ ਸੰਪਰਕਾਂ ਦੇ ਫੋਨ ਨੰਬਰਾਂ ਸਮੇਤ ਤੁਹਾਡੀ ਐਡਰੈੱਸ ਬੁੱਕ ਵਿਚਲੇ ਫੋਨ ਨੰਬਰ ਸਾਨੂੰ ਪ੍ਰਦਾਨ ਕਰ ਸਕਦੇ ਹੋ। ਜੇ ਤੁਹਾਡਾ ਕੋਈ ਸੰਪਰਕ ਅਜੇ ਵੀ ਸਾਡੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਰਿਹਾ ਹੈ ਤਾਂ ਅਸੀਂ ਤੁਹਾਡੇ ਲਈ ਇਸ ਜਾਣਕਾਰੀ ਨੂੰ ਇਸ ਤਰੀਕੇ ਨਾਲ ਪ੍ਰਬੰਧਿਤ ਕਰਾਂਗੇ, ਜੋ ਕਿ ਇਹ ਯਕੀਨੀ ਬਣਾਵੇ ਕਿ ਉਨ੍ਹਾਂ ਸੰਪਰਕਾਂ ਦੀ ਪਛਾਣ ਸਾਡੇ ਦੁਆਰਾ ਨਹੀਂ ਕੀਤੀ ਜਾ ਸਕਦੀ। ਸਾਡੀ ਸੰਪਰਕ ਅੱਪਲੋਡ ਵਿਸ਼ੇਸ਼ਤਾ ਬਾਰੇ ਇੱਥੇਹੋਰ ਜਾਣੋ। ਤੁਸੀਂ ਗਰੁੱਪਾਂ ਅਤੇ ਪ੍ਰਸਾਰਣ ਸੂਚੀਆਂ ਨੂੰ ਬਣਾ ਸਕਦੇ ਹੋ ਜਾਂ ਇੰਨ੍ਹਾਂ ਵਿੱਚ ਸ਼ਾਮਲ ਹੋ ਸਕਦੇ ਹੋ, ਅਤੇ ਅਜਿਹੇ ਗਰੁੱਪਾਂ ਅਤੇ ਸੂਚੀਆਂ ਨੂੰ ਤੁਹਾਡੀ ਖਾਤਾ ਜਾਣਕਾਰੀ ਨਾਲ ਜੋੜ ਦਿੱਤਾ ਜਾਂਦਾ ਹੈ। ਤੁਸੀਂ ਆਪਣੇ ਗਰੁੱਪਾਂ ਨੂੰ ਨਾਮ ਦਿੰਦੇ ਹੋ। ਤੁਸੀਂ ਗਰੁੱਪ ਪ੍ਰੋਫਾਈਲ ਤਸਵੀਰ ਜਾਂ ਵੇਰਵਾ ਪ੍ਰਦਾਨ ਕਰ ਸਕਦੇ ਹੋ।
- ਸਥਿਤੀ ਸੰਬੰਧੀ ਜਾਣਕਾਰੀ। ਜੇ ਤੁਸੀਂ ਆਪਣੇ ਖਾਤੇ ਵਿੱਚ ਕੋਈ ਸਟੇਟਸ ਸ਼ਾਮਲ ਕਰਨਾ ਚੁਣਦੇ ਹੋ ਤਾਂ ਤੁਸੀਂ ਸਾਨੂੰ ਆਪਣਾ ਸਟੇਟਸ ਪ੍ਰਦਾਨ ਕਰ ਸਕਦੇ ਹੋ। Android, iPhone, ਜਾਂ KaiOS ਵਿੱਚ ਸਟੇਟਸ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਜਾਣੋ।
- ਲੈਣ-ਦੇਣ ਅਤੇ ਭੁਗਤਾਨ ਸੰਬੰਧੀ ਡਾਟਾ। ਜੇ ਤੁਸੀਂ ਸਾਡੀਆਂ ਭੁਗਤਾਨ ਸੇਵਾਵਾਂ ਦੀ ਵਰਤੋਂ ਕਰਦੇ ਹੋ, ਜਾਂ ਖਰੀਦਦਾਰੀ ਜਾਂ ਹੋਰ ਵਿੱਤੀ ਲੈਣ-ਦੇਣਾਂ ਲਈ ਮੌਜੂਦ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਭੁਗਤਾਨ ਖਾਤਾ ਅਤੇ ਲੈਣ-ਦੇਣ ਦੀ ਜਾਣਕਾਰੀ ਸਮੇਤ ਤੁਹਾਡੇ ਸੰਬੰਧੀ ਵਾਧੂ ਜਾਣਕਾਰੀ 'ਤੇ ਅਗਲੀ ਕਾਰਵਾਈ ਕਰਾਂਗੇ। ਭੁਗਤਾਨ ਖਾਤਾ ਅਤੇ ਲੈਣ-ਦੇਣ ਦੀ ਜਾਣਕਾਰੀ ਵਿੱਚ ਲੈਣ-ਦੇਣ ਪੂਰਾ ਕਰਨ ਲਈ ਲੋੜੀਂਦੀ ਜਾਣਕਾਰੀ ਸ਼ਾਮਲ ਹੁੰਦੀ ਹੈ (ਉਦਾਹਰਨ ਲਈ, ਤੁਹਾਡੀ ਭੁਗਤਾਨ ਵਿਧੀ ਬਾਰੇ ਜਾਣਕਾਰੀ, ਸ਼ਿਪਿੰਗ ਦੇ ਵੇਰਵੇ ਅਤੇ ਲੈਣ-ਦੇਣ ਦੀ ਰਕਮ)। ਜੇਕਰ ਤੁਸੀਂ ਆਪਣੇ ਦੇਸ਼ ਜਾਂ ਖੇਤਰ ਵਿੱਚ ਉਪਲਬਧ ਸਾਡੀਆਂ ਭੁਗਤਾਨ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਸਾਡੀ ਪਰਦੇਦਾਰੀ ਦੇ ਅਭਿਆਸਾਂ ਨੂੰ ਲਾਗੂ ਭੁਗਤਾਨ ਦੀ ਪਰਦੇਦਾਰੀ ਨੀਤੀ ਵਿੱਚ ਦੱਸਿਆ ਗਿਆ ਹੈ।
- ਗਾਹਕ ਸਹਾਇਤਾ ਅਤੇ ਹੋਰ ਸੰਚਾਰ। ਜਦੋਂ ਤੁਸੀਂ ਗਾਹਕ ਸਹਾਇਤਾ ਲਈ ਸਾਡੇ ਨਾਲ ਸੰਪਰਕ ਕਰਦੇ ਹੋ ਜਾਂ ਕਿਸੇ ਹੋਰ ਗੱਲ ਲਈ ਸਾਡੇ ਨਾਲ ਗੱਲਬਾਤ ਕਰਦੇ ਹੋ, ਤਾਂ ਤੁਸੀਂ ਸਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ, ਜਿਸ ਵਿੱਚ ਤੁਹਾਡੇ ਸੁਨੇਹਿਆਂ ਦੀਆਂ ਕਾਪੀਆਂ, ਕੋਈ ਹੋਰ ਜਾਣਕਾਰੀ ਜਿਸਨੂੰ ਤੁਸੀਂ ਮਦਦਗਾਰ ਸਮਝਦੇ ਹੋ, ਅਤੇ ਤੁਹਾਡੇ ਨਾਲ ਕਿਵੇਂ ਸੰਪਰਕ ਕਰਨਾ ਹੈ (ਉਦਾਹਰਣ ਲਈ, ਇੱਕ ਈਮੇਲ ਪਤਾ) ਸ਼ਾਮਲ ਹੈ। ਉਦਾਹਰਣ ਲਈ, ਤੁਸੀਂ ਐਪ ਦੀ ਕਾਰਗੁਜ਼ਾਰੀ ਜਾਂ ਹੋਰ ਸਮੱਸਿਆਵਾਂ ਨਾਲ ਸੰਬੰਧਿਤ ਜਾਣਕਾਰੀ ਨਾਲ ਸਾਨੂੰ ਇੱਕ ਈਮੇਲ ਭੇਜ ਸਕਦੇ ਹੋ।
ਸਵੈਚਾਲਿਤ ਤੌਰ 'ਤੇ ਇਕੱਠੀ ਕੀਤੀ ਜਾਂਦੀ ਜਾਣਕਾਰੀ
- ਵਰਤੋਂ ਸੰਬੰਧੀ ਅਤੇ ਲੌਗ ਜਾਣਕਾਰੀ। ਅਸੀਂ ਸਾਡੀਆਂ ਸੇਵਾਵਾਂ 'ਤੇ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਜਿਵੇਂ ਕਿ ਸੇਵਾ-ਸੰਬੰਧੀ, ਨਿਦਾਨਕ ਅਤੇ ਕਾਰਗੁਜ਼ਾਰੀ ਦੀ ਜਾਣਕਾਰੀ। ਇਸ ਵਿੱਚ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ (ਜਿਸ ਵਿੱਚ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹੋ, ਤੁਹਾਡੀਆਂ ਸੇਵਾਵਾਂ ਦੀਆਂ ਸੈਟਿੰਗਾਂ, ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਿਆਂ ਦੂਜਿਆਂ ਨਾਲ ਕਿਵੇਂ ਸੰਚਾਰ ਕਰਦੇ ਹੋ (ਤੁਹਾਡੇ ਦੁਆਰਾ ਕਿਸੇ ਕਾਰੋਬਾਰ ਨਾਲ ਸੰਚਾਰ ਕਰਨ ਸਮੇਤ), ਅਤੇ ਤੁਹਾਡੀਆਂ ਗਤੀਵਿਧੀਆਂ ਅਤੇ ਸੰਚਾਰਾਂ ਦਾ ਸਮਾਂ, ਬਾਰੰਬਾਰਤਾ ਅਤੇ ਮਿਆਦ ਸ਼ਾਮਲ ਹੈ), ਲੌਗ ਫਾਈਲਾਂ, ਅਤੇ ਨਿਦਾਨਕ, ਕਰੈਸ਼, ਵੈੱਬਸਾਈਟ, ਅਤੇ ਕਾਰਗੁਜ਼ਾਰੀ ਬਾਰੇ ਲੌਗ ਅਤੇ ਰਿਪੋਰਟਾਂ ਸ਼ਾਮਲ ਹਨ। ਇਸ ਵਿੱਚ ਤੁਹਾਡੇ ਦੁਆਰਾ ਸਾਡੀਆਂ ਸੇਵਾਵਾਂ ਦੀ ਵਰਤੋਂ ਲਈ ਰਜਿਸਟਰ ਕਰਨ ਦੇ ਸਮੇਂ; ਉਹ ਵਿਸ਼ੇਸ਼ਤਾਵਾਂ ਜੋ ਤੁਸੀਂ ਵਰਤਦੇ ਹੋ ਜਿਵੇਂ ਸਾਡੀ ਮੈਸੇਜਿੰਗ, ਕਾਲਿੰਗ, ਸਟੇਟਸ, ਗਰੁੱਪ (ਗਰੁੱਪ ਦਾ ਨਾਮ, ਗਰੁੱਪ ਤਸਵੀਰ, ਗਰੁੱਪ ਦੇ ਵੇਰਵਿਆਂ ਸਮੇਤ), ਭੁਗਤਾਨ ਜਾਂ ਕਾਰੋਬਾਰੀ ਵਿਸ਼ੇਸ਼ਤਾਵਾਂ; ਪ੍ਰੋਫਾਈਲ ਫੋਟੋ, "ਜਾਣ-ਪਛਾਣ” ਜਾਣਕਾਰੀ; ਕੀ ਤੁਸੀਂ ਆਨਲਾਈਨ ਹੋ, ਤੁਸੀਂ ਪਿਛਲੀ ਵਾਰ ਸਾਡੀਆਂ ਸੇਵਾਵਾਂ ਦੀ ਵਰਤੋਂ ਕਦੋਂ ਕੀਤੀ ਸੀ (ਤੁਹਾਡਾ "ਆਖਿਰੀ ਵਾਰ ਦੇਖਿਆ ਜਾਣਾ"); ਅਤੇ ਤੁਸੀਂ ਆਪਣੇ "ਬਾਰੇ" ਜਾਣਕਾਰੀ ਨੂੰ ਆਖਰੀ ਵਾਰ ਕਦੋਂ ਅੱਪਡੇਟ ਕੀਤਾ ਸੀ, ਬਾਰੇ ਜਾਣਕਾਰੀ ਵੀ ਸ਼ਾਮਲ ਹੈ।
- ਡਿਵਾਈਸ ਅਤੇ ਕਨੈਕਸ਼ਨ ਸੰਬੰਧੀ ਜਾਣਕਾਰੀ। ਜਦੋਂ ਤੁਸੀਂ ਸਾਡੀਆਂ ਸੇਵਾਵਾਂ ਨੂੰ ਇੰਸਟਾਲ ਕਰਦੇ ਹੋ, ਉਨ੍ਹਾਂ ਨੂੰ ਐਕਸੈਸ ਕਰਦੇ ਹੋ ਜਾਂ ਉਨ੍ਹਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਡਿਵਾਈਸ ਅਤੇ ਕਨੈਕਸ਼ਨ-ਸੰਬੰਧੀ ਵਿਸ਼ੇਸ਼ ਜਾਣਕਾਰੀ ਇਕੱਤਰ ਕਰਦੇ ਹਾਂ। ਇਸ ਵਿੱਚ ਹਾਰਡਵੇਅਰ ਮਾਡਲ, ਆਪਰੇਟਿੰਗ ਸਿਸਟਮ ਦੀ ਜਾਣਕਾਰੀ, ਬੈਟਰੀ ਪੱਧਰ, ਸਿਗਨਲ ਦੀ ਤਾਕਤ, ਐਪ ਦਾ ਸੰਸਕਰਣ, ਬ੍ਰਾਊਜ਼ਰ ਦੀ ਜਾਣਕਾਰੀ, ਮੋਬਾਈਲ ਨੈੱਟਵਰਕ, ਕਨੈਕਸ਼ਨ ਸੰਬੰਧੀ ਜਾਣਕਾਰੀ (ਫੋਨ ਨੰਬਰ, ਮੋਬਾਈਲ ਆਪਰੇਟਰ ਜਾਂ ISP ਸਮੇਤ), ਭਾਸ਼ਾ ਅਤੇ ਸਮਾਂ ਜ਼ੋਨ, IP ਪਤਾ, ਡਿਵਾਈਸ ਆਪਰੇਸ਼ਨਾਂ ਦੀ ਜਾਣਕਾਰੀ ਅਤੇ ਪਛਾਣਕਰਤਾਵਾਂ (ਇੱਕੋ ਡਿਵਾਈਸ ਜਾਂ ਖਾਤੇ ਨਾਲ ਜੁੜੇ Meta ਕੰਪਨੀ ਉਤਪਾਦਾਂ ਦੇ ਵਿਲੱਖਣ ਪਛਾਣਕਰਤਾਵਾਂ ਸਮੇਤ) ਅਜਿਹੀ ਜਾਣਕਾਰੀ ਸ਼ਾਮਲ ਹੁੰਦੀ ਹੈ।
- ਟਿਕਾਣੇ ਦੀ ਜਾਣਕਾਰੀ। ਜਦੋਂ ਤੁਸੀਂ ਟਿਕਾਣੇ-ਸੰਬੰਧਿਤ ਫੀਚਰਾਂ ਨੂੰ ਵਰਤਣ ਦੀ ਚੋਣ ਕਰਦੇ ਹੋ, ਜਿਵੇਂ ਕਿ ਜਦੋਂ ਤੁਸੀਂ ਆਪਣੇ ਸੰਪਰਕਾਂ ਨਾਲ ਆਪਣੀ ਲੋਕੇਸ਼ਨ ਸਾਂਝੀ ਕਰਨ ਜਾਂ ਨੇੜਲੀਆਂ ਲੋਕੇਸ਼ਨਾਂ ਜਾਂ ਹੋਰਾਂ ਵੱਲੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਲੋਕੇਸ਼ਨਾਂ ਨੂੰ ਦੇਖਣ ਦਾ ਫੈਸਲਾ ਲੈਂਦੇ ਹੋ, ਤਾਂ ਅਸੀਂ ਤੁਹਾਡੀ ਇਜਾਜ਼ਤ ਨਾਲ ਤੁਹਾਡੇ ਡਿਵਾਈਸ ਦੀ ਟਿਕਾਣਾ ਜਾਣਕਾਰੀ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ। ਸਥਾਨ-ਸੰਬੰਧੀ ਜਾਣਕਾਰੀ ਨਾਲ ਸੰਬੰਧਿਤ ਕੁਝ ਖਾਸ ਸੈਟਿੰਗਾਂ ਹਨ ਜੋ ਤੁਸੀਂ ਆਪਣੀਆਂ ਡਿਵਾਈਸ ਸੈਟਿੰਗਾਂ ਜਾਂ ਇਨ-ਐਪ ਸੈਟਿੰਗਾਂ, ਜਿਵੇਂ ਕਿ ਸਥਾਨ ਸਾਂਝਾ ਕਰਨਾ ਵਿੱਚ ਲੱਭ ਸਕਦੇ ਹੋ। ਭਾਵੇਂ ਤੁਸੀਂ ਸਾਡੀਆਂ ਸਥਾਨ-ਸੰਬੰਧੀ ਵਿਸ਼ੇਸ਼ਤਾਵਾਂ ਦੀ ਵਰਤੋਂ ਨਹੀਂ ਕਰਦੇ ਹੋ, ਤਾਂ ਵੀ ਅਸੀਂ ਤੁਹਾਡੇ ਆਮ ਸਥਾਨ (ਉਦਾਹਰਨ, ਸ਼ਹਿਰ ਅਤੇ ਦੇਸ਼) ਦਾ ਅੰਦਾਜ਼ਾ ਲਗਾਉਣ ਲਈ IP ਪਤਿਆਂ ਅਤੇ ਹੋਰ ਜਾਣਕਾਰੀ ਜਿਵੇਂ ਕਿ ਫੋਨ ਨੰਬਰ ਖੇਤਰ ਕੋਡਾਂ ਦੀ ਵਰਤੋਂ ਕਰਦੇ ਹਾਂ। ਅਸੀਂ ਨਿਦਾਨਕ ਅਤੇ ਸਮੱਸਿਆ ਨਿਪਟਾਰੇ ਦੇ ਉਦੇਸ਼ਾਂ ਲਈ ਵੀ ਤੁਹਾਡੇ ਸਥਾਨ ਸੰਬੰਧੀ ਜਾਣਕਾਰੀ ਵਰਤਦੇ ਹਾਂ।
- ਕੂਕੀਜ਼। ਅਸੀਂ ਆਪਣੀਆਂ ਸੇਵਾਵਾਂ ਚਲਾਉਣ ਅਤੇ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਸਾਡੀਆਂ ਵੈੱਬ-ਆਧਾਰਿਤ ਸੇਵਾਵਾਂ ਪ੍ਰਦਾਨ ਕਰਨ, ਤੁਹਾਡੇ ਤਜਰਬਿਆਂ ਨੂੰ ਬਿਹਤਰ ਬਣਾਉਣ, ਇਹ ਸਮਝਣ ਕਿ ਸਾਡੀਆਂ ਸੇਵਾਵਾਂ ਕਿਵੇਂ ਵਰਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਅਨੁਕੂਲਿਤ ਕਰਨ ਲਈ ਇਸ ਦੀ ਵਰਤੋਂ ਸ਼ਾਮਲ ਹੈ। ਉਦਾਹਰਨ ਲਈ, ਅਸੀਂ ਵੈੱਬ ਅਤੇ ਡੈਸਕਟਾਪ ਲਈ ਸਾਡੀਆਂ ਸੇਵਾਵਾਂ ਅਤੇ ਹੋਰ ਵੈੱਬ-ਅਧਾਰਤ ਸੇਵਾਵਾਂ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਇਹ ਸਮਝਣ ਲਈ ਕਿ ਸਾਡੇ ਕਿਹੜੇ ਸਹਾਇਤਾ ਕੇਂਦਰ ਲੇਖ ਸਭ ਤੋਂ ਵੱਧ ਪ੍ਰਸਿੱਧ ਹਨ ਅਤੇ ਤੁਹਾਨੂੰ ਸਾਡੀਆਂ ਸੇਵਾਵਾਂ ਨਾਲ ਸੰਬੰਧਿਤ ਢੁਕਵੀਂ ਸਮੱਗਰੀ ਦਿਖਾਉਣ ਲਈ ਵੀ ਕੂਕੀਜ਼ ਦੀ ਵਰਤੋਂ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਅਸੀਂ ਤੁਹਾਡੀਆਂ ਚੋਣਾਂ, ਜਿਵੇਂ ਕਿ ਭਾਸ਼ਾ ਸੰਬੰਧੀ ਤੁਹਾਡੀਆਂ ਤਰਜੀਹਾਂ, ਯਾਦ ਰੱਖਣ ਲਈ, ਸੁਰੱਖਿਅਤ ਅਨੁਭਵ ਪ੍ਰਦਾਨ ਕਰਨ ਲਈ, ਅਤੇ ਇਸ ਤੋਂ ਇਲਾਵਾ ਤੁਹਾਡੇ ਲਈ ਸਾਡੀਆਂ ਸੇਵਾਵਾਂ ਨੂੰ ਅਨੁਕੂਲਿਤ ਕਰਨ ਲਈ ਕੂਕੀਜ਼ ਦੀ ਵਰਤੋਂ ਕਰ ਸਕਦੇ ਹਾਂ। ਇਸ ਬਾਰੇਹੋਰ ਜਾਣੋ ਕਿ ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ।
ਵਾਪਸ ਉੱਪਰ ਵੱਲ ਜਾਓ
ਤੀਜੀ-ਧਿਰ ਦੀ ਜਾਣਕਾਰੀ
- ਤੁਹਾਡੇ ਬਾਰੇ ਹੋਰਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ। ਅਸੀਂ ਦੂਜੇ ਵਰਤੋਂਕਾਰਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਉਦਾਹਰਨ ਦੇ ਲਈ, ਜਦੋਂ ਹੋਰ ਯੂਜ਼ਰ ਜਿੰਨ੍ਹਾਂ ਨੂੰ ਤੁਸੀਂ ਜਾਣਦੇ ਹੋ, ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ, ਤਾਂ ਉਹ ਤੁਹਾਡਾ ਫ਼ੋਨ ਨੰਬਰ, ਨਾਂ ਅਤੇ ਹੋਰ ਜਾਣਕਾਰੀ (ਜਿਵੇਂ ਕਿ ਉਨ੍ਹਾਂ ਦੀ ਮੋਬਾਈਲ ਐਡਰੈੱਸ ਬੁੱਕ ਤੋਂ ਜਾਣਕਾਰੀ) ਪ੍ਰਦਾਨ ਕਰ ਸਕਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਉਨ੍ਹਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ। ਉਹ ਤੁਹਾਨੂੰ ਸੁਨੇਹੇ ਵੀ ਭੇਜ ਸਕਦੇ ਹਨ, ਉਨ੍ਹਾਂ ਗਰੁੱਪਾਂ ਨੂੰ ਸੁਨੇਹੇ ਭੇਜ ਸਕਦੇ ਹਨ ਜਿਨ੍ਹਾਂ ਵਿੱਚ ਤੁਸੀਂ ਸ਼ਾਮਲ ਹੋ, ਜਾਂ ਤੁਹਾਨੂੰ ਕਾਲ ਕਰ ਸਕਦੇ ਹਨ। ਸਾਨੂੰ ਇਨ੍ਹਾਂ ਵਿੱਚੋਂ ਹਰੇਕ ਵਰਤੋਂਕਾਰ ਵੱਲੋਂ ਸਾਨੂੰ ਕੋਈ ਵੀ ਜਾਣਕਾਰੀ ਪ੍ਰਦਾਨ ਕਰਾਉਣ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਨੂੰ ਇਕੱਤਰ ਕਰਨ, ਵਰਤਣ ਅਤੇ ਸਾਂਝੀ ਕਰਨ ਦੇ ਵੈਧ ਕਨੂੰਨੀ ਅਧਿਕਾਰ ਹੋਣ ਦੀ ਲੋੜ ਹੈ।
ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਮ ਤੌਰ 'ਤੇ ਕੋਈ ਵੀ ਵਰਤੋਂਕਾਰ ਤੁਹਾਡੀ ਚੈਟ ਜਾਂ ਸੁਨੇਹਿਆਂ ਦੇ ਸਕ੍ਰੀਨਸ਼ਾਟ ਲੈ ਸਕਦਾ ਹੈ ਜਾਂ ਉਨ੍ਹਾਂ ਨਾਲ ਹੋਈਆਂ ਤੁਹਾਡੀਆਂ ਕਾਲਾਂ ਨੂੰ ਰਿਕਾਰਡ ਕਰ ਸਕਦਾ ਹੈ ਅਤੇ ਇਨ੍ਹਾਂ ਨੂੰ WhatsApp ਜਾਂ ਕਿਸੇ ਹੋਰ ਨੂੰ ਭੇਜ ਸਕਦਾ ਹੈ ਜਾਂ ਕਿਸੇ ਹੋਰ ਪਲੇਟਫਾਰਮ 'ਤੇ ਪੋਸਟ ਕਰ ਸਕਦਾ ਹੈ।
- ਵਰਤੋਂਕਾਰ ਦੀਆਂ ਰਿਪੋਰਟਾਂ। ਜਿਵੇਂ ਕਿ ਤੁਸੀਂ ਦੂਸਰੇ ਵਰਤੋਂਕਾਰਾਂ ਦੀ ਰਿਪੋਰਟ ਕਰ ਸਕਦੇ ਹੋ, ਉਸੇ ਤਰ੍ਹਾਂ ਹੋਰ ਵਰਤੋਂਕਾਰ ਜਾਂ ਤੀਜੀਆਂ ਧਿਰਾਂ ਸਾਡੀਆਂ ਸੇਵਾਵਾਂ 'ਤੇ ਤੁਹਾਡੀ ਗੱਲਬਾਤ ਅਤੇ ਉਨ੍ਹਾਂ ਅਤੇ ਹੋਰਾਂ ਨਾਲ ਸੰਬੰਧਿਤ ਤੁਹਾਡੇ ਸੁਨੇਹਿਆਂ ਸੰਬੰਧੀ ਸਾਨੂੰ ਰਿਪੋਰਟ ਕਰਨਾ ਚੁਣ ਸਕਦੇ ਹਨ; ਉਦਾਹਰਨ ਦੇ ਲਈ, ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਸੰਭਾਵਿਤ ਉਲੰਘਣਾਵਾਂ ਦੀ ਰਿਪੋਰਟ ਕਰਨਾ। ਜਦੋਂ ਰਿਪੋਰਟ ਕੀਤਾ ਜਾਂਦਾ ਹੈ ਤਾਂ ਅਸੀਂ ਰਿਪੋਰਟ ਕਰਨ ਵਾਲੇ ਵਰਤੋਂਕਾਰ ਅਤੇ ਰਿਪੋਰਟ ਕੀਤੇ ਗਏ ਵਰਤੋਂਕਾਰ ਦੋਨਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ। ਇਸ ਬਾਰੇ ਵਧੇਰੇ ਜਾਣਨ ਲਈ ਕਿ ਵਰਤੋਂਕਾਰ ਰਿਪੋਰਟ ਕੀਤੀ ਜਾਣ 'ਤੇ ਕੀ ਹੁੰਦਾ ਹੈ, ਕਿਰਪਾ ਕਰਕੇ ਐਡਵਾਂਸ ਬਚਾਓ ਅਤੇ ਸੁਰੱਖਿਆ ਵਿਸ਼ੇਸ਼ਤਾਵਾਂਦੇਖੋ।
- WhatsApp 'ਤੇ ਕਾਰੋਬਾਰ। ਉਹ ਕਾਰੋਬਾਰ ਜਿੰਨ੍ਹਾਂ ਨਾਲ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਿਆਂ ਸੰਚਾਰ ਕਰਦੇ ਹੋ ਉਹ ਸਾਨੂੰ ਤੁਹਾਡੇ ਨਾਲ ਉਹਨਾਂ ਦੇ ਸੰਚਾਰਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਅਸੀਂ ਚਾਹੁੰਦੇ ਹਾਂ ਇਨ੍ਹਾਂ ਵਿੱਚੋਂ ਹਰੇਕ ਕਾਰੋਬਾਰ ਸਾਨੂੰ ਕੋਈ ਜਾਣਕਾਰੀ ਪ੍ਰਦਾਨ ਕਰਨ ਵੇਲੇ ਲਾਗੂ ਕਨੂੰਨ ਅਨੁਸਾਰ ਕੰਮ ਕਰੇ।
ਜਦੋਂ ਤੁਸੀਂ WhatsApp 'ਤੇ ਕਿਸੇ ਕਾਰੋਬਾਰ ਨਾਲ ਮੈਸੇਜ ਕਰਦੇ ਹੋ, ਤਾਂ ਧਿਆਨ ਰੱਖੋ ਕਿ ਜੋ ਸਮੱਗਰੀ ਤੁਸੀਂ ਸਾਂਝੀ ਕਰਦੇ ਹੋ, ਉਹ ਉਸ ਕਾਰੋਬਾਰ ਦੇ ਕਈ ਲੋਕਾਂ ਨੂੰ ਦਿਖਾਈ ਦੇ ਸਕਦੀ ਹੈ। ਇਸ ਤੋਂ ਇਲਾਵਾ, ਹੋ ਸਕਦਾ ਹੈ ਕਿ ਕੁਝ ਕਾਰੋਬਾਰ ਆਪਣੇ ਗਾਹਕਾਂ ਨਾਲ ਆਪਣੇ ਸੰਚਾਰਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ ਤੀਜੀ ਧਿਰ ਸੇਵਾ ਪ੍ਰਦਾਤਾਵਾਂ (ਜਿਸ ਵਿੱਚ Meta ਸ਼ਾਮਲ ਹੋ ਸਕਦਾ ਹੈ) ਨਾਲ ਕੰਮ ਕਰ ਰਹੇ ਹੋਣ। ਉਦਾਹਰਨ ਲਈ, ਇੱਕ ਕਾਰੋਬਾਰ ਅਜਿਹੇ ਤੀਜੀ ਧਿਰ ਸੇਵਾ ਪ੍ਰਦਾਤਾ ਨੂੰ ਕਾਰੋਬਾਰ ਲਈ ਆਪਣੇ ਸੰਚਾਰ ਭੇਜਣ, ਸਟੋਰ ਕਰਨ, ਪੜ੍ਹਨ, ਪ੍ਰਬੰਧਿਤ ਕਰਨ ਜਾਂ ਪ੍ਰਕਿਰਿਆ ਕਰਨ ਲਈ ਇਹਨਾਂ ਤੱਕ ਪਹੁੰਚ ਪ੍ਰਦਾਨ ਕਰ ਸਕਦਾ ਹੈ। ਇਹ ਸਮਝਣ ਲਈ ਕਿ ਕੋਈ ਕਾਰੋਬਾਰ ਤੁਹਾਡੀ ਜਾਣਕਾਰੀ 'ਤੇ ਕਿਵੇਂ ਕਾਰਵਾਈ ਕਰਦਾ ਹੈ, ਇਸ ਵਿੱਚ ਸ਼ਾਮਲ ਹੈ ਇਹ ਤੀਜੀਆਂ ਧਿਰਾਂ ਜਾਂ Meta ਨਾਲ ਤੁਹਾਡੀ ਜਾਣਕਾਰੀ ਕਿਵੇਂ ਸਾਂਝੀ ਕਰ ਸਕਦਾ ਹੈ, ਤੁਹਾਨੂੰ ਉਸ ਕਾਰੋਬਾਰ ਦੀ ਪਰਦੇਦਾਰੀ ਨੀਤੀ ਦੀ ਜਾਂਚ-ਪੜਤਾਲ ਕਰਨੀ ਚਾਹੀਦੀ ਹੈ ਜਾਂ ਕਾਰੋਬਾਰ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ।
- ਤੀਜੀ-ਧਿਰ ਦੇ ਸੇਵਾ ਪ੍ਰਦਾਤਾ। ਅਸੀਂ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ ਅਤੇ ਮਾਰਕਿਟ ਕਰਨ ਵਿੱਚ ਸਾਡੀ ਸਹਾਇਤਾ ਕਰਨ ਲਈ ਤੀਜੀ-ਧਿਰ ਸੇਵਾ ਪ੍ਰਦਾਤਾਵਾਂ ਅਤੇ ਹੋਰਾਂ Meta ਦੀਆਂ ਕੰਪਨੀਆਂ ਨਾਲ ਕੰਮ ਕਰਦੇ ਹਾਂ। ਉਦਾਹਰਨ ਲਈ, ਅਸੀਂ ਆਪਣੇ ਐਪ ਨੂੰ ਵੰਡਣ ਲਈ; ਸਾਡਾ ਤਕਨੀਕੀ ਅਤੇ ਭੌਤਿਕ ਢਾਂਚਾ, ਡਿਲਿਵਰੀ ਅਤੇ ਹੋਰ ਸਿਸਟਮ ਪ੍ਰਦਾਨ ਕਰਨ ਲਈ; ਇੰਜੀਨੀਅਰਿੰਗ ਸਹਾਇਤਾ, ਸਾਈਬਰ ਸੁਰੱਖਿਆ ਸਹਾਇਤਾ, ਅਤੇ ਸੰਚਾਲਨ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਲਈ; ਸਥਾਨ, ਨਕਸ਼ੇ ਅਤੇ ਥਾਂਵਾਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ; ਭੁਗਤਾਨਾਂ 'ਤੇ ਪ੍ਰਕਿਰਿਆ ਕਰਨ ਲਈ; ਇਹ ਸਮਝਣ ਵਿੱਚ ਸਾਡੀ ਸਹਾਇਤਾ ਕਰਨ ਲਈ ਕਿ ਲੋਕ ਸਾਡੀਆਂ ਸੇਵਾਵਾਂ ਕਿਵੇਂ ਵਰਤਦੇ ਹਨ; ਸਾਡੀਆਂ ਸੇਵਾਵਾਂ ਦੀ ਮਾਰਕਿਟਿੰਗ ਕਰਨ ਲਈ; ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਿਆਂ ਕਾਰੋਬਾਰਾਂ ਨਾਲ ਜੁੜਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ; ਸਾਡੇ ਲਈ ਸਰਵੇਖਣ ਅਤੇ ਖੋਜ ਕਰਨ ਲਈ; ਬਚਾਅ, ਸੁਰੱਖਿਆ, ਅਤੇ ਅਖੰਡਤਾ ਯਕੀਨੀ ਬਣਾਉਣ ਲਈ; ਅਤੇ ਗਾਹਕ ਸੇਵਾ ਵਿੱਚ ਸਹਾਇਤਾ ਲਈ ਉਨ੍ਹਾਂ ਨਾਲ ਕੰਮ ਕਰਦੇ ਹਾਂ। ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਇਹ ਕੰਪਨੀਆਂ ਸਾਨੂੰ ਤੁਹਾਡੇ ਬਾਰੇ ਜਾਣਕਾਰੀ ਪ੍ਰਦਾਨ ਕਰਾ ਸਕਦੀਆਂ ਹਨ; ਉਦਾਹਰਨ ਲਈ, ਐਪ ਸਟੋਰ ਸੇਵਾ ਸਬੰਧੀ ਸਮੱਸਿਆਵਾਂ ਦਾ ਪਤਾ ਲਗਾਉਣ ਅਤੇ ਨਿਦਾਨ ਕਰਨ ਵਿੱਚ ਸਾਡੀ ਮਦਦ ਕਰਨ ਲਈ ਸਾਨੂੰ ਰਿਪੋਰਟਾਂ ਪ੍ਰਦਾਨ ਕਰ ਸਕਦੇ ਹਨ।
ਹੇਠਾਂ ਦਿੱਤਾ “ਅਸੀਂ ਹੋਰ Meta ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ” ਸੈਕਸ਼ਨ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਕਿਵੇਂ WhatsApp ਦੂਜੀਆਂ Meta ਕੰਪਨੀਆਂਨਾਲ ਜਾਣਕਾਰੀ ਇਕੱਤਰ ਕਰਦਾ ਹੈ ਅਤੇ ਸਾਂਝਾ ਕਰਦਾ ਹੈ।
- ਤੀਜੀ-ਧਿਰ ਦੀਆਂ ਸੇਵਾਵਾਂ। ਅਸੀਂ ਤੁਹਾਨੂੰ ਤੀਜੀ-ਧਿਰ ਦੀਆਂ ਸੇਵਾਵਾਂ ਅਤੇ Meta ਕੰਪਨੀ ਉਤਪਾਦਾਂ ਦੇ ਸੰਬੰਧ ਵਿੱਚ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਆਗਿਆ ਦਿੰਦੇ ਹਾਂ। ਜੇ ਤੁਸੀਂ ਸਾਡੀਆਂ ਸੇਵਾਵਾਂ ਇਸ ਤਰ੍ਹਾਂ ਦੀਆਂ ਤੀਜੀ-ਧਿਰ ਸੇਵਾਵਾਂ ਜਾਂ Meta ਕੰਪਨੀ ਉਤਪਾਦਾਂਦੇ ਨਾਲ ਵਰਤਦੇ ਹੋ, ਤਾਂ ਅਸੀਂ ਉਹਨਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ; ਉਦਾਹਰਨ ਲਈ, ਜੇ ਤੁਸੀਂ ਸਾਡੀਆਂ ਸੇਵਾਵਾਂ 'ਤੇ ਆਪਣੇ WhatsApp ਸੰਪਰਕਾਂ, ਗਰੁੱਪਾਂ, ਜਾਂ ਪ੍ਰਸਾਰਣ ਸੂਚੀਆਂ ਨਾਲ ਕੋਈ ਖਬਰ ਲੇਖ ਸਾਂਝਾ ਕਰਨ ਲਈ ਖਬਰ ਸੇਵਾ 'ਤੇ WhatsApp ਸ਼ੇਅਰ ਬਟਨ ਦੀ ਵਰਤੋਂ ਕਰਦੇ ਹੋ, ਜਾਂ ਜੇ ਤੁਸੀਂ ਸਾਡੀਆਂ ਸੇਵਾਵਾਂ ਦੇ ਮੋਬਾਈਲ ਕੈਰੀਅਰ ਦੇ ਜਾਂ ਡਿਵਾਈਸ ਪ੍ਰਦਾਤਾ ਦੇ ਪ੍ਰਚਾਰ ਰਾਹੀਂ ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰਨਾ ਚੁਣਦੇ ਹੋ। ਕਿਰਪਾ ਕਰਕੇ ਨੋਟ ਕਰੋ ਕਿ ਜਦੋਂ ਤੁਸੀਂ ਤੀਜੀ-ਧਿਰ ਦੀਆਂ ਸੇਵਾਵਾਂ ਜਾਂ Meta ਕੰਪਨੀ ਉਤਪਾਦ ਵਰਤਦੇ ਹੋ, ਤਾਂ ਉਨ੍ਹਾਂ ਦੀਆਂ ਆਪਣੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀਆਂ ਉਨ੍ਹਾਂ ਸੇਵਾਵਾਂ ਅਤੇ ਉਤਪਾਦਾਂ ਦੀ ਤੁਹਾਡੀ ਵਰਤੋਂ ਨੂੰ ਨਿਯੰਤਰਿਤ ਕਰਨਗੀਆਂ।
ਵਾਪਸ ਉੱਪਰ ਵੱਲ ਜਾਓ
ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ
ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਸਾਡੀਆਂ ਸੇਵਾਵਾਂ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਲਈ (ਤੁਹਾਡੇ ਦੁਆਰਾ ਕੀਤੀਆਂ ਚੋਣਾਂ ਅਤੇ ਲਾਗੂ ਕਾਨੂੰਨ ਦੇ ਅਧੀਨ) ਕਰਦੇ ਹਾਂ। ਇੱਥੇ ਇਹ ਦਿੱਤਾ ਗਿਆ ਹੈ ਕਿ ਕਿਵੇਂ:
- ਸਾਡੀਆਂ ਸੇਵਾਵਾਂ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਸਾਡੀਆਂ ਸੇਵਾਵਾਂ ਚਲਾਉਣ ਅਤੇ ਪ੍ਰਦਾਨ ਕਰਨ ਲਈ ਕਰਦੇ ਹਾਂ, ਜਿਸ ਵਿੱਚ ਗਾਹਕ ਸਹਾਇਤਾ ਪ੍ਰਦਾਨ ਕਰਨਾ; ਖਰੀਦਾਰੀਆਂ ਜਾਂ ਲੈਣ-ਦੇਣ ਪੂਰਾ ਕਰਨਾ; ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣਾ, ਠੀਕ ਕਰਨਾ ਅਤੇ ਅਨੁਕੂਲਿਤ ਕਰਨਾ; ਅਤੇ ਸਾਡੀਆਂ ਸੇਵਾਵਾਂ ਨੂੰ ਤੁਹਾਡੇ ਦੁਆਰਾ ਵਰਤੇ ਜਾ ਸਕਦੇ Meta ਕੰਪਨੀ ਉਤਪਾਦਾਂ ਨਾਲ ਜੋੜਨਾ ਸ਼ਾਮਲ ਹੈ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਇਹ ਸਮਝਣ ਲਈ ਵੀ ਕਰਦੇ ਹਾਂ ਕਿ ਲੋਕ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹਨ; ਸਾਡੀਆਂ ਸੇਵਾਵਾਂ ਦਾ ਮੁਲਾਂਕਣ ਕਿਵੇਂ ਕਰਦੇ ਹਨ ਅਤੇ ਸੁਧਾਰ ਕਿਵੇਂ ਕਰਦੇ ਹਨ; ਨਵੀਆਂ ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਦੀ ਖੋਜ, ਵਿਕਾਸ ਅਤੇ ਜਾਂਚ ਕਿਵੇਂ ਕਰਦੇ ਹਨ; ਅਤੇ ਸਮੱਸਿਆ-ਨਿਪਟਾਰਾ ਕਰਨ ਵਾਲੀਆਂ ਗਤੀਵਿਧੀਆਂ ਕਿਵੇਂ ਕਰਦੇ ਹਨ। ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਡੇ ਦੁਆਰਾ ਸਾਡੇ ਨਾਲ ਸੰਪਰਕ ਕੀਤੇ ਜਾਣ 'ਤੇ ਤੁਹਾਨੂੰ ਜਵਾਬ ਦੇਣ ਲਈ ਵੀ ਕਰਦੇ ਹਾਂ।
- ਬਚਾਅ, ਸੁਰੱਖਿਆ ਅਤੇ ਅਖੰਡਤਾ। ਬਚਾਅ, ਸੁਰੱਖਿਆ ਅਤੇ ਅਖੰਡਤਾ ਸਾਡੀਆਂ ਸੇਵਾਵਾਂ ਦਾ ਅਨਿੱਖੜਵਾਂ ਭਾਗ ਹਨ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਖਾਤਿਆਂ ਅਤੇ ਗਤੀਵਿਧੀ ਦੀ ਤਸਦੀਕ ਕਰਨ; ਨੁਕਸਾਨਦੇਹ ਵਿਵਹਾਰ ਦਾ ਮੁਕਾਬਲਾ ਕਰਨ; ਵਰਤੋਂਕਾਰਾਂ ਦੀ ਖਰਾਬ ਤਜਰਬਿਆਂ ਅਤੇ ਸਪੈਮ ਤੋਂ ਰੱਖਿਆ ਕਰਨ; ਅਤੇ ਸਾਡੀਆਂ ਸੇਵਾਵਾਂ 'ਤੇ ਜਾਂ ਉਨ੍ਹਾਂ ਤੋਂ ਬਾਹਰ ਬਚਾਅ, ਸੁਰੱਖਿਆ, ਅਤੇ ਅਖੰਡਤਾ ਨੂੰ ਉਤਸ਼ਾਹਤ ਕਰਨ, ਜਿਵੇਂ ਕਿ ਸ਼ੱਕੀ ਗਤੀਵਿਧੀ ਜਾਂ ਸਾਡੇ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਦੀ ਜਾਂਚ ਕਰਕੇ, ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਡੀਆਂ ਸੇਵਾਵਾਂ ਕਾਨੂੰਨੀ ਤੌਰ 'ਤੇ ਵਰਤੀਆਂ ਜਾ ਰਹੀਆਂ ਹਨ, ਲਈ ਕਰਦੇ ਹਾਂ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਹੇਠਾਂ ਕਾਨੂੰਨ, ਸਾਡੇ ਹੱਕ ਅਤੇ ਸੁਰੱਖਿਆ ਭਾਗ ਦੇਖੋ।
- ਸਾਡੀਆਂ ਸੇਵਾਵਾਂ ਅਤੇ Meta ਕੰਪਨੀਆਂ Companies ਬਾਰੇ ਸੰਚਾਰ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਤੁਹਾਨੂੰ ਸਾਡੀਆਂ ਸੇਵਾਵਾਂ ਬਾਰੇ ਸੂਚਿਤ ਕਰਨ ਅਤੇ ਤੁਹਾਨੂੰ ਸਾਡੀਆਂ ਸ਼ਰਤਾਂ, ਨੀਤੀਆਂ ਅਤੇ ਹੋਰ ਮਹੱਤਵਪੂਰਨ ਅੱਪਡੇਟਾਂ ਬਾਰੇ ਦੱਸਣ ਲਈ ਕਰਦੇ ਹਾਂ। ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ ਅਤੇ Meta ਦੀਆਂ ਕੰਪਨੀਆਂਦੀ ਮਾਰਕਿਟਿੰਗ ਪ੍ਰਦਾਨ ਕਰ ਸਕਦੇ ਹਾਂ।
- ਕੋਈ ਤੀਜੀ-ਧਿਰ ਬੈਨਰ ਇਸ਼ਤਿਹਾਰ ਨਹੀਂ। ਅਸੀਂ ਹਾਲੇ ਵੀ ਸਾਡੀਆਂ ਸੇਵਾਵਾਂ 'ਤੇ ਤੀਜੀ ਧਿਰ ਦੇ ਬੈਨਰ ਵਾਲੇ ਇਸ਼ਤਿਹਾਰਾਂ ਦੀ ਇਜਾਜ਼ਤ ਨਹੀਂ ਦਿੰਦੇ ਹਾਂ। ਸਾਡਾ ਉਨ੍ਹਾਂ ਦੀ ਜਾਣ-ਪਛਾਣ ਕਰਾਉਣ ਦਾ ਕੋਈ ਇਰਾਦਾ ਨਹੀਂ ਹੈ, ਪਰ ਜੇਕਰ ਅਸੀਂ ਕਦੇ ਵੀ ਅਜਿਹਾ ਕਰਦੇ ਹਾਂ, ਤਾਂ ਅਸੀਂ ਇਸ ਪਰਦੇਦਾਰੀ ਨੀਤੀ ਨੂੰ ਅੱਪਡੇਟ ਕਰਾਂਗੇ।
- ਕਾਰੋਬਾਰੀ ਸੰਚਾਰ। ਅਸੀਂ ਤੁਹਾਨੂੰ ਅਤੇ ਕਾਰੋਬਾਰਾਂ ਵਰਗੀਆਂ ਤੀਜੀਆਂ ਧਿਰਾਂ ਨੂੰ ਸਾਡੀਆਂ ਸੇਵਾਵਾਂ, ਜਿਵੇਂ ਕਿ WhatsApp 'ਤੇ ਕਾਰੋਬਾਰਾਂ ਲਈ ਕੈਟਾਲਾਗ, ਜਿੰਨ੍ਹਾਂ ਦੇ ਰਾਹੀਂ ਤੁਸੀਂ ਉਤਪਾਦਾਂ ਅਤੇ ਸੇਵਾਵਾਂ ਨੂੰ ਬ੍ਰਾਊਜ਼ ਕਰ ਸਕਦੇ ਹੋ ਅਤੇ ਆਰਡਰ ਦੇ ਸਕਦੇ ਹੋ, ਦੀ ਵਰਤੋਂ ਕਰਕੇ ਇੱਕ ਦੂਜੇ ਨਾਲ ਗੱਲਬਾਤ ਅਤੇ ਸੰਚਾਰ ਕਰਨ ਦਿੰਦੇ ਹਾਂ। ਕਾਰੋਬਾਰ ਤੁਹਾਨੂੰ ਲੈਣ-ਦੇਣ, ਮੁਲਾਕਾਤ, ਅਤੇ ਸ਼ਿਪਿੰਗ ਦੀਆਂ ਸੂਚਨਾਵਾਂ; ਉਤਪਾਦ ਅਤੇ ਸੇਵਾ ਅੱਪਡੇਟਾਂ; ਅਤੇ ਮਾਰਕਿਟਿੰਗ ਭੇਜ ਸਕਦੇ ਹਨ। ਉਦਾਹਰਨ ਲਈ, ਤੁਸੀਂ ਆਗਾਮੀ ਯਾਤਰਾ ਲਈ ਉਡਾਣ ਦੀ ਸਥਿਤੀ ਸੰਬੰਧੀ ਜਾਣਕਾਰੀ, ਤੁਹਾਡੇ ਦੁਆਰਾ ਖਰੀਦੀ ਗਈ ਕਿਸੇ ਚੀਜ਼ ਦੀ ਰਸੀਦ, ਜਾਂ ਇਸ ਬਾਰੇ ਸੂਚਨਾ ਕਿ ਡਿਲਿਵਰੀ ਕਦੋਂ ਕੀਤੀ ਜਾਵੇਗੀ, ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਕਾਰੋਬਾਰ ਤੋਂ ਮਿਲਣ ਵਾਲੇ ਸੁਨੇਹਿਆਂ ਵਿੱਚ ਕਿਸੇ ਅਜਿਹੀ ਚੀਜ਼ ਦੀ ਪੇਸ਼ਕਸ਼ ਸ਼ਾਮਲ ਹੋ ਸਕਦੀ ਹੈ ਜਿਸ ਵਿੱਚ ਤੁਹਾਨੂੰ ਦਿਲਚਸਪੀ ਹੋ ਸਕਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਲ ਸਪੈਮ ਦਾ ਅਨੁਭਵ ਹੋਵੇ; ਜਿਵੇਂ ਕਿ ਤੁਸੀਂ ਆਪਣੇ ਸਾਰੇ ਸੁਨੇਹਿਆਂ ਦੇ ਨਾਲ, ਇਹਨਾਂ ਸੰਚਾਰਾਂ ਦਾ ਪ੍ਰਬੰਧਨ ਕਰ ਸਕਦੇ ਹੋ, ਅਤੇ ਅਸੀਂ ਤੁਹਾਡੇ ਦੁਆਰਾ ਕੀਤੀਆਂ ਗਈਆਂ ਚੋਣਾਂ ਦਾ ਸਨਮਾਨ ਕਰਾਂਗੇ।
ਵਾਪਸ ਉੱਪਰ ਵੱਲ ਜਾਓ
ਉਹ ਜਾਣਕਾਰੀ ਜੋ ਤੁਸੀਂ ਅਤੇ ਅਸੀਂ ਸਾਂਝੀ ਕਰਦੇ ਹਾਂ
ਜਦੋਂ ਤੁਸੀਂ ਸਾਡੀਆਂ ਸੇਵਾਵਾਂ ਵਰਤਦੇ ਅਤੇ ਇਹਨਾਂ ਰਾਹੀਂ ਸੰਚਾਰ ਕਰਦੇ ਹੋ, ਤਾਂ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰਦੇ ਹੋ, ਅਤੇ ਅਸੀਂ ਤੁਹਾਡੀ ਜਾਣਕਾਰੀ ਸਾਡੀਆਂ ਸੇਵਾਵਾਂ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਵਿੱਚ ਸਾਡੀ ਸਹਾਇਤਾ ਲਈ ਸਾਂਝੀ ਕਰਦੇ ਹਾਂ।
- ਆਪਣੀ ਜਾਣਕਾਰੀ ਉਹਨਾਂ ਨੂੰ ਭੇਜੋ ਜਿਨ੍ਹਾਂ ਨਾਲ ਤੁਸੀਂ ਸੰਚਾਰ ਕਰਨਾ ਚੁਣਦੇ ਹੋ। ਤੁਸੀਂ ਸਾਡੀਆਂ ਸੇਵਾਵਾਂ ਦੇ ਮਾਧਿਅਮ ਰਾਹੀਂ ਵਰਤਣ ਅਤੇ ਸੰਚਾਰ ਕਰਨ ਲਈ ਆਪਣੀ ਜਾਣਕਾਰੀ (ਸੁਨੇਹਿਆਂ ਸਮੇਤ) ਨੂੰ ਸਾਂਝਾ ਕਰਦੇ ਹੋ।
- ਤੁਹਾਡੇ ਖਾਤੇ ਨਾਲ ਜੁੜੀ ਜਾਣਕਾਰੀ। ਤੁਹਾਡਾ ਫ਼ੋਨ ਨੰਬਰ, ਪ੍ਰੋਫ਼ਾਈਲ ਨਾਂ ਅਤੇ ਫ਼ੋਟੋ, "ਇਸ ਬਾਰੇ" ਜਾਣਕਾਰੀ, ਆਖਰੀ ਵਾਰ ਦੇਖਿਆ ਗਿਆ ਜਾਣਕਾਰੀ, ਅਤੇ ਸੁਨੇਹਿਆਂ ਦੀਆਂ ਰਸੀਦਾਂ ਹਰੇਕ ਉਸ ਵਿਅਕਤੀ ਲਈ ਉਪਲਬਧ ਹਨ ਜੋ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਾ ਹੈ, ਹਾਲਾਂਕਿ ਤੁਸੀਂ ਕਾਰੋਬਾਰਾਂ ਸਮੇਤ, ਹੋਰ ਵਰਤੋਂਕਾਰਾਂ ਲਈ ਉਪਲਬਧ ਕੁਝ ਖਾਸ ਜਾਣਕਾਰੀ ਦਾ ਪ੍ਰਬੰਧਨ ਕਰਨ ਲਈ ਆਪਣੀਆਂ ਸੇਵਾਵਾਂ ਦੀਆਂ ਸੈਟਿੰਗਾਂ ਨੂੰ ਅਜਿਹੇ ਵਿਅਕਤੀ ਨਾਲ ਕੌਂਫਿਗਰ ਕਰ ਸਕਦੇ ਹੋ, ਜਿਸ ਨਾਲ ਤੁਸੀਂ ਸੰਚਾਰ ਕਰਦੇ ਹੋ।
- ਤੁਹਾਡੇ ਸੰਪਰਕ ਅਤੇ ਹੋਰ ਲੋਕ। ਕਾਰੋਬਾਰਾਂ ਸਮੇਤ, ਵਰਤੋਂਕਾਰ, ਜਿਨ੍ਹਾਂ ਨਾਲ ਤੁਸੀਂ ਸੰਚਾਰ ਕਰਦੇ ਹੋ, ਸਾਡੀਆਂ ਸੇਵਾਵਾਂ 'ਤੇ ਜਾਂ ਬਾਹਰ ਤੁਹਾਡੀ ਜਾਣਕਾਰੀ (ਤੁਹਾਡੇ ਫੋਨ ਨੰਬਰ ਜਾਂ ਸੁਨੇਹਿਆਂ ਸਮੇਤ) ਨੂੰ ਸਟੋਰ ਜਾਂ ਹੋਰਾਂ ਨਾਲ ਮੁੜ ਸਾਂਝਾ ਕਰ ਸਕਦੇ ਹਨ। ਤੁਸੀਂ ਸਾਡੀਆਂ ਸੇਵਾਵਾਂ 'ਤੇ ਕਿਸ ਨਾਲ ਸੰਚਾਰ ਕਰਦੇ ਹੋ ਅਤੇ ਤੁਹਾਡੇ ਦੁਆਰਾ ਸਾਂਝੀ ਕੀਤੀ ਜਾਂਦੀ ਕੁਝ ਖਾਸ ਜਾਣਕਾਰੀ ਨੂੰ ਪ੍ਰਬੰਧਿਤ ਕਰਨ ਲਈ ਤੁਹਾਡੀਆਂ ਸੇਵਾਵਾਂ ਦੀਆਂ ਸੈਟਿੰਗਾਂ ਅਤੇ ਸਾਡੀਆਂ ਸੇਵਾਵਾਂ ਵਿਚਲੀ “ਬਲੌਕ ਕਰੋ” ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ।
- WhatsApp 'ਤੇ ਕਾਰੋਬਾਰ। ਅਸੀਂ ਕਾਰੋਬਾਰਾਂ ਨੂੰ ਵਿਸ਼ੇਸ਼ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ ਜਿਵੇਂ ਕਿ ਉਹਨਾਂ ਨੂੰ ਉਹਨਾਂ ਦੁਆਰਾ ਸਾਡੀਆਂ ਸੇਵਾਵਾਂ ਦੀ ਵਰਤੋਂ ਸੰਬੰਧੀ ਮੈਟ੍ਰਿਕਸ ਪ੍ਰਦਾਨ ਕਰਨਾ।
- ਤੀਜੀ-ਧਿਰ ਦੇ ਸੇਵਾ ਪ੍ਰਦਾਤਾ। ਅਸੀਂ ਸਾਡੀਆਂ ਸੇਵਾਵਾਂ ਨੂੰ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ ਅਤੇ ਮਾਰਕਿਟ ਕਰਨ ਵਿੱਚ ਸਾਡੀ ਸਹਾਇਤਾ ਕਰਨ ਲਈ ਤੀਜੀ-ਧਿਰ ਸੇਵਾ ਪ੍ਰਦਾਤਾਵਾਂ ਅਤੇ ਹੋਰਾਂ Meta ਦੀਆਂ ਕੰਪਨੀਆਂ ਨਾਲ ਕੰਮ ਕਰਦੇ ਹਾਂ। ਅਸੀਂ ਸਾਡੀਆਂ ਸੇਵਾਵਾਂ ਸਮਰਥਿਤ ਕਰਨ ਲਈ, ਜਿਵੇਂ ਕਿ ਤਕਨੀਕੀ ਢਾਂਚਾ, ਡਿਲਿਵਰੀ ਅਤੇ ਹੋਰ ਸਿਸਟਮ ਪ੍ਰਦਾਨ ਕਰਨ ਲਈ; ਸਾਡੀਆਂ ਸੇਵਾਵਾਂ ਦੀ ਮਾਰਕੀਟਿੰਗ ਕਰਨ ਲਈ; ਸਾਡੇ ਲਈ ਸਰਵੇਖਣ ਅਤੇ ਖੋਜ ਕਰਨ ਲਈ; ਵਰਤੋਂਕਾਰਾਂ ਅਤੇ ਹੋਰਾਂ ਦੀ ਸੁਰੱਖਿਆ, ਅਤੇ ਅਖੰਡਤਾ ਦੀ ਰੱਖਿਆ ਕਰਨ ਲਈ; ਅਤੇ ਗਾਹਕ ਸੇਵਾ ਵਿੱਚ ਸਹਾਇਤਾ ਲਈ ਇਹਨਾਂ ਕੰਪਨੀਆਂ ਨਾਲ ਕੰਮ ਕਰਦੇ ਹਾਂ। ਜਦੋਂ ਅਸੀਂ ਇਸ ਸਮਰੱਥਾ ਵਿਚਲੇ ਤੀਜੀ ਧਿਰ ਦੇ ਸੇਵਾ ਪ੍ਰਦਾਤਾਵਾਂ ਅਤੇ ਹੋਰ Meta ਦੀਆਂ ਕੰਪਨੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ, ਤਾਂ ਸਾਨੂੰ ਸਾਡੇ ਨਿਰਦੇਸ਼ਾਂ ਅਤੇ ਸ਼ਰਤਾਂ ਦੇ ਅਨੁਸਾਰ ਉਹਨਾਂ ਨੂੰ ਸਾਡੀ ਤਰਫੋਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨ ਦੇਣ ਦੀ ਲੋੜ ਹੁੰਦੀ ਹੈ।
- ਤੀਜੀ-ਧਿਰ ਦੀਆਂ ਸੇਵਾਵਾਂ। ਜਦੋਂ ਤੁਸੀਂ ਜਾਂ ਹੋਰ ਤੀਜੀ-ਧਿਰ ਦੀਆਂ ਸੇਵਾਵਾਂ ਜਾਂ ਹੋਰ Meta ਕੰਪਨੀ ਦੇ ਹੋਰ ਉਤਪਾਦਾਂ ਦੀ ਵਰਤੋਂ ਕਰਦੇ ਹੋ, ਜੋ ਸਾਡੀਆਂ ਸੇਵਾਵਾਂ ਨਾਲ ਜੁੜੀਆਂ ਹੋਈਆਂ ਹਨ, ਤਾਂ ਉਹ ਤੀਜੀ ਧਿਰ ਦੀਆਂ ਸੇਵਾਵਾਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ ਕਿ ਤੁਸੀਂ ਜਾਂ ਦੂਸਰੇ ਉਨ੍ਹਾਂ ਨਾਲ ਕੀ ਸਾਂਝਾ ਕਰਦੇ ਹੋ। ਉਦਾਹਰਨ ਦੇ ਲਈ, ਜੇਕਰ ਤੁਸੀਂ ਸਾਡੀਆਂ ਸੇਵਾਵਾਂ (ਜਿਵੇਂ ਕਿ iCloud ਜਾਂ Google ਅਕਾਊਂਟ) ਨਾਲ ਏਕੀਕ੍ਰਿਤ ਇੱਕ ਡਾਟਾ ਬੈਕਅੱਪ ਸੇਵਾ ਦੀ ਵਰਤੋਂ ਕਰਦੇ ਹੋ, ਤਾਂ ਉਹ ਤੁਹਾਡੇ ਵੱਲੋਂ ਉਹਨਾਂ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਪ੍ਰਾਪਤ ਕਰਨਗੇ, ਜਿਵੇਂ ਤੁਹਾਡੇ WhatsApp ਸੁਨੇਹੇ। ਜੇ ਤੁਸੀਂ ਸਾਡੀਆਂ ਸੇਵਾਵਾਂ ਰਾਹੀਂ ਜੁੜੀ ਕਿਸੇ ਤੀਜੀ ਧਿਰ ਸੇਵਾ ਜਾਂ ਕਿਸੇ ਹੋਰ Meta ਕੰਪਨੀ ਉਤਪਾਦ ਨਾਲ ਸੰਚਾਰ ਕਰਦੇ ਹੋ, ਜਿਵੇਂ ਕਿ ਜਦੋਂ ਤੁਸੀਂ ਕਿਸੇ ਤੀਜੀ-ਧਿਰ ਦੇ ਪਲੇਟਫਾਰਮ ਤੋਂ ਸਮੱਗਰੀ ਚਲਾਉਣ ਲਈ ਇਨ-ਐਪ ਪਲੇਅਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਸੰਬੰਧੀ ਜਾਣਕਾਰੀ ਜਿਵੇਂ ਕਿ ਤੁਹਾਡਾ IP ਪਤਾ ਅਤੇ ਇਹ ਤੱਥ ਕਿ ਤੁਸੀਂ ਇੱਕ WhatsApp ਵਰਤੋਂਕਾਰ ਹੋ, ਅਜਿਹੀ ਤੀਜੀ ਧਿਰ ਜਾਂ Facebook ਕੰਪਨੀ ਉਤਪਾਦ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ ਨੋਟ ਕਰੋ ਕਿ ਜਦੋਂ ਤੁਸੀਂ ਤੀਜੀ-ਧਿਰ ਦੀਆਂ ਸੇਵਾਵਾਂ ਜਾਂ ਹੋਰ Meta ਕੰਪਨੀ ਉਤਪਾਦ ਵਰਤਦੇ ਹੋ, ਤਾਂ ਉਨ੍ਹਾਂ ਦੀਆਂ ਆਪਣੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀਆਂ ਉਨ੍ਹਾਂ ਸੇਵਾਵਾਂ ਅਤੇ ਉਤਪਾਦਾਂ ਦੀ ਤੁਹਾਡੀ ਵਰਤੋਂ ਨੂੰ ਨਿਯੰਤਰਿਤ ਕਰਨਗੀਆਂ।
ਵਾਪਸ ਉੱਪਰ ਵੱਲ ਜਾਓ
ਅਸੀਂ ਹੋਰਾਂ Meta ਦੀਆਂ ਕੰਪਨੀਆਂ ਨਾਲ ਕਿਵੇਂ ਕੰਮ ਕਰਦੇ ਹਾਂ
Meta ਦੀਆਂ ਕੰਪਨੀਆਂਦੇ ਹਿੱਸੇ ਵਜੋਂ, WhatsApp ਹੋਰਾਂ Meta ਦੀਆਂ ਕੰਪਨੀਆਂਤੋਂ ਜਾਣਕਾਰੀ ਪ੍ਰਾਪਤ ਕਰਦਾ ਹੈ, ਅਤੇ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਦਾ ( ਇੱਥੇਦੇਖੋ) ਹੈ। Meta ਕੰਪਨੀ ਉਤਪਾਦਾਂਸਮੇਤ ਸਾਡੀਆਂ ਸੇਵਾਵਾਂ ਅਤੇ ਉਹਨਾਂ ਦੀਆਂ ਪੇਸ਼ਕਸ਼ਾਂ ਨੂੰ ਚਲਾਉਣ, ਪ੍ਰਦਾਨ ਕਰਨ, ਬਿਹਤਰ ਬਣਾਉਣ, ਸਮਝਣ, ਅਨੁਕੂਲਿਤ ਕਰਨ, ਸਮਰਥਿਤ ਕਰਨ, ਅਤੇ ਮਾਰਕਿਟ ਕਰਨ ਵਿੱਚ ਸਹਾਇਤਾ ਲਈ, ਅਸੀਂ ਉਹਨਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ, ਅਤੇ ਉਹ ਸਾਡੇ ਦੁਆਰਾ ਉਹਨਾਂ ਨਾਲ ਸਾਂਝੀ ਕੀਤੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਨ। ਇਸ ਵਿੱਚ ਸ਼ਾਮਲ ਹੈ:
- ਬੁਨਿਆਦੀ ਢਾਂਚੇ ਅਤੇ ਡਿਲਿਵਰੀ ਸਿਸਟਮਾਂ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਨਾ;
- ਇਹ ਸਮਝਣਾ ਕਿ ਸਾਡੀਆਂ ਜਾਂ ਉਹਨਾਂ ਦੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ;
- Meta ਕੰਪਨੀ ਉਤਪਾਦਾਂਵਿੱਚ ਬਚਾਅ, ਸੁਰੱਖਿਆ, ਅਤੇ ਅਖੰਡਤਾ ਨੂੰ ਉਤਸ਼ਾਹਿਤ ਕਰਨਾ, ਉਦਾਹਰਨ ਲਈ, ਸਿਸਟਮਾਂ ਨੂੰ ਸੁਰੱਖਿਅਤ ਕਰਨਾ ਅਤੇ ਸਪੈਮ, ਖਤਰਿਆਂ, ਦੁਰਵਰਤੋਂ, ਜਾਂ ਉਲੰਘਣਾ ਦੀਆਂ ਗਤੀਵਿਧੀਆਂ ਦਾ ਮੁਕਾਬਲਾ ਕਰਨਾ;
- ਉਹਨਾਂ ਦੀਆਂ ਸੇਵਾਵਾਂ ਅਤੇ ਉਹਨਾਂ ਨੂੰ ਵਰਤਣ ਦੇ ਤੁਹਾਡੇ ਤਜਰਬਿਆਂ ਨੂੰ ਬਿਹਤਰ ਬਣਾਉਣਾ, ਜਿਵੇਂ ਕਿ ਤੁਹਾਨੂੰ ਸੁਝਾਅ ਦੇਣਾ (ਉਦਾਹਰਨ ਲਈ, ਦੋਸਤਾਂ ਜਾਂ ਗਰੁੱਪ ਦੇ ਕਨੈਕਸ਼ਨਾਂ, ਜਾਂ ਦਿਲਚਸਪ ਸਮਗਰੀ ਦੇ), ਵਿਸ਼ੇਸ਼ਤਾਵਾਂ ਅਤੇ ਸਮਗਰੀ ਦਾ ਨਿੱਜੀਕਰਨ ਕਰਨਾ, ਖਰੀਦਾਰੀਆਂ ਅਤੇ ਲੈਣ-ਦੇਣ ਪੂਰੇ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਾ, ਅਤੇ Meta ਕੰਪਨੀ ਉਤਪਾਦਾਂ'ਤੇ ਢੁੱਕਵੀਂਆਂ ਪੇਸ਼ਕਸ਼ਾਂ ਅਤੇ ਇਸ਼ਤਿਹਾਰ ਦਿਖਾਉਣਾ; ਅਤੇ
- ਏਕੀਕਰਨ ਪ੍ਰਦਾਨ ਕਰਨਾ ਜੋ ਤੁਹਾਨੂੰ ਤੁਹਾਡੇ WhatsApp ਤਜਰਬੇ ਨੂੰ ਦੂਜੇ Meta ਕੰਪਨੀ ਉਤਪਾਦਾਂਨਾਲ ਜੋੜਨ ਦਿੰਦੇ ਹਨ। ਉਦਾਹਰਨ ਲਈ, ਤੁਹਾਨੂੰ WhatsApp 'ਤੇ ਚੀਜ਼ਾਂ ਦਾ ਭੁਗਤਾਨ ਕਰਨ ਦੇਣ ਲਈ ਤੁਹਾਡੇ Facebook Pay ਖਾਤੇ ਨਾਲ ਕਨੈਕਟ ਕਰਨ ਦੇਣਾ ਜਾਂ ਤੁਹਾਡੇ WhatsApp ਖਾਤੇ ਨੂੰ ਕਨੈਕਟ ਕਰਕੇ ਦੂਜੇ Meta ਕੰਪਨੀ ਉਤਪਾਦਾਂ, ਜਿਵੇਂ ਕਿ Portal, 'ਤੇ ਤੁਹਾਡੇ ਦੋਸਤਾਂ ਨਾਲ ਚੈਟ ਕਰਨ ਦੇਣਾ।
ਦੂਜੀਆਂ Meta ਦੀਆਂ ਕੰਪਨੀਆਂ ਬਾਰੇ ਅਤੇ ਉਹਨਾਂ ਦੀਆਂ ਪਰਦੇਦਾਰੀ ਨੀਤੀਆਂ ਦੀ ਸਮੀਖਿਆ ਕਰਕੇ ਉਹਨਾਂ ਦੇ ਪਰਦੇਦਾਰੀ ਅਭਿਆਸਾਂ ਬਾਰੇ ਹੋਰ ਜਾਣੋ।
ਵਾਪਸ ਉੱਪਰ ਵੱਲ ਜਾਓ
ਨਿਰਧਾਰਨ, ਨਿਯੰਤਰਣ ਵਿੱਚ ਬਦਲਾਅ, ਅਤੇ ਟ੍ਰਾਂਸਫ਼ਰ
ਸਾਡੀਆਂ ਸਾਰੀਆਂ ਜਾਂ ਕੁਝ ਸੰਪਤੀਆਂ ਦੇ ਏਕੀਕਰਨ, ਗ੍ਰਹਿਣ, ਪੁਨਰਗਠਨ, ਦੀਵਾਲੀਆਪਨ, ਜਾਂ ਵਿਕਰੀ ਵਿੱਚ ਸਾਡੇ ਸ਼ਾਮਲ ਹੋਣ ਦੀ ਸਥਿਤੀ ਵਿੱਚ, ਅਸੀਂ ਲਾਗੂ ਡਾਟਾ ਸੁਰੱਖਿਆ ਕਾਨੂੰਨਾਂ ਦੇ ਅਨੁਸਾਰ ਲੈਣ-ਦੇਣ ਦੇ ਸੰਬੰਧ ਵਿੱਚ ਉੱਤਰਾਧਿਕਾਰੀ ਸੰਸਥਾਵਾਂ ਜਾਂ ਨਵੇਂ ਮਾਲਕਾਂ ਨਾਲ ਤੁਹਾਡੀ ਜਾਣਕਾਰੀ ਸਾਂਝੀ ਕਰਾਂਗੇ।
ਵਾਪਸ ਉੱਪਰ ਵੱਲ ਜਾਓ
ਤੁਹਾਡੀ ਜਾਣਕਾਰੀ ਨੂੰ ਪ੍ਰਬੰਧਿਤ ਕਰਨਾ ਅਤੇ ਬਰਕਰਾਰ ਰੱਖਣਾ
ਤੁਸੀਂ ਸਾਡੀ ਇਨ-ਐਪ ਖਾਤਾ ਜਾਣਕਾਰੀ ਦੀ ਬੇਨਤੀ ਕਰੋ ਵਿਸ਼ੇਸ਼ਤਾ (ਸੈਟਿੰਗਾਂ> ਖਾਤਾ ਹੇਠ ਉਪਲਬਧ) ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਤੱਕ ਪਹੁੰਚ ਜਾਂ ਇਸ ਨੂੰ ਪੋਰਟ ਕਰ ਸਕਦੇ ਹੋ। iPhone ਵਰਤੋਂਕਾਰਾਂ ਲਈ, ਤੁਸੀਂ ਸਾਡੇ iPhone ਸਹਾਇਤਾ ਕੇਂਦਰ ਲੇਖਾਂ ਰਾਹੀਂ ਇਹ ਜਾਣ ਸਕਦੇ ਹੋ ਕਿ ਆਪਣੀ ਜਾਣਕਾਰੀ ਤੱਕ ਪਹੁੰਚ ਕਿਵੇਂ ਕਰਨੀ ਹੈ, ਉਸ ਨੂੰ ਪ੍ਰਬੰਧਿਤ ਕਿਵੇਂ ਕਰਨਾ, ਅਤੇ ਮਿਟਾਉਣਾ ਕਿਵੇਂਹੈ। Android ਵਰਤੋਂਕਾਰਾਂ ਲਈ, ਤੁਸੀਂ ਸਾਡੇ Android ਸਹਾਇਤਾ ਕੇਂਦਰ ਲੇਖਾਂ ਰਾਹੀਂ ਇਹ ਜਾਣ ਸਕਦੇ ਹੋ ਕਿ ਆਪਣੀ ਜਾਣਕਾਰੀ ਤੱਕ ਪਹੁੰਚ ਕਿਵੇਂ ਕਰਨੀ ਹੈ, ਉਸ ਨੂੰ ਪ੍ਰਬੰਧਿਤ ਕਿਵੇਂ ਕਰਨਾ, ਅਤੇ ਮਿਟਾਉਣਾ ਕਿਵੇਂਹੈ।
ਅਸੀਂ ਇਸ ਪਰਦੇਦਾਰੀ ਨੀਤੀ ਵਿੱਚ ਦੱਸੇ ਉਦੇਸ਼ਾਂ ਲਈ ਲੋੜ ਪੈਣ ਤੱਕ ਜਾਣਕਾਰੀ ਸਟੋਰ ਕਰਦੇ ਹਾਂ, ਜਿਸ ਵਿੱਚ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜਾਂ ਹੋਰ ਜਾਇਜ ਉਦੇਸ਼ਾਂ ਲਈ, ਜਿਵੇਂ ਕਿ ਕਾਨੂੰਨੀ ਜ਼ੁੰਮੇਵਾਰੀਆਂ ਦੀ ਪਾਲਣਾ ਕਰਨਾ, ਸਾਡੀਆਂ ਸ਼ਰਤਾਂ ਨੂੰ ਲਾਗੂ ਕਰਨਾ ਅਤੇ ਇਹਨਾਂ ਦੀ ਉਲੰਘਣਾ ਨੂੰ ਰੋਕਣਾ, ਜਾਂ ਸਾਡੇ ਹੱਕਾਂ, ਸੰਪਤੀ, ਅਤੇ ਵਰਤੋਂਕਾਰਾਂ ਦੀ ਰੱਖਿਆ ਕਰਨਾ ਜਾਂ ਬਚਾਉਣਾ ਸ਼ਾਮਲ ਹੈ। ਸਟੋਰ ਕਰਨ ਦੀ ਮਿਆਦ ਮਾਮਲਾ-ਦਰ-ਮਾਮਲਾ ਅਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ ਜੋ ਕਾਰਕਾਂ ਜਿਵੇਂ ਕਿ ਜਾਣਕਾਰੀ ਦੀ ਕਿਸਮ, ਇਹ ਇਕੱਠੀ ਕਿਉਂ ਕੀਤੀ ਗਈ ਹੈ ਅਤੇ ਇਸ 'ਤੇ ਪ੍ਰਕਿਰਿਆ ਕਿਉਂ ਕੀਤੀ ਗਈ ਹੈ, ਰੱਖਣ ਲਈ ਢੁਕਵੀਂਆਂ ਕਾਨੂੰਨੀ ਜਾਂ ਸੰਚਾਲਨ-ਸੰਬੰਧੀ ਲੋੜਾਂ, ਅਤੇ ਕਾਨੂੰਨੀ ਜ਼ੁੰਮੇਵਾਰੀਆਂ 'ਤੇ ਨਿਰਭਰ ਕਰਦੀ ਹੈ।
ਜੇ ਤੁਸੀਂ ਆਪਣੀ ਜਾਣਕਾਰੀ ਨੂੰ ਹੋਰ ਪ੍ਰਬੰਧਿਤ ਕਰਨਾ, ਬਦਲਣਾ, ਸੀਮਤ ਕਰਨਾ ਜਾਂ ਮਿਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਦਿੱਤੇ ਟੂਲਾਂ ਰਾਹੀਂ ਅਜਿਹਾ ਕਰ ਸਕਦੇ ਹੋ:
- ਸੇਵਾਵਾਂ ਦੀਆਂ ਸੈਟਿੰਗਾਂ। ਤੁਸੀਂ ਦੂਜੇ ਵਰਤੋਂਕਾਰਾਂ ਲਈ ਉਪਲਬਧ ਕੁਝ ਖਾਸ ਜਾਣਕਾਰੀ ਦਾ ਪ੍ਰਬੰਧਨ ਕਰਨ ਲਈ ਆਪਣੀਆਂ ਸੇਵਾਵਾਂ ਦੀਆਂ ਸੈਟਿੰਗਾਂ ਨੂੰ ਬਦਲ ਸਕਦੇ ਹੋ। ਤੁਸੀਂ ਆਪਣੇ ਸੰਪਰਕਾਂ, ਗਰੁੱਪਾਂ ਅਤੇ ਪ੍ਰਸਾਰਣ ਸੂਚੀਆਂ ਦਾ ਪ੍ਰਬੰਧਨ ਕਰ ਸਕਦੇ ਹੋ, ਜਾਂ ਉਹਨਾਂ ਵਰਤੋਂਕਾਰਾਂ ਦੇ ਪ੍ਰਬੰਧਨ ਲਈ ਸਾਡੀ "ਬਲੌਕ ਕਰੋ" ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ ਜਿੰਨ੍ਹਾਂ ਨਾਲ ਤੁਸੀਂ ਸੰਚਾਰ ਕਰਦੇ ਹੋ।
- ਆਪਣਾ ਮੋਬਾਈਲ ਫੋਨ ਨੰਬਰ, ਪ੍ਰੋਫਾਈਲ ਨਾਮ ਅਤੇ ਤਸਵੀਰ, ਅਤੇ “ਜਾਣ-ਪਛਾਣ” ਜਾਣਕਾਰੀ ਬਦਲਣਾ। ਜੇ ਤੁਸੀਂ ਆਪਣਾ ਮੋਬਾਈਲ ਫੋਨ ਨੰਬਰ ਬਦਲਦੇ ਹੋ ਤਾਂ ਤੁਹਾਨੂੰ ਸਾਡੀ ਇਨ-ਐਪ ਨੰਬਰ ਬਦਲੋ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਇਸ ਨੂੰ ਅੱਪਡੇਟ ਕਰਨਾ ਪਵੇਗਾ ਅਤੇ ਆਪਣਾ ਖਾਤਾ ਆਪਣੇ ਨਵੇਂ ਮੋਬਾਈਲ ਫੋਨ ਨੰਬਰ 'ਤੇ ਟ੍ਰਾਂਸਫਰ ਕਰਨਾ ਪਵੇਗਾ। ਤੁਸੀਂ ਕਿਸੇ ਵੀ ਸਮੇਂ ਆਪਣਾ ਪ੍ਰੋਫਾਈਲ ਨਾਮ, ਪ੍ਰੋਫਾਈਲ ਤਸਵੀਰ ਅਤੇ "ਬਾਰੇ" ਜਾਣਕਾਰੀ ਬਦਲ ਸਕਦੇ ਹੋ।
- ਆਪਣਾ WhatsApp ਖਾਤਾ ਮਿਟਾਉਣਾ। ਤੁਸੀਂ ਸਾਡੀ ਇਨ-ਐਪ ਮੇਰਾ ਖਾਤਾ ਮਿਟਾਓ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਆਪਣਾ WhatsApp ਖਾਤਾ ਕਿਸੇ ਵੀ ਸਮੇਂ ਮਿਟਾ ਸਕਦੇ ਹੋ (ਇਸ ਸਮੇਤ ਕਿ ਜੇ ਤੁਸੀਂ ਲਾਗੂ ਕਾਨੂੰਨ ਦੇ ਅਨੁਸਾਰ ਸਾਡੇ ਦੁਆਰਾ ਤੁਹਾਡੀ ਜਾਣਕਾਰੀ ਦੀ ਵਰਤੋਂ ਦੀ ਰਜ਼ਾਮੰਦੀ ਨੂੰ ਰੱਦ ਕਰਨਾ ਚਾਹੁੰਦੇ ਹੋ)। ਜਦੋਂ ਤੁਸੀਂ ਆਪਣਾ WhatsApp ਖਾਤਾ ਮਿਟਾਉਂਦੇ ਹੋ, ਤਾਂ ਤੁਹਾਡੇ ਡਿਲਿਵਰ ਨਾ ਹੋਏ ਸੁਨੇਹੇ ਸਾਡੇ ਸਰਵਰਾਂ ਤੋਂ ਮਿਟਾ ਦਿੱਤੇ ਜਾਂਦੇ ਹਨ ਅਤੇ ਨਾਲ ਹੀ ਤੁਹਾਡੀ ਕੋਈ ਵੀ ਹੋਰ ਜਾਣਕਾਰੀ ਜੋ ਹੁਣ ਸਾਨੂੰ ਸਾਡੀਆਂ ਸੇਵਾਵਾਂ ਚਲਾਉਣ ਅਤੇ ਪ੍ਰਦਾਨ ਕਰਨ ਲਈ ਲੋੜੀਂਦੀ ਨਹੀਂ ਹੈ, ਮਿਟਾ ਦਿੱਤੀ ਜਾਂਦੀ ਹੈ। ਤੁਹਾਡੇ ਖਾਤੇ ਨੂੰ ਮਿਟਾਉਣ ਨਾਲ, ਉਦਾਹਰਨ ਲਈ, ਤੁਹਾਡੇ ਖਾਤੇ ਦੀ ਜਾਣਕਾਰੀ ਅਤੇ ਪ੍ਰੋਫਾਈਲ ਤਸਵੀਰ ਮਿਟਾ ਦਿੱਤੇ ਜਾਣਗੇ, ਤੁਸੀਂ ਸਾਰੇ WhatsApp ਗਰੁੱਪਾਂ ਵਿੱਚੋਂ ਮਿਟਾ ਦਿੱਤੇ ਜਾਓਗੇ, ਅਤੇ ਤੁਹਾਡੇ WhatsApp ਸੁਨੇਹਿਆਂ ਦਾ ਇਤਿਹਾਸ ਮਿਟਾ ਦਿੱਤਾ ਜਾਵੇਗਾ। ਧਿਆਨ ਰੱਖੋ ਕਿ ਜੇ ਤੁਸੀਂ ਸਾਡੀ ਐਪ ਵਿੱਚ ਉਪਲਬਧ ਮੇਰਾ ਖਾਤਾ ਮਿਟਾਓ ਵਿਸ਼ੇਸ਼ਤਾ ਦੀ ਵਰਤੋਂ ਕੀਤੇ ਬਿਨ੍ਹਾਂ ਆਪਣੇ ਡਿਵਾਈਸ ਵਿੱਚੋਂ ਸਿਰਫ WhatsApp ਨੂੰ ਮਿਟਾਉਂਦੇ ਹੋ ਤਾਂ ਤੁਹਾਡੀ ਜਾਣਕਾਰੀ ਲੰਬੇ ਸਮੇਂ ਲਈ ਸਾਡੇ ਕੋਲ ਸਟੋਰ ਰਹੇਗੀ। ਕਿਰਪਾ ਕਰਕੇ ਯਾਦ ਰੱਖੋ ਕਿ ਜਦੋਂ ਤੁਸੀਂ ਆਪਣਾ ਖਾਤਾ ਮਿਟਾਉਂਦੇ ਹੋ ਤਾਂ ਇਹ ਤੁਹਾਡੇ ਦੁਆਰਾ ਬਣਾਏ ਗਏ ਗਰੁੱਪਾਂ ਸੰਬੰਧੀ ਜਾਣਕਾਰੀ ਜਾਂ ਹੋਰਾਂ ਵਰਤੋਂਕਾਰਾਂ ਕੋਲ ਮੌਜੂਦ ਤੁਹਾਡੇ ਸੰਬੰਧੀ ਜਾਣਕਾਰੀ, ਜਿਵੇਂ ਕਿ ਤੁਹਾਡੇ ਦੁਆਰਾ ਉਹਨਾਂ ਨੂੰ ਭੇਜੇ ਗਏ ਸੁਨੇਹਿਆਂ ਦੀ ਉਹਨਾਂ ਕੋਲ ਮੌਜੂਦ ਕਾਪੀ, ਨੂੰ ਪ੍ਰਭਾਵਿਤ ਨਹੀਂ ਕਰਦਾ ਹੈ।
ਤੁਸੀਂ ਡਾਟਾ ਮਿਟਾਉਣ ਅਤੇ ਸਟੋਰ ਰੱਖਣ ਦੇ ਸਾਡੇ ਅਭਿਆਸਾਂ ਅਤੇ ਤੁਹਾਡੇ ਖਾਤੇ ਨੂੰ ਮਿਟਾਉਣ ਦੇ ਤਰੀਕੇ ਬਾਰੇ ਇੱਥੇ ਹੋਰ ਜਾਣ ਸਕਦੇ ਹੋ।
ਵਾਪਸ ਉੱਪਰ ਵੱਲ ਜਾਓ
ਕਾਨੂੰਨ, ਸਾਡੇ ਹੱਕ ਅਤੇ ਸੁਰੱਖਿਆ
ਅਸੀਂ ਉੱਪਰ ਦਿੱਤੀ ਗਈ ਇਸ ਪਰਦੇਦਾਰੀ ਨੀਤੀ ਦੇ ਭਾਗ "ਜਾਣਕਾਰੀ ਜੋ ਅਸੀਂ ਇਕੱਠੀ ਕਰਦੇ ਹਾਂ" ਵਿੱਚ ਦੱਸੀ ਤੁਹਾਡੀ ਜਾਣਕਾਰੀ ਤੱਕ ਪਹੁੰਚ ਕਰਦੇ ਹਾਂ, ਇਸ ਨੂੰ ਰੱਖਦੇ ਹਾਂ ਅਤੇ ਸਾਂਝੀ ਕਰਦੇ ਹਾਂ ਜੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਇਸ ਦੇ ਲਈ ਜ਼ਰੂਰੀ ਹੈ: (a) ਲਾਗੂ ਕਾਨੂੰਨ ਜਾਂ ਰੈਗੂਲੇਟਰਾਂ, ਕਾਨੂੰਨੀ ਪ੍ਰਕਿਰਿਆ, ਜਾਂ ਸਰਕਾਰੀ ਬੇਨਤੀਆਂ ਦੇ ਅਨੁਸਾਰ ਜਵਾਬ ਦੇਣ ਲਈ; (b) ਸੰਭਾਵੀ ਉਲੰਘਣਾਵਾਂ ਦੀਆਂ ਪੜਤਾਲਾਂ ਸਮੇਤ, ਸਾਡੀਆਂ ਸ਼ਰਤਾਂ ਅਤੇ ਕੋਈ ਵੀ ਹੋਰ ਲਾਗੂ ਸ਼ਰਤਾਂ ਅਤੇ ਨੀਤੀਆਂ ਨੂੰ ਲਾਗੂ ਕਰਨ ਲਈ; (c) ਧੋਖਾਧੜੀ ਅਤੇ ਕੋਈ ਹੋਰ ਗੈਰ ਕਾਨੂੰਨੀ ਗਤੀਵਿਧੀ ਜਾਂ ਸੁਰੱਖਿਆ, ਅਤੇ ਤਕਨੀਕੀ ਸਮੱਸਿਆਵਾਂ ਦਾ ਪਤਾ ਲਗਾਉਣ, ਪੜਤਾਲ ਕਰਨ, ਰੋਕਣ ਜਾਂ ਹੱਲ ਕਰਨ ਲਈ; ਜਾਂ (d) ਸਾਡੇ ਵਰਤੋਂਕਾਰਾਂ, WhatsApp, ਦੂਜੀਆਂ Meta ਦੀਆਂ ਕੰਪਨੀਆਂ, ਜਾਂ ਹੋਰਾਂ ਦੇ ਹੱਕਾਂ, ਸੰਪਤੀ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ, ਜਿਸ ਵਿੱਚ ਮੌਤ ਜਾਂ ਹੋਣ ਵਾਲੇ ਸਰੀਰਕ ਨੁਕਸਾਨ ਨੂੰ ਰੋਕਣਾ ਸ਼ਾਮਲ ਹੈ।
ਵਾਪਸ ਉੱਪਰ ਵੱਲ ਜਾਓ
ਸਾਡੇ ਵਿਸ਼ਵਵਿਆਪੀ ਕਾਰਜ
WhatsApp ਇਸ ਪਰਦੇਦਾਰੀ ਨੀਤੀ ਦੇ ਅਨੁਸਾਰ, ਅੰਦਰੂਨੀ ਤੌਰ 'ਤੇ Meta ਦੀਆਂ ਕੰਪਨੀਆਂ ਦੇ ਅੰਦਰ ਅਤੇ ਬਾਹਰੀ ਤੌਰ 'ਤੇ ਸਾਡੇ ਭਾਈਵਾਲਾਂ ਅਤੇ ਸੇਵਾ ਪ੍ਰਦਾਤਾਵਾਂ ਦੇ ਨਾਲ, ਅਤੇ ਉਹਨਾਂ ਨਾਲ ਜਿੰਨ੍ਹਾਂ ਨਾਲ ਤੁਸੀਂ ਦੁਨੀਆ ਭਰ ਵਿੱਚ ਸੰਚਾਰ ਕਰਦੇ ਹੋ, ਵਿਸ਼ਵਵਿਆਪੀ ਤੌਰ 'ਤੇ ਜਾਣਕਾਰੀ ਸਾਂਝੀ ਕਰਦਾ ਹੈ। ਤੁਹਾਡੀ ਜਾਣਕਾਰੀ, ਉਦਾਹਰਨ ਲਈ, ਇਸ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਉਦੇਸ਼ਾਂ ਲਈ ਸੰਯੁਕਤ ਰਾਜ ਅਮਰੀਕਾ ਵਿੱਚ; ਉਹਨਾਂ ਦੇਸ਼ਾਂ ਜਾਂ ਪ੍ਰਦੇਸ਼ਾਂ ਵਿੱਚ ਜਿੱਥੇ Meta ਦੀਆਂ ਕੰਪਨੀਆਂ ਸੰਬੰਧਿਤ ਅਤੇ ਸਹਿਭਾਗੀ ਹਨ, ਜਾਂ ਸਾਡੇ ਸੇਵਾ ਪ੍ਰਦਾਤਾ ਸਥਿਤ ਹਨ; ਜਾਂ ਵਿਸ਼ਵਵਿਆਪੀ ਤੌਰ 'ਤੇ ਕਿਸੇ ਵੀ ਹੋਰ ਦੇਸ਼ ਜਾਂ ਪ੍ਰਦੇਸ਼ ਵਿੱਚ ਜਿੱਥੋਂ ਸਾਡੀਆਂ ਸੇਵਾਵਾਂ ਤੁਹਾਡੇ ਰਹਿਣ-ਸਥਾਨ ਤੋਂ ਬਾਹਰ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਤਬਦੀਲ ਜਾ ਪ੍ਰਸਾਰਤ ਕੀਤੀ ਜਾ ਸਕਦੀ ਹੈ, ਜਾਂ ਸਟੋਰ ਅਤੇ ਪ੍ਰੋਸੈੱਸ ਕੀਤੀ ਜਾ ਸਕਦੀ ਹੈ। WhatsApp, ਸੰਯੁਕਤ ਰਾਜ ਵਿੱਚ ਸਮੇਤ, Meta ਦੇ ਵਿਸ਼ਵਵਿਆਪੀ ਢਾਂਚੇ ਅਤੇ ਡਾਟਾ ਕੇਂਦਰਾਂ ਦੀ ਵਰਤੋਂ ਕਰਦਾ ਹੈ। ਇਹ ਟ੍ਰਾਂਸਫਰ ਸਾਡੀਆਂ ਸ਼ਰਤਾਂ ਵਿੱਚ ਨਿਰਧਾਰਤ ਵਿਸ਼ਵਵਿਆਪੀ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਰੂਰੀ ਹਨ। ਕਿਰਪਾ ਕਰਕੇ ਇਹ ਯਾਦ ਰੱਖੋ ਕਿ ਜਿੰਨ੍ਹਾਂ ਦੇਸ਼ਾਂ ਜਾਂ ਪ੍ਰਦੇਸ਼ਾਂ ਵਿੱਚ ਤੁਹਾਡੀ ਜਾਣਕਾਰੀ ਤਬਦੀਲ ਕੀਤੀ ਜਾਂਦੀ ਹੈ, ਉਹਨਾਂ ਦੇ ਤੁਹਾਡੇ ਆਪਣੇ ਦੇਸ਼ ਜਾਂ ਪ੍ਰਦੇਸ਼ ਨਾਲੋਂ ਵੱਖਰੇ ਪਰਦੇਦਾਰੀ ਕਾਨੂੰਨ ਅਤੇ ਸੁਰੱਖਿਆਵਾਂ ਹੋ ਸਕਦੀਆਂ ਹਨ।
ਵਾਪਸ ਉੱਪਰ ਵੱਲ ਜਾਓ
ਸਾਡੀ ਨੀਤੀ ਵਿੱਚ ਅਪਡੇਟ
ਅਸੀਂ ਆਪਣੀ ਪਰਦੇਦਾਰੀ ਨੀਤੀ ਨੂੰ ਸੋਧ ਜਾਂ ਅੱਪਡੇਟ ਕਰ ਸਕਦੇ ਹਾਂ। ਅਸੀਂ ਤੁਹਾਨੂੰ ਇਸ ਪਰਦੇਦਾਰੀ ਨੀਤੀ ਵਿੱਚ ਉਚਿਤ ਤੌਰ 'ਤੇ ਸੋਧਾਂ ਦੀ ਸੂਚਨਾ ਪ੍ਰਦਾਨ ਕਰਾਂਗੇ, ਅਤੇ ਇਸ ਪਰਦੇਦਾਰੀ ਨੀਤੀ ਦੇ ਸਿਖਰ 'ਤੇ "ਲਾਗੂ ਹੋਣ ਦੀ ਮਿਤੀ" ਅੱਪਡੇਟ ਕਰਾਂਗੇ। ਕਿਰਪਾ ਕਰਕੇ ਸਾਡੀ ਪਰਦੇਦਾਰੀ ਨੀਤੀ ਦੀ ਸਮੇਂ-ਸਮੇਂ 'ਤੇ ਸਮੀਖਿਆ ਕਰੋ।
ਵਾਪਸ ਉੱਪਰ ਵੱਲ ਜਾਓ
ਸੰਯੁਕਤ ਰਾਜ ਦੇ ਨਿਵਾਸੀਆਂ ਲਈ ਗੋਪਨੀਯਤਾ ਅਧਿਕਾਰ
ਤੁਸੀਂ ਇੱਥੇ ਸੰਯੁਕਤ ਰਾਜ ਖੇਤਰੀ ਗੋਪਨੀਯਤਾ ਨੋਟਿਸ ਦੀ ਸਮੀਖਿਆ ਕਰ ਕੇ ਖਪਤਕਾਰ ਸੰਬੰਧੀ ਉਨ੍ਹਾਂ ਗੋਪਨੀਯਤਾ ਅਧਿਕਾਰਾਂ ਬਾਰੇ ਹੋਰ ਜਾਣ ਸਕਦੇ ਹੋ ਜੋ ਸ਼ਾਇਦ ਤੁਹਾਡੇ ਲਈ ਉਪਲਬਧ ਹੋਣ।
ਵਾਪਸ ਉੱਪਰ ਵੱਲ ਜਾਓ
ਸਾਡੇ ਨਾਲ ਸੰਪਰਕ ਕਰੋ
ਜੇ ਸਾਡੀ ਪਰਦੇਦਾਰੀ ਨੀਤੀ ਬਾਰੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਮੱਸਿਆਵਾਂ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
WhatsApp LLC
ਪਰਦੇਦਾਰੀ ਨੀਤੀ
1601 Willow Road
Menlo Park, California 94025
United States of America
ਵਾਪਸ ਉੱਪਰ ਵੱਲ ਜਾਓ