ਡਿਜ਼ਾਇਨ ਵੱਲੋਂ ਸੁਰੱਖਿਅਤ
ਤੁਹਾਨੂੰ ਸੁਰੱਖਿਅਤ ਰੱਖਣ ਲਈ, ਅਸੀਂ ਵਿਸ਼ਵ-ਪੱਧਰੀ ਸੁਰੱਖਿਆ ਦੇ ਨਾਲ ਮੈਸੇਜਿੰਗ ਅਤੇ ਕਾਲ ਕਰਨ ਸੰਬੰਧੀ ਅਨੁਭਵ ਨੂੰ ਡਿਜ਼ਾਈਨ ਕੀਤਾ ਹੈ, ਕੰਟਰੋਲ ਤੁਹਾਡੇ ਹੱਥਾਂ ਵਿੱਚ ਦੇਣ ਲਈ ਨਵੀਨਤਾਕਾਰੀ ਟੂਲ ਬਣਾਏ ਹਨ, ਅਤੇ ਤੁਹਾਨੂੰ ਜਦੋਂ ਵੀ ਲੋੜ ਹੋਵੇ ਅਸੀਂ ਤੁਹਾਡੀ ਮਦਦ ਲਈ ਉਪਲਬਧ ਹਾਂ।
ਤੁਹਾਨੂੰ ਸੁਰੱਖਿਅਤ ਰੱਖਣ ਲਈ, ਅਸੀਂ ਵਿਸ਼ਵ-ਪੱਧਰੀ ਸੁਰੱਖਿਆ ਦੇ ਨਾਲ ਮੈਸੇਜਿੰਗ ਅਤੇ ਕਾਲ ਕਰਨ ਸੰਬੰਧੀ ਅਨੁਭਵ ਨੂੰ ਡਿਜ਼ਾਈਨ ਕੀਤਾ ਹੈ, ਕੰਟਰੋਲ ਤੁਹਾਡੇ ਹੱਥਾਂ ਵਿੱਚ ਦੇਣ ਲਈ ਨਵੀਨਤਾਕਾਰੀ ਟੂਲ ਬਣਾਏ ਹਨ, ਅਤੇ ਤੁਹਾਨੂੰ ਜਦੋਂ ਵੀ ਲੋੜ ਹੋਵੇ ਅਸੀਂ ਤੁਹਾਡੀ ਮਦਦ ਲਈ ਉਪਲਬਧ ਹਾਂ।
ਕੋਈ ਵੀ ਤੁਹਾਡੇ ਫ਼ੋਨ ਨੰਬਰ ਦੀ ਖੋਜ ਨਹੀਂ ਕਰ ਸਕਦਾ ਜਾਂ ਤੁਹਾਡੇ ਨਿੱਜੀ ਸੁਨੇਹੇ ਨਹੀਂ ਪੜ੍ਹ ਸਕਦਾ।
ਅਸੀਂ ਜ਼ਿਆਦਾਤਰ ਸਪੈਮ ਅਤੇ ਘੋਟਾਲੇ ਵਾਲੇ ਖਾਤਿਆਂ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਜਾਂ ਕਿਸੇ ਵੱਲੋਂ ਉਨ੍ਹਾਂ ਦੀ ਰਿਪੋਰਟ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਪਤਾ ਲਗਾ ਲੈਂਦੇ ਹਾਂ ਅਤੇ ਹਟਾ ਦਿੰਦੇ ਹਾਂ।
ਜੇ ਸਾਨੂੰ ਤੁਹਾਡੇ ਖਾਤੇ 'ਤੇ ਕਬਜ਼ਾ ਕਰਨ ਸੰਬੰਧੀ ਕਿਸੇ ਸ਼ੱਕੀ ਜਾਂ ਅਣਅਧਿਕਾਰਿਤ ਕੋਸ਼ਿਸ਼ਾਂ ਦਾ ਪਤਾ ਲੱਗਦਾ ਹੈ ਤਾਂ ਅਸੀਂ ਤੁਹਾਨੂੰ ਤੁਹਾਡੀ ਸ਼ਨਾਖਤ ਦੀ ਪੁਸ਼ਟੀ ਕਰਨ ਲਈ ਕਹਿੰਦੇ ਹਾਂ।
ਇਨ੍ਹਾਂ ਆਸਾਨ ਪੜ੍ਹਾਵਾਂ ਨੂੰ ਦੇਖੋ ਜੋ ਹੈਕਰਾਂ ਅਤੇ ਸਕੈਮਰਾਂ ਨੂੰ ਤੁਹਾਡੇ ਖਾਤੇ ਅਤੇ ਡੇਟਾ ਨੂੰ ਚੋਰੀ ਕਰਨ ਤੋਂ ਰੋਕਣ ਲਈ ਸੁਰੱਖਿਆ ਦੀਆਂ ਵਾਧੂ ਪਰਤਾਂ ਨੂੰ ਜੋੜਨਗੇ।
ਕੰਟਰੋਲ ਕਰੋ ਕਿ ਤੁਹਾਨੂੰ ਗਰੁੱਪਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ ਅਤੇ ਕੌਣ ਤੁਹਾਡੇ ਗਰੁੱਪਾਂ ਵਿੱਚ ਸ਼ਾਮਲ ਹੋ ਸਕਦਾ ਹੈ, ਅਤੇ ਲੋੜ ਪੈਣ 'ਤੇ ਮੈਂਬਰਾਂ ਜਾਂ ਸੁਨੇਹਿਆਂ ਨੂੰ ਹਟਾ ਸਕਦਾ ਹੈ।
ਆਮ ਘੋਟਾਲਿਆਂ ਬਾਰੇ ਅਤੇ ਇਨ੍ਹਾਂ ਘੋਟਾਲਿਆਂ ਤੋਂ ਬਚਣ ਲਈ ਉਨ੍ਹਾਂ ਕਾਰਵਾਈਆਂ ਬਾਰੇ ਜਾਣੋ ਜੋ ਤੁਸੀਂ ਖੁਦ ਲਈ ਅਤੇ ਆਪਣੇ ਚਹੇਤਿਆਂ ਦੀ ਸੁਰੱਖਿਆ ਲਈ ਕਰ ਸਕਦੇ ਹੋ।
ਸੁਨੇਹਿਆਂ, ਲੋਕਾਂ ਜਾਂ ਕਾਰੋਬਾਰਾਂ ਦੀ ਰਿਪੋਰਟ ਕਰਨਾ ਸਾਡੀ WhatsApp ਨੂੰ ਹਰ ਕਿਸੇ ਲਈ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਚਿੰਤਾ ਨਾ ਕਰੋ, ਅਸੀਂ ਭੇਜਣ ਵਾਲੇ ਨੂੰ ਨਹੀਂ ਦੱਸਾਂਗੇ।
ਜੇਕਰ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਸੀਂ ਚੈਟ ਨਹੀਂ ਕਰਨਾ ਚਾਹੁੰਦੇ ਹੋ, ਸੁਨੇਹੇ ਭੇਜ ਰਿਹਾ ਹੈ, ਤਾਂ ਬਸ ਉਨ੍ਹਾਂ 'ਤੇ ਪਾਬੰਦੀ ਲਗਾਓ ਅਤੇ ਅਸੀਂ ਇਹ ਯਕੀਨੀ ਬਣਾਵੇਗਾ ਕਿ ਤੁਹਾਨੂੰ ਅੱਗੇ ਤੋਂ ਉਨ੍ਹਾਂ ਦੇ ਸੁਨੇਹੇ ਜਾਂ ਕਾਲਾਂ ਨਾ ਆਉਣ।
ਜੇ ਤੁਸੀਂ ਆਪਣੇ ਖਾਤੇ ਦੀ ਐਕਸੈਸ ਗੁਆ ਲਈ ਹੈ, ਤਾਂ ਆਪਣੇ ਫ਼ੋਨ ਨੰਬਰ ਨੂੰ ਮੁੜ-ਰਜਿਸਟਰ ਕਰੋ। ਪਿਛਲੀਆਂ ਗੱਲਾਂਬਾਤਾਂ ਤੁਹਾਡੇ ਫ਼ੋਨ 'ਤੇ ਸੁਰੱਖਿਅਤ ਹਨ ਅਤੇ ਤੁਹਾਡੇ ਖਾਤੇ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੁਆਰਾ ਇਨ੍ਹਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ।