ਜੇ ਤੁਸੀਂ ਇਨ੍ਹਾਂ ਅਵਤਾਰ ਫ਼ੀਚਰਾਂ ਦੀ ਚੋਣ ਕਰਦੇ ਹੋ ਤਾਂ ਇਹ WhatsApp Avatars ਫ਼ੀਚਰ ਨੋਟਿਸ ਲਾਗੂ ਹੁੰਦਾ ਹੈ। ਇਹ ਦੱਸਦਾ ਹੈ ਕਿ ਅਸੀਂ ਸਿਫ਼ਾਰਿਸ਼ ਕੀਤੇ ਅਵਤਾਰਾਂ ਅਤੇ ਅਵਤਾਰ ਕਾਲਿੰਗ ਦਾ ਸਮਰਥਨ ਕਰਨ ਲਈ ਅਤੇ
WhatsApp ਪਰਦੇਦਾਰੀ ਨੀਤੀ ਦੀ ਪੂਰਤੀ ਕਰਨ ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦੇ ਹਾਂ।
ਸਿਫਾਰਸ਼ ਕੀਤੇ ਅਵਤਾਰ
ਸਿਫ਼ਾਰਸ਼ ਕੀਤੇ ਅਵਤਾਰ ਫ਼ੀਚਰ WhatsApp, LLC ਨੂੰ ਤੁਹਾਡੀ ਉਸ ਫ਼ੋਟੋ ਦੀ ਵਰਤੋਂ ਕਰਕੇ ਤੁਹਾਨੂੰ ਅਵਤਾਰਾਂ ਦੀ ਤੇਜ਼ੀ ਨਾਲ ਸਿਫਾਰਸ਼ ਕਰਨ ਦੇ ਯੋਗ ਬਣਾਉਂਦੇ ਹਨ ਜਿਸਨੂੰ ਤੁਸੀਂ ਆਪਣਾ ਅਵਤਾਰ ਬਣਾਉਂਦੇ ਸਮੇਂ ਕੈਪਚਰ ਕਰਕੇ ਸਪੁਰਦ ਕਰਦੇ ਹੋ। ਜੇ ਤੁਸੀਂ ਸਿਫ਼ਾਰਿਸ਼ ਕੀਤੇ ਅਵਤਾਰ ਫ਼ੀਚਰ ਦੀ ਵਰਤੋਂ ਕਰਨਾ ਚੁਣਦੇ ਹੋ, ਤਾਂ ਤੁਹਾਨੂੰ ਇਸ ਪਰਦੇਦਾਰੀ ਨੋਟਿਸ ਨਾਲ ਸਹਿਮਤ ਹੋਣ ਦੀ ਲੋੜ ਹੋਵੇਗੀ।
ਸਿਫ਼ਾਰਸ਼ ਕੀਤੇ ਅਵਤਾਰ ਫ਼ੀਚਰ ਪ੍ਰਦਾਨ ਕਰਨ ਲਈ ਵਰਤੀ ਜਾਂਦੀ ਜਾਣਕਾਰੀ
WhatsApp ਤੁਹਾਡੀ ਦਿੱਖ ਤੋਂ ਪ੍ਰੇਰਿਤ ਅਵਤਾਰਾਂ ਦੀ ਸਿਫਾਰਸ਼ ਕਰ ਸਕੇ ਇਸ ਲਈ, ਅਸੀਂ ਤੁਹਾਡੇ ਚਿਹਰੇ ਦੇ ਹਿੱਸਿਆਂ, ਜਿਵੇਂ ਕਿ ਤੁਹਾਡੀਆਂ ਅੱਖਾਂ, ਨੱਕ ਅਤੇ ਮੂੰਹ, ਅਤੇ ਤੁਹਾਡੇ ਚਿਹਰੇ ਦੇ ਇਨ੍ਹਾਂ ਹਿੱਸਿਆਂ ਦੀ ਰੂਪ-ਰੇਖਾ 'ਤੇ ਖਾਸ ਬਿੰਦੂਆਂ ("ਚਿਹਰੇ ਦੇ ਅਨੁਮਾਨਿਤ ਬਿੰਦੂ") ਦਾ ਅਨੁਮਾਨ ਲਗਾਉਣ ਲਈ ਤੁਹਾਡੀ ਫ਼ੋਟੋ ਦਾ ਵਿਸ਼ਲੇਸ਼ਣ ਕਰਦੀ ਹੈ। ਅਸੀਂ ਤੁਹਾਡੇ ਚਿਹਰੇ ਦੇ ਕੁਝ ਹਿੱਸਿਆਂ ("ਪੂਰਵ-ਅਨੁਮਾਨਿਤ ਚਿਹਰੇ ਦੀਆਂ ਵਿਸ਼ੇਸ਼ਤਾਵਾਂ") ਦੇ ਅਨੁਮਾਨਿਤ ਸਾਈਜ਼, ਆਕਾਰ ਅਤੇ ਰੰਗ ਦੀ ਪਰਤ ਦਾ ਪਤਾ ਲਗਾਉਣ ਲਈ ਵੀ ਤੁਹਾਡੀ ਫ਼ੋਟੋ ਦਾ ਵਿਸ਼ਲੇਸ਼ਣ ਕਰਦੀ ਹੈ। ਸਾਡੀ ਤਕਨੀਕ ਤੁਹਾਡੇ ਅਨੁਮਾਨਿਤ ਚਿਹਰੇ ਦੇ ਬਿੰਦੂਆਂ ਅਤੇ ਪੂਰਵ-ਅਨੁਮਾਨਿਤ ਚਿਹਰੇ ਦੇ ਗੁਣਾਂ ਦੀ ਵਰਤੋਂ ਕਰਦੀ ਹੈ ਅਤੇ ਤੁਹਾਡੀ ਦਿੱਖ ਵਾਲੇ ਅਵਤਾਰਾਂ ਨੂੰ ਬਣਾਉਂਦੀ ਹੈ, ਜਿਸਦੀ ਬਾਅਦ ਵਿੱਚ WhatsApp ਵੱਲੋਂ ਤੁਹਾਨੂੰ ਸਿਫਾਰਸ਼ ਕੀਤੀ ਜਾਂਦੀ ਹੈ। ਜੇ ਤੁਸੀਂ ਚੁਣਦੇ ਹੋ, ਤਾਂ ਤੁਸੀਂ ਆਪਣੇ ਅੰਤਿਮ ਅਵਤਾਰ ਦੀ ਚੋਣ ਕਰਨ ਤੋਂ ਪਹਿਲਾਂ ਸਿਫਾਰਸ਼ ਕੀਤੇ ਅਵਤਾਰਾਂ ਨੂੰ ਵਿਸ਼ੇਸ਼-ਵਿਉਂਤਬੱਧ ਕਰਨ ਲਈ ਅਵਤਾਰ ਸੰਪਾਦਕ ਟੂਲ ਦੀ ਵਰਤੋਂ ਕਰ ਸਕਦੇ ਹੋ। ਇਸ ਜਾਣਕਾਰੀ ਵਿੱਚੋਂ ਕਿਸੇ ਨੂੰ ਵੀ ਤੁਹਾਡੀ ਪਛਾਣ ਕਰਨ ਵਾਸਤੇ ਨਹੀਂ ਵਰਤਿਆ ਜਾਂਦਾ, ਅਤੇ ਇਸਨੂੰ ਸਿਰਫ਼ ਤੁਹਾਡੇ ਵੱਲੋਂ ਪ੍ਰੇਰਿਤ ਅਵਤਾਰਾਂ ਦੀ ਸਿਫਾਰਸ਼ ਕਰਨ ਦੇ ਇੱਕੋ-ਇੱਕ ਉਦੇਸ਼ ਲਈ ਵਰਤਿਆ ਜਾਵੇਗਾ।
ਇੱਕ ਵਾਰ ਜਦੋਂ ਤੁਸੀਂ ਆਪਣਾ ਅੰਤਿਮ ਅਵਤਾਰ ਚੁਣ ਲੈਂਦੇ ਹੋ, ਤਾਂ ਤੁਹਾਡੀ ਫ਼ੋਟੋ, ਚਿਹਰੇ ਦੇ ਅਨੁਮਾਨਿਤ ਪੁਆਇੰਟ, ਚਿਹਰੇ ਦੇ ਪੂਰਵ-ਅਨੁਮਾਨਿਤ ਗੁਣ ਅਤੇ ਸਿਫ਼ਾਰਸ਼ ਕੀਤੇ ਅਵਤਾਰਾਂ ਨੂੰ ਤੁਰੰਤ ਮਿਟਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਪੂਰੀ ਤਰ੍ਹਾਂ ਮਿਟਾਏ ਜਾਣ ਦੀ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ 14 ਦਿਨ ਤੱਕ ਲੱਗ ਸਕਦੇ ਹਨ।
WhatsApp ਦੀ ਪਰਦੇਦਾਰੀ ਨੀਤੀ ਅਧੀਨ, ਤੁਹਾਡਾ ਅੰਤਿਮ ਅਵਤਾਰ WhatsApp ਦੁਆਰਾ ਅਤੇ ਤੁਹਾਡੀ ਡਿਵਾਈਸ 'ਤੇ ਸਟੋਰ ਕੀਤਾ ਜਾਵੇਗਾ ਤਾਂ ਜੋ ਤੁਸੀਂ ਇਸਨੂੰ WhatsApp 'ਤੇ ਇੰਟਰੈਕਟਿਵ ਡਿਜੀਟਲ ਅਨੁਭਵਾਂ ਲਈ ਵਰਤ ਸਕੋ। ਇੱਕ ਵਾਰ ਜਦੋਂ ਤੁਹਾਡਾ ਅੰਤਿਮ ਅਵਤਾਰ ਬਣ ਜਾਂਦਾ ਹੈ, ਤਾਂ ਤੁਸੀਂ ਆਪਣੀਆਂ WhatsApp ਅਵਤਾਰ ਸੈਟਿੰਗਾਂ ਵਿੱਚ ਜਾ ਕੇ "ਅਵਤਾਰ ਮਿਟਾਓ" 'ਤੇ ਕਲਿੱਕ ਕਰਕੇ ਕਿਸੇ ਵੀ ਸਮੇਂ ਇਸਨੂੰ ਮਿਟਾ ਸਕਦੇ ਹੋ। ਜੇ ਤੁਸੀਂ ਆਪਣਾ WhatsApp ਅਕਾਊਂਟ ਮਿਟਾ ਦਿੰਦੇ ਹੋ ਤਾਂ ਤੁਹਾਡਾ ਅੰਤਿਮ ਅਵਤਾਰ ਵੀ ਸਵੈਚਲ ਮਿਟਾ ਦਿੱਤਾ ਜਾਵੇਗਾ।
ਅਵਤਾਰ ਕਾਲਿੰਗ
ਅਵਤਾਰ ਕਾਲਿੰਗ ਫ਼ੀਚਰ ਤੁਹਾਨੂੰ ਤੁਹਾਡੇ ਨਿੱਜੀ ਅਵਤਾਰ ਵਜੋਂ WhatsApp ਵੀਡੀਓ ਕਾਲਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਂਦਾ ਹੈ। ਅਵਤਾਰ ਕਾਲਿੰਗ ਇੱਕ ਵਿਸਤ੍ਰਿਤ ਹਕੀਕਤ ਫ਼ੀਚਰ ਹੈ ਜਿਹੜਾ ਤੁਹਾਡੇ ਵੀਡੀਓ ਨੂੰ ਤੁਹਾਡੇ ਲਾਈਵ ਅਵਤਾਰ ਨਾਲ ਬਦਲ ਦਿੰਦਾ ਹੈ।
ਅਵਤਾਰ ਕਾਲਿੰਗ ਫ਼ੀਚਰ ਪ੍ਰਦਾਨ ਕਰਨ ਲਈ ਵਰਤੀ ਜਾਂਦੀ ਜਾਣਕਾਰੀ
ਜੇ ਤੁਸੀਂ ਅਵਤਾਰ ਕਾਲਿੰਗ ਦੀ ਵਰਤੋਂ ਕਰਨ ਦੀ ਚੋਣ ਕਰਦੇ ਹੋ, ਤਾਂ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਤੁਹਾਡਾ ਅਵਤਾਰ ਉਹੀ ਦਿਸਦਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਹੋਵੋਗੇ ਅਤੇ ਇਹ ਤੁਹਾਡੇ ਚਿਹਰੇ ਦੇ ਹਾਵ-ਭਾਵ ਅਤੇ ਹਰਕਤਾਂ ਨੂੰ ਅਸਲ ਸਮੇਂ ਵਿੱਚ ਪ੍ਰਦਰਸ਼ਿਤ ਕਰਦਾ ਹੈ (ਕੈਮਰਾ ਇਫੈਕਟ)।
ਅਵਤਾਰ ਕਾਲਿੰਗ ਦੀ ਸੁਵਿਧਾ ਲਈ, WhatsApp ਤੁਹਾਡੇ ਚਿਹਰੇ ਦੇ ਹਿੱਸਿਆਂ (ਜਿਵੇਂ ਤੁਹਾਡੀਆਂ ਅੱਖਾਂ, ਨੱਕ ਜਾਂ ਮੂੰਹ) ਦੀ ਸਥਿਤੀ ਅਤੇ ਤੁਹਾਡੇ ਚਿਹਰੇ ਦੇ ਉਨ੍ਹਾਂ ਹਿੱਸਿਆਂ ("ਅਨੁਮਾਨਿਤ ਚਿਹਰੇ ਦੇ ਬਿੰਦੂ") ਦੇ ਰੂਪਾਂ 'ਤੇ ਖਾਸ ਬਿੰਦੂਆਂ ਦਾ ਅਨੁਮਾਨ ਲਗਾਏਗਾ। ਅਸੀਂ ਇਨ੍ਹਾਂ ਅਨੁਮਾਨਿਤ ਚਿਹਰੇ ਦੇ ਬਿੰਦੂਆਂ ਨੂੰ ਚਿਹਰੇ ਦੇ ਇੱਕ ਆਮ ਮਾਡਲ 'ਤੇ ਲਾਗੂ ਕਰਾਂਗੇ ਅਤੇ ਤੁਹਾਡੇ ਚਿਹਰੇ ਦੇ ਹਾਵ-ਭਾਵਾਂ ਅਤੇ ਹਰਕਤਾਂ ਦੀ ਨਕਲ ਕਰਨ ਲਈ ਇਸਨੂੰ ਵਿਵਸਥਿਤ ਕਰਾਂਗੇ।
ਇਸ ਜਾਣਕਾਰੀ ਦੀ ਵਰਤੋਂ ਤੁਹਾਡੀ ਪਛਾਣ ਕਰਨ ਲਈ ਨਹੀਂ ਕੀਤੀ ਜਾਂਦੀ। ਇਸਦੀ ਵਰਤੋਂ ਸਿਰਫ਼ ਤੁਹਾਡੀਆਂ ਵੀਡੀਓ ਕਾਲਾਂ ਦੌਰਾਨ ਅਵਤਾਰ ਕਾਲਿੰਗ ਫ਼ੀਚਰ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਜਦੋਂ ਤੁਸੀਂ ਇਸ ਫ਼ੀਚਰ ਦੀ ਵਰਤੋਂ ਕਰਨਾ ਬੰਦ ਕਰ ਦਿੰਦੇ ਹੋ ਜਾਂ ਵੀਡੀਓ ਕਾਲ ਖਤਮ ਹੋ ਜਾਂਦੀ ਹੈ, ਤਾਂ ਅਸੀਂ ਇਸ ਜਾਣਕਾਰੀ 'ਤੇ ਪ੍ਰਕਿਰਿਆ ਕਰਨਾ ਬੰਦ ਕਰ ਦੇਵਾਂਗੇ। ਅਸੀਂ ਇਸ ਜਾਣਕਾਰੀ ਨੂੰ ਸਟੋਰ ਨਹੀਂ ਕਰਦੇ ਜਾਂ ਇਸਨੂੰ ਤੀਜੀਆਂ ਧਿਰਾਂ ਨਾਲ ਸਾਂਝਾ ਨਹੀਂ ਕਰਦੇ।
WhatsApp ਦੀ ਪਰਦੇਦਾਰੀ ਨੀਤੀ ਅਧੀਨ, ਤੁਹਾਡੇ ਅਵਤਾਰ ਨੂੰ WhatsApp ਦੁਆਰਾ ਅਤੇ ਤੁਹਾਡੀ ਡਿਵਾਈਸ 'ਤੇ ਸਟੋਰ ਕੀਤਾ ਜਾਵੇਗਾ ਤਾਂ ਜੋ ਇਸਨੂੰ ਅਵਤਾਰ ਕਾਲਿੰਗ ਲਈ ਵਰਤਿਆ ਜਾ ਸਕੇ। ਤੁਸੀਂ ਆਪਣੀਆਂ WhatsApp ਅਵਤਾਰ ਸੈਟਿੰਗਾਂ ਵਿੱਚ ਜਾ ਕੇ "ਅਵਤਾਰ ਮਿਟਾਓ" 'ਤੇ ਕਲਿੱਕ ਕਰਕੇ ਕਿਸੇ ਵੀ ਸਮੇਂ ਇਸਨੂੰ ਮਿਟਾ ਸਕਦੇ ਹੋ। ਜੇ ਤੁਸੀਂ ਆਪਣਾ WhatsApp ਅਕਾਊਂਟ ਮਿਟਾ ਦਿੰਦੇ ਹੋ ਤਾਂ ਤੁਹਾਡਾ ਅਵਤਾਰ ਵੀ ਸਵੈਚਲ ਮਿਟਾ ਦਿੱਤਾ ਜਾਵੇਗਾ।
ਯੂਐਸ ਦੇ ਨਾਗਰਿਕਾਂ ਲਈ ਵਧੀਕ ਜਾਣਕਾਰੀ
ਅਵਤਾਰ ਕਾਲਿੰਗ ਫ਼ੀਚਰ ਨੂੰ ਕੈਮਰਾ ਇਫੈਕਟ ਸੈਟਿੰਗ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਲਾਗੂ ਕਾਨੂੰਨਾਂ ਦੇ ਅਨੁਸਾਰ, ਅਵਤਾਰ ਕਾਲਿੰਗ ਨੂੰ ਚਾਲੂ ਕਰਨ ਲਈ, ਤੁਹਾਨੂੰ ਇਸ ਪਰਦੇਦਾਰੀ ਨੋਟਿਸ ਨਾਲ ਸਹਿਮਤ ਹੋਣ ਦੀ ਲੋੜ ਹੋਵੇਗੀ, ਜਿਹੜੀ ਕੈਮਰਾ ਇਫੈਕਟ ਸੈਟਿੰਗ ਨੂੰ ਚਾਲੂ ਕਰੇਗਾ। ਤੁਸੀਂ ਕਿਸੇ ਵੀ ਸਮੇਂ ਆਪਣੀਆਂ WhatsApp ਪਰਦੇਦਾਰੀ ਸੈਟਿੰਗਾਂ ਵਿੱਚ ਆਪਣੇ ਕੈਮਰਾ ਇਫੈਕਟ ਦੀ ਸੈਟਿੰਗ ਨੂੰ ਬੰਦ ਕਰ ਸਕਦੇ ਹੋ। ਜੇ ਸੈਟਿੰਗ ਬੰਦ ਹੁੰਦੀ ਹੈ, ਤਾਂ ਅਵਤਾਰ ਕਾਲਿੰਗ ਉਪਲਬਧ ਨਹੀਂ ਹੋਵੇਗੀ, ਪਰ ਤੁਹਾਡੇ ਕੋਲ ਹਾਲੇ ਵੀ ਬਾਕੀ ਸਾਰੇ WhatsApp ਫ਼ੀਚਰਾਂ ਦੀ ਐਕਸੈਸ ਰਹੇਗੀ।
ਜਦੋਂ ਤੁਸੀਂ ਅਵਤਾਰ ਕਾਲਿੰਗ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਹੋਰ ਲੋਕਾਂ ਦੀਆਂ ਤਸਵੀਰਾਂ ਤੋਂ ਜਾਣਕਾਰੀ ਦੀ ਪ੍ਰਕਿਰਿਆ ਕਰ ਸਕਦੇ ਹਾਂ ਜਿਹੜੇ ਤੁਹਾਡੀ ਵੀਡੀਓ ਕਾਲ 'ਤੇ ਦਿਖਾਈ ਦਿੰਦੇ ਹਨ। ਅਵਤਾਰ ਕਾਲਿੰਗ ਅਤੇ ਕੈਮਰਾ ਇਫੈਕਟ ਸੈਟਿੰਗ ਨੂੰ ਚਾਲੂ ਕਰਕੇ, ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਇਸ ਫ਼ੀਚਰ ਦੀ ਵਰਤੋਂ ਤਾਂ ਹੀ ਕਰੋਗੇ ਜੇ ਤੁਹਾਡੇ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਸਾਰੇ ਲੋਕਾਂ ਨੇ ਵੀ ਆਪਣੇ WhatsApp ਖਾਤਿਆਂ ਵਿੱਚ ਕੈਮਰਾ ਇਫੈਕਟ ਸੈਟਿੰਗ ਨੂੰ ਚਾਲੂ ਕੀਤਾ ਹੋਇਆ ਹੈ, ਜਾਂ ਤੁਸੀਂ ਉਨ੍ਹਾਂ ਦੇ ਕਾਨੂੰਨੀ ਤੌਰ 'ਤੇ ਅਧਿਕਾਰਤ ਪ੍ਰਤੀਨਿਧੀ ਹੋ ਅਤੇ ਉਨ੍ਹਾਂ ਵੱਲੋਂ ਇਸ ਨੋਟਿਸ ਦੀਆਂ ਸ਼ਰਤਾਂ ਲਈ ਸਹਿਮਤੀ ਦਿੰਦੇ ਹੋ।